Current News
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਨੇ ਆਪਣੀਆਂ ਰਾਜਸੀ ਸਰਗਰਮੀਆਂ ਵਧਾਉਂਦਿਆਂ ਆਉਂਦੇ ਦਿਨਾਂ ਦੌਰਾਨ ਸਿਆਸੀ ਕਾਨਫਰੰਸਾਂ ਕਰਨ ਅਤੇ ਸਰਕਾਰ ਨਾਲ ਮੱਥਾ ਲਾਉਣ ਦਾ ਐਲਾਨ ਕੀਤਾ ਹੈ। ‘ਆਪ’ ਆਗੂਆਂ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਅਤੇ ਵਿਧਾਇਕ  ਅਮਨ ਅਰੋੜਾ ਦੀ ਅਗਵਾਈ ਵਿਚ ਹੋਈ ਸਾਰੇ ਵਿਧਾਇਕਾਂ ਦੀ ਮੀਟਿੰਗ ਵਿਚ ਕੈਪਟਨ ਸਰਕਾਰ ’ਤੇ ਵਾਅਦਿਆਂ ਤੋਂ ਭੱਜਣ ਅਤੇ ਲੋਕ ਵਿਰੋਧੀ ਫੈਸਲੇ ਲੈਣ ਦਾ ਦੋਸ਼ ਲਗਾਇਆ ਗਿਆ। ਮੀਟਿੰਗ ਵਿਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੀ ਸ਼ਾਮਲ ਹੋਏ। ‘ਆਪ’ ਨੇ ਰਾਜ ਪੱਧਰੀ ਗਤੀਵਿਧੀਆਂ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ 27 ਜੁਲਾਈ ਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕੈਂਪ ਲਾਵੇਗੀ। ਮਾਨ ਅਤੇ ਖਹਿਰਾ ਦੀ ਅਗਵਾਈ ਵਿਚ ਸਮੂਹ ਲੀਡਰਸ਼ਿਪ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਮੰਦਿਰ ਮਾਈਸਰਖਾਨਾ ਵਿਖੇ...
Jul 23 2017 | Posted in : | No Comment | read more...
ਰੀਨਗਰ - ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਬੀਤੀ ਰਾਤ ਪੁਲੀਸ ਜਵਾਨਾਂ ਨੂੰ ਇਕ ਨਾਕੇ ਉਤੇ ਇਕ ਨਿਜੀ ਕਾਰ ਨੂੰ ਰੋਕਣਾ ਉਦੋਂ ਮਹਿੰਗਾ ਪਿਆ ਜਦੋਂ ਕਾਰ ਸਵਾਰ ਸਾਦੇ ਕੱਪੜਿਆਂ ਵਿੱਚ ਫ਼ੌਜੀ ਜਵਾਨ ਨਿਕਲੇ ਤੇ ਉਨ੍ਹਾਂ ਪੁਲੀਸ ਜਵਾਨਾਂ ਦੀ ਕੁੱਟਮਾਰ ਕਰ ਦਿੱਤੀ। ਇਸ ਕਾਰਨ ਇਕ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਸਣੇ ਸੱਤ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਫ਼ੌਜੀ ਜਵਾਨਾਂ ਨੇ ਬਾਅਦ ਵਿੱਚ ਗੁੰਡ ਪੁਲੀਸ ਥਾਣੇ ’ਤੇ ਵੀ ਕਥਿਤ ਧਾਵਾ ਬੋਲਿਆ, ਜਿਥੇ ਉਨ੍ਹਾਂ ਡਿਊਟੀ ਉਤੇ ਤਾਇਨਾਤ ਜਵਾਨਾਂ ਦੀ ਕੁੱਟਮਾਰ ਅਤੇ ਭੰਨ-ਤੋੜ ਵੀ ਕੀਤੀ। ਇਸ ਉਤੇ ਪੁਲੀਸ ਨੇ ਫ਼ੌਜ ਦੀ 24 ਰਾਸ਼ਟਰੀ ਰਾਈਫਲਜ਼ (ਆਰਆਰ) ਯੂਨਿਟ ਦੇ ਇਨ੍ਹਾਂ ਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਾਜ਼ਮ ਅਮਰਨਾਥ ਯਾਤਰਾ ਨਾਲ ਸਬੰਧਤ ਰੂਟ ਉਤੇ ਡਿਊਟੀ ’ਤੇ ਤਾਇਨਾਤ ਸਨ। ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਡੀਜੀਪੀ ਐਸ.ਪੀ. ਵੈਦ ਨੇ ਮਾਮਲਾ ਫ਼ੌਜ ਦੀ ਚਿਨਾਰ ਕੋਰ ਦੇ ਕੋਰ ਕਮਾਂਡਰ ਲੈਫਟੀਨੈਂਟ...
