Current News
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਸ਼ਰਮਨਾਕ ਅੰਤ ਵੱਲ ਪਹੁੰਚ ਗਈ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਟੇਫਨੀ ਗ੍ਰਿਸ਼ਮ ਨੇ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਸ਼ਰਮਨਾਕ ਅੰਤ ਤੱਕ ਪਹੁੰਚ ਗਈ ਹੈ। ਅਮਰੀਕੀ ਸਦਨ ਨਿਆਂ ਪਾਲਿਕਾ ਕਮੇਟੀ ਨੇ ਮਹਾਦੋਸ਼ ਦੇ 2 ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਨੂੰ ਹੁਣ ਸੈਨੇਟ ਤੋਂ ਖੁਦ ਦਾ ਬਚਾਅ ਕਰਨ ਲਈ ਇਕ ਉਚਿਤ ਪ੍ਰਕਿਰਿਆ ਪ੍ਰਦਾਨ ਕਰਨ ਦੀ ਉਮੀਦ ਹੈ। ਇਸ ਤੋਂ ਪਹਿਲਾਂ ਅਮਰੀਕੀ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ (ਅੱਜ) ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ 2 ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਕਥਿਤ ਦੁਰਾਚਾਰ ਲਈ ਪ੍ਰਤੀਨਿਧੀ ਸਭਾ 'ਚ ਰਾਸ਼ਟਰਪਤੀ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਅੱਗੇ ਵਧੇਗੀ ਅਤੇ ਸਦਨ ਦੀ ਨਿਆਇਕ ਕਮੇਟੀ 'ਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਸੰਸਦ...
Dec 14 2019 | Posted in : | No Comment | read more...
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਨੂੰ 19 ਦਸੰਬਰ ਤੱਕ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਸ਼ਿਵਇੰਦਰ ਨੂੰ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰ.ਐੱਫ.ਐੱਲ) ਦੇ ਫੰਡਾਂ ਦੀ ਕਥਿਤ ਦੁਰਵਰਤੋਂ ਤੋਂ ਬਾਅਦ ਹੁਣ ਮਨੀਲਾਂਡਰਿੰਗ ਦੇ ਦੋਸ਼ਾਂ ਤਹਿਤ ਈਡੀ ਵੱਲੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਈਡੀ ਵੱਲੋਂ ਸ਼ਿਵਇੰਦਰ ਤੋਂ ਪੁੱਛਗਿੱੱਛ ਕਰਨ ਲਈ 14 ਦਿਨਾਂ ਦਾ ਰਿਮਾਂਡ ਮੰਗੇ ਜਾਣ ’ਤੇ ਅਦਾਲਤ ਨੇ ਸ਼ਿਵਇੰਦਰ ਨੂੰ 19 ਦਸੰਬਰ ਤੱਕ ਈਡੀ ਦੀ ਹਿਰਾਸਤ ’ਚ ਭੇਜਣ ਦਾ ਹੁਕਮ...
Dec 14 2019 | Posted in : | No Comment | read more...
ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਸਬੰਧੀ ਪਾਰਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਰੱਖੇ ਗਏ ਅਖੰਡ ਪਾਠ ਦੇ ਦੂਜੇ ਦਿਨ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਗੁਰੂ ਰਾਮਦਾਸ ਲੰਗਰ ਘਰ ਅਤੇ ਜੋੜਾ ਘਰ ਵਿਚ ਸੇਵਾ ਕੀਤੀ ਪਰ ਇਸ ਸੇਵਾ ਦੌਰਾਨ ਢੀਂਡਸਾ ਪਰਿਵਾਰ ਦਾ ਕੋਈ ਜੀਅ ਖ਼ਾਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਸ਼ਾਮਲ ਨਹੀਂ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਭਲਕੇ 14 ਦਸੰਬਰ ਨੂੰ ਹੋਣ ਵਾਲੇ ਡੈਲੀਗੇਟ ਇਜਲਾਸ ਤੋਂ ਪਹਿਲਾਂ ਅੱਜ ਇੱਥੇ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਹੈ, ਜਿਸ ਵਿਚ ਪਾਰਟੀ ਦੇ ‘2022 ਮਿਸ਼ਨ’ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਇਸ ਮਿਸ਼ਨ ਦੀ ਪ੍ਰਾਪਤੀ ਲਈ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪਿੰਡ ਪੱਧਰ ’ਤੇ ਇਕਾਈਆਂ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬਾਰੇ ਪਾਰਟੀ ਦੇ ਬੁਲਾਰੇ ਅਤੇ ਸਕੱਤਰ...
