Your Advertisement
ਵਾਸ਼ਿੰਗਟਨ — ਸਿਆਣਿਆਂ ਦੀ ਕਹਾਵਤ ਹੈ; ਕਿਸਮਤ ਕਦੋਂ ਮਿਹਰਬਾਨ ਹੋ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿਸਮਤ ਦੀ ਅਜਿਹੀ ਹੀ ਮਿਹਰ ਇਕ ਅਮਰੀਕੀ ਮਹਿਲਾ 'ਤੇ ਹੋਈ ਤੇ ਉਹ ਅਚਾਨਕ ਕਰੋੜਾਂ ਦੀ ਮਾਲਕਣ ਬਣ ਗਈ। ਇਹ ਮਹਿਲਾ ਅਮਰੀਕਾ ਦੇ ਮੈਰੀਲੈਂਡ ਦੀ ਰਹਿਣ ਵਾਲੀ ਹੈ।ਵੇਨੇਸਾ ਵਾਰਡ ਨਾਮ ਦੀ ਮਹਿਲਾ ਗੋਭੀ ਖਰੀਦਣ ਲਈ ਘਰੋਂ ਨਿਕਲੀ ਸੀ। ਰਸਤੇ ਵਿਚ ਉਸ ਨੇ ਲਾਟਰੀ ਖੇਡੀ ਅਤੇ ਡੇਢ ਕਰੋੜ ਰੁਪਏ ਜਿੱਤ ਲਏ। ਵੇਨੇਸਾ ਵਾਰਡ ਨੇ ਵਰਜੀਨੀਆ ਲਾਟਰੀ ਨੂੰ ਦੱਸਿਆ ਕਿ ਉਸ ਨੂੰ ਉਸ ਦੇ ਪਿਤਾ ਨੇ ਗੋਭੀ ਲਿਆਉਣ ਲਈ ਕਿਹਾ ਸੀ। ਰਸਤੇ ਵਿਚ ਉਸ ਨੇ ਗੋਭੀ ਦੇ ਨਾਲ-ਨਾਲ ਕਿਸਮਤ ਅਜਮਾਉਣ ਲਈ ਸਪਿਨ ਸਕ੍ਰੈਚ-ਆਫ ਟਿਕਟ ਖਰੀਦ ਲਿਆ। ਲਾਟਰੀ ਟਿਕਟ ਖਰੀਦ ਕੇ ਉਹ ਘਰ ਆ ਗਈ। ਜਦੋਂ ਉਸ ਨੇ ਲਾਟਰੀ ਦਾ ਟਿਕਟ ਸਕਰੈਚ ਕੀਤਾ ਤਾਂ ਨਤੀਜਾ ਦੇਖ ਉਹ ਹੈਰਾਨ ਰਹਿ ਗਈ। ਵੇਨੇਸਾ ਨੇ ਪਾਇਆ ਕਿ ਉਸ ਨੇ ਲਾਟਰੀ ਟਿਕਟ ਵਿਚ ਸਭ ਤੋਂ ਵੱਧ ਇਨਾਮ ਜਿੱਤਿਆ ਹੈ। ਉਸ ਨੇ 2,25000 ਡਾਲਰ (ਕਰੀਬ ਡੇਢ ਕਰੋੜ ਰੁਪਏ) ਜਿੱਤੇ। ਵੇਨੇਸਾ ਨੇ...
Dec 08 2018 | Posted in : | No Comment | read more...
