Your Advertisement
ਗ੍ਰੀਕੋ ਰੋਮਨ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਗਿਆਨੇਂਦਰ ਦੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਨਾਲ ਭਾਰਤ ਨੇ ਅੱਜ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਨੂੰ 16 ਤਗ਼ਮਿਆਂ ਨਾਲ ਸਮਾਪਤ ਕੀਤਾ ਹੈ। ਟੂਰਨਾਮੈਂਟ ਦੇ ਆਖ਼ਰੀ ਦਿਨ ਹਰਪ੍ਰੀਤ ਨੇ 82 ਕਿਲੋ ਭਾਰ ਵਰਗ ਵਿੱਚ ਚਾਂਦੀ, ਜਦਕਿ ਗਿਆਨੇਂਦਰ ਨੇ 60 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਟੂਰਨਾਮੈਂਟ ਵਿੱਚ ਕੁੱਲ 16 ਤਗ਼ਮੇ ਹਾਸਲ ਕੀਤੇ। ਇਸ ਵਿੱਚ ਅੱਠ ਤਗ਼ਮੇ ਪੁਰਸ਼ ਫਰੀਸਟਾਈਲ ਪਹਿਲਵਾਨਾਂ (ਇੱਕ ਸੋਨਾ, ਤਿੰਨ ਚਾਂਦੀ ਅਤੇ ਚਾਰ ਕਾਂਸੀ), ਚਾਰ ਕਾਂਸੀ ਮਹਿਲਾ ਫਰੀ ਸਟਾਈਲ ਪਹਿਲਵਾਨਾਂ, ਜਦਕਿ ਗਰੀਕੋ ਰੋਮਨ ਪਹਿਲਵਾਨਾਂ ਨੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਹਰਪ੍ਰੀਤ ਨੇ ਕੁਆਰਟਰ ਫਾਈਨਲ ਵਿੱਚ ਕਿਰਗਿਸਤਾਨ ਦੇ ਬੁਰਗੋ ਬੇਸ਼ਾਲੀਵ ਨੂੰ 5-1 ਨਾਲ, ਜਦਕਿ ਸੈਮੀ ਫਾਈਨਲ ਵਿੱਚ ਚੀਨ ਦੇ ਹੈਤਾਓ ਕਿਆਨ ਨੂੰ 10-1 ਨਾਲ ਤਕੜੀ ਸ਼ਿਕਸਤ ਦੇ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ।...
Apr 29 2019 | Posted in : | No Comment | read more...
ਮੁੰਬਈ-ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਮ ’ਤੇ ਦੋ ਮਈ ਨੂੰ ਇੱਥੇ ਬਾਂਦਰਾ ਸਥਿਤ ਐਮਆਈਜੀ ਕਲੱਬ ਦੇ ਪੈਵਿਲੀਅਨ ਦਾ ਨਾਮ ਰੱਖਿਆ ਜਾਵੇਗਾ। ਆਪਣੇ ਦੋ ਦਹਾਕੇ ਲੰਮੇ ਕੌਮਾਂਤਰੀ ਕਰੀਅਰ ਦੌਰਾਨ ਤੇਂਦੁਲਕਰ ਇਸ ਕਲੱਬ ਵਿੱਚ ਅਭਿਆਸ ਕਰਦਾ ਸੀ। ਕਲੱਬ ਦੇ ਕ੍ਰਿਕਟ ਸਕੱਤਰ ਅਮਿਤ ਦਾਨੀ ਨੇ ਕਿਹਾ, ‘‘ਤੇਂਦੁਲਕਰ ਦੇ ਨਾਮ ’ਤੇ ਬਣੇ ਪੈਵਿਲੀਅਨ ਦਾ ਉਦਘਾਟਨ ਦੋ ਮਈ ਨੂੰ ਕੀਤਾ ਜਾਵੇਗਾ।’’ ਉਸ ਨੇ ਦੱਸਿਆ ਕਿ ਤੇਂਦੁਲਕਰ ਦਾ ਪੁੱਤਰ ਅਤੇ ਉਭਰਦਾ ਹੋਇਆ ਕ੍ਰਿਕਟਰ ਅਰਜੁਨ ਤੇਂਦੁਲਕਰ ਵੀ ਇਸ ਕਲੱਬ ਵੱਲੋਂ ਖੇਡਦਾ ਹੈ। ਇੱਥੇ ਐਮਸੀਏ ਦੇ ਵਾਨਖੇੜੇ ਸਟੇਡੀਅਮ ਵਿੱਚ ਇੱਕ ਸਟੈਂਡ ਦਾ ਨਾਮ ਪਹਿਲਾਂ ਤੋਂ ਹੀ ਤੇਂਦੁਲਕਰ ਦੇ ਨਾਮ ’ਤੇ...
Apr 29 2019 | Posted in : | No Comment | read more...
ਨਿੰਗਬਾਓ - ਭਾਰਤ ਦੇ ਪ੍ਰਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 102 ਕਿ. ਗ੍ਰਾ. ਭਾਰ ਵਰਗ ਵਿਚ ਕਲੀਨ ਐਂਡ ਜਰਕ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਆਪਣੇ ਨਾਂ ਕੀਤਾ। ਪ੍ਰਦੀਪ ਨੇ 201 ਕਿਲੋ ਭਾਰ ਚੁੱਕਿਆ ਪਰ ਗਰੁੱਪ ਏ 'ਚ 7 ਮੁਕਾਬਲਿਆਂ 'ਚ ਸਨੈਚ 'ਚ ਉਸਦਾ 150 ਕਿ. ਗ੍ਰਾ. ਦੀ ਕੋਸ਼ਿਸ਼ ਬਹੁਤ ਘੱਟ ਸੀ। ਉਨ੍ਹਾਂ ਨੇ ਕੁੱਲ 351 ਕਿ. ਗ੍ਰਾ ਦਾ ਭਾਰ ਚੁੱਕਿਆ ਜਿਸ 'ਚ 6ਵੇਂ ਸਥਾਨ 'ਤੇ ਰਹੇ। ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ (49 ਕਿ. ਗ੍ਰਾ.) ਨੇ 113 ਕਿ. ਗ੍ਰਾ. ਦੀ ਨਿੱਜੀ  ਕੋਸ਼ਿਸ਼ ਨਾਲ ਕਲੀਨ ਐਂਡ ਜਰਕ ਵਿਚ ਕਾਂਸੀ ਤਮਗਾ ਜਿੱਤਿਆ ਹਾਲਾਂਕਿ ਉਹ 199 ਕਿ.  ਗ੍ਰਾ. ਦੇ ਕੁੱਲ ਭਾਰ ਨਾਲ ਚੌਥੇ ਸਥਾਨ 'ਤੇ ਰਹੀ। ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਡਾਲਾਬੇਹੜਾ ਨੇ ਮਹਿਲਾ 45 ਕਿ. ਗ੍ਰਾ. ਵਰਗ 'ਚ ਚਾਂਦੀ ਤਮਗਾ ਜਿੱਤਿਆ ਸੀ ਹਾਲਾਂਕਿ ਇਹ ਓਲੰਪਿਕ ਭਾਰ ਵਰਗ ਨਹੀਂ...
Apr 27 2019 | Posted in : | No Comment | read more...
ਮੁੰਬਈ— ਗੈਰ ਦਰਜਾ ਪ੍ਰਾਪਤ ਇਸ਼ਾਕ ਇਕਬਾਲ ਅਤੇ ਤੀਰਥਾ ਮਾਰਚੇਲਾ ਨੇ ਸ਼ੁੱਕਰਵਾਰ ਨੂੰ ਇੱਥੇ 3000 ਡਾਲਰ ਦੀ ਰਾਸ਼ੀ ਦੇ ਆਰ.ਬੀ.ਐੱਲ. ਬੈਂਕ ਏੇ.ਟੀ.ਟੀ. ਏਸ਼ੀਆਈ ਰੈਂਕਿੰਗ ਪੁਰਸ਼ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਇਕਬਾਲ ਨੇ ਸਤਵਾਂ ਦਰਜਾ ਪ੍ਰਾਪਤ ਪਰਮਵੀਰ ਬਾਜਵਾ ਨੂੰ 6-3, 6-2 ਨਾਲ ਹਰਾਇਆ। ਯੁਵਾ ਤੀਰਥਾ ਮਾਰਚੇਲਾ ਨੇ ਚੌਥਾ ਦਰਜਾ ਪ੍ਰਾਪਤ ਚੰਦ੍ਰਿਲ ਸੂਦ ਨੂੰ 1-6, 7-6, 6-2 ਨਾਲ ਹਰਾਇਆ। ਫਾਈਨਲ 'ਚ ਜਗ੍ਹਾ ਬਣਾਉਣ ਲਈ ਇਕਬਾਲ ਦਾ ਸਾਹਮਣਾ ਮਾਰਚੇਲਾ ਨਾਲ...
Apr 27 2019 | Posted in : | No Comment | read more...
ਨਵੀਂ ਦਿੱਲੀ— ਭਾਰਤੀ ਕ੍ਰਿਕਟ ਕਪਤਾਨ ਤੇ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਵਿਰਾਟ ਕੋਹਲੀ ਇਕ ਸਰਵੇਖਣ ਵਿਚ ਇੰਟਰਨੈੱਟ 'ਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕ੍ਰਿਕਟਰ ਹੈ। ਇਹ ਸਰਵੇਖਣ ਮਾਰਚ 2018 ਤੋਂ ਲੈ ਕੇ ਫਰਵਰੀ 2019 ਤਕ ਦੇ ਤੱਥਾਂ 'ਤੇ ਆਧਾਰਤ ਹੈ। ਇਸ ਸਰਵੇਖਣ ਵਿਚ ਪਾਠਕਾਂ ਵਲੋਂ ਦੱਸਿਆ ਗਿਆ ਕਿ ਜ਼ਿਆਦਾਤਰ ਸਮੇਂ ਦੇ ਜੇਤੂ ਦੇ ਰੂਪ ਵਿਚ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜੇਤੂ ਬਣਿਆ ਹੈ। ਪ੍ਰਮੁੱਖ ਖੋਜਪਰਕ ਪਲੇਟਫਾਰਮ ਤਾਬੁਲਾ ਦਾ ਇਹ ਤੱਥ 45 ਕਰੋੜ ਪਾਠਕਾਂ, 190 ਹਜ਼ਾਰ ਲੇਖਾਂ, ਚਾਰ ਅਰਬ ਪੇਜ ਵਿਊਜ਼ ਤੇ ਪੜ੍ਹਨ ਦੇ 3.3 ਅਰਬ ਮਿੰਟ ਦੇ ਵਿਸ਼ਲੇਸ਼ਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਸਰਵੇਖਣ ਅਨੁਸਾਰ 10 ਕਰੋੜ ਤੋਂ ਵੀ ਵੱਧ ਪਾਠਕਾਂ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਨੂੰ ਪੜ੍ਹਨ ਲਈ ਚੁਣਿਆ ਜਦਕਿ 1.2 ਕਰੋੜ ਪਾਠਕਾਂ ਨੇ ਰਿਸ਼ਭ ਪੰਤ ਨੂੰ ਚੁਣਿਆ। ਇਸ ਦੇ ਇਲਾਵਾ ਕ੍ਰਿਸ ਗੇਲ ਨੂੰ 55 ਲੱਖ, ਰਾਸ਼ਿਦ ਖਾਨ ਨੂੰ 54 ਲੱਖ ਤੇ ਕੇਨ ਵਿਲੀਅਮਸਨ ਨੂੰ 48 ਲੱਖ ਲੋਕਾਂ ਨੇ ਚੁਣਿਆ। ਇਹ ਪੰਜ...
Apr 26 2019 | Posted in : | No Comment | read more...
ਦੋਹਾ-ਦੁੱਤੀ ਚੰਦ ਨੇ ਏਸ਼ਿਆਈ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਹਿਲਾਵਾਂ ਦੀ 400 ਮੀਟਰ ਦੌੜ ਵਿੱਚ ਆਪਣਾ ਕੌਮੀ ਰਿਕਾਰਡ ਤੋੜ ਦਿੱਤਾ, ਜਦੋਂਕਿ ਹਿਮਾ ਦਾਸ ਸੱਟ ਕਾਰਨ 400 ਮੀਟਰ ਦੀ ਦੌੜ ਤੋਂ ਬਾਹਰ ਹੋ ਗਈ। 23 ਸਾਲ ਦੀ ਦੁੱਤੀ ਨੇ 11.28 ਸੈਕਿੰਡ ਦਾ ਸਮਾਂ ਕੱਢ ਕੇ ਮਹਿਲਾਵਾਂ ਦੀ 100 ਮੀਟਰ ਦੌੜ ਵਿੱਚ ਚੌਥੀ ਹੀਟ ਜਿੱਤੀ। ਉਸ ਨੇ ਇਸ ਦੇ ਨਾਲ ਹੀ 11.29 ਸੈਕਿੰਡ ਦਾ ਆਪਣਾ ਕੌਮੀ ਰਿਕਾਰਡ ਤੋੜਿਆ, ਜੋ ਉਸ ਨੇ ਬੀਤੇ ਸਾਲ ਗੁਹਾਟੀ ਵਿੱਚ ਬਣਾਇਆ ਸੀ। ਉਹ ਹਾਲਾਂਕਿ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫੀਕੇਸ਼ਨ ਮਾਰਕ 11.24 ਸੈਕਿੰਡ ਨੂੰ ਛੂਹ ਨਹੀਂ ਸਕੀ। ਹੋਰ ਭਾਰਤੀਆਂ ਵਿੱਚ ਜਿਨਸਨ ਜੌਨਸਨ ਨੇ ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ 1:53.43 ਦਾ ਸਮਾਂ ਕੱਢਿਆ। ਉਹ ਕਤਰ ਦੇ ਜਮਾਲ ਹੈਯਰੇਨ ਤੋਂ ਪਿੱਛੇ ਰਿਹਾ। ਮਨਜੀਤ ਸਿੰਘ ਦੀ ਥਾਂ ਟੀਮ ਵਿੱਚ ਸ਼ਾਮਲ ਮੁਹੰਮਦ ਅਫ਼ਜ਼ਲ ਵੀ ਸੈਮੀ-ਫਾਈਨਲ ਵਿੱਚ ਪਹੁੰਚ ਗਿਆ। ਮਹਿਲਾਵਾਂ ਦੀ 800 ਮੀਟਰ ਦੌੜ ਵਿੱਚ ਗੋਮਤੀ ਨੇ 2:04.96 ਦਾ ਸਮਾਂ ਕੱਢਿਆ ਅਤੇ ਉਹ ਦੂਜੇ ਸਥਾਨ ’ਤੇ ਰਹੀ, ਜਦੋਂਕਿ ਟਵਿੰਕਲ...
Apr 22 2019 | Posted in : | No Comment | read more...
ਲੁਧਿਆਣਾ-ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਸੰਤੋਸ਼ ਟਰਾਫੀ ਦੇ ਅੱਜ ਖੇਡੇ ਗਏ ਫਾਈਨਲ ਮੁਕਾਬਲੇ ’ਚ ਸਰਵਿਸਿਜ਼ ਨੇ ਪੰਜਾਬ ਨੂੰ 1-0 ਨਾਲ ਹਰਾ ਕਿ ਟਰਾਫੀ ’ਤੇ ਆਪਣਾ ਕਬਜ਼ਾ ਕੀਤਾ। ਸਰਵਿਸਿਜ਼ ਦੇ ਕਪਤਾਨ ਸੁਰੇਸ਼ ਮਿਤਾਲੀ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਸਰਵਿਸਿਜ਼ ਦੀ ਟੀਮ ਨੇ ਇਸ ਚੈਂਪੀਅਨਸ਼ਿਪ ਦੇ ਸਾਰੇ ਮੈਚ ਜਿੱਤ ਕਿ ਅਜੇਤੂ ਰਹਿਣ ਦਾ ਮਾਣ ਵੀ ਪ੍ਰਾਪਤ ਕੀਤਾ। ਜੇਤੂ ਟੀਮ ਨੂੰ ਪੰਜ ਲੱਖ ਜਦਕਿ ਦੂਜੇ ਸਥਾਨ ’ਤੇ ਰਹੀ ਪੰਜਾਬ ਦੀ ਟੀਮ ਨੂੰ 3.5 ਲੱਖ ਰੁਪਏ ਦਾ ਨਕਦ ਇਨਾਮ ਮਿਲਿਆ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਪਹੁੰਚੇ ਬ੍ਰਿਗੇਡੀਅਰ ਮਨੀਸ਼ ਅਰੋੜਾ ਨੇ ਕੀਤੀ। ਇਸ ਮੌਕੇ ਪੰਜਾਬ ਫੁਟਬਾਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਕਈ ਸਖਸ਼ੀਅਤਾਂ ਮੌਜੂਦ ਸਨ। ਦੁਪਹਿਰ ਬਾਅਦ ਖੇਡੇ ਗਏ ਫਾਈਨਲ ਮੁਕਾਬਲੇ ਲਈ ਦੋਵਾਂ ਟੀਮਾਂ ਵਿੱਚ ਅੱਜ ਤਕੜੀ ਟੱਕਰ ਦੇਖਣ ਨੂੰ ਮਿਲੀ। ਪਿਛਲੇ ਮੈਚਾਂ ’ਚ ਵਧੀਆ ਖੇਡ ਖੇਡਣ ਤੋਂ ਬਾਅਦ ਫਾਈਨਲ ਵਿੱਚ ਪਹੁੰਚੀਆਂ ਪੰਜਾਬ ਅਤੇ...
Apr 22 2019 | Posted in : | No Comment | read more...
ਨਵੀਂ ਦਿੱਲੀ-ਹਾਰ ਤੋਂ ਨਿਰਾਸ਼ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਡੈੱਥ ਓਵਰਾਂ ਦੀ ਗੇਂਦਬਾਜ਼ੀ ਉਸ ਦੀ ਟੀਮ ਲਈ ਚਿੰਤਾ ਵਾਲੀ ਗੱਲ ਹੈ। ਦਿੱਲੀ ਦੀ ਟੀਮ ਨੂੰ ਇੱਕਪਾਸੜ ਮੈਚ ਵਿੱਚ 40 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਗੇਂਦਬਾਜ਼ਾਂ ਨੇ ਆਖ਼ਰੀ 18 ਗੇਂਦਾਂ ’ਤੇ 51 ਦੌੜਾਂ ਦਿੱਤੀਆਂ, ਜਿਸ ਨਾਲ ਮੁੰਬਈ ਦੀ ਟੀਮ ਪੰਜ ਵਿਕਟਾਂ ’ਤੇ 168 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਵਿੱਚ ਸਫਲ ਰਹੀ। ਇਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ ਨੌਂ ਵਿਕਟਾਂ ’ਤੇ 128 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਉਸ ਦੀ ਮੌਜੂਦਾ ਸੈਸ਼ਨ ਵਿੱਚ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਚਾਰ ਮੈਚਾਂ ਵਿੱਚ ਤੀਜੀ ਹਾਰ ਹੈ। ਅਈਅਰ ਨੇ ਮੈਚ ਮਗਰੋਂ ਕਿਹਾ, ‘‘ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਘਰੇਲੂ ਮੈਚ ਜਿੱਤੀਏ। ਖ਼ਾਸ ਕਰਕੇ ਇਨ੍ਹਾਂ ਵਿਕਟਾਂ ’ਤੇ। ਅਸੀਂ ਟਾਸ ਵੀ ਗੁਆ ਲਈ ਅਤੇ ਉਸ ਨੇ ਖੇਡ ਦੇ ਹਰ ਵਿਭਾਗ ਵਿੱਚ ਸਾਨੂੰ ਪਛਾੜ ਦਿੱਤਾ। ਉਹ ਜਿੱਤ ਦੇ ਹੱਕਦਾਰ ਹਨ।’’ ਉਸ...
Apr 20 2019 | Posted in : | No Comment | read more...