Your Advertisement

ਸਾਡੇ ਬਾਰੇ

 

ਦੋ ਸ਼ਬਦ ਪਾਠਕਾਂ ਦੇ ਨਾਂ

ਸਮੁੱਚੀ ਦੁਨੀਆਂ ਵਿਚ ਪੰਜਾਬੀ ਅਖਬਾਰਾਂ ਪ੍ਰਕਸ਼ਿਤ ਹੋ ਰਹੀਆਂ ਹਨ ਜੋ ਕਿ ਪੰਜਾਬੀ ਦੇ ਪ੍ਰਚਾਰ ਲਈ ਇਕ ਵਧੀਆ ਰੁਝਾਨ ਹੈ। ਅਮਰੀਕਾ ਵਰਗੇ ਅਤਿ ਅਧੁਨਿਕ ਮੁਲਕ ਵਿਚ ਵੀ ਪੰਜਾਬੀ ਭਾਈਚਾਰੇ ਵਲੋਂ ਇਸ ਖੇਤਰ ਵਿਚ ਪੁਲਾਂਘਾਂ ਪੁੱਟੀਆਂ ਗਈਆਂ ਹਨ ਤੇ ਅਮਰੀਕਾ ਦੇ ਵੱਖ ਵੱਖ ਰਾਜਾਂ ਵਿਚੋਂ ਪੰਜਾਬੀ ਪਰਚੇ ਨਿਕਲ ਰਹੇ ਹਨ। ਇਸੇ ਲੜੀ ਅਧੀਨ ਸਾਡੇ ਵਲੋਂ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਦੇ ਮਨਸ਼ੇ ਨਾਲ ‘ਪੰਜਾਬੀ ਰਾਈਟਰ ਵੀਕਲੀ’ ਹਫਤਾਵਾਰੀ ਪਰਚਾ ਨਿਊਯਾਰਕ ਤੋਂ ਸ਼ੁਰੂ ਕੀਤਾ ਗਿਆ ਹੈ। ਸਾਡੀ ਸੋਚ ਹੈ ਕਿ ਕੁੱਲ ਦੁਨੀਆਂ ਵਿਚ ਬੈਠੇ ਪੰਜਾਬੀ ਅਮਰੀਕਾ ਵਿਚ ਰਹਿ ਰਹੇ ਪੰਜਾਬੀਆਂ ਦੀ ਗਤੀਵਿਧੀਆਂ ਤੋਂ ਜਾਣੂੰ ਹੋ ਸਕਣ ਅਤੇ ਅਮਰੀਕਾ ਵਸਦੇ ਪੰਜਾਬੀਆਂ ਦਾ ਆਪਣੀ ਕਰਮ ਭੂਮੀ ਅਤੇ ਜਨਮ ਭੂਮੀ ਵਿਚਲੇ ਫਰਕ ਨੂੰ ਘੱਟ ਹੋ ਸਕੇ।
ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਪਰਚੇ ਵਿਚ ਤਾਜ਼ੀਆਂ ਖਬਰਾਂ ਤੋਂ ਇਲਾਵਾ ਕਹਾਣੀਆਂ, ਕਵਿਤਾਵਾਂ, ਲੇਖ ਅਤੇ ਨਾਵਲ ਆਦਿ ਵਰਗੀ ਵਰਗੀ ਮਿਆਰੀ ਸਮੱਗਰੀ ਵੀ ਪਾਠਕਾਂ ਲਈ ਪੇਸ਼ ਕਰੀਏ। ਅਸੀਂ ਉਹਨਾਂ ਸਾਰੇ ਲੇਖਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਨ੍ਹਾਂ ਨੇ ਅਜੇ ਕਲਮ ਫੜ੍ਹਨੀ ਸਿੱਖੀ ਹੈ ਅਸੀਂ ਉਹਨਾਂ ਦੀਆਂ ਮਿਆਰੀ ਲਿਖਤਾਂ ਨੂੰ ਛਾਪਣ ਵਿਚ ਖੁਸ਼ੀ ਮਹਿਸੂਸ ਕਰਦੇ ਹਾਂ ਤਾ ਜੋ ਭਵਿੱਖ ਦੇ ਵਧੀਆ ਲੇਖਕਾਂ ਅਤੇ ਪੱਤਰਕਾਰਾਂ ਦੀ ਪਨੀਰੀ ਤਿਆਰ ਹੋ ਸਕੇ।ਵਿਦੇਸ਼ਾਂ ਅਤੇ ਦੂਰ ਦੁਰਾਡੇ ਦੇ ਖੇਤਰਾਂ ਤੱਕ ਇਸਦੀ ਪਹੁੰਚ ਕਰਨ ਲਈ ਵੈੱਬਸਾਈਟ www.punjabiwriterweekly.com ਵੀ ਲਾਂਚ ਕੀਤੀ ਗਈ ਹੈ ਜਿਸ ਤੇ ਰੋਜਾਨਾ ਤਾਜ਼ੀਆਂ ਖਬਰਾਂ ਅੱਪਡੇਟ ਕੀਤੀਆਂ ਜਾਂਦੀਆਂ ਹਨ ਤੇ ਹਫਤਾਵਰੀ ਪਰਚਾ ਈ ਪੇਪਰ ਦੇ ਰੂਪ ਵਿਚ ਉਪਲਬਧ ਹੈ।
ਪਰਚੇ ਦੀ ਚੜ੍ਹਦੀ ਕਲਾ ਲਈ ਪੰਜਾਬੀ ਭਾਈਚਾਰੇ ਵਲੋਂ ਮਿਲ ਰਹੇ ਸਹਿਯੋਗ ਲਈ ‘ਪੰਜਾਬੀ ਰਾਈਟਰ ਵੀਕਲੀ’ ਦੀ ਸਮੁੱਚੀ ਟੀਮ ਅਤੇ ਮੈਨੇਜਮੈਂਟ ਮਿੱਤਰਾਂ, ਸੱਜਣਾਂ ਸਨੇਹੀਆਂ ਦੀ ਧੰਨਵਾਦੀ ਹੈ ਤੇ ਆਸ ਕਰਦੇ ਹਾਂ ਕਿ ਅੱਗੋਂ ਤੋਂ ਵੀ ਇਸੇ ਤਰਾਂ ਦਾ ਸਹਿਯੋਗ ਮਿਲਦਾ ਰਹੇਗਾ।