Jul 23 2017 | Posted in : | No Comment | read more...
ਨਵੀਂ ਦਿੱਲੀ - ਬਿਹਾਰ ਦੇ ਮਹਾਂਗਠਜੋੜ ਵਿੱਚ ਤਰੇੜਾਂ ਬਾਰੇ ਲੱਗ ਰਹੇ ਕਿਆਸਿਆਂ ਵਿਚਕਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸਮਝਿਆ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਨੇ ਮੌਜੂਦਾ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਕਾਂਗਰਸ ਦੇ ਤਰਜਮਾਨ ਆਨੰਦ ਸ਼ਰਮਾ ਨੇ ਕਿਹਾ ਕਿ ਮਹਾਂਗੱਠਜੋੜ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਦੇ ਆਗੂ ਸ੍ਰੀ ਗਾਂਧੀ, ਸ੍ਰੀ ਨਿਤੀਸ਼ ਕੁਮਾਰ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਮਹਾਂਗਠਜੋੜ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪਾਰਟੀ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਇੱਥੇ ਤੁਗਲਕ ਲੇਨ ਸਥਿਤ ਸ੍ਰੀ ਗਾਂਧੀ ਦੇ ਘਰ ਗਏ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇ ਸ੍ਰੀ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸ੍ਰੀ ਨਿਤੀਸ਼ ਕੁਮਾਰ, ਅਹੁਦਾ ਛੱਡ ਰਹੇ...
Jul 23 2017 | Posted in : | No Comment | read more...
ਤਲਵੰਡੀ ਸਾਬੋ - ਇਥੇ ਤਖ਼ਤ ਦਮਦਮਾ ਸਾਹਿਬ ਦੀ ਏਸੀ ਸਰਾਂ ਦੇ ਇੱਕ ਕਮਰੇ ‘ਚੋਂ ਕੱਲ੍ਹ ਰਾਤ 18 ਸਾਲਾ ਕੁੜੀ ਨੂੰ ਕਾਬੂ ਕੀਤਾ ਗਿਆ, ਜਿਸ ਨੂੰ ਬਠਿੰਡਾ ਦੇ ਇਕ ਦਲਾਲ ਰਾਹੀਂ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮ ਤੇ ਕਾਰਸੇਵਾ ਭੂਰੀ ਵਾਲਿਆਂ ਦੇ ਇੰਚਾਰਜ ਵੱਲੋਂ ਲਿਆਂਦਾ ਗਿਆ ਸੀ। ਪੁਲੀਸ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਕੁਲਦੀਪ ਸਿੰਘ, ਪਾਲ ਸਿੰਘ, ਧਰਮਿੰਦਰ ਸਿੰਘ, ਕਾਰਸੇਵਾ ਭੂਰੀ ਵਾਲਿਆਂ ਦੇ ਇੰਚਾਰਜ ਪਰਗਟ ਸਿੰਘ, ਦਲਾਲ ਧਰਮਾਤਮਾ ਉਰਫ ਧਰਮਾ ਹੈਪੀ ਵਾਸੀ ਬਠਿੰਡਾ ਅਤੇ ਲੜਕੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਆਈਪੀਸੀ ਦੀ ਧਾਰਾ 295 ਏ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਨਾਲ ਜੁੜੇ ਤਿੰਨੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਮੁਅੱਤਲ ਕਰ ਦਿੱਤੇ ਹਨ। ਹਵਸ ਦਾ ਸ਼ਿਕਾਰ ਬਣਾਉਣ ਲਈ ਛੇ ਹਜ਼ਾਰ ਰੁਪਏ ਵਿੱਚ ਲਿਆਂਦੀ ਇਸ ਕੁੜੀ ਨੂੰ ਇਥੇ ਕਾਰਸੇਵਾ ਭੂਰੀ ਵਾਲਿਆਂ ਵੱਲੋਂ ਤਿਆਰ ਕੀਤੀ ਏਸੀ ਸਰਾਂ ‘ਸ੍ਰੀ ਗੁਰੂ ਤੇਗ...
Jul 23 2017 | Posted in : | No Comment | read more...
ਲੁਧਿਆਣਾ - ਇਥੋਂ ਦੇ ਪੀਰੂ ਬੰਦਾ ਮੁਹੱਲੇ ਦੀ ਚਰਚ ‘ਟੈਂਪਲ ਆਫ਼ ਗੌਡ’ ਦੇ ਪਾਦਰੀ ਸੁਲਤਾਨ ਮਸੀਹ ਦੇ ਕਤਲ ਕਾਂਡ ਦੇ ਮੁਲਜ਼ਮਾਂ ਦੇ ਰਾਹੋਂ ਰੋਡ ਸਥਿਤ ਪਿੰਡਾਂਂ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲਣ ’ਤੇ ਅੱਜ ਲੁਧਿਆਣਾ ਪੁਲੀਸ ਨੇ 300 ਤੋਂ ਵੱਧ ਮੁਲਾਜ਼ਮਾਂ ਨੂੰ ਨਾਲ ਲੈ ਕੇ 10 ਪਿੰਡਾਂਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਦੋ ਏਡੀਸੀਪੀ, ਚਾਰ ਏਸੀਪੀ ਤੇ ਦਰਜਨ ਤੋਂ ਵੱਧ ਥਾਣਿਆਂ ਦੀ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਇਹ ਮੁਹਿੰਮ ਚਲਾਏ ਜਾਣ ਕਾਰਨ ਪਿੰਡਾਂਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਪੁਲੀਸ ਨੂੰ ਪਾਦਰੀ ਕਤਲ ਕਾਂਡ ਵਿੱਚ ਸਿੱਧੇ ਤੌਰ ’ਤੇ ਕੋਈ ਸਫਲਤਾ ਨਾ ਮਿਲੀ। ਜਾਣਕਾਰੀ ਮੁਤਾਬਕ ਲੁਧਿਆਣਾ ਪੁਲੀਸ ਦੇ ਸਾਈਬਰ ਵਿੰਗ ਨੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਸੀ ਕਿ ਮੁਲਜ਼ਮਾਂ ਦੇ ਸ਼ੱਕੀ ਮੋਬਾਈਲ ਫੋਨ ਰਾਹੋਂ ਰੋਡ ਸਥਿਤ ਪਿੰਡ ਜਗੀਰਪੁਰ ਲਾਗੇ ਚੱਲ ਰਹੇ ਹਨ। ਇਸ ’ਤੇ ਪੁਲੀਸ ਨੇ ਇੱਕੋ ਵਕਤ ਛਾਪਾਮਾਰੀ ਕਰਨ ਦੀ ਯੋਜਨਾ ਬਣਾਈ, ਜਿਸ...
Jul 23 2017 | Posted in : | No Comment | read more...
ਨਵੀਂ ਦਿੱਲੀ - ਵਿਸ਼ਣੂ ਵਰਧਨ ਨੇ ਜਪਾਨ ਦੇ ਆਪਣੇ ਜੋੜੀਦਾਰ ਤੋਸ਼ਿਹਿਦੇ ਮਾਤਸੁਈ ਨਾਲ ਰਲ਼ ਕੇ ਚੈਲੰਜਰ ਸੀਜ਼ਨ ਦਾ ਆਪਣਾ ਦੂਜਾ ਖ਼ਿਤਾਬ ਜਿੱਤਿਆ ਪਰ ਲਿਏਂਡਰ ਪੇਸ ਸਮੇਤ ਚਾਰ ਭਾਰਤੀਆਂ ਨੂੰ ਹੋਰਨਾਂ ਏਟੀਪੀ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਣੂ ਅਤੇ ਮਾਤਸੁਈ ਦੀ ਜੋੜੀ ਨੇ ਕਜ਼ਾਖ਼ਸਤਾਨ ਦੇ ਅਸਤਾਨਾ ਵਿੱਚ ਪ੍ਰੈਜ਼ੀਡੈਂਟਸ ਕੱਪ ਦੇ ਫ਼ਸਵੇਂ ਫਾਈਨਲ ਵਿੱਚ ਰੂਸ ਦੇ ਯੇਵਗੇਨੀ ਕਾਰਲੋਵਸਕੀ ਅਤੇ ਯੇਵਗੇਨੀ ਤੁਰਨੇਵ ਦੀ ਜੋੜੀ ਨੂੰ ਇੱਕ ਘੰਟੇ ਤੇ 44 ਮਿੰਟ ਵਿੱਚ 7-6 (3), 6-7 (5), 10-7 ਨਾਲ ਹਰਾਇਆ। ਵਿਸ਼ਣੂ ਤੇ ਮਾਤਸੁਈ ਨੇ ਫਾਈਨਲ ਵਿੱਚ ਚਾਰ ਵਿੱਚੋਂ ਤਿੰਨ ਬਰੇਕ ਪੁਆਇੰਟ ਬਚਾਏ। ਇਹ ਵਿਸ਼ਣੂੁ ਦੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਪਿਛਲੇ ਮਹੀਨੇ ਉਸ ਨੇ ਹਮਵਤਨ ਐਨ. ਸ੍ਰੀਰਾਮ ਬਾਲਾਜੀ ਨਾਲ ਰਲ਼ ਕੇ ਫਰਗਾਨਾ ਵਿੱਚ ਖ਼ਿਤਾਬ ਜਿੱਤਿਆ ਸੀ। ਇਸੇ ਦੌਰਾਨ ਤਜਰਬੇਕਾਰ ਲਿਏਂਡਰ ਪੇਸ ਅਤੇ ਉਸ ਦੇ ਜੋੜੀਦਾਰ ਸੈਮ ਗਰੋਥ ਨੂੰ ਅਮਰੀਕਾ ਦੇ ਨਿਊਪੋਰਟ ਵਿੱਚ ਏਟੀਪੀ 250 ਹਾਲ ਆਫ਼...
Jul 23 2017 | Posted in : | No Comment | read more...
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਖਨੇਰੀ (ਰਾਮਪੁਰ) ਵਿਖੇ ਇੱਕ ਬੱਸ ਦੇ 500 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ 28 ਮੁਸਾਫ਼ਰਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਹਿੰਦੋਸਤਾਨ-ਤਿੱਬਤ ਕੌਮੀ ਮਾਰਗ ’ਤੇ ਸ਼ਿਮਲਾ ਤੋਂ ਕਰੀਬ 140 ਕਿਲੋਮੀਟਰ ਦੂਰ ਵਾਪਰਿਆ। ਇਹ ਬੱਸ 36 ਮੁਸਾਫ਼ਰਾਂ ਨੂੰ ਲੈ ਕੇ ਰਿਕਾਂਗ ਪੀਓ (ਕਿੰਨੌਰ) ਤੋਂ ਨੌਨੀ (ਸੋਲਨ) ਜਾ ਰਹੀ ਸੀ। ਹਾਦਸੇ ਦੇ ਕਾਰਨਾਂ ਬਾਰੇ ਪਤਾ ਕਰਨ ਲਈ ਨਿਆਂਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਹਾਲਾਂਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਾਦਸਾ ਟਾਇਰ ਫਟਣ ਕਾਰਨ ਵਾਪਰਿਆ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਰੋਹਨ ਚੰਦ ਠਾਕੁਰ ਨੇ ਦੱਸਿਆ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 11 ਦੀ ਸ਼ਨਾਖ਼ਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 18 ਮਰਦ, 9 ਔਰਤਾਂ ਤੇ ਇੱਕ ਬੱਚਾ ਸ਼ਾਮਲ ਹੈ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਰੈਫਰ ਕੀਤਾ ਗਿਆ...
Jul 21 2017 | Posted in : | No Comment | read more...
ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਹਲਕਾ ਭਲੁੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਸਰਬ ਸੰਮਤੀ ਨਾਲ ਪੰਜਾਬ  ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਂ ਦਾ ਐਲਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਇਸ ਸਬੰਧੀ ਵਿਚਾਰ ਲਏ ਸਨ। ਇਹ ਅਹੁਦਾ ਵਿਧਾਇਕ ਐਚ.ਐਸ. ਫੂਲਕਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋਇਆ ਸੀ। ਸ੍ਰੀ ਕੇਜਰੀਵਾਲ ਨੇ ਸੁਖਪਾਲ ਖਹਿਰਾ ਦੇ ਨਾਂ ਦਾ ਐਲਾਨ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੀਤਾ। ਮੀਟਿੰਗ ਵਿੱਚ ਸੰਸਦ ਮੈਂਬਰ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਹਾਜ਼ਰ ਸਨ।  ਜ਼ਿਕਰਯੋਗ ਹੈ ਸ੍ਰੀ ਖਹਿਰਾ ਪਹਿਲਾਂ ਚੀਫ਼ ਵ੍ਹਿਪ ਸਨ ਪਰ ਭਗਵੰਤ ਮਾਨ ਨੂੰ ਪਾਰਟੀ ਦਾ ਸੂਬਾਈ ਪ੍ਰਧਾਨ ਬਣਾਏ ਜਾਣ ਦੇ ਰੋਸ ਵਜੋਂ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲ ਦੀ ਘੜੀ ਚੀਫ਼...
Jul 21 2017 | Posted in : | No Comment | read more...