Your Advertisement
ਬਠਿੰਡਾ - ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੋਹਰੀ ਵੋਟ ਦੇ ਮਾਮਲੇ ਵਿੱਚ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਜਦੋਂ ਕਿ ਐਸਡੀਐਮ ਤੇ ਰਿਟਰਨਿੰਗ ਅਫ਼ਸਰ ਨੇ ਵਿਧਾਇਕਾ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ‘ਆਪ’ ਦੇ ਸਾਬਕਾ ਆਗੂ ਹਰਮਿਲਾਪ ਗਰੇਵਾਲ ਜਿਨ੍ਹਾਂ ਦੋਹਰੀ ਵੋਟ ਮਾਮਲੇ ਵਿੱਚ ਵਿਧਾਇਕਾ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਸਨ, ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪ੍ਰੋ. ਬਲਜਿੰਦਰ ਕੌਰ ਨੂੰ ਅਮਰਜੀਤ ਸਿੰਘ ਨੇ ਸਾਲ 1997 ਵਿੱਚ ਕਾਨੂੰਨੀ ਪ੍ਰਕਿਰਿਆ ਤਹਿਤ ਗੋਦ ਲਿਆ ਸੀ ਜਿਸ ਮਗਰੋਂ ਪਹਿਲੀ ਵਾਰ 18 ਨਵੰਬਰ 2005 ਨੂੰ ਬਲਜਿੰਦਰ ਕੌਰ ਦੀ ਵੋਟ ਅਮਰਜੀਤ ਸਿੰਘ ਦੀ ਪੁੱਤਰੀ ਵਜੋਂ ਬਣੀ। ਜਦੋਂ 22 ਜੂਨ 2011 ਨੂੰ ਫਾਰਮ ਨੰਬਰ-6 ਤਹਿਤ ਬਲਜਿੰਦਰ ਕੌਰ ਦੀ ਵੋਟ ਬਣੀ ਤਾਂ ਉਸ ਵਿੱਚ ਪਿਤਾ ਵਜੋਂ ਦਰਸ਼ਨ ਸਿੰਘ ਵਾਸੀ ਰਾਮ ਤੀਰਥ ਦਾ ਨਾਂ ਦਰਜ ਸੀ। ਉਨ੍ਹਾਂ ਕਿਹਾ ਕਿ ਹਿੰਦੂ ਐਕਟ ਅਨੁਸਾਰ...
Feb 15 2018 | Posted in : | No Comment | read more...
ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਨੇ ਅੱਜ ਖੁਲਾਸਾ ਕੀਤਾ ਹੈ ਕਿ ਉਸ ਨੇ ਕੁਝ ਧੋਖਾਧੜੀ ਵਾਲੇ ਲੈਣ-ਦੇਣ ਦਾ ਪਤਾ ਲਗਾਇਆ ਹੈ। ਇਹ ਲੈਣ-ਦੇਣ ਕਰੀਬ 11334 ਕਰੋੜ ਰੁਪਏ ਦਾ ਹੈ। ਵਸੂਲੀ ਲਈ ਇਹ ਮਾਮਲਾ ਵੱਖ ਵੱਖ ਕਾਨੂੰਨੀ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਪੀਐਨਬੀ ਨੇ ਸੀਬੀਆਈ ਕੋਲ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਗਹਿਣੇ ਬਣਾਉਣ ਵਾਲੀ ਇਕ ਕੰਪਨੀ ਖ਼ਿਲਾਫ਼ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਪੀਐਨਬੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਸ ਦੀ ਮੁੰਬਈ ਸਥਿਤ ਇਕ ਬਰਾਂਚ ਵਿੱਚ ਕੁਝ ਧੋਖਾਧੜੀ ਵਾਲੇ ਅਣਅਧਿਕਾਰਤ ਲੈਣ-ਦੇਣ ਦਾ ਪਤਾ ਲੱਗਾ ਹੈ। ਇਹ ਲੈਣ-ਦੇਣ ਕੁਝ ਚੋਣਵੇਂ ਖਾਤਾਧਾਰਕਾਂ ਨੂੰ ਲਾਭ ਪਹੁੰਚਾਉਣ ਵਾਲੇ ਹਨ ਅਤੇ ਇਨ੍ਹਾਂ ਵਿੱਚ ਉਨ੍ਹਾਂ ਦੀ ਵੀ ਗੰਢ-ਤੁੱਪ ਹੈ। ਬੈਂਕ ਨੇ ਕਿਹਾ ਕਿ ਇਨ੍ਹਾਂ ਲੈਣ-ਦੇਣ ਦੇ ਅਧਾਰ ’ਤੇ ਹੋਰ ਬੈਂਕਾਂ ਨੇ ਸੰਭਵ ਤੌਰ ’ਤੇ ਕੁਝ ਗਾਹਕਾਂ ਨੂੰ ਵਿਦੇਸ਼ਾਂ ਵਿੱਚ ਕਰਜ਼ਾ ਦਿੱਤਾ ਹੈ। ਇਸ ਮਾਮਲੇ ਨੂੰ ਪਹਿਲਾਂ ਹੀ...
Feb 15 2018 | Posted in : | No Comment | read more...
ਚੰਡੀਗੜ੍ਹ - ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸੇਵਾਮੁਕਤ ਸੀਨੀਅਰ ਆਈਏਐਸ ਅਧਿਕਾਰੀ ਸੁਰੇਸ਼ ਕੁਮਾਰ ਦੀ ਮੁੱਖ ਪ੍ਰਮੁੱਖ ਸਕੱਤਰ ਵਜੋਂ ਨਿਯੁਕਤੀ ਨੂੰ ਰੱਦ ਕਰਨ ਦੇ ਇਸੇ ਅਦਾਲਤ ਦੇ ਇਕਹਿਰੇ ਬੈਂਚ ਦੇ ਫ਼ੈਸਲੇ ’ਤੇ ਰੋਕ ਲਾ ਦਿੱਤੀ ਹੈ। ਜਸਟਿਸ ਮਹੇਸ਼ ਗਰੋਵਰ ਤੇ ਜਸਟਿਸ ਰਾਜਬੀਰ ਸਹਿਰਾਵਤ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਕੁਮਾਰ ਦੀ ਨਿਯੁਕਤੀ ਖ਼ਿਲਾਫ਼ ਪਟੀਸ਼ਨ ਦਾਇਰ ਕਰਨ ਵਾਲੇ ਪਟੀਸ਼ਨਰ ਸਮੇਤ ਕੁਮਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਦਿਆਂ ਕੇਸ ਦੀ ਅਗਲੀ ਤਰੀਕ 17 ਅਪਰੈਲ ਮੁਕੱਰਰ ਕਰ ਦਿੱਤੀ ਹੈ। ਡਿਵੀਜ਼ਨ ਬੈਂਚ ਦਾ ਇਹ ਫ਼ੈਸਲਾ ਕੁਮਾਰ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਰਾਹਤ ਹੈ। ਡਿਵੀਜ਼ਨ ਬੈਂਚ ਨੇ ਕਿਹਾ ਕਿ ਕੇਸ ਨੂੰ ਵਾਚਿਆਂ ਪਹਿਲੀ ਨਜ਼ਰੇ ਇਹੀ ਰਾਇ ਬਣਦੀ ਹੈ ਕਿ ਮਾਮਲਾ ਜਨਹਿੱਤ ਨਾਲ ਜੁੜਿਆ ਹੋਣ ਕਰਕੇ ਇਕਹਿਰੇ ਬੈਂਚ ਵੱਲੋਂ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਦਾ। ਬੈਂਚ ਨੇ ਕਿਹਾ ਕਿ ਇਕਹਿਰਾ...
Feb 15 2018 | Posted in : | No Comment | read more...
ਰਾਮੱਲ੍ਹਾ (ਪੱਛਮੀ ਕੰਢਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਇਤਿਹਾਸਕ ਦੌਰੇ ਮੌਕੇ ਅੱਜ ਉਥੋਂ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਇਜ਼ਰਾਈਲ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਦੇ ਇਜ਼ਰਾਈਲ ਅਤੇ ਫਲਸਤੀਨ ਨਾਲ ਸੁਤੰਤਰ ਰੂਪ ’ਚ ਸਬੰਧ ਹਨ ਅਤੇ ਉਹ ਕਿਸੇ ਇਕ ਨੂੰ ਨਿਰਲੇਪ ਕਰਕੇ ਨਹੀਂ ਚਲ ਸਕਦਾ। ਇਸ ਮੌਕੇ ਦੋਵੇਂ ਮੁਲਕਾਂ ਨੇ 3 ਕਰੋੜ ਡਾਲਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਸਮੇਤ ਕਰੀਬ 5 ਕਰੋੜ ਡਾਲਰ ਮੁੱਲ ਦੇ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਸ ’ਚ 50 ਲੱਖ ਡਾਲਰ ਨਾਲ ਮਹਿਲਾ ਸ਼ਕਤੀਕਰਨ ਬਾਰੇ     ਕੇਂਦਰ ਦੀ ਉਸਾਰੀ ਵੀ ਸ਼ਾਮਲ ਹੈ। ਰਾਸ਼ਟਰਪਤੀ ਅੱਬਾਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਸਵਾਗਤ ਕੀਤਾ। ਸ੍ਰੀ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਫਲਸਤੀਨ ਦੇ ਸਰਕਾਰੀ ਦੌਰੇ ’ਤੇ ਗਏ ਹਨ। ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਅੱਬਾਸ ਨੂੰ ਭਰੋਸਾ ਦਿੱਤਾ ਕਿ ਫਲਸਤੀਨੀ ਲੋਕਾਂ...
Feb 11 2018 | Posted in : | No Comment | read more...
ਬਠਿੰਡਾ - ਮੌੜ ਬੰਬ ਧਮਾਕੇ ’ਚ ਵਰਤੀ ਗਈ ‘ਮਾਰੂਤੀ ਕਾਰ’ ਡੇਰਾ ਸਿਰਸਾ ’ਚੋਂ ਰਾਤੋਂ ਰਾਤ ਗਾਇਬ ਹੋਈ ਸੀ ਜਿਸ ਕਰਕੇ ਪੁਲੀਸ ਜਾਂਚ ਉਲਝੀ ਹੋਈ ਹੈ। ਡੇਰਾ ਮੁਖੀ ਦੀ ਵੀਆਈਪੀ ਵਰਕਸ਼ਾਪ ਦੇ ਗਰੀਨ ਗੇਟ ਅੰਦਰ ਇਹ ਕਾਰ ਖੜ੍ਹੀ ਕੀਤੀ ਹੋਈ ਸੀ। ਪੁਲੀਸ ਵੱਲੋਂ ਅਦਾਲਤ ’ਚ ਪੇਸ਼ ਕੀਤੇ ਚਾਰ ਗਵਾਹ ਖੁਦ ਸ਼ਸ਼ੋਪੰਜ ’ਚ ਸਨ। ਅਹਿਮ ਸੂਤਰਾਂ ਅਨੁਸਾਰ ਇਨ੍ਹਾਂ ਗਵਾਹਾਂ ’ਚੋਂ ਵਰਕਸ਼ਾਪ ਦੇ ਪੇਂਟਰ ਅਤੇ ਡੈਂਟਰ ਨੇ ਇਹੋ ਖ਼ੁਲਾਸਾ ਕੀਤਾ ਹੈ ਕਿ ਵਰਕਸ਼ਾਪ ਇੰਚਾਰਜ ਗੁਰਤੇਜ ਕਾਲਾ ਦੀ ਹਦਾਇਤ ’ਤੇ ਮਾਰੂਤੀ ਕਾਰ ਨੂੰ ਰੰਗ-ਰੋਗਨ ਕਰਕੇ ਉਨ੍ਹਾਂ ਇਕ ਹਫ਼ਤੇ ’ਚ  ਤਿਆਰ ਕੀਤਾ ਸੀ। ਉਸ ਮਗਰੋਂ ਦੋ ਦਿਨ ਇਹ ਕਾਰ ਵਰਕਸ਼ਾਪ ਵਿੱਚ ਖੜ੍ਹੀ ਰਹੀ। ਉਹ ਦੇਰ ਸ਼ਾਮ ਵਰਕਸ਼ਾਪ ’ਚ ਕਾਰ ਨੂੰ ਛੱਡ ਕੇ ਗਏ ਸਨ ਅਤੇ ਜਦੋਂ ਸਵੇਰੇ ਆਏ ਤਾਂ ਕਾਰ ਉਥੋਂ ਗਾਇਬ ਸੀ।    ਪੁਲੀਸ ਟੀਮ ਦੀ ਨਜ਼ਰ ਗੁਰਤੇਜ ਕਾਲਾ ’ਤੇ ਹੈ ਅਤੇ ਮਾਮਲੇ ਦਾ ਭੇਤ ਰੱਖਣ ਲਈ ਗੱਡੀ ਉਦੋਂ ਵਰਕਸ਼ਾਪ ’ਚੋਂ ਬਾਹਰ ਕੱਢੀ ਗਈ ਜਦੋਂ ਵਰਕਸ਼ਾਪ ਦਾ ਸਾਰਾ ਸਟਾਫ ਜਾ...
Feb 11 2018 | Posted in : | No Comment | read more...
ਸੁੰਜਵਾਨ (ਜੰਮੂ) - ਜੰਮੂ ਸ਼ਹਿਰ ਦੇ ਬਾਹਰਵਾਰ ਸਥਿਤ ਫ਼ੌਜ ਦੇ ਕੈਂਪ ’ਤੇ ਅੱਜ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਦੋ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓਜ਼) ਹਲਾਕ ਹੋ ਗਏ। ਇਸ ਹਮਲੇ ’ਚ ਇਕ ਮੇਜਰ ਅਤੇ ਫ਼ੌਜੀ ਦੀ ਧੀ ਸਮੇਤ ਛੇ ਜਣੇ ਫੱਟੜ ਹੋਏ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਬਦੁੱਲ ਰਹਿਮਾਨ ਵੀਰੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਸੂਬੇਦਾਰ ਮਦਨਲਾਲ ਚੌਧਰੀ ਅਤੇ ਸੂਬੇਦਾਰ ਮੁਹੰਮਦ ਅਸ਼ਰਫ ਮੀਰ ਦੀ ਮੌਤ ਹੋ ਗਈ ਹੈ। ਹਾਲਾਂਕਿ ਫ਼ੌਜ ਕਹਿ ਰਹੀ ਹੈ ਕਿ ਕੇਵਲ ਇਕ ਜੇਸੀਓ ਹਲਾਕ ਹੋਇਆ ਹੈ। ਇਸ ਹਮਲੇ ਦੇ ਜ਼ਖ਼ਮੀਆਂ ’ਚ ਹੌਲਦਾਰ ਅਬਦੁਲ ਹਮੀਦ, ਲਾਂਸ ਨਾਇਕ ਬਹਾਦੁਰ ਸਿੰਘ ਅਤੇ ਹਲਾਕ ਹੋਏ ਸੂਬੇਦਾਰ ਚੌਧਰੀ ਦੀ ਧੀ ਸ਼ਾਮਲ ਹੈ। ਇਸ ਕੈਂਪ ਦੇ ਮੁੱਖ ਦੁਆਰ ’ਤੇ ਪੱਤਰਕਾਰਾਂ ਨੂੰ ਫ਼ੌਜ ਦੇ ਪੀਆਰਓ ਲੈਫ. ਕਰਨਲ ਦਵੇਂਦਰ ਆਨੰਦ ਨੇ ਦੱਸਿਆ, ‘ਕੈਂਪ ਦੇ ਬਾਹਰਵਾਰ ਤਾਇਨਾਤ ਸੰਤਰੀ ’ਤੇ ਗੋਲੀਬਾਰੀ ਬਾਅਦ ਅੱਜ ਤੜਕੇ ਕੁੱਝ...
Feb 11 2018 | Posted in : | No Comment | read more...
