Your Advertisement
ਨਵੀਂ ਦਿੱਲੀ— ਭਾਰਤ ਨਿਊਜ਼ੀਲੈਂਡ ਦੌਰੇ ਵਿਚ ਬੁੱਧਵਾਰ ਨੂੰ ਨੇਪੀਅਰ ਵਿਚ ਮੇਜ਼ਬਾਨ ਟੀਮ ਵਿਰੁੱਧ ਜਦੋਂ ਪਹਿਲਾ ਵਨ ਡੇ ਖੇਡਣ ਉਤਰੇਗਾ ਤਾਂ ਇਹ ਉਸਦੇ ਕ੍ਰਿਕਟ ਇਤਿਹਾਸ ਦਾ 1600ਵਾਂ ਮੈਚ ਹੋਵੇਗਾ। ਭਾਰਤ ਨੇ 1932 ਵਿਚ ਆਪਣਾ ਕ੍ਰਿਕਟ ਸਫਰ ਸ਼ੁਰੂ ਕੀਤਾ ਸੀ ਜਿਹੜਾ 87 ਸਾਲ ਲੰਘਾ ਕੇ ਹੁਣ 1600 ਮੈਚਾਂ 'ਤੇ ਪਹੁੰਚਣ ਜਾ ਰਿਹਾ ਹੈ। ਭਾਰਤ ਨੇ ਹੁਣ ਤੱਕ 533 ਟੈਸਟ, 956 ਵਨ ਡੇ ਤੇ 110 ਟੀ-20 ਮੈਚ ਖੇਡੇ ਹਨ। ਭਾਰਤ 5 ਮੈਚਾਂ ਦੀ ਸੀਰੀਜ਼ 'ਚ ਪਹਿਲਾ ਵਨ ਡੇ ਖੇਡਣ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਵੇਗਾ। ਭਾਰਤ ਇਸਦੇ ਨਾਲ ਹੀ ਕੁਲ 1600 ਕੌਮਾਂਤਰੀ ਮੈਚ ਖੇਡਣ ਵਾਲਾ ਤੀਜਾ ਦੇਸ਼ ਬਣ ਜਾਵੇਗਾ। ਆਸਟਰੇਲੀਆ ਨੇ ਹੁਣ ਤੱਕ ਕੁਲ 1854 ਮੈਚ ਤੇ ਕ੍ਰਿਕਟ ਦੇ ਜਨਮ ਦਾਤਾ ਇੰਗਲੈਂਡ ਨੇ 1833 ਮੈਚ ਖੇਡੇ ਹਨ। ਭਾਰਤ ਨੇ ਆਪਣੇ 1599 ਮੈਚਾਂ ਵਿਚੋਂ 713 ਜਿੱਤੇ ਹਨ, 615 ਹਾਰੇ ਹਨ, 11 ਟਾਈ ਰਹੇ ਹਨ, 217 ਡਰਾਅ ਰਹੇ ਹਨ ਤੇ 43 ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਦੂਜੇ ਪਾਸੇ ਨਿਊਜ਼ੀਲੈਂਡ ਵੀ ਇਸ ਸੀਰੀਜ਼ ਦਾ ਚੌਥਾ ਮੈਚ ਖੇਡਣ ਦੇ ਨਾਲ ਹੀ ਆਪਣੇ 1300 ਕੌਮਾਂਤਰੀ ਮੈਚ ਪੂਰੇ...
Jan 21 2019 | Posted in : | No Comment | read more...
ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਣਨ ਨੇ ਪੇਸ਼ੇਵਰ ਸਰਕਟ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ ਤੇ ਨਿਊਯਾਰਕ ਵਿਚ ਅਮਰੀਕਾ ਦੇ ਸਟੀਵ ਐਂਦ੍ਰਾਦੇ ਨੂੰ ਤਕਨੀਕੀ ਨਾਕਆਊਟ ਨਾਲ ਹਰਾ ਦਿੱਤਾ। ਐਂਦ੍ਰਾਦੇ ਦਾ ਤਜਰਬਾ 6 ਮੁਕਾਬਲਿਆਂ ਦਾ ਹੈ, ਜਿਸ ਵਿਚ ਉਸ ਦਾ ਰਿਕਾਰਡ 3-3 ਦਾ ਹੈ। ਇਹ ਉਸ ਦੀ ਲਗਾਤਾਰ ਚੌਥੀ ਹਾਰ ਸੀ ਤੇ ਇਸ ਤੋਂ ਪਹਿਲਾਂ ਉਸ ਨੂੰ ਨਵੰਬਰ 2017 ਵਿਚ ਹਾਰ ਮਿਲੀ ਸੀ। ਵਿਕਾਸ ਨੇ ਮਹਾਨ ਬਾਬ ਅਰੂਮ ਦੇ ਟਾਪ ਰੈਂਕਸ ਪ੍ਰਮੋਸ਼ਨਸ ਨਾਲ ਕਰਾਰ ਕੀਤਾ। ਉਸ ਨੇ ਛੇ ਦੌਰ ਦੇ ਸੁਪਰ ਵੈਲਟਰਵੇਟ ਮੁਕਾਬਲੇ ਵਿਚ ਡੈਬਿਊ ਕੀਤਾ। ਨਿਊਯਾਰਕ ਦੇ ਸਟੋਨ ਰਿਜ਼ਾਰਟ ਕੈਸੀਨੋ ਵਿਚ ਹਾਲਾਂਕਿ ਇਹ ਬਾਊਟ ਸ਼ੁੱਕਰਵਾਰ ਰਾਤ ਤਕ ਸਿਰਫ ਦੋ ਰਾਊਂਡ ਤਕ ਹੀ ਚੱਲੀ। ਵਿਕਾਸ ਨੇ ਬਾਊਟ ਤੋਂ ਬਾਅਦ ਟਵੀਟ ਕੀਤਾ, ''ਮੈਂ ਆਪਣੀ ਡੈਬਿਊ ਬਾਊਟ ਜਿੱਤ ਲਈ। ਤੁਹਾਡੇ ਸਾਰਿਆਂ ਦੇ ਸਮਰਥਨ ਦਾ ਧੰਨਵਾਦੀ...
Jan 20 2019 | Posted in : | No Comment | read more...
ਨਵੀਂ ਦਿੱਲੀ— ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੇ ਜਕਾਰਤਾ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੂੰ ਵੱਕਾਰੀ ਲੌਰੀਅਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। 24 ਸਾਲਾ ਵਿਨੇਸ਼ ਇਸ ਵੱਕਾਰੀ ਐਵਾਰਡ ਲਈ ਨਾਮਜ਼ਦ ਕੀਤੀ ਜਾਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਵਿਨੇਸ਼ ਨੂੰ ਲੌਰੀਅਸ ਵਰਲਡ ਕਮਬੈਕ ਆਫ ਦਿ ਯੀਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਵਿਨੇਸ਼ ਇਸ ਪੁਰਸਕਾਰ ਵਿਚ ਗੋਲਫ ਲੀਜੈਂਡ ਟਾਈਗਰ ਵੁਡਸ ਨੂੰ ਚੁਣੌਤੀ...
Jan 18 2019 | Posted in : | No Comment | read more...