ਵਾਸ਼ਿੰਗਟਨ — ਸਪੇਸਐਕਸ (Space X)  ਨੇ ਫਾਲਕਨ9 ਰਾਕੇਟ ਦੀ ਮਦਦ ਨਾਲ ਇਕੱਠੇ 64 ਗ੍ਰਹਿ ਲਾਂਚ ਕੀਤੇ ਹਨ। ਅਮਰੀਕਾ ਲਈ ਇਹ ਨਵਾਂ ਰਿਕਾਰਡ ਹੈ। ਅਮਰੀਕੀ ਅਰਬਪਤੀ ਐਲਨ ਮਸਕ ਦੀ ਕੰਪਨੀ ਨੇ ਉਪਗ੍ਰਹਿਆਂ ਦੀ ਲਾਂਚ ਵਿਚ ਸੋਮਵਾਰ ਨੂੰ ਨਵਾਂ ਰਿਕਾਰਡ ਕਾਇਮ ਕਰਦਿਆਂ ਤੀਜੀ ਵਾਰ ਰੀਸਾਈਕਿਲਡ ਬੂਸਟਰ ਦੀ ਵਰਤੋਂ ਕਰ ਕੇ ਰਾਕੇਟ ਲਾਂਚ ਕੀਤਾ। ਮਸਕ ਦੀ ਕੰਪਨੀ ਲਾਂਚ ਲਈ ਇਕ ਹੀ ਰਾਕੇਟ ਦੀ ਵਾਰ-ਵਾਰ ਵਰਤੋਂ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਕੈਲੀਫੋਰਨੀਆ ਦੀ ਕੰਪਨੀ ਸਪੇਸਐਕਸ ਨੇ ਅਜਿਹੇ 30 ਤੋਂ ਵਧੇਰੇ ਬੂਸਟਰ ਧਰਤੀ 'ਤੇ ਵਾਪਸ ਸੱਦੇ ਹਨ ਅਤੇ ਹੁਣ ਉਨ੍ਹਾਂ ਦੀ ਮੁੜ ਵਰਤੋਂ ਕਰ ਰਹੀ ਹੈ। ਅਤੀਤ ਵਿਚ ਕੰਪਨੀਆਂ ਲੱਖਾਂ ਕਰੋੜਾਂ ਡਾਲਰ ਦੀ ਲਾਗਤ ਨਾਲ ਬਣੇ ਰਾਕੇਟ ਦੇ ਪੁਰਜਿਆਂ ਨੂੰ ਉਂਝ ਹੀ ਸਮੁੰਦਰ ਵਿਚ ਕੂੜੇ ਵਾਂਗ ਬੇਕਾਰ ਹੋ ਜਾਣ ਦਿੰਦੀ...
Dec 08 2018 | Posted in : | No Comment | read more...
ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਬੰਧਾਂ 'ਚ ਤਲਖੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਵਾਈਟ ਹਾਊਸ ਦੇ ਚੀਫ ਆਫ ਸਟਾਫ ਜਾਨ ਕੈਲੀ ਆਉਣ ਵਾਲੇ ਦਿਨਾਂ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ। ਸੀ.ਐੱਨ.ਐੱਨ. ਨੇ ਵਾਈਟ ਹਾਊਸ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਲੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਕਿ ਸ਼੍ਰੀ ਟਰੰਪ ਤੇ ਕੈਲੀ ਦੇ ਵਿਚਾਲੇ ਤਣਾਅ ਇਸ ਹੱਦ ਤੱਕ ਵਧ ਗਿਆ ਹੈ ਕਿ ਇਨ੍ਹਾਂ ਦੋਵਾਂ ਦੇ ਵਿਚਾਲੇ ਕੁਝ ਦਿਨਾਂ ਤੋਂ ਗੱਲਬਾਤ ਵੀ ਨਹੀਂ ਹੋ ਰਹੀ ਹੈ। ਰਿਪੋਰਟ ਮੁਤਾਬਕ ਟਰੰਪ ਪਹਿਲਾਂ ਤੋਂ ਹੀ ਕੈਲੀ ਦੇ ਸਥਾਨ 'ਤੇ ਨਿਯੁਕਤੀ ਨੂੰ ਲੈ ਕੇ ਵਿਚਾਰ-ਵਟਾਂਦਰੇ 'ਚ ਲੱਗੇ...
Dec 08 2018 | Posted in : | No Comment | read more...
ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਰੂੜੀਵਾਦੀ ਵਕੀਲ ਵਿਲੀਅਮ ਬਰ ਨੂੰ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ, ਜੋ ਵਿਧੀ ਵਿਭਾਗ ਦੀ ਅਗਵਾਈ ਕਰਨਗੇ। ਬਰ ਮਰਹੂਮ ਜਾਰਜ ਐੱਚ. ਵਿਲੀਅਮ ਬੁਸ਼ ਦੇ ਪ੍ਰਸ਼ਾਸਨ 'ਚ ਅਟਾਰਨੀ ਜਨਰਲ ਰਹਿ ਚੁੱਕੇ ਹਨ। ਬਰ, ਜੈੱਫ ਸੈਸ਼ਨਸ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਟਰੰਪ ਨੇ ਪਿਛਲੇ ਮਹੀਨੇ ਅਸਤੀਫਾ ਦੇਣ ਲਈ ਹੱਲਾਸ਼ੇਰੀ ਦਿੱਤੀ ਸੀ। ਟਰੰਪ ਨੇ ਕਿਹਾ ਕਿ ਬਰ ਇਕ ਸ਼ਾਨਦਾਰ ਵਿਅਕਤੀ ਹਨ, ਸ਼ਾਨਦਾਰ ਸ਼ਖਸੀਅਤ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਮੇਰੀ ਪਹਿਲੀ ਪਸੰਦ ਸਨ... ਰੀਪਬਲਿਕਨ ਉਨ੍ਹਾਂ ਦਾ ਸਨਮਾਨ ਕਰਦੇ ਹਨ, ਡੈਮੋਕ੍ਰੇਟਿਕ ਉਨ੍ਹਾਂ ਦਾ ਸਨਮਾਨ ਕਰਦੇ...
