Your Advertisement
ਕੁਆਲਾਲੰਪੁਰ-ਭਾਰਤੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ ਇਕ ਗੋਲ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 4-0 ਨਾਲ ਜਿੱਤ ਦਰਜ ਕੀਤੀ ਹੈ। ਨਵਜੋਤ ਕੌਰ ਨੇ 35ਵੇਂ ਮਿੰਟ ਵਿੱਚ ਭਾਰਤ ਲਈ ਇਕ ਗੋਲ ਦਾਗਿਆ। ਭਾਰਤ ਨੇ ਵਿਰੋਧੀ ਸਰਕਲ ਵਿੱਚ ਲਗਾਤਾਰ ਹਗਲੇ ਬੋਲੇ ਪਰ ਉਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਭਾਰਤ ਨੇ ਇਸ ਸੀਰੀਜ਼ ਵਿੱਚ 3-0, 5-0 ਅਤੇ 1-0 ਨਾਲ ਜਿੱਤ ਦਰਜ ਕਰਨ ਤੋਂ ਇਲਾਵਾ ਡਰਾਅ...
Apr 12 2019 | Posted in : | No Comment | read more...
ਮੁੰਬਈ-ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਵਿਸ਼ਵ ਕੱਪ ਟੀਮ ਦੀ ਚੋਣ ਤੋਂ ਪੰਜ ਦਿਨ ਪਹਿਲਾਂ ਸੱਜੇ ਪੈਰ ’ਤੇ ਸੱਟ ਲੱਗਣ ਕਾਰਨ ਆਈਪੀਐਲ ਮੈਚ ਤੋਂ ਬਾਹਰ ਰਿਹਾ। ਰੋਹਿਤ ਪਿਛਲੇ 11 ਸੈਸ਼ਨਾਂ ਵਿੱਚ ਪਹਿਲੀ ਵਾਰ ਆਈਪੀਐਲ ਦੇ ਕਿਸੇ ਮੈਚ ਤੋਂ ਬਾਹਰ ਰਿਹਾ ਹੈ। ਮੁੰਬਈ ਇੰਡੀਅਨਜ਼ ਨੇ ਬਿਆਨ ਵਿੱਚ ਕਿਹਾ ਕਿ ਰੋਹਿਤ ਸ਼ਰਮਾ ਦੇ ਪੈਰ ’ਤੇ ਅਭਿਆਸ ਸੈਸ਼ਨ ਦੌਰਾਨ ਸੱਟ ਲੱਗ ਗਈ ਸੀ। ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਤੋਂ ਉਸ ਨੂੰ ਆਰਾਮ ਦਿੱਤਾ ਗਿਆ ਹੈ। ਕਾਰਜਕਾਰੀ ਕਪਤਾਨ ਕੀਰੋਨ ਪੋਲਾਰਡ ਨੇ ਕਿਹਾ ਕਿ ਉਹ ਠੀਕ ਹੈ। ਮੁੰਬਈ ਨੇ ਅਗਲੇ ਅੱਠ ਦਿਨ ਵਿੱਚ ਤਿੰਨ ਮੈਚ ਖੇਡਣੇ ਹਨ ਅਤੇ ਭਾਰਤੀ ਟੀਮ ਪ੍ਰਬੰਧਨ ਕਮੇਟੀ ਵੀ ਰੋਹਿਤ ਦੀ ਸੱਟ ’ਤੇ ਨਜ਼ਰ...
Apr 11 2019 | Posted in : | No Comment | read more...
ਸਿੰਗਾਪੁਰ-ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ, ਸਾਇਨਾ ਨੇਹਵਾਲ ਅਤੇ ਕਿਦੰਬੀ ਸ੍ਰੀਕਾਂਤ ਨੇ ਅੱਜ ਇੱਥੇ ਸਿੰਗਲਜ਼ ਵਿੱਚ ਆਪੋ-ਆਪਣੇ ਵਿਰੋਧੀਆਂ ’ਤੇ ਸਿੱਧੇ ਸੈੱਟਾਂ ਵਿੱਚ ਜਿੱਤ ਹਾਸਲ ਕਰਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਕੋਰਟ ’ਤੇ ਸਭ ਤੋਂ ਪਹਿਲਾਂ ਉਤਰੀ ਚੌਥਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਇੱਕਪਾਸੜ ਮੁਕਾਬਲੇ ਵਿੱਚ ਇੰਡੋਨੇਸ਼ੀਆ ਦੀ ਲੈਨੀ ਅਲੈਕਸਾਂਦਰਾ ਮੈਨਾਕੀ ਨੂੰ ਸਿਰਫ਼ 27 ਮਿੰਟ ਵਿੱਚ 21-9, 21-7 ਨਾਲ ਸ਼ਿਕਸਤ ਦਿੱਤੀ। ਰੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਅਗਲੇ ਗੇੜ ਵਿੱਚ ਡੈੱਨਮਾਰਕ ਦੀ ਮਿਆ ਬਲਿਸ਼ਫੈਲਟ ਨਾਲ ਭਿੜੇਗੀ। ਇਸ ਤੋਂ ਬਾਅਦ ਛੇਵਾਂ ਦਰਜਾ ਪ੍ਰਾਪਤ ਸਾਇਨਾ ਨੇ ਇੱਕ ਹੋਰ ਇੰਡੋਨੇਸ਼ਿਆਈ ਖਿਡਾਰਨ ਯੂਲੀਆ ਯੋਸੇਫਿਨ ਸੁਸਾਂਤੋ ਦੀ ਚੁਣੌਤੀ 21-16, 21-11 ਦੀ ਜਿੱਤ ਨਾਲ ਖ਼ਤਮ ਕਰ ਦਿੱਤੀ। ਸਾਲ 2012 ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਦਾ ਸਾਹਮਣਾ ਹੁਣ ਥਾਈਲੈਂਡ...
Apr 11 2019 | Posted in : | No Comment | read more...
ਲੁਧਿਆਣਾ-ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀ ਸੰਤੋਸ਼ ਟਰਾਫੀ (ਫੁਟਬਾਲ) ਦੇ ਅੱਜ ਦੂਜੇ ਦਿਨ ਅਸਾਮ ਵੱਲੋਂ ਦਾਗ਼ਿਆ ਆਤਮਘਾਤੀ ਗੋਲ ਟੀਮ ’ਤੇ ਭਾਰੂ ਪੈ ਗਿਆ ਅਤੇ ਉਹ ਪੰਜਾਬ ਤੋਂ 2-0 ਗੋਲਾਂ ਨਾਲ ਹਾਰ ਗਿਆ। ਦੂਜਾ ਮੈਚ ਮਹਾਰਾਸ਼ਟਰ ਅਤੇ ਕਰਨਾਟਕ ਦੀਆਂ ਟੀਮਾਂ ਵਿਚਾਲੇ 2-2 ਗੋਲਾਂ ਨਾਲ ਬਰਾਬਰੀ ’ਤੇ ਰਿਹਾ। ਬੀਤੇ ਦਿਨ ਗਰੁੱਪ ‘ਏ’ ਦੀਆਂ ਚਾਰ ਟੀਮਾਂ ਤੋਂ ਬਾਅਦ ਅੱਜ ਗਰੁੱਪ ‘ਬੀ’ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਪੰਜਾਬ ਅਤੇ ਅਸਾਮ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਮੁਕਾਬਲਾ ਕਾਫੀ ਰੌਮਾਂਚਕ ਰਿਹਾ। ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾਈ ਰੱਖਿਆ। ਇਸ ਦੌਰਾਨ ਗੋਲ ਕਰਨ ਦੇ ਕਈ ਮੌਕੇ ਮਿਲੇ, ਜਿਨ੍ਹਾਂ ਨੂੰ ਅਸਾਮ ਦੇ ਗੋਲਕੀਪਰ ਨੇ ਸਫਲ ਨਹੀਂ ਹੋਣ ਦਿੱਤਾ। ਪਹਿਲੇ ਅੱਧ ਦੇ 45ਵੇਂ ਮਿੰਟ ਵਿੱਚ ਪੰਜਾਬ ਅਤੇ ਅਸਾਮ ਦੇ ਖਿਡਾਰੀਆਂ ਵਿੱਚ ਹੋਏ ਸੰਘਰਸ਼ ਦੌਰਾਨ ਅਸਾਮ ਦੇ ਕਿਸੇ ਖਿਡਾਰੀ ਦੇ ਸਿਰ ਨਾਲ ਲੱਗ ਕੇ ਫੁਟਬਾਲ ਗੋਲ ਪੋਸਟ ਵਿੱਚ...
Apr 10 2019 | Posted in : | No Comment | read more...
ਜੈਪੁਰ-ਸਲਾਮੀ ਬੱਲੇਬਾਜ਼ਾਂ ਸੁਨੀਲ ਨਰਾਇਣ ਅਤੇ ਕ੍ਰਿਸ ਲਿਨ ਦੀਆਂ ਜ਼ੋਰਦਾਰ ਪਾਰੀਆਂ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰੌਇਲਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਥੇ ਖੇਡੇ ਗਏ ਆਈਪੀਐਲ ਦੇ ਮੈਚ ’ਚ 140 ਦੋੜਾਂ ਦੇ ਟੀਚੇ ਨੂੰ ਸਰ ਕਰਨ ਲਈ ਉਤਰੇ ਨਰਾਇਣ (25 ਗੇਂਦਾਂ ’ਚ 47 ਦੌੜਾਂ) ਅਤੇ ਲਿਨ (32 ਗੇਂਦਾਂ ’ਚ 50 ਦੌੜਾਂ) ਨੇ ਪਹਿਲੇ ਵਿਕਟ ਲਈ 8.3 ਓਵਰਾਂ ’ਚ 91 ਦੌੜਾਂ ਜੋੜੀਆਂ। ਮੈਚ ਦੇ ਅਖੀਰ ’ਚ ਰੋਬਿਨ ਉਥੱਪਾ ਨੇ 16 ਗੇਂਦਾਂ ’ਚ ਨਾਬਾਦ 26 ਦੌੜਾਂ ਬਣਾਈਆਂ ਅਤੇ 13.5 ਓਵਰਾਂ ’ਚ ਦੋ ਵਿਕਟਾਂ ਗੁਆ ਕੇ 140 ਦੌੜਾਂ ਬਣਾ ਲਈਆਂ। ਕੇਕੇਆਰ ਟੀਮ ਨੇ 6.1 ਓਵਰ ਬਾਕੀ ਰਹਿੰਦਿਆਂ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਕੇਕੇਆਰ ਟੀਮ ਪੰਜ ਮੈਚਾਂ ’ਚ 8 ਅੰਕਾਂ ਨਾਲ ਚੋਟੀ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਤਜਰਬੇਕਾਰ ਸਟੀਵ ਸਮਿਥ ਦੇ ਨੀਮ ਸੈਂਕੜੇ ਦੇ ਬਾਵਜੂਦ ਰਾਜਸਥਾਨ ਰੌਇਲਜ਼ ਤਿੰਨ ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਸਮਿਥ ਨੇ 59 ਗੇਂਦਾਂ ਵਿੱਚ ਨਾਬਾਦ 73 ਦੌੜਾਂ ਬਣਾਈਆਂ। ਇਸ ਵਿੱਚ ਸੱਤ...
Apr 08 2019 | Posted in : | No Comment | read more...
ਬੰਗਲੌਰ-ਰਾਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਟੀਮ ਦੀ ਕਿਸਮਤ ਨੂੰ ਨਹੀਂ ਬਦਲ ਸਕਿਆ ਅਤੇ ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜ ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਟੀਮ ਵੱਲੋਂ ਆਂਦਰੇ ