Your Advertisement
ਸਿਊਦਾਦ ਹਿਦਾਲਗੋ (ਮੈਕਸੀਕੋ) - ਮੱਧ ਅਮਰੀਕਾ ਦੇ ਰਹਿਣ ਵਾਲੇ ਸੈਂਕੜੇ ਲੋਕਾਂ ਦਾ ਕਾਫਲਾ ਨਾਜਾਇਜ਼ ਤਰੀਕੇ ਨਾਲ ਮੈਕਸੀਕੋ ਵਿਚ ਦਾਖਲ ਹੋ ਚੁੱਕਾ ਹੈ, ਜੋ ਮੈਕਸੀਕੋ-ਗਵਾਟੇਮਾਲਾ ਸਰਹੱਦ ਦੇ ਰਸਤੇ ਤੋਂ ਹੁੰਦਾ ਹੋਇਆ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ। ਏ.ਐਫ.ਪੀ. ਦੇ ਇਕ ਪੱਤਰਕਾਰ ਨੇ ਦੱਸਿਆ ਕਿ ਮੈਕਸੀਕੋ ਇਨ੍ਹਾਂ ਲੋਕਾਂ ਨੂੰ ਮਨੁੱਖੀ ਵੀਜ਼ਾ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ। ਪਰ ਵੀਜ਼ਾ ਲਈ ਪੰਜ ਦਿਨ ਉਡੀਕ ਕਰਨ ਦੀ ਜਗ੍ਹਾ ਕਈ ਲੋਕ ਕੰਮ ਚਲਾਊ ਕਿਸ਼ਤੀਆਂ ਰਾਹੀਂ ਸੁਸ਼ੀਅਤ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਈ ਲੋਕ ਘੱਟ ਸੁਰੱਖਿਆ ਵਾਲੇ ਸਰਹੱਦੀ ਪੁਲ ਨੂੰ ਰਾਤ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਫਲੇ ਦੇ ਅੱਗੇ ਵਧਣ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਫਿਰ ਟਵੀਟ ਦੀ ਝੜੀ ਲੱਗ ਜਾਵੇਗੀ। ਟਰੰਪ ਨੇ ਮੈਕਸੀਕੋ ਤੋਂ ਅਜਿਹੇ ਕਾਫਲੇ ਨੂੰ ਰੋਕਣ ਦੀ ਅਪੀਲ ਕਰਦੇ ਹੋਏ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ ਅਤੇ ਇਕ ਵੱਡਾ ਕਾਫਲਾ ਸਾਡੇ ਵੱਲ ਵਧ...
Jan 20 2019 | Posted in : | No Comment | read more...
ਵਾਸ਼ਿੰਗਟਨ— ਅਮਰੀਕਾ 'ਚ ਪਿਛਲੇ ਲਗਭਗ ਇਕ ਮਹੀਨੇ 'ਚ ਸ਼ਟਡਾਊਨ ਚੱਲ ਰਿਹਾ ਹੈ ਤੇ ਇਸ ਕਾਰਨ ਲੱਖਾਂ ਸਰਕਾਰੀ ਕਰਮਚਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਟ ਡਾਊਨ ਕਾਰਨ ਅਮਰੀਕਾ ਦੇ ਲੱਖਾਂ ਕਰਮਚਾਰੀ ਛੁੱਟੀ 'ਤੇ ਆਪਣੇ ਘਰ ਜਾ ਚੁੱਕੇ ਹਨ ਤਾਂ ਉਥੇ ਹੀ ਹਜ਼ਾਰਾਂ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਦੇ ਦੇਖਿਆ ਜਾ ਰਿਹਾ ਹੈ। ਇਸ ਵਿਚਾਲੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੂੰ ਦੇਸ਼ ਲਈ ਬਿਨਾਂ ਤਨਖਾਹ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਲਈ ਪਿੱਜ਼ਾ ਵੰਡਦੇ ਦੇਖਿਆ ਗਿਆ। ਬੁਸ਼ ਨਾਲ ਉਨ੍ਹਾਂ ਦੀ ਪਤਨੀ ਲੌਰਾ ਬੁਸ਼ ਵੀ ਉਨ੍ਹਾਂ ਦੀ ਮਦਦ ਕਰ ਰਹੀ ਸੀ। ਅਮਰੀਕਾ ਦੇ ਸਰਕਾਰੀ ਕਰਮਚਾਰੀਆਂ ਨੂੰ ਪਿੱਜ਼ਾ ਵੰਡਦੇ ਹੋਏ ਬੁਸ਼ ਨੇ ਇੰਸਟਾਗ੍ਰਾਮ 'ਤੇ ਆਪਣੀ ਫੋਟੋ ਪੋਸਟ ਕਰਦੇ ਹੋਏ ਲਿੱਖਿਆ ਕਿ ਲੌਰਾ ਡਬਲਿਊ ਬੁਸ਼ ਤੇ ਮੈਂ ਸਾਡੇ ਹਜ਼ਾਰਾਂ ਸੀਕ੍ਰੇਟ ਸਰਵਿਸ ਕਰਮਚਾਰੀਆਂ ਤੇ ਹਜ਼ਾਰਾਂ ਸੰਘੀ ਕਰਮਚਾਰੀਆਂ ਦੇ ਰਿਣੀ ਹਾਂ, ਜੋ ਸਾਡੇ ਦੇਸ਼ ਲਈ ਬਿਨਾਂ ਤਨਖਾਹ...
Jan 20 2019 | Posted in : | No Comment | read more...
ਪਟਿਆਲਾ - ਅਕਾਲੀ ਦਲ 'ਚੋਂ ਅਸਤੀਫਾ ਦੇਣ ਵਾਲੇ ਜਨਰਲ ਜੇ. ਜੇ. ਸਿੰਘ ਨੇ ਡਾ. ਧਰਮਵੀਰ ਗਾਂਧੀ ਦੇ ਪੰਜਾਬ ਮਾਰਚ ਨੂੰ ਸਮਰਥਨ ਦਿੱਤਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਜੇ. ਜੇ. ਸਿੰਘ ਨੇ ਇਕੋ ਮੰਚ 'ਤੇ ਆਉਂਦੇ ਹੋਏ ਕਿਹਾ ਕਿ ਉਹ ਪੰਜਾਬ ਮਾਰਚ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ। ਦੱਸਣਯੋਗ ਹੈ ਕਿ ਜਨਰਲ ਜੇ. ਜੇ ਸਿੰਘ ਨੇ ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਦੀ ਚੋਣ ਲੜੀ ਸੀ। ਇਸ ਚੋਣ ਵਿਚ ਜੇ. ਜੇ. ਸਿੰਘ ਕੈਪਟਨ ਹੱਥੋਂ ਵੱਡੇ ਫਰਕ ਨਾਲ ਹਾਰ ਗਏ ਸਨ। ਲੰਘੀ 12 ਦਸੰਬਰ ਨੂੰ ਜੇ. ਜੇ. ਸਿੰਘ ਨੂੰ ਅਕਾਲੀ ਦਲ 'ਚੋਂ ਅਸਤੀਫਾ ਦੇ ਦਿੱਤਾ ਸੀ। ਜੇ. ਜੇ. ਸਿੰਘ ਨੇ ਇਸ ਅਸਤੀਫੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ...
Jan 18 2019 | Posted in : | No Comment | read more...
ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਸ਼ਾਸਨ ਦੇ ਖਾਸ ਅਹੁਦਿਆਂ ਲਈ ਭਾਰਤੀ ਮੂਲ ਦੇ 3 ਨਾਗਰਿਕਾਂ ਨੂੰ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਸੈਨੇਟ ਨੂੰ ਭੇਜੀ ਗਈ ਨਾਮਜ਼ਦਗੀ ਸੂਚੀ ਮੁਤਾਬਕ ਰੀਤਾ ਬਰਨਵਾਲ ਨੂੰ ਊਰਜਾ ਸਹਾਇਕ ਮੰਤਰੀ (ਪਰਮਾਣੂ ਊਰਜਾ), ਆਦਿਤਿਆ ਬਮਜ਼ਈ ਨੂੰ ਪ੍ਰਾਈਵੇਸੀ ਐਂਡ ਸਿਵਲ ਲਿਬਰਟੀਜ਼ ਓਵਰਸਾਈਟ ਬੋਰਡ ਦਾ ਮੈਂਬਰ ਅਤੇ ਬਿਮਲ ਪਟੇਲ ਨੂੰ ਸਹਾਇਕ ਵਿੱਤ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਟਰੰਪ ਨੇ ਪਹਿਲਾਂ ਹੀ ਬਰਨਵਾਲ, ਬਮਜ਼ਈ ਅਤੇ ਪਟੇਲ ਨੂੰ ਨਾਮਜ਼ਦ ਕਰਨ ਦੀ ਇੱਛਾ ਜ਼ਾਹਰ ਕਰ ਦਿੱਤੀ ਸੀ ਪਰ ਸੈਨੇਟ ਨੂੰ ਬੁੱਧਵਾਰ ਨੂੰ ਨਾਮਜ਼ਦਗੀ ਭੇਜੀ ਗਈ। ਹੁਣ ਤੱਕ ਟਰੰਪ ਨੇ ਖਾਸ ਅਹੁਦਿਆਂ 'ਤੇ 36 ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਨਾਮਜ਼ਦ ਜਾਂ ਨਿਯੁਕਤ ਕੀਤਾ ਹੈ। ਭਾਰਤੀ ਮੂਲ ਦੀ ਪਹਿਲੀ ਕੈਬਨਿਟ ਰੈਂਕ ਦੀ ਅਧਿਕਾਰੀ ਨਿੱਕੀ ਹੈਲੀ ਅਤੇ ਪਹਿਲੇ ਭਾਰਤੀ-ਅਮਰੀਕੀ ਉਪ ਪ੍ਰੈੱਸ ਸਕੱਤਰ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਛੱਡ...
Jan 18 2019 | Posted in : | No Comment | read more...
ਨਿਊਯਾਰਕ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਵੀਰਵਾਰ ਨੂੰ ਸਵਿਕਾਰ ਕੀਤਾ ਕਿ ਉਨ੍ਹਾਂ ਨੇ ਆਨਲਾਈਨ ਓਪੀਨੀਅਨ ਪੋਲ 'ਚ ਟਰੰਪ ਦੇ ਪੱਖ 'ਚ ਮਾਹੌਲ ਤਿਆਰ ਕਰਨ ਲਈ 2015 'ਚ ਇਕ ਵਿਅਕਤੀ ਨੂੰ ਧਨ ਦਿੱਤਾ ਸੀ। ਵਾਲ ਸਟ੍ਰੀਟ ਜਨਰਲ ਦੀ ਇਕ ਖਬਰ ਮੁਤਾਬਕ ਕੋਹੇਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 2015 ਦੀ ਸ਼ੁਰੂਆਤ 'ਚ ਉਨ੍ਹਾਂ ਨੇ ਇਕ ਛੋਟੀ ਕੰਪਨੀ ਦੇ ਮੁਖੀ ਜਾਨ ਗਾਓਜਰ ਨੂੰ ਇਕ ਕੰਪਿਊਟਰ ਸਕ੍ਰਿਪਟ ਤਿਆਰ ਕਰਨ ਲਈ ਧਨ ਦਿੱਤਾ। ਇਸ ਦੇ ਰਾਹੀਂ ਪ੍ਰਸਾਰਣਕਰਤਾ ਸੀ.ਐੱਨ.ਬੀ.ਸੀ. ਦੇ ਇਕ ਆਨਲਾਈਨ ਓਪੀਨੀਅਨ ਪੋਲ 'ਚ ਟਰੰਪ ਦੇ ਪੱਖ 'ਚ ਅਨੇਕ ਵੋਟਰਾਂ ਨੂੰ ਲਿਆਇਆ ਜਾਣਾ ਸੀ। ਉਨ੍ਹਾਂ ਨੇ ਇਹ ਹੀ ਲੜੀ ਵੈੱਬਸਾਈਟ ਡਰੱਡਸ ਰਿਪੋਰਟ ਦੇ ਆਨਲਾਈਨ ਪੋਲ 'ਚ ਵੀ...