Dec 08 2018 | Posted in : | No Comment | read more...
ਸਮਾਣਾ- ਪੰਜਾਬ ਵਿਧਾਨ ਸਭਾ ਦੇ ਸੱਦੇ ਆਗਾਮੀ ਸਰਦ ਰੁੱਤ ਸੈਸ਼ਨ ਨੂੰ ਕੋਝਾ ਮਜ਼ਾਕ ਕਰਾਰ ਦਿੰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਛੇ ਮਹੀਨੇ ਬਾਅਦ ਹੋਣ ਵਾਲਾ ਵਿਧਾਨ ਸਭਾ ਸੈਸ਼ਨ ਘੱਟੋ-ਘੱਟ ਇਕ ਮਹੀਨੇ ਦਾ ਹੋਣਾ ਚਾਹੀਦਾ ਹੈ, ਜਿਸ ਵਿਚ ਭਖ਼ਦੇ ਮੁੱਦੇ ਚੰਗੀ ਤਰ੍ਹਾਂ ਉਠਾਏ ਜਾ ਸਕਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਬਾਦਲਾਂ ਵਾਂਗ ਸਵਾਲਾਂ ਦੇ ਜੁਆਬ ਦੇਣ ਤੋਂ ਭੱਜ ਰਹੇ ਹਨ, ਜਿਸ ਕਾਰਨ ਇਹ ਸੈਸ਼ਨ ਸਿਰਫ਼ ਡੇਢ ਦਿਨ ਦਾ ਬੁਲਾ ਕੇ ਡੰਗ ਟਪਾਉਣ ਦਾ ਯਤਨ ਕੀਤਾ ਗਿਆ ਹੈ। ਉਹ ਸਮਾਣਾ ਦੇ ਨਜ਼ਦੀਕੀ ਪਿੰਡ ਲਲੋਛੀ ਵਿਚ ਮੀਟਿੰਗ ਕਰਨ ਆਏ...
Dec 07 2018 | Posted in : | No Comment | read more...
ਵਾਸ਼ਿੰੰਗਟਨ — ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਪਾਕਿਸਤਾਨ ਨੂੰ ਇਕ ਸਖਤ ਸੰਦੇਸ਼ ਜਾਰੀ ਕੀਤਾ। ਇਸ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਇਹ ਸਮਾਂ ਸੰਯੁਕਤ ਰਾਸ਼ਟਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਏਸ਼ੀਆ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਰੇਕ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਗੁਆਂਢੀ ਦੇਸ਼ ਅਫਗਾਨਿਸਤਾਨ ਵਿਚ ਯੁੱਧ ਖਤਮ ਕਰਨਾ ਹੈ ਤਾਂ ਪਾਕਿਸਤਾਨ ਨੂੰ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਨੀ ਹੋਵੇਗੀ। ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਪ੍ਰਕਿਰਿਆ ਵਿਚ ਮਦਦ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਖੇ ਪੱਤਰ ਦੇ ਸਵਾਲ 'ਤੇ ਮੈਟਿਸ ਨੇ ਇਹ ਜਵਾਬ ਦਿੱਤਾ। ਪੱਤਰ ਵਿਚ ਟਰੰਪ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਮੁੱਦੇ 'ਤੇ ਪਾਕਿਸਤਾਨ ਦਾ ਪੂਰਾ ਸਮਰਥਨ ਇਕ ਸਥਾਈ ਅਮਰੀਕੀ-ਪਾਕਿਸਤਾਨ ਹਿੱਸੇਦਾਰੀ ਦੇ...
Dec 07 2018 | Posted in : | No Comment | read more...
ਤੇਹਰਾਨ — ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁੱਧ ਸਖਤ ਰਵੱਈਆ ਵਰਤਿਆ ਹੈ। ਰੂਹਾਨੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਧਮਕੀ ਦਿੰਦਿਆਂ ਕਿਹਾ ਕਿ ਉਹ ਖਾੜੀ ਤੋਂ ਕੌਮਾਂਤਰੀ ਤੇਲ ਦੀ ਵਿਕਰੀ ਵਿਚ ਕਟੌਤੀ ਕਰਨਗੇ। ਸੇਮਨਾਨ ਸੂਬੇ ਵਿਚ ਇਕ ਰੈਲੀ ਦੌਰਾਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਈਰਾਨ ਦੀ ਤੇਲ ਦੀ ਬਰਾਮਦ ਨੂੰ ਰੋਕ ਪਾਉਣ ਵਿਚ ਸਮਰੱਥ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਮਰੀਕਾ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਬ ਦੀ ਖਾੜੀ ਤੋਂ ਕੋਈ ਤੇਲ ਬਰਾਮਦ ਨਹੀਂ ਹੋਵੇਗਾ। ਸਾਲ 1980 ਦੇ ਦਹਾਕੇ ਤੋਂ ਹੀ ਈਰਾਨ ਨੇ ਬਾਰ-ਬਾਰ ਕਿਹਾ ਹੈ ਕਿ ਉਹ ਕੌਮਾਂਤਰੀ ਦਬਾਅ ਦੇ ਜਵਾਬ ਵਿਚ ਖਾੜੀ ਤੋਂ ਤੇਲ ਦੀ ਬਰਾਮਦ ਨੂੰ ਰੋਕ ਦੇਵੇਗਾ ਪਰ ਕਦੇ ਵੀ ਉਸ ਨੇ ਅਜਿਹਾ ਨਹੀਂ ਕੀਤਾ। ਇਸ ਸਾਲ ਮਈ ਵਿਚ ਈਰਾਨ ਅਤੇ ਗਲੋਬਲ ਤਾਕਤਾਂ ਵਿਚਕਾਰ ਸਾਲ 2015 ਵਿਚ ਹੋਏ ਮਹੱਤਵਪੂਰਣ ਪਰਮਾਣੂ ਸਮਝੌਤੇ ਨੂੰ ਅਮਰੀਕਾ ਨੇ ਖਤਮ ਕਰ ਦਿੱਤਾ। ਇਸ ਮਗਰੋਂ...
Dec 07 2018 | Posted in : | No Comment | read more...
ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਨੇ ਸੰਸਦੀ ਸੁਣਵਾਈ ਦੌਰਾਨ ਆਪਣੇ ਦੇਸ਼ ਦੇ ਸੰਸਦ ਮੈਂਬਰ ਨੂੰ ਦੱਸਿਆ ਕਿ ਚੀਨ ਦੇ ਨਜ਼ਰਬੰਦੀ ਕੈਂਪਾਂ ਵਿਚ ਕਰੀਬ 8 ਤੋਂ 20 ਲੱਖ ਧਾਰਮਿਕ ਘੱਟ ਗਿਣਤੀ ਲੋਕ ਬੰਦ ਹਨ। ਸੰਸਦੀ ਸੁਣਵਾਈ ਦੌਰਾਨ 'ਬਿਊਰੋ ਆਫ ਹਿਊਮਨ ਰਾਈਟ ਡੈਮੋਕ੍ਰੇਸੀ ਐਂਡ ਲੇਬਰ' ਵਿਚ ਡਿਪਟੀ ਸਹਾਇਕ ਵਿਦੇਸ਼ ਮੰਤਰੀ ਸਕੌਟ ਬੁਸਬੀ ਨੇ ਦੋਸ਼ ਲਗਾਇਆ ਕਿ ਚੀਨ ਦੁਨੀਆ ਦੇ ਹੋਰ ਤਾਨਾਸ਼ਾਹ ਸ਼ਾਸਨਾਂ ਦੇ ਅਜਿਹੇ ਦਮਨਕਾਰੀ ਕਦਮਾਂ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ,''ਅਮਰੀਕੀ ਸਰਕਾਰ ਦਾ ਮੁਲਾਂਕਣ ਹੈ ਕਿ ਅਪ੍ਰੈਲ 2017 ਤੋਂ ਚੀਨੀ ਅਧਿਕਾਰੀਆਂ ਨੇ ਉਇਗਰ, ਜਾਤੀ ਕਜ਼ਾਕ ਅਤੇ ਹੋਰ ਮੁਸਲਿਮ ਘੱਟ ਗਿਣਤੀ ਭਾਈਚਾਰਿਆਂ ਦੇ ਘੱਟੋ-ਘੱਟ 8 ਤੋਂ 20 ਲੱਖ ਮੈਂਬਰਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਅਨਿਸ਼ਚਿਤ ਸਮੇਂ ਲਈ ਬੰਦ ਕਰ ਕੇ ਰੱਖਿਆ ਹੈ।'' ਸੈਨੇਟ ਦੀ ਵਿਦੇਸ਼ੀ ਮਾਮਲਿਆਂ ਦੀ ਉਪ ਕਮੇਟੀ ਦੇ ਸਾਹਮਣੇ ਬੁਸਬੀ ਨੇ ਦੱਸਿਆ ਕਿ ਸੂਚਨਾਵਾਂ ਮੁਤਾਬਕ ਹਿਰਾਸਤ ਵਿਚ ਰੱਖੇ ਗਏ ਜ਼ਿਆਦਾਤਰ ਲੋਕਾਂ ਵਿਰੁੱਧ ਕੋਈ ਦੋਸ਼...
Dec 07 2018 | Posted in : | No Comment | read more...