Your Advertisement
ਵਾਸ਼ਿੰਗਟਨ - ਅਮਰੀਕਾ ਅਧਾਰਿਤ ਲੈਬ ਨੇ ਇਕ ਪੋਰਟੇਬਲ ਟੈਸਟ ਉਪਕਰਨ (ਅਸਾਨੀ ਨਾਲ ਇਕ ਤੋਂ ਦੂਜੀ ਥਾਂ ਲਿਜਾ ਸਕਣ ਵਾਲਾ) ਜਾਰੀ ਕੀਤਾ ਹੈ ਤੇ ਸਿਰਫ਼ ਪੰਜ ਮਿੰਟ ਵਿਚ ਉਹ ਕੋਵਿਡ-19 ਪਾਜ਼ੇਟਿਵ ਹੋਣ ਬਾਰੇ ਜਾਣਕਾਰੀ ਦੇਣ ਦੇ ਸਮਰੱਥ ਹੈ। ਐੱਬਟ ਲੈਬਾਰਟਰੀਜ਼ ਨੇ ਕਿਹਾ ਹੈ ਕਿ ਅਮਰੀਕੀ ਖ਼ੁਰਾਕ ਤੇ ਡਰੱਗ ਅਥਾਰਿਟੀ (ਐੱਫਡੀਏ) ਨੇ ਇਸ ਟੈਸਟ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਅਗਲੇ ਹਫ਼ਤੇ ਤੋਂ ਇਹ ਟੈਸਟ ਕਿੱਟ ਸਿਹਤ ਸੰਭਾਲ ਵਿਚ ਜੁਟੇ ਹੋਏ ਮੁਲਾਜ਼ਮਾਂ ਤੇ ਅਥਾਰਿਟੀ ਨੂੰ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਟੈਸਟ ਉਪਕਰਨ ਛੋਟੇ ਜਿਹੇ ਟੋਸਟਰ ਵਰਗਾ ਹੈ ਤੇ ਮੌਲੀਕਿਊਲਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਟੈਸਟ ਦਾ ਨਤੀਜਾ ਜੇਕਰ ਨੈਗੇਟਿਵ ਹੋਵੇਗਾ ਤਾਂ ਵੀ ਇਹ ਸਿਰਫ਼ 13 ਮਿੰਟ ਵਿਚ ਦੱਸ ਦੇਵੇਗਾ। ਐੱਬਟ ਦੇ ਪ੍ਰਧਾਨ ਤੇ ਮੁੱਖ ਅਪਰੇਟਿੰਗ ਅਧਿਕਾਰੀ ਰੌਬਰਟ ਫੋਰਡ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਕਈ ਮੋਰਚਿਆਂ ’ਤੇ ਮੱਥਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੌਲੀਕਿਊਲਰ ਟੈਸਟ ਮਿੰਟਾਂ ਵਿਚ ਨਤੀਜੇ ਦੇਵੇਗਾ। ਇਹ ਬੀਮਾਰੀ ਨਾਲ ਲੜਨ ਲਈ ਪਹਿਲਾਂ ਉਪਲੱਬਧ ਸਮੱਗਰੀ ਵਿਚ ਹੋਰ ਵਾਧਾ ਕਰੇਗਾ। ਟੈਸਟ ਦਾ ਸਾਈਜ਼ ਛੋਟਾ ਹੋਣ ਦਾ ਮਤਲਬ ਹੈ ਕਿ ਇਸ ਨੂੰ ਹਸਪਤਾਲ ਦੀਆਂ ਚਾਰ ਕੰਧਾਂ ਅੰਦਰ ਵਰਤਣ ਦੀ ਬਜਾਏ ਬਾਹਰ ਵੀ ਵਰਤਿਆ ਜਾ ਸਕਦਾ ਹੈ। ਐੱਬਟ ਹੁਣ ਐੱਫਡੀਏ ਨਾਲ ਮਿਲ ਕੇ ਇਸ ਨੂੰ ਵਾਇਰਸ ਦੇ ਕੇਂਦਰ ਬਿੰਦੂ ਬਣੇ ਇਲਾਕਿਆਂ ਵਿਚ ਭੇਜਣ ਦੀ ਤਿਆਰੀ ਕਰ ਰਿਹਾ ਹੈ। ਐੱਫਡੀਏ ਨੇ ਹਾਲੇ ਇਸ ਟੈਸਟ ਨੂੰ ਪਾਸ ਨਹੀਂ ਕੀਤਾ ਤੇ ਨਾ ਹੀ ਪੱਕੇ ਤੌਰ ’ਤੇ ਮਨਜ਼ੂਰੀ ਦਿੱਤੀ ਹੈ। ਇਸ ਨੂੰ ਹੰਗਾਮੀ ਹਾਲਾਤ ਦੇ ਮੱਦੇਨਜ਼ਰ ਵਰਤਣ ਲਈ ਮਨਜ਼ੂਰੀ ਦਿੱਤੀ ਗਈ...
Mar 30 2020 | Posted in : | No Comment | read more...
ਇਸਲਾਮਾਬਾਦ - ਪਾਕਿਸਤਾਨ ’ਚ ਕਰੋਨਾਵਾਇਰਸ ਦੇ ਕੇਸ ਅੱਜ ਵੱਧ ਕੇ 1408 ਤੱਕ ਪਹੁੰਚ ਗਏ ਹਨ, ਜਿਨ੍ਹਾਂ ’ਚੋਂ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦਰਮਿਆਨ ਪੰਜਾਬ ਸੂਬਾ ਕੋਵਿਡ-19 ਦੇ ਮਾਮਲਿਆਂ ਦਾ ਕੇਂਦਰ ਬਣ ਕੇ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਮਰੀਜ਼ਾਂ ’ਚੋਂ 7 ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਇਸ ਸਮੇਂ ਦੇਸ਼ ਅੰਦਰ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 12,218 ਹੈ। ਉਨ੍ਹਾਂ ਦੱਸਿਆ ਕਿ ਇਸ ਵਾਇਰਸ ਤੋਂ ਪੀੜਤ ਬਹੁਤੇ ਵਿਅਕਤੀ ਇਰਾਨ ਤੋਂ ਆਏ ਹਨ ਜਿੱਥੇ ਕਰੋਨਾ ਪੀੜਤ 30 ਹਜ਼ਾਰ ਤੋਂ ਵੱਧ ਮਰੀਜ਼ ਹਨ ਤੇ ਉੱਥੇ 2300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪੰਜਾਬ ’ਚ ਅੱਜ ਕੁੱਲ ਕੇਸ 490 ਹੋ ਗਏ ਹਨ ਜਦਕਿ ਬੀਤੇ ਦਿਨ ਇਹ ਮਾਮਲੇ 419 ਸਨ। ਪਾਕਿਸਤਾਨ ਦੇ ਸਿੰਧ ਸੂਬੇ ’ਚ 457 ਕੇਸ ਹਨ। ਸਿੰਧ ਮੁਲਕ ਦਾ ਪਹਿਲਾ ਸੂਬਾ ਹੈ ਜਿੱਥੇ ਕਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਵਿੱਚ ਸਭ ਤੋਂ ਵੱਧ ਮਾਮਲੇ ਡੇਰਾ ਗ਼ਾਜ਼ੀ ਖਾਨ ਜ਼ਿਲ੍ਹੇ ਤੋਂ ਹਨ ਜਿੱਥੇ ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 207 ਹੈ। ਇਸ ਤੋਂ ਇਲਾਵਾ ਖ਼ੈਬਰ ਪਖਤੂਨਖਵਾ ’ਚ 180, ਬਲੋਚਿਸਤਾਨ ’ਚ 133, ਗਿਲਗਿਟ-ਬਾਲਟਿਸਤਾਨ ’ਚ 107 ਜਦਕਿ ਇਸਲਾਮਾਬਾਦ ’ਚ 39 ਤੇ ਮਕਬੂਜ਼ਾ ਕਸ਼ਮੀਰ ’ਚ 2 ਮਾਮਲੇ ਸਾਹਮਣੇ ਆਏ ਹਨ। ਕਰੋਨਾ ਪੀੜਤ 25 ਵਿਅਕਤੀ ਠੀਕ ਵੀ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਟਵੀਟ ਕੀਤਾ ਕਿ ਫੈਸਲਾਬਾਦ ’ਚ 22 ਸਾਲਾ ਵਿਅਕਤੀ ਦੀ ਮੌਤ ਹੋਣ ਨਾਲ ਪੰਜਾਬ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ...
Mar 30 2020 | Posted in : | No Comment | read more...
ਜਲੰਧਰ/ਚੰਡੀਗੜ੍ਹ - ਪੰਜਾਬ ਦੇ ਲੋਕਾਂ ਨੂੰ ਐਮਰਜੈਂਸੀ ਹਾਲਾਤ 'ਚ ਕਰਫਿਊ ਦੌਰਾਨ ਪਾਸ ਲੈਣ, ਭੀੜ-ਭਾੜ ਵਾਲੇ ਇਲਾਕਿਆਂ ਦੀ ਜਾਣਕਾਰੀ ਦੇਣ, ਘਰਾਂ 'ਚ ਕੁਆਰੰਟਾਈਨ ਰੋਗੀਆਂ ਬਾਰੇ ਸੂਚਨਾ ਦੇਣ, ਵਿਦੇਸ਼ਾਂ ਤੋਂ ਆਏ ਮੁਸਾਫਰਾਂ ਬਾਰੇ ਜਾਣਨ ਦੇ ਉਦੇਸ਼ ਨਾਲ 'ਕੋਵਾ ਐਪ' ਲਾਂਚ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਲਾਂਚ ਕੀਤੇ ਗਏ ਐਪ ਦੇ ਜ਼ਰੀਏ ਹੁਣ ਲੋਕਾਂ ਨੂੰ ਜਲਦੀ ਹੀ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ, ਡਾਕਟਰਾਂ ਦੀਆਂ ਸੇਵਾਵਾਂ ਲੈਣ ਬਾਰੇ ਵੀ ਸਹੂਲਤ ਮਿਲੇਗੀ। ਅਨੇਕਾਂ ਸੂਬਿਆਂ ਨੇ ਕੋਰੋਨਾ ਵਾਇਰਸ ਅਲਰਟ (ਕੋਵਾ ਐਪ) ਨੂੰ ਅਪਣਾਇਆ ਹੋਇਆ ਹੈ, ਜੋ ਕਿ ਕੈਨੇਡਾ ਦੇ ਵੀ 2 ਪ੍ਰੋਵਿੰਸਾਂ 'ਚ ਲਾਗੂ ਹੋਣ ਜਾ ਰਿਹਾ ਹੈ। ਸਰਕਾਰ ਨੇ ਆਪਣੀ ਡਿਜੀਟਲ ਪੰਜਾਬ ਟੀਮ ਦੀ ਮਦਦ ਨਾਲ ਇਸ ਐਪ ਨੂੰ ਲਾਂਚ ਕੀਤਾ ਹੈ ਅਤੇ ਇਹ ਐਂਡ੍ਰਾਇਡ ਪਲੇਅ ਸਟੋਰ ਅਤੇ ਆਈ. ਓ. ਐੱਸ. ਐਪ ਸਟੋਰ 'ਤੇ ਉਪਲੱਬਧ ਹੋਵੇਗਾ। 28 ਮਾਰਚ ਤੱਕ ਸੂਬੇ ਦੇ 4.5 ਲੱਖ ਲੋਕਾਂ ਨੇ ਇਸ ਨੂੰ ਰਜਿਸਟ੍ਰੇਸ਼ਨ ਕੀਤਾ ਹੈ ਅਤੇ 20000 ਲੋਕ ਰੋਜ਼ਾਨਾ ਇਸ ਨੂੰ ਵੇਖ ਰਹੇ ਹਨ। ਇਸ ਨੂੰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ 'ਚ ਉਪਲੱਬਧ ਕਰਵਾਇਆ ਗਿਆ ਹੈ। ਸੂਬੇ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਅਨੁਸਾਰ ਗਵਰਨੈਂਸ ਰਿਫਾਰਮਸ ਵਿਭਾਗ ਨੇ ਇਸ ਨੂੰ ਲਾਗੂ ਕੀਤਾ ਅਤੇ ਇਹ ਐਪ ਹਰਿਆਣਾ, ਰਾਜਸਥਾਨ, ਛੱਤੀਸਗੜ੍ਹ 'ਚ ਚੱਲ ਰਿਹਾ ਹੈ, ਜਦੋਂ ਕਿ ਮਣੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਉਤਰਾਖੰਡ, ਦਿੱਲੀ ਅਤੇ ਲੇਹ ਵਿਚ ਇਸ ਐਪ ਨੂੰ ਜਲਦੀ ਹੀ ਅਡਾਪਟ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਕੁਲ 11 ਸੂਬਾ ਸਰਕਾਰਾਂ ਨੇ ਕੋਵਾ ਐਪਲੀਕੇਸ਼ਨ ਲਈ ਅਪਲਾਈ ਕੀਤਾ ਹੋਇਆ ਹੈ। ਇਸ ਐਪ ਦੇ ਜ਼ਰੀਏ ਲੋਕਾਂ ਨੂੰ ਸਮੇਂ-ਸਮੇਂ 'ਤੇ ਸਰਕਾਰ ਵਲੋਂ ਜਾਰੀ ਕੀਤੇ ਜਾਣ ਵਾਲੇ ਦਿਸ਼ਾ ਨਿਰਦੇਸ਼ਾਂ ਅਤੇ ਦੀ ਵੀ ਜਾਣਕਾਰੀ ਮਿਲ ਸਕੇਗੀ। ਸੂਬੇ 'ਚ ਲਾਗੂ ਕਰਫਿਊ ਅਤੇ ਲਾਕਡਾਊਨ ਦੀ ਸਥਿਤੀ ਨੂੰ ਵੇਖਦੇ ਹੋਏ ਇਸ ਐਪ ਦੇ ਨਾਲ ਕਈ ਹੋਰ ਵਿਸ਼ੇਸ਼ਤਾਵਾਂ ਨੂੰ ਲਾਗੂ ਕੀਤਾ ਜਾਵੇਗਾ। ਇਨ੍ਹਾਂ ਵਿਚ ਕੋਵਿਡ-19 ਡੈਸ਼ਬੋਰਡ, ਸਰਕਾਰੀ ਨੋਟੀਫਿਕੇਸ਼ਨਾਂ, ਆਡੀਓ ਵੀਡੀਓ ਅਵੇਅਰਨੈੱਸ, ਵਿਦੇਸ਼ਾਂ ਤੋਂ ਆਏ ਮੁਸਾਫਰਾਂ ਦੀ ਜਾਣਕਾਰੀ, ਕਰਫਿਊ ਪਾਸ ਜਾਰੀ ਕਰਨ, ਹੋਮ ਕੁਆਰੰਟਾਈਨ ਲੋਕਾਂ ਬਾਰੇ ਸਾਰੀਆਂ ਜਾਣਕਾਰੀਆਂ ਉਪਲੱਬਧ...
Mar 29 2020 | Posted in : | No Comment | read more...
ਨਵੀਂ ਦਿੱਲੀ— ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਜਿਹੇ ਸਮੇਂ 'ਚ ਭਾਰਤ ਦੇ ਸਾਹਮਣੇ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਇਕ ਗੰਭੀਰ ਸੰਕਟ ਬਣ ਕੇ ਖੜ੍ਹਾ ਹੋ ਗਿਆ ਹੈ। ਲਾਕ ਡਾਊਨ ਦੇ ਬਾਵਜੂਦ ਵੱਡੀ ਗਿਣਤੀ 'ਚ ਮਜ਼ਦੂਰ ਆਪਣੇ ਪਿੰਡਾਂ ਵੱਲ ਦੌੜ ਰਹੇ ਹਨ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਖਤੀ ਨਾਲ ਲਾਕ ਡਾਊਨ ਦਾ ਪਾਲਣ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਲਈ ਸਾਰੇ ਇੰਤਜ਼ਾਮ ਕੀਤੇ ਜਾਣ, ਜਿੱਥੇ ਉਹ ਮੌਜੂਦ ਹਨ। ਕੇਂਦਰ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸੂਬੇ ਅਤੇ ਜ਼ਿਲੇ ਦੇ ਬਾਰਡਰ ਪੂਰੀ ਤਰ੍ਹਾਂ ਸੀਲ ਕੀਤੇ ਜਾਣ, ਤਾਂ ਕਿ ਇਕ ਸੂਬੇ ਤੋਂ ਦੂਜੇ ਸੂਬੇ 'ਚ ਅਤੇ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਵਿਚ ਲੋਕਾਂ ਦੀ ਮੂਵਮੈਂਟ ਨਾ ਹੋ ਸਕੇ। ਸੜਕਾਂ 'ਤੇ ਸਿਰਫ ਸਾਮਾਨ ਢੋਆ-ਢੁਆਈ ਵਾਲੀਆਂ ਗੱਡੀਆਂ ਦੀ ਆਵਾਜਾਈ ਦੀ ਆਗਿਆ ਹੋਵੇਗੀ। ਕੇਂਦਰ ਨੇ ਕਿਹਾ ਕਿ ਲਾਕ ਡਾਊਨ ਲਾਗੂ ਕਰਾਉਣਾ ਜ਼ਿਲਿਆਂ ਦੇ ਡੀ. ਐੱਮ. ਅਤੇ ਐੱਸ. ਪੀ. ਦੀ ਜ਼ਿੰਮੇਵਾਰੀ ਹੈ। ਦਿਹਾੜੀ ਮਜ਼ਦੂਰਾਂ ਦੀ ਸੜਕਾਂ 'ਤੇ ਭੱਜ-ਦੌੜ ਨੂੰ ਦੇਖਦੇ ਹੋਏ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਖਤ ਨਿਰੇਦਸ਼ ਦਿੱਤੇ ਗਏ ਹਨ ਕਿ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇ। ਸਥਾਨਕ ਪ੍ਰਸ਼ਾਸਨ ਇਹ ਯਕੀਨੀ ਕਰੇ ਕਿ ਹਾਈਵੇਅ 'ਤੇ ਸਿਰਫ ਜ਼ਰੂਰੀ ਚੀਜ਼ਾਂ ਦੇ ਵਾਹਨਾਂ ਹੀ ਆਵਾਜਾਈ ਹੋਵੇ। ਦੇਸ਼ ਦੇ ਜਿਸ ਕੋਨੇ ਵਿਚ ਮਜ਼ਦੂਰ ਹੋਣ ਉਨ੍ਹਾਂ ਦੇ ਖਾਣ-ਪੀਣ ਦੀ ਉੱਚਿਤ ਵਿਵਸਥਾ ਸਥਾਨਕ ਪ੍ਰਸ਼ਾਸਨ ਕਰਵਾਏ। ਨਾਲ ਹੀ ਪ੍ਰਸ਼ਾਸਨ ਇਹ ਵੀ ਯਕੀਨੀ ਕਰੇ ਕਿ ਮਜ਼ਦੂਰਾਂ 'ਤੇ ਉਨ੍ਹਾਂ ਦੇ ਮਕਾਨ ਮਾਲਕ ਕਿਰਾਇਆ ਵਸੂਲਣ ਦਾ ਦਬਾਅ ਨਾ ਪਾਉਣ। ਕੇਂਦਰ ਨੇ ਸਾਫ ਕੀਤਾ ਕਿ ਜਿਨ੍ਹਾਂ ਨੇ ਵੀ ਲਾਕ ਡਾਊਨ ਦਾ ਉਲੰਘਣ ਕੀਤਾ ਹੈ, ਉਨ੍ਹਾਂ ਨੂੰ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ 14 ਦਿਨਾਂ ਦੀ ਕੁਆਰੰਟੀਨ ਦੀ ਸਹੂਲਤ 'ਚ ਰੱਖਿਆ ਜਾਵੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਪੂਰਾ ਭਾਰਤ ਲਾਕ ਡਾਊਨ ਹੈ। ਲਾਕ ਡਾਊਨ ਹੋਣ ਦੇ ਬਾਵਜੂਦ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ 'ਚ ਨਿਕਲ ਪਏ ਹਨ। ਜਿਸ ਤੋਂ ਬਾਅਦ ਦਿੱਲੀ-ਯੂ. ਪੀ. ਬਾਰਡਰ 'ਤੇ ਲੋਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪੈਦਲ ਯਾਤਰੀਆਂ ਲਈ ਸਰਕਾਰ ਨੇ ਬੱਸਾਂ ਚਲਾਉਣ ਦਾ...
Mar 29 2020 | Posted in : | No Comment | read more...
ਬਰਨਾਲਾ - ਬਰਨਾਲਾ ਵਿਖੇ ਬੀਤੀ ਰਾਤ ਕੋਰੋਨਾ ਵਾਇਰਸ ਦੀ ਇਕ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਰੇਲਵੇ ਸਟੇਸ਼ਨ 'ਤੇ ਰਹਿਣ ਵਾਲੀ ਇਕ 60 ਸਾਲਾ ਔਰਤ ਸਿਵਲ ਹਸਪਤਾਲ ਬਰਨਾਲਾ ਵਿਖੇ ਖਾਂਸੀ ਅਤੇ ਬੁਖ਼ਾਰ ਦੀ ਦਵਾਈ ਲੈਣ ਆਈ ਸੀ। ਇਸ ਦੌਰਾਨ ਸਿਹਤ ਵਿਭਾਗ ਵਲੋਂ ਅਹਿਤਿਆਤ ਦੇ ਤੌਰ 'ਤੇ ਕੋਰੋਨਾ ਵਾਇਰਸ ਸਬੰਧੀ ਸ਼ੱਕ ਦੇ ਆਧਾਰ 'ਤੇ ਔਰਤ ਦੇ ਨਮੂਨੇ ਲੈ ਕੇ ਰਿਪੋਰਟ ਲਈ ਭੇਜਣ ਉਪਰੰਤ ਉਸ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਸਿਵਲ ਹਸਪਤਾਲ ਬਰਨਾਲਾ ਦੇ ਐੱਸ.ਐਮ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਹੋਣ ਜਾਂ ਨਾ ਹੋਣ ਸਬੰਧੀ ਪੁਸ਼ਟੀ ਕੀਤੀ ਜਾਵੇਗੀ। ਡਾਕਟਰਾਂ ਨੇ ਕਿਹਾ ਕਿ ਅਹਿਤਿਆਤ ਵਜੋਂ ਉਕਤ ਔਰਤ ਦੇ ਸੈਂਪਲ ਲਏ ਗਏ ਸਨ ਅਤੇ ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਅੱਜ 3 ਵਜੇ ਤਕ ਆਉਣ ਦੀ ਉਮੀਦ ਹੈ। ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਔਰਤ ਨੂੰ ਕੋਰੋਨਾ ਸੀ ਜਾਂ ਨਹੀਂ। ਉਂਝ ਸਿਹਤ ਵਿਭਾਗ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਅੰਕੜਾ 1000 ਤਕ ਪੁੱਜਾ ਭਾਰਤ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਐਤਵਾਰ ਨੂੰ 22 ਹੋ ਗਈ ਹੈ ਅਤੇ ਇਸ ਤੋਂ ਇਨਫੈਕਟਿਡ ਮਾਮਲੇ 1000 ਤਕ ਪੁੱਜ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤਕ 78 ਲੋਕ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 39 ਤਕ ਪਹੁੰਚ ਗਈ ਹੈ ਜਦਕਿ ਇਕ ਮਰੀਜ਼ ਇਸ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਕੇਂਦਰ ਸਰਕਾਰ ਵਲੋਂ ਲਾਕ ਡਾਊਨ ਦਾ ਐਲਾਨ ਕੀਤਾ ਹੋਇਆ। ਦੂਜੇ ਪਾਸੇ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 6,22,157 ਤਕ ਪਹੁੰਚ ਗਈ ਹੈ ਜਦਕਿ ਦੁਨੀਆ ਭਰ ਵਿਚ 30,000 ਲੋਕਾਂ ਦੀ ਮੌਤ ਕੋਵਿਡ-19 ਨਾਲ ਹੋ ਚੁੱਕੀ ਹੈ। ਇਸ ਤੋਂ ਇਲਾਵਾ 1,37,364 ਮਰੀਜ਼ ਠੀਕ ਹੋ ਚੁੱਕੇ...
Mar 29 2020 | Posted in : | No Comment | read more...