ਅਟਾਰੀ - ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਹਾੜੇ ਸਬੰਧੀ ਪਿੰਡ ਅਟਾਰੀ ਸਥਿਤ ਸਮਾਧ ’ਤੇ ਪੰਜਾਬ ਸਰਕਾਰ ਵੱਲੋਂ ਮੁੱਖ ਸਮਾਗਮ ਰੱਖਿਆ ਗਿਆ ਸੀ ਪਰ ਲੋਕਾਂ ਦੇ ਘੱਟ ਗਿਣਤੀ ਵਿੱਚ ਪਹੁੰਚਣ ਕਾਰਨ ਸਮਾਗਮ ਵਿੱਚ ਕੁਰਸੀਆਂ ਖਾਲੀ ਪਈਆਂ ਸਨ। ਇਕੱਤਰਤਾ ਘੱਟ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਕਰੀਬਨ ਅੱਧਾ ਘੰਟਾ ਬੈਠਣ ਮਗਰੋਂ ਸਮਾਗਮ ਨੂੰ ਸੰਬੋਧਨ ਕੀਤੇ ਬਗ਼ੈਰ ਹੀ ਵਾਪਸ ਚਾਲੇ ਪਾ ਦਿੱਤੇ। ਹਾਲਾਂਕਿ ਸਰਕਾਰੀ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਅਟਾਰੀ ਵਿੱਚ ਮੁੱਖ ਮੰਤਰੀ ਦੇ ਸੰਬੋਧਨ ਦਾ ਕੋਈ ਪ੍ਰੋਗਰਾਮ ਨਹੀਂ ਸੀ। ਪੰਜਾਬ ਸਰਕਾਰ ਨੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਟਾਰੀ ਰੇਲਵੇ ਸਟੇਸ਼ਨ ਅਤੇ ਆਈਸੀਪੀ ਅਟਾਰੀ ਦਾ ਨਾਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਨਾਂ ’ਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ...
Feb 11 2018 | Posted in : | No Comment | read more...
ਬਠਿੰਡਾ - ਮੌੜ ਬੰਬ ਧਮਾਕੇ ਦੀ ਪੈੜ ਡੇਰਾ ਸਿਰਸਾ ਪੁੱਜ ਗਈ ਹੈ। ਪੰਜਾਬ ਪੁਲੀਸ ਨੇ ਹਰਿਆਣਾ ’ਚੋਂ ਚਾਰ ਵਿਅਕਤੀ ਹਿਰਾਸਤ ਵਿੱਚ ਲਏ ਹਨ, ਜਿਨ੍ਹਾਂ ’ਚੋਂ  ਦੋ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਪੇਂਟਰ ਤੇ ਡੈਂਟਰ ਦੱਸੇ ਜਾ ਰਹੇ ਹਨ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਕ੍ਰਿਸ਼ਨ ਕੁਮਾਰ (ਵਾਸੀ ਹਰਿਆਣਾ)R00;ਤੇ ਹਰਮੇਲ ਸਿੰਘ (ਵਾਸੀ ਗੰਗਾਨਗਰ)R00;ਵਜੋਂR00;ਹੋਈ ਹੈ। ਸੂਤਰਾਂ ਅਨੁਸਾਰ ਇਸ ਬੰਬ ਧਮਾਕੇ ਲਈ ਵਰਤੀ ਗਈ ਕਾਰ ਨੂੰ ਡੇਰਾ ਸਿਰਸਾ ਦੀ ਵੀਆਈਪੀ ਵਰਕਸ਼ਾਪ ਵਿੱਚ ਰੰਗ ਹੋਇਆ ਸੀ, ਜਿਸ ਦੀ ਡੇਰੇ ਦੀ ਵਰਕਸ਼ਾਪ ਦੇ ਡੈਂਟਰ ਤੇ ਪੇਂਟਰ ਨੇ ਪੁਲੀਸ ਕੋਲ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 31 ਜਨਵਰੀ, 2017 ਦੀ ਰਾਤ ਨੂੰ ਮੌੜ ਮੰਡੀ ਵਿੱਚ ਮਾਰੂਤੀ ਕਾਰ ਵਿੱਚ ਬੰਬ ਧਮਾਕਾ ਹੋਇਆ ਸੀ, ਜਿਸ ’ਚ ਚਾਰ ਬੱਚਿਆਂ ਸਮੇਤ ਸੱਤ ਜਣੇ ਮਾਰੇ ਗਏ ਸਨ। ਇਹ ਧਮਾਕਾ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਕਾਂਗਰਸੀ ਨੇਤਾ ਹਰਮਿੰਦਰ ਜੱਸੀ ਦੀ ਰੈਲੀ ਦੌਰਾਨ ਹੋਇਆ...
Feb 09 2018 | Posted in : | No Comment | read more...