ਚੇਨਈ— ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਚਾਰ ਤੋਂ 10 ਫਰਵਰੀ ਤਕ ਇੱਥੇ ਹੋਣ ਵਾਲੇ ਚੇਨਈ ਓਪਨ ਏ.ਟੀ.ਪੀ. ਚੈਲੰਜਰ 80 ਟੈਨਿਸ ਟੂਰਨਾਮੈਂਟ ਦੇ ਦੂਜੇ ਪੜਾਅ 'ਚ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਹੋਣਗੇ। ਤਾਮਿਲਨਾਡੂ ਟੈਨਿਸ ਸੰਘ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ 54,500 ਡਾਲਰ ਹੈ। ਪ੍ਰਜਨੇਸ਼ ਇਸ ਸਮੇਂ ਏ.ਟੀ.ਪੀ. ਰੈਂਕਿੰਗ 'ਚ 109ਵੇਂ ਸਥਾਨ 'ਤੇ ਕਾਬਜ ਹਨ, ਹਾਲ ਹੀ 'ਚ ਉਨ੍ਹਾਂ ਨੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟਰੇਲੀਆਈ ਓਪਨ ਦੇ ਲਈ ਕੁਆਲੀਫਾਈ ਕੀਤਾ ਪਰ ਪਹਿਲੇ ਦੌਰ 'ਚ ਹਾਰ ਗਏ। ਹੋਰਨਾਂ ਭਾਰਤੀਆਂ 'ਚ ਸਾਕੇਤ ਮਾਇਨੇਨੀ ਅਤੇ ਯੁਵਾ ਸਸੀਕੁਮਾਰ ਮੁਕੁੰਦ ਸ਼ਾਮਲ ਹਨ। ਆਸਟਰੇਲੀਆ, ਅਮਰੀਕਾ, ਦੱਖਣੀ ਕੋਰੀਆ, ਜਾਪਾਨ, ਮਿਸਰ, ਨਿਊਜ਼ੀਲੈਂਡ, ਸਰਬੀਆ, ਸਪੇਨ ਅਤੇ ਜਰਮਨੀ ਦੇ ਖਿਡਾਰੀਆਂ ਦੇ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਉਮੀਦ...
Jan 17 2019 | Posted in : | No Comment | read more...
ਐਡੀਲੇਡ— ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਵਿਰਾਟ ਕੋਹਲੀ ਦੀ ਤੁਲਨਾ ਸਚਿਨ ਤੇਂਦੁਲਕਰ ਨਾਲ ਕਰਦਿਆਂ ਕਿਹਾ ਕਿ ਭਾਰਤੀ ਕਪਤਾਨ ਦਾ ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਆਪਣੇ ਸ਼ਾਟ ਖੇਡਦੇ ਸਮੇਂ ਸੰਤੁਲਨ ਅਵਿਸ਼ਵਾਸਯੋਗ ਹੈ। ਲੈਂਗਰ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਇਨ੍ਹਾਂ ਦੋਵਾਂ (ਕੋਹਲੀ ਤੇ ਸਚਿਨ ਨੂੰ) ਨੂੰ ਆਪਣੀ ਟੀਮ ਵਿਚ ਰੱਖਣਾ ਚਾਹੁੰਦਾ ਹਾਂ। ਸਚਿਨ ਅਵਿਸ਼ਵਾਸਯੋਗ ਕ੍ਰਿਕਟਰ ਸੀ। ਮੈਂ ਉਸ ਨੂੰ ਖੇਡਦੇ ਹੋਏ ਦੇਖਦਾ ਸੀ ਤੇ ਅਜਿਹਾ ਲੱਗਦਾ ਸੀ ਕਿ ਜਿਵੇਂ ਉਹ ਧਿਆਨ ਵਿਚ ਲੱਗਾ ਹੋਇਆ ਹੈ। ਉਹ ਬੇਹੱਦ ਸ਼ਾਂਤਚਿੱਤ ਹੋ ਕੇ ਖੇਡਦਾ ਸੀ ਤੇ ਇਸ ਲਈ ਉਸਦੇ ਰਿਕਾਰਡ ਅਦਭੁੱਤ ਹਨ।'' ਉਸ ਨੇ ਕਿਹਾ, ''ਵਿਰਾਟ ਵੀ ਇਹ ਹੀ ਕੰਮ ਕਰ ਰਿਹਾ ਹੈ। ਉਹ ਬੱਲੇਬਾਜ਼ੀ ਵਿਚ ਸ਼ਾਂਤੀ ਨਾਲ ਕੰਮ ਲੈਂਦਾ ਹੈ ਤੇ ਬੇਹੱਦ ਮੁਕਾਬਲੇਬਾਜ਼ ਹੈ ਤੇ ਤਕਨੀਕੀ ਤੌਰ 'ਤੇ ਉਸਦਾ ਸੰਤੁਲਨ ਅਵਿਸ਼ਵਾਸਯੋਗ ਹੈ। ਖੇਡ ਦੇ ਸਾਰੇ ਸਵਰੂਪਾਂ ਵਿਚ ਹਰ ਤਰ੍ਹਾਂ ਦੀ ਸ਼ਾਟ ਖੇਡਣਾ ਉਸਦੇ ਲਈ ਆਸਾਨ ਕੰਮ...
Jan 16 2019 | Posted in : | No Comment | read more...
ਕੁਆਲਾਲੰਪੁਰ : ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਪਿਛਲੇ ਸੈਸ਼ਨ ਵਿਚ 2017 ਦੀ ਤਰ੍ਹਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਉਹ ਕੁਝ ਸਮੇਂ ਲਈ ਬੀ. ਡਬਲਿਯੂ. ਐੱਫ. ਰੈਂਕਿੰਗ ਵਿਚ ਚੋਟੀ 'ਤੇ ਰਹੇ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਿਆ ਪਰ ਇਕ ਵੀ ਖਿਤਾਬ ਆਪਣੇ ਨਾਂ ਨਹੀਂ ਕਰ ਸਕੇ। ਪ੍ਰੀਮਿਅਰ ਬੈਡਮਿੰਟਨ ਲੀਗ ਵਿਚ ਹਾਲਾਂਕਿ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਖਿਤਾਬ ਜਿਤਾਉਣ 'ਚ ਮੁੱਖ ਕਿਰਦਾਰ ਨਿਭਾਇਆ। ਉਹ ਸੈਸ਼ਨ ਦਾ ਪਹਿਲਾ ਮੈਚ ਬੁੱਧਵਾਰ ਨੂੰ ਹਾਂਗਕਾਂਗ ਦੇ ਐਂਗ ਕਾ ਲੋਂਗ ਐਂਗਸ ਨਾਲ ਖੇਡਣਗੇ। ਦੂਜੇ ਪਾਸੇ ਸਾਇਨਾ ਨੇਹਵਾਲ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਵਿਚ ਦੂਜਾ ਸੋਨ ਤਮਗਾ ਜਿੱਤਿਆ ਜਦਕਿ ਏਸ਼ੀਆਈ ਖੇਡਾਂ ਅਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ। ਉਹ ਇੰਡੋਨੇਸ਼ੀਆ ਮਾਸਟਰਸ, ਡੈੱਨਮਾਰਕ ਓਪਨ, ਅਤੇ ਸੈਯਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਦੇ ਫਾਈਨਲ ਤੱਕ ਪਹੁੰਚੀ। ਉਹ ਮਹਿਲਾ ਵਰਗ ਦੇ ਪਹਿਲੇ ਦੌਰ ਵਿਚ...
Jan 15 2019 | Posted in : | No Comment | read more...
ਸਿਡਨੀ : ਪੇਤਰਾ ਕਵੀਤੋਵਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੀ ਜਬਰਦਸਤ ਤਿਆਰੀਆਂ ਦਾ ਸੰਕੇਤ ਦਿੰਦਿਆਂ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਵਿਚ ਦੂਜੀ ਵਾਰ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਚੈਕ ਗਣਰਾਜ ਦੀ ਕਵੀਤੋਵਾ ਨੇ ਘਰੇਲੂ ਪਸੰਦੀਦਾ ਖਿਡਾਰੀ ਐਸ਼ਲੇ ਬਾਰਟੀ ਨੂੰ 3 ਸੈੱਟਾਂ ਤੱਕ ਚੱਲੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ 1-6, 7-5, 7-6 ਨਾਲ ਹਰਾਇਆ ਅਤੇ ਦੂਜੀ ਵਾਰ ਸਿਡਨੀ ਵਿਚ ਜੇਤੂ ਬਣੀ। ਕਵੀਤੋਵਾ ਨੇ ਸਾਲ 2015 ਵਿਚ ਇੱਥੇ ਵੀ ਖਿਤਾਬ ਜਿੱਤਿਆ। ਕਵੀਤੋਵਾ ਦੀ ਹਾਲਾਂਕਿ ਸ਼ੁਰੂਆਤ ਕਾਫੀ ਖਰਾਬ ਰਹੀ ਅਤੇ ਓਪਨਿੰਗ ਖੇਡ ਵਿਚ ਉਸ ਨੇ ਆਪਣੀ ਸਰਵਿਸ ਗੁਆ ਦਿੱਤੀ ਅਤੇ ਕਈ ਗਲਤੀਆਂ ਕੀਤੀਆਂ, ਜਿਸ ਨਾਲ ਉਹ ਪਹਿਲਾ ਸੈੱਟ ਗੁਆ ਬੈਠੀ। ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਨੇ ਹਾਲਾਂਕਿ ਦੂਜੇ ਸੈੱਟ ਵਿਚ ਵਾਪਸੀ ਕਰ ਲਈ। ਬਾਰਟੀ ਖਿਲਾਫ 6-5 ਦੀ ਬੜ੍ਹਤ ਬਣਾਉਣ ਤੋਂ ਬਾਅਦ ਉਸ ਨੇ ਮੈਚ ਨੂੰ ਫੈਸਲਾਕੁੰਨ ਸੈੱਟ ਤੱਕ ਪਹੁੰਚਾ ਦਿੱਤਾ। ਕਵੀਤੋਵਾ ਨੇ ਮੈਚ ਵਿਚ 45 ਗਲਤੀਆਂ ਕੀਤੀਆਂ...
Jan 14 2019 | Posted in : | No Comment | read more...
ਸਿਡਨੀ : ਆਸਟਰੇਲੀਆ ਹੱਥੋਂ ਪਹਿਲਾ ਵਨ ਡੇ ਹਾਰਣ ਤੋਂ ਕੁਝ ਨਿਰਾਸ਼ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਟੀਚੇ ਵੱਲ ਸਹਿਜਭਰੇ ਅੰਦਾਜ਼ ਵਿਚ ਵੱਧ ਰਹੀ ਭਾਰਤੀ ਟੀਮ ਲਈ ਮਹਿੰਦਰ ਸਿੰਘ ਧੋਨੀ ਦਾ ਆਊਟ ਹੋਣਾ ਫੈਸਲਾਕੁੰਨ ਰਿਹਾ। ਵਿਰਾਟ ਨੇ ਕਿਹਾ, '''ਰੋਹਿਤ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਤੇ ਐੱਮ. ਐੱਸ. ਨੇ ਵੀ ਉਸਦਾ ਚੰਗਾ ਸਹਿਯੋਗ ਦਿੱਤਾ ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਾਂਝੇਦਾਰੀ ਨਾਲ ਅਸੀਂ ਜਿਸ ਲੈਅ ਵਿਚ ਸੀ, ਉਸ ਨਾਲ ਅਸੀਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਰੋਹਿਤ ਤੇ ਐੱਮ. ਐੱਸ. ਨੇ ਮੈਚ ਨੂੰ ਕਾਫੀ ਖਿੱਚਿਆ ਪਰ ਐੱਮ. ਐੱਸ. ਅਜਿਹੇ ਮੋੜ 'ਤੇ ਆਊਟ ਹੋ ਗਿੱਾ ਜਦੋਂ ਉਸਦੇ ਟਿਕੇ ਰਹਿਣ ਦੀ ਲੋੜ ਸੀ।'' ਧੋਨੀ ਐੱਲ. ਬੀ. ਡਬਲਯੂ. ਆਊਠ ਹੋਇਆ ਸੀ । ਜੇਕਰ ਭਾਰਤ ਕੋਲ ਉਸ਼ ਸਮੇਂ ਰੈਫਰਲ ਹੁੰਦਾ ਤਾਂ ਧੋਨੀ ਬਚ ਸਕਦਾ ਸੀ ਪਰ ਭਾਰਤ ਕੋਲ ਰੈਫਲਰ ਬਚਿਆ ਨਹੀਂ ਸੀ ਤੇ ਧੋਨੀ ਨੂੰ ਵਾਪਸ ਪੈਵੇਲੀਅਨ ਪਰਤਣਾ ਪਿਆ। ਵਿਰਾਟ ਨੇ ਕਿਹਾ ''ਇਨ੍ਹਾਂ ਦੀ ਸਾਂਝੇਦਾਰੀ ਤੋਂ...
Jan 13 2019 | Posted in : | No Comment | read more...