ਕਾਬੁਲ, 27 ਮਾਰਚ - ਅਪਾਰ ਸਿੰਘ ਨੇ ਕਾਬੁਲ ਦੇ ਗੁਰਦੁਆਰੇ ’ਤੇ ਹੋਏ ਫਿਦਾਈਨ ਹਮਲੇ ਨੂੰ ਸੰਖੇਪ ਸ਼ਬਦਾਂ ਵਿੱਚ ਬਿਆਨਦਿਆਂ ਕਿਹਾ, ‘ਉਨ੍ਹਾਂ ਨੇ ਸਾਰਿਆਂ ਨੂੰ ਮਾਰ ਮੁਕਾਇਆ, ਕੋਈ ਵੀ ਜਿਊਂਦਾ ਨਹੀਂ ਛੱਡਿਆ।’ ਲੰਘੇ ਦਿਨ ਪਾਕਿਸਤਾਨ ਅਧਾਰਿਤ ਹੱਕਾਨੀ ਗਰੁੱਪ ਨਾਲ ਸਬੰਧਤ ਇਕਹਿਰੇ ਹਥਿਆਰਬੰਦ ਦਹਿਸ਼ਤਗਰਦ ਵੱਲੋਂ ਕਾਬੁਲ ਸਥਿਤ ਗੁਰਦੁਆਰੇ ’ਤੇ ਕੀਤੇ ਹਮਲੇ ’ਚ 25 ਸ਼ਰਧਾਲੂ ਹਲਾਕ ਤੇ ਅੱਠ ਹੋਰ ਜ਼ਖ਼ਮੀ ਹੋ ਗਏ ਸਨ। ਕਾਬੁਲ ਦੇ ਐਨ ਕੇਂਦਰ ਵਿੱਚ ਘੱਟਗਿਣਤੀ ਸਿੱਖ ਭਾਈਚਾਰੇ ’ਤੇ ਹੋਇਆ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਕੁਝ ਅਫ਼ਗ਼ਾਨ ਸਿੱਖ, ਜਿਨ੍ਹਾਂ ਇਸ ਹਮਲੇ ਵਿੱਚ ਪਰਿਵਾਰਾਂ ਦੇ ਪਰਿਵਾਰ ਗੁਆ ਲਏ ਹਨ, ਇਸ ਗੱਲੋਂ ਹੈਰਾਨ ਹਨ ਕਿ ਉਨ੍ਹਾਂ ਨੇ ਅਜਿਹੇ ਕਿਹੜੇ ‘ਪਾਪ’ ਕਿਤੇ ਸੀ, ਜਿਸ ਦਾ ਉਨ੍ਹਾਂ ਨੂੰ ਇਹ ਫ਼ਲ ਮਿਲਿਆ। ਮੁਕਾਮੀ ਪ੍ਰਸ਼ਾਸਨ ਤੇ ਸੁਰੱਖਿਆ ਦਸਤਿਆਂ ਨੇ ਹਮਲੇ ਦੇ ਕਈ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਅਫ਼ਗ਼ਾਨਿਸਤਾਨ ਵਿਚਲੇ ਭਾਰਤ ਦੇ ਰਾਜਦੂਤ ਵਿਨੈ ਕੁਮਾਰ ਨੇ ਅੱਜ ਗੁਰਦੁਆਰੇ ਦਾ ਦੌਰਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਪੀੜਤ ਪਰਿਵਾਰਾਂ ਨੇ ਹਮਲੇ ਨੂੰ ‘ਮਨੁੱਖਤਾ ਖ਼ਿਲਾਫ਼’ ਸਪਸ਼ਟ ਹਮਲਾ ਕਰਾਰ ਦਿੱਤਾ ਹੈ। ਹਮਲੇ ਦੌਰਾਨ ਸੱਤ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਇਕ ਸ਼ਖ਼ਸ ਨੇ ਹਮਲੇ ਦੀ ਕਰੂਰਤਾ ਨੂੰ ਯਾਦ ਕਰਦਿਆਂ ਕਿਹਾ, ‘ਖ਼ੁਦਕੁਸ਼ ਬੰਬਾਰ ਨੇ ਇਕ ਵਿਅਕਤੀ, ਔਰਤ ਤੇ ਬੱਚੇ ’ਤੇ ਗੋਲੀਆਂ ਚਲਾਉਣ ਲੱਗਿਆਂ ਭੋਰਾ ਤਰਸ ਨਹੀਂ ਖਾਧਾ।’ ਇਕ ਵਿਅਕਤੀ, ਜਿਸ ਦੀ ਮਾਂ ਹਮਲੇ ਵਿੱਚ ਮਾਰੀ ਗਈ ਸੀ, ਨੇ ਕਿਹਾ, ‘ਮੇਰੀ ਮਾਂ ਨੇ ਕੀ ਪਾਪ ਕੀਤਾ ਸੀ ਤੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇਸ ਤਰੀਕੇ ਨਾਲ ਕਿਉਂ ਨਿਸ਼ਾਨਾ ਬਣਾਇਆ ਜਾ ਰਿਹੈ?’ ਇਕ ਪੀੜਤ ਦੇ ਰਿਸ਼ਤੇਦਾਰ ਨੇ ਕਿਹਾ, ‘ਜੇਕਰ ਅਸੀਂ ਕਿਸੇ ਮੁਸਲਮਾਨ ਨੂੰ ਨੁਕਸਾਨ ਪਹੁੰਚਾਇਆ ਹੋਵੇ ਤਾਂ ਆਓ ਸਾਨੂੰ ਵੱਢ ਸੁੱਟੋ।’ ਇਕ ਹੋਰ ਨੇ ਕਿਹਾ, ‘‘ਸਾਡਾ ਕੀ ਪਾਪ ਸੀ? ਕੋਈ ਸਾਨੂੰ ਆ ਕੇ ਸਾਡੇ ਪਾਪਾਂ ਬਾਰੇ ਦੱਸੇ। ਕੀ ਅਸੀਂ ਕਦੇ ਕਿਸੇ ਮੁਸਲਮਾਨ ਨੂੰ ਨੁਕਸਾਨ ਪਹੁੰਚਾਇਆ ਹੈ?’ ਹਰਵਿੰਦਰ ਸਿੰਘ, ਜਿਸ ਦੇ ਸੱਤ ਪਰਿਵਾਰਕ ਮੈਂਬਰ ਹਮਲੇ...
Mar 27 2020 | Posted in : | No Comment | read more...
ਚੰਡੀਗੜ੍ਹ - ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਕਰੋਨਾਵਾਇਰਸ ਦੇ ਟਾਕਰੇ ਲਈ ਲਾਏ ਗਏ ਕਰਫਿਊ ਨੂੰ ਲਾਗੂ ਕਰਨ ਲਈ ਪੁਲੀਸ ਵੱਲੋਂ ਸਖ਼ਤੀ ਅਤੇ ਮਿਲਵਰਤਣ ਦੋਵੇਂ ਬਰਾਬਰ ਜਾਰੀ ਰੱਖੇ ਗਏ। ਪੁਲੀਸ ਵੱਲੋਂ ਸੂਬੇ ਦੇ ਲੋਕ ਸੰਪਰਕ ਵਿਭਾਗ ਰਾਹੀਂ ਦਿੱਤੀਆਂ ਰਿਪੋਰਟਾਂ ਮੁਤਾਬਕ ਜਿੱਥੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ ਖਾਸ ਕਰ ਰਾਸ਼ਨ ਅਤੇ ਸਬਜ਼ੀਆਂ ਆਦਿ ਮੁਹੱਈਆ ਕਰਾਉਣ ਦੀ ਡਿਊਟੀ ਨਿਭਾਈ ਗਈ ਉਥੇ ਲੋਕਾਂ ਨੂੰ ਸਖ਼ਤੀ ਨਾਲ ਘਰਾਂ ਅੰਦਰ ਬੈਠੇ ਰਹਿਣ ਲਈ ਕਦਮ ਵੀ ਚੁੱਕਣੇ ਪਏ। ਸੂਤਰਾਂ ਮੁਤਾਬਕ ਕਰਫਿਊ ਦੇ ਤੀਜੇ ਦਿਨ ਅੱਜ 180 ਦੇ ਕਰੀਬ ਪਰਚੇ ਦਰਜ ਕੀਤੇ ਗਏ ਅਤੇ 280 ਦੇ ਕਰੀਬ ਵਿਅਕਤੀਆਂ ਨੂੰ ਪਾਬੰਦੀਆਂ ਨਾ ਮੰਨਣ ਦੇ ਦੋਸ਼ਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਤਕ ਜਥੇਬੰਦੀਆਂ ਨੇ ਪੰਜਾਬ ਪੁਲੀਸ ਵੱਲੋਂ ਕਰਫਿਊ ਲਾਗੂ ਕਰਨ ਲਈ ਅਪਣਾਏ ਗਏ ਗੈਰ-ਮਨੁੱਖੀ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ ’ਚ ਲੋਕਾਂ ਨੂੰ ਦਲੀਲ ਨਾਲ ਪੇਸ਼ ਆਉਣਾ ਚਾਹੀਦਾ ਹੈ। ਪੰਜਾਬ ਪੁਲੀਸ ਨੇ ਆਮ ਜਨਤਾ ਲਈ ਇੱਕ ਸਮਰਪਿਤ ਨੰਬਰ ‘112’ ਦਾ ਐਲਾਨ ਕੀਤਾ ਹੈ ਜੋ ਕਰਫਿਊ ਨਾਲ ਜੁੜੇ ਕਿਸੇ ਵੀ ਪੁਲੀਸ ਮਸਲੇ ਨੂੰ ਹੱਲ ਕਰਨ ਲਈ ਕਰਫਿਊ ਹੈਲਪਲਾਈਨ ਵਜੋਂ ਸਹਾਇਤਾ ਕਰੇਗਾ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦਾ ਕੋਈ ਵੀ ਵਿਅਕਤੀ ਐਮਰਜੈਂਸੀ ਦੌਰਾਨ ਹਸਪਤਾਲ ਜਾਣ, ਖਾਣੇ, ਕਰਿਆਨਾ, ਦਵਾਈਆਂ ਦੀ ਸਪਲਾਈ, ਐੱਲਪੀਜੀ ਸਿਲੰਡਰ ਵਰਗੀਆਂ ਸਹੂਲਤਾਂ ਦੀ ਜਾਣਕਾਰੀ ਜਾਂ ਮਦਦ ਲਈ ਹੈਲਪਲਾਈਨ ਨੰਬਰ 112 ਡਾਇਲ ਕਰ ਸਕਦਾ ਹੈ। ਜ਼ਰੂਰੀ ਸਾਮਾਨ ਲਿਜਾਣ ਵਾਲੇ ਟਰੱਕਾਂ ਦੀ ਬੇਰੋਕ ਆਵਾਜਾਈ ਅਤੇ ਈ-ਕਾਮਰਸ ਕੰਪਨੀਆਂ ਵੱਲੋਂ ਸਾਮਾਨ ਦੀ ਵੰਡ ਵਿੱਚ ਮੁਸ਼ਕਲ ਬਾਰੇ ਇਸ ਨੰਬਰ ’ਤੇ ਫੋਨ ਕੀਤਾ ਜਾ ਸਕਦਾ ਹੈ। ਪੰਜਾਬ ਪੁਲੀਸ ਨੇ ਕਰਫਿਊ ਲਾਗੂ ਕਰਾਉਣ ਲਈ ਲਗਾਤਾਰ ਤੀਜੇ ਦਿਨ ਵੀ ਸਖ਼ਤੀ ਕੀਤੀ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਤਾੜਨਾ ਵੀ ਕੀਤੀ। ਪੁਲੀਸ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਪਾਬੰਦੀਆਂ ਤੋੜਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜ਼ਿਆਦਾ ਮਾਮਲੇ ਜਲੰਧਰ ਸ਼ਹਿਰ, ਤਰਨਤਾਰਨ, ਕਪੂਰਥਲਾ, ਫਤਹਿਗੜ੍ਹ ਸਾਹਿਬ, ਲੁਧਿਆਣਾ ਆਦਿ ਜ਼ਿਲ੍ਹਿਆਂ...
Mar 27 2020 | Posted in : | No Comment | read more...
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕਰੋਨਾਵਾਇਰਸ ਫੈਲਣ ਕਾਰਨ ਸਮਾਜ ਦੇ ਕਮਜ਼ੋਰ ਵਰਗਾਂ ’ਤੇ ਡਿੱਗੀ ਗਾਜ ਮਗਰੋਂ ਉਨ੍ਹਾਂ ਲਈ ਅੱਜ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਰਾਹਤ ਪੈਕੇਜ ਦਾ ਐਲਾਨ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲਾਭ ਪਰਵਾਸੀ ਮਜ਼ਦੂਰਾਂ, ਦਿਹਾੜੀਦਾਰਾਂ, ਪੇਂਡੂ ਗਰੀਬਾਂ ਅਤੇ ਔਰਤਾਂ ਨੂੰ ਹੋਵੇਗਾ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਅੰਤਿਮ ਰਾਹਤ ਪੈਕੇਜ ਨਹੀਂ ਹੈ ਅਤੇ ਇਹ ਸਿਰਫ਼ ਬਹੁਤ ਜ਼ਿਆਦਾ ਗਰੀਬ ਵਿਅਕਤੀਆਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਹਾਰਾ ਦੇਣ ਲਈ ਹੈ। ਪਹਿਲਾਂ ਉਮੀਦ ਲਗਾਈ ਜਾ ਰਹੀ ਸੀ ਕਿ ਸਰਕਾਰ ਸਨਅਤ ਲਈ ਵੀ ਕੋਈ ਰਾਹਤ ਭਰੇ ਕਦਮ ਐਲਾਨ ਸਕਦੀ ਹੈ। ਸੀਤਾਰਾਮਨ ਨੇ ਕਿਹਾ,‘‘ਅਸੀਂ ਕਿਸੇ ਨੂੰ ਭੁੱਖਾ ਨਹੀਂ ਦੇਖਣਾ ਚਾਹੁੰਦੇ। ਇਸ ਕਰਕੇ ਅਸੀਂ ਇੰਨਾ ਕੁ ਪ੍ਰਬੰਧ ਕੀਤਾ ਹੈ ਜਿਸ ਨਾਲ ਉਹ ਆਪਣੇ ਭੋਜਨ ਦੀ ਲੋੜ ਨੂੰ ਪੂਰਾ ਕਰ ਸਕਣ।’’ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੋਵਿਡ-19 ਦੇ ਮਰੀਜ਼ਾਂ ਨਾਲ ਜੂਝ ਰਹੇ ਸੈਨੀਟੇਸ਼ਨ ਵਰਕਰਾਂ, ਆਸ਼ਾ ਵਰਕਰਾਂ, ਪੈਰਾ-ਮੈਡੀਕਲ ਸਟਾਫ, ਨਰਸਾਂ ਅਤੇ ਡਾਕਟਰਾਂ ਦਾ ਕੇਂਦਰ ਨੇ 50-50 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਵਾਧੂ 5 ਕਿਲੋ ਚੌਲ ਜਾਂ ਆਟਾ ਮੁਫ਼ਤ ਮਿਲੇਗਾ। ਇਸ ਤੋਂ ਇਲਾਵਾ ਇਕ-ਇਕ ਕਿਲੋ ਦਾਲ ਵੀ ਦਿੱਤੀ ਜਾਵੇਗੀ। ਇਸ ਯੋਜਨਾ ਦਾ 80 ਕਰੋੜ ਵਿਅਕਤੀਆਂ ਨੂੰ ਲਾਭ ਮਿਲੇਗਾ। ਮੌਜੂਦਾ ਯੋਜਨਾ ਤਹਿਤ ਮਿਲਦਾ ਰਾਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਸ੍ਰੀਮਤੀ ਸੀਤਾਰਾਮਨ ਨੇ ਦੱਸਿਆ ਕਿ ਸਰਕਾਰ ਵੱਲੋਂ ਤਿੰਨ ਕਰੋੜ ਸੀਨੀਅਰ ਸਿਟੀਜ਼ਨਜ਼ ਦੇ ਖਾਤਿਆਂ ’ਚ ਦੋ ਕਿਸ਼ਤਾਂ ’ਚ ਇਕ ਹਜ਼ਾਰ ਰੁਪਏ ਪਾਏ ਜਾਣਗੇ। ਉੱਜਵਲਾ ਰਸੋਈ ਗੈਸ ਕੁਨੈਕਸ਼ਨ ਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਤਕ ਐੱਲਪੀਜੀ ਸਿਲੰਡਰ ਮੁਫ਼ਤ ਮਿਲਣਗੇ। ਇਸ ਦਾ ਲਾਭ 8 ਕਰੋੜ ਔਰਤਾਂ ਨੂੰ ਹੋਵੇਗਾ। ਦੀਨਦਯਾਲ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਤਹਿਤ 63 ਲੱਖ ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ 20-20 ਲੱਖ ਰੁਪਏ ਦੇ ਕਰਜ਼ੇ ਬਿਨਾਂ ਵਿਆਜ ਤੋਂ ਦਿੱਤੇ ਜਾਣਗੇ। ਇਸ ਸਮੇਂ ਇਸ ਯੋਜਨਾ...
Mar 27 2020 | Posted in : | No Comment | read more...