Jan 18 2019 | Posted in : | No Comment | read more...
ਵਾਸ਼ਿੰਗਟਨ — ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਖਿਆ ਹੈ ਕਿ ਚੀਨ ਅਤੇ ਅਮਰੀਕਾ ਨੂੰ ਜਲਦ ਤੋਂ ਜਲਦ ਕਾਰੋਬਾਰੀ ਸਮਝੌਤਾ ਕਰਕੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਦੁਨੀਆ ਦੇ ਹੋਰ ਦੇਸ਼ਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ। ਵਾਂਗ ਨੇ ਅਖਬਾਰ 'ਪੀਪਲਜ਼ ਡੇਲੀ' ਨੂੰ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਇਕ ਦੂਜੇ ਨੂੰ ਛੋਟ ਪ੍ਰਦਾਨ ਕਰਦੇ ਹੋਏ ਜਲਦ ਤੋਂ ਜਲਦ ਸਮਝੌਤਾ ਕਰਕੇ ਪੂਰੀ ਦੁਨੀਆ ਨੂੰ ਚੰਗੀ ਖਬਰ ਦੇਣੀ ਚਾਹੀਦੀ ਹੈ। ਵਾਂਗ ਦਾ ਮੰਨਣਾ ਹੈ ਕਿ ਦੋਹਾਂ ਦੇਸ਼ਾਂ ਦੇ ਦੋ-ਪੱਖੀ ਕਾਰੋਬਾਰੀ ਗੱਲਬਾਤ 'ਚ ਅਹਿਮ ਤਰੱਕੀ ਹੋਈ ਹੈ। ਦੋਵੇਂ ਦੇਸ਼ 2-ਪੱਖੀ ਸਹਿਯੋਗ ਦਾ ਵਿਸਤਾਰ ਕਰਨਾ ਚਾਹੁੰਦੇ ਹਨ। ਚੀਨ ਦੇ ਵਿਦੇਸ਼ ਮੰਤਰੀ ਨੇ ਆਖਿਆ ਕਿ ਪੂਰਬ 'ਚ ਅਮਰੀਕੀ ਪ੍ਰਸ਼ਾਸਨ ਦੇ ਕੁਝ ਨੁਮਾਇੰਦਿਆਂ ਨੇ ਚਿੰਤਾ ਵਿਅਕਤ ਕੀਤੀ ਸੀ ਕਿ ਅਮਰੀਕਾ ਦੀ ਥਾਂ 'ਤੇ ਚੀਨ ਦੀ ਹਕੂਮਤ ਸਥਾਪਿਤ ਹੋ ਜਾਵੇਗੀ। ਵਾਂਗ ਨੇ ਇਨ੍ਹਾਂ ਚਿੰਤਾਵਾਂ ਨੂੰ ਖਾਰਿਜ ਕਰਦੇ ਹੋਏ ਵਾਂਗ ਨੇ ਆਖਿਆ ਕਿ ਚੀਨ ਹੋਰ ਦੇਸ਼ਾਂ ਨਾਲ...
Jan 18 2019 | Posted in : | No Comment | read more...
ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਆਰਥਿਕ ਮੰਚ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਹੁਣ ਸਵਿਟਜ਼ਰਲੈਂਡ ਦੇ ਦਾਵੋਸ ਨਹੀਂ ਜਾਣਗੇ। ਉਨ੍ਹਾਂ ਦੀ ਜਗ੍ਹਾ ਵਿੱਤ ਮੰਤਰੀ ਸਟੀਵਨ ਮਨੁਵਿਚ ਇਸ ਬੈਠਕ ਵਿਚ ਹਿੱਸਾ ਲੈਣਗੇ। ਵ੍ਹਾਈਟ ਹਾਊਸ ਦੀ ਬੁਲਾਰਾ ਸਾਰਾ ਸੈਂਡਰਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਟਰੰਪ ਨੇ ਅੰਸ਼ਕ ਸ਼ਟਡਾਊਨ ਦੇ ਕਾਰਨ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਹੋਣ ਵਾਲੀ ਵਿਸ਼ਵ ਆਰਥਿਕ ਮੰਚ ਦੀ ਬੈਠਕ ਵਿਚ ਜਾਣ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ,''8 ਲੱਖ ਅਮਰੀਕੀ ਕਰਚਮਾਰੀਆਂ ਨੂੰ ਤਨਖਾਹ ਨਾ ਮਿਲਣ ਕਾਰਨ ਅਤੇ ਆਪਣੀ ਟੀਮ ਨੂੰ ਲੋੜ ਮੁਤਾਬਕ ਮਦਦ ਯਕੀਨੀ ਕਰਾਉਣ ਲਈ ਰਾਸ਼ਟਰਪਤੀ ਟਰੰਪ ਨੇ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਆਯੋਜਿਤ ਹੋਣ ਵਾਲੀ ਵਿਸ਼ਵ ਆਰਥਿਕ ਮੰਚ ਵਿਚ ਸ਼ਾਮਲ ਹੋਣ ਲਈ ਤੈਅ ਆਪਣੀ ਵਫਦ ਯਾਤਰਾ ਰੱਦ ਕਰ ਦਿੱਤੀ ਹੈ।''...
Jan 18 2019 | Posted in : | No Comment | read more...
ਬੱਸੀ ਪਠਾਣਾਂ —ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ 'ਆਪ'  ਦੇ  ਸੰਸਦ  ਮੈਂਬਰ  ਹਰਿੰਦਰ ਸਿੰਘ ਖਾਲਸਾ ਵਲੋਂ ਜਿਥੇ ਫਰਵਰੀ ਦੇ ਪਹਿਲੇ ਹਫ਼ਤੇ ਭਾਜਪਾ ਦਾ ਹੱਥ ਫੜਨ ਦੇ ਸੰਕੇਤ ਮਿਲ ਰਹੇ ਹਨ, ਉਥੇ ਮੈਂਬਰ ਪਾਰਲੀਮੈਂਟ ਤੋਂ ਵੀ ਅਸਤੀਫਾ ਦਿੱਤੇ ਜਾਣ ਸਬੰਧੀ ਕਿਹਾ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਰਾਹੀਂ ਐੱਮ. ਪੀ. ਖਾਲਸਾ ਦੀ ਭਾਜਪਾ ਹਾਈਕਮਾਨ ਨਾਲ ਗੁਪਤ ਮੀਟਿੰਗ ਹੋ ਚੁੱਕੀ ਹੈ ਅਤੇ ਉਨ੍ਹਾਂ   ਨੂੰ ਲੋਕ ਸਭਾ ਚੋਣਾਂ  ਦੌਰਾਨ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਦੀ ਗੱਲਬਾਤ ਵੀ ਕਹੀ ਜਾ ਰਹੀ ਹੈ। ਬੇਸ਼ੱਕ ਇਹ ਸੀਟ ਭਾਜਪਾ ਦੇ ਕੋਟੇ ਵਿਚ ਨਹੀਂ ਆਉਂਦੀ ਪਰ ਜੇ ਅਦਲਾ-ਬਦਲੀ ਦੇ ਚੱਕਰ ਵਿਚ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਭਾਜਪਾ ਦੇ ਹਿੱਸੇ ਆਉਂਦੀ ਹੈ ਤਾਂ  ਹਰਿੰਦਰ ਸਿੰਘ ਖਾਲਸਾ ਦਾ  ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ- ਭਾਜਪਾ ਦੇ ਉਮੀਦਵਾਰ  ਵਜੋਂ ਚੋਣ ਲੜਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
Jan 17 2019 | Posted in : | No Comment | read more...