Dec 14 2019 | Posted in : | No Comment | read more...
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਲੋਕਾਂ, ਕਾਂਗਰਸੀ ਵਰਕਰਾਂ ਤੇ ਸੂਬੇ ਦੀ ਅਫ਼ਸਰਸ਼ਾਹੀ ਵਿਚਾਲੇ ਰਾਜ ਦੀਆਂ ਮੁਸ਼ਕਲਾਂ ਬਾਰੇ ਬਹੁਤ ਵੱਡਾ ਪਾੜਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮੱਸਿਆਵਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਪਾਰਟੀ ਅਤੇ ਲੋਕ ਸਮੱਸਿਆਵਾਂ ਹੱਲ ਨਾ ਹੋਣ ਕਰ ਕੇ ਪ੍ਰੇਸ਼ਾਨ ਹਨ ਪਰ ਸੂਬੇ ਦੀ ਚੰਡੀਗੜ੍ਹ ’ਚ ਬੈਠੀ ਅਫ਼ਸਰਸ਼ਾਹੀ ਇਸ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਰਹੀ ਤੇ ਸੂਬੇ ਦੀ ਹਾਲਤ ਨੂੰ ਠੀਕ-ਠਾਕ ਹੀ ਦੱਸਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਸੂਬੇ ਦੇ ਲੋਕਾਂ, ਕਾਂਗਰਸੀ ਵਰਕਰਾਂ ਦੀਆਂ ਸਮੱਸਿਆਵਾਂ ਦੀ ਸ਼ਨਾਖ਼ਤ ਕਰਨ। ਜਾਖੜ ਨੇ ਕਿਹਾ ਕਿ ਮਗਰੋਂ ਹੱਲ ਲਈ ਢੁੱਕਵੇਂ ਕਦਮ ਚੁੱਕੇ ਜਾ ਸਕਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਮੁੱਖ ਮੰਤਰੀ ਕਦਮ ਚੁੱਕਣਗੇ ਤਾਂ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ...
Dec 14 2019 | Posted in : | No Comment | read more...
ਹਿਮਾਚਲ ਪ੍ਰਦੇਸ਼ ’ਚ ਸ਼ੁੱਕਰਵਾਰ ਨੂੰ ਬਰਫ਼ਬਾਰੀ ਤੇ ਮੀਂਹ ਮਗਰੋਂ ਕੰਬਣੀ ਛੇੜਨ ਵਾਲੀ ਸੀਤ ਲਹਿਰ ਚੱਲ ਪਈ। ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਦੇ ਡਾਇਰੈਕਟਰ ਨੇ ਮਨਮੋਹਨ ਸਿੰਘ ਦੱਸਿਆ ਕਿ ਲਾਹੌਲ-ਸਪਿਤੀ ਅਤੇ ਕਿਨੌਰ ਤੋਂ ਇਲਾਵਾ ਸੈਲਾਨੀ ਥਾਵਾਂ ਕੁਫ਼ਰੀ ਅਤੇ ਮਨਾਲੀ ’ਚ ਲਗਾਤਾਰ ਦੂਜੇ ਦਿਨ ਵੀ ਬਰਫ਼ਬਾਰੀ ਹੋਈ। ਡਲਹੌਜ਼ੀ ਤੇ ਸ਼ਿਮਲਾ ’ਚ ਮੀਂਹ ਕਾਰਨ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ। ਕੁਫ਼ਰੀ ਵਿੱਚ 30 ਅਤੇ ਮਨਾਲੀ ਵਿੱਚ 12 ਸੈਂਟੀਮੀਟਰ ਤੱਕ ਬਰਫ਼ ਪਈ। ਇਸ ਦੌਰਾਨ ਕੁਫ਼ਰੀ, ਮਨਾਲੀ, ਡਲਹੌਜ਼ੀ ਅਤੇ ਕਲਪਾ ’ਚ ਕ੍ਰਮਵਾਰ ਮਨਫ਼ੀ 2.6, 1.6 , .1.5 ਅਤੇ 1.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੰਮੂ/ਸ੍ਰੀਨਗਰ: ਤ੍ਰਿਕੁਟਾ ਪਹਾੜੀਆਂ ’ਚ ਸਥਿਤ ਵੈਸ਼ਨੋ ਦੇਵੀ ਮੰਦਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਜਦਕਿ ਜੰਮੂ ,ਕਸ਼ਮੀਰ ਤੇ ਲੱਦਾਖ ਤੋਂ ਇਲਾਵਾ ਹੋਰ ਸਥਾਨਾਂ ’ਤੇ ਦੂਜੇ ਦਿਨ ਵੀ ਬਰਫ਼ਬਾਰੀ ਤੇ ਬਾਰਿਸ਼ ਹੁੰਦੀ ਰਹੀ। ਇਸ ਕਾਰਨ ਜਨਜੀਵਨ...
Dec 14 2019 | Posted in : | No Comment | read more...
ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਝਾਰਖੰਡ ਵਿੱਚ ਚੋਣ ਰੈਲੀ ਦੌਰਾਨ ਮੋਦੀ ਸਰਕਾਰ ਬਾਰੇ ਕੀਤੀ ਸਖ਼ਤ ਟਿੱਪਣੀ ‘ਰੇਪ ਇਨ ਇੰਡੀਆ’ ਵਿਰੁਧ ਅੱਜ ਲੋਕ ਸਭਾ ਵਿੱਚ ਭਾਰੀ ਹੰਗਾਮਾ ਹੋਇਆ। ਭਾਜਪਾ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਤੋਂ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਜਿਹੇ ਆਗੂਆਂ ਨੂੰ ਸੰਸਦ ਵਿੱਚ ਹੋਣ ਦਾ ‘ਨੈਤਿਕ ਹੱਕ’ ਨਹੀਂ ਹੈ। ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਦੀ ਅਗਵਾਈ ਵਿੱਚ ਪਾਰਟੀ ਮੈਂਬਰਾਂ ਵਲੋਂ ਸਦਨ ’ਚ ਕੀਤੇ ਗਏ ਪ੍ਰਦਰਸ਼ਨ ਕਾਰਨ ਅੱਜ ਲੋਕ ਸਭਾ ਦੀ ਕਾਰਵਾਈ ਨਹੀਂ ਚੱਲ ਸਕੀ, ਜਿਸ ਕਾਰਨ ਸਪੀਕਰ ਓਮ ਬਿਰਲਾ ਨੂੰ ਦੋ ਵਾਰ ਲੋਕ ਸਭਾ ਦੀ ਕਾਰਵਾਈ ਰੋਕਣੀ ਪਈ। ਰੌਲੇ-ਰੱਪੇ ਦੌਰਾਨ ਡੀਐੱਮਕੇ ਦੀ ਕਾਨੀਮੋੜੀ ਨੇ ਗਾਂਧੀ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਟਿੱਪਣੀਆਂ ਸਦਨ ਵਿੱਚ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ (ਗਾਂਧੀ) ਦੇਸ਼ ਵਿੱਚ ਵਾਪਰ...
Dec 14 2019 | Posted in : | No Comment | read more...
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਨਾਇਟਿਡ ਕਿੰਗਡਮ (ਯੂਕੇ) ਦੇ ਦਹਾਕਿਆਂ ਦੇ ਇਤਿਹਾਸ ’ਚ ਸਭ ਤੋਂ ਨਾਟਕੀ ਆਮ ਚੋਣਾਂ ਭਰਵੇਂ ਬਹੁਮਤ ਨਾਲ ਜਿੱਤ ਲਈਆਂ ਹਨ। ਮੁਲਕ ’ਚ ਸਿਆਸੀ ਭੰਬਲਭੂਸਾ ਹੁਣ ਮੁੱਕ ਗਿਆ ਹੈ ਤੇ ਇਸ ਦੇ ਨਾਲ ਹੀ ਨਵੇਂ ਵਰ੍ਹੇ ’ਚ ਬਰਤਾਨੀਆ ਯੂਰੋਪੀਅਨ ਯੂਨੀਅਨ ਨਾਲੋਂ ਤੋੜ-ਵਿਛੋੜੇ ਦੇ ਮੰਤਵ ਨਾਲ ਦਾਖ਼ਲ ਹੋਵੇਗਾ। ਜੌਹਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ 364 ਸੀਟਾਂ ਜਿੱਤੀਆਂ ਹਨ। 650 ਮੈਂਬਰੀ ਬ੍ਰਿਟਿਸ਼ ਸੰਸਦ (ਹਾਊਸ ਆਫ਼ ਕਾਮਨਜ਼) ’ਚ ਲੇਬਰ ਪਾਰਟੀ ਨੂੰ 203 ਸੀਟਾਂ ਹੀ ਮਿਲੀਆਂ ਹਨ। ਯੂਕੇ ਦੀ ਸੰਸਦ ਲਈ ਇਸ ਵਾਰ ਭਾਰਤੀ ਮੂਲ ਦੇ ਰਿਕਾਰਡ 15 ਸੰਸਦ ਮੈਂਬਰ ਚੁਣੇ ਗਏ ਹਨ। ਭਾਰਤੀ ਮੂਲ ਦੇ ਸਿਆਸਤਦਾਨਾਂ ਨੇ ਕੰਜ਼ਰਵੇਟਿਵ ਤੇ ਲੇਬਰ ਦੋਵਾਂ ਧਿਰਾਂ ਵੱਲੋਂ ਜਿੱਤ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਕੰਜ਼ਰਵੇਟਿਵ ਪਾਰਟੀ ਦੀ ਟਿਕਟ ’ਤੇ ਵਿਥੈਮ ਹਲਕੇ ਤੋਂ ਮੁੜ ਚੁਣੀ ਗਈ ਹੈ। ਕੰਜ਼ਰਵੇਟਿਵ ਧਿਰ ਦੇ ਹੀ ਗਗਨ ਮੋਹਿੰਦਰਾ...
Dec 14 2019 | Posted in : | No Comment | read more...
ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ ਉੱਤਰ-ਪੂਰਬੀ ਸੂਬਿਆਂ ’ਚ ਚੱਲ ਰਹੇ ਹਿੰਸਕ ਮੁਜ਼ਾਹਰੇ ਥੋੜ੍ਹੇ ਮੱਠੇ ਪੈਣ ਦੇ ਆਸਾਰ ਦਿਖਾਈ ਰਹੇ ਹਨ ਕਿਉਂਕਿ ਅੱਜ ਕੁਝ ਇਲਾਕਿਆਂ ’ਚੋਂ ਕਰਫਿਊ ’ਚ ਰਾਹਤ ਦਿੱਤੀ ਗਈ ਹੈ। ਹਾਲਾਂਕਿ ਗੁਆਂਢੀ ਸੂਬੇ ਪੱਛਮੀ ਬੰਗਾਲ ’ਚ ਵੱਡੇ ਪੱਧਰ ’ਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚ ਮੁਜ਼ਾਹਰਾਕਾਰੀਆਂ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਪੁਲੀਸ ਨਾਲ ਝੜਪਾਂ ਵੀ ਹੋਈਆਂ ਹਨ। ਹਿੰਸਕ ਮੁਜ਼ਾਹਰਿਆਂ ਕਾਰਨ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਇਸੇ ਦੌਰਾਨ ਮੇਘਾਲਿਆ ਦੇ ਰਾਜਪਾਲ ਤਥਾਗਤ ਰੌਏ ਦੇ ਬਿਆਨ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ‘ਵੰਡਪਾਊ ਜਮਹੂਰੀਅਤ’ ’ਚ ਯਕੀਨ ਨਹੀਂ ਰੱਖਦੇ ਉਹ ਉੱਤਰੀ ਕੋਰੀਆ ਚਲੇ ਜਾਣ। ਦੂਜੇ ਪਾਸੇ ਸ਼ਾਂਤੀ ਬਹਾਲੀ ਲਈ ਫੌਜ ਤੇ ਅਸਾਮ ਰਾਈਫਲਜ਼ ਦੀਆਂ ਅੱਠ ਟੁਕੜੀਆਂ ਅਸਾਮ ਭੇਜੀਆਂ ਗਈਆਂ ਹਨ। ਮੇਘਾਲਿਆ ਦੇ ਰਾਜ ਭਵਨ ਦੇ ਬਾਹਰ ਕੀਤੇ...
Dec 14 2019 | Posted in : | No Comment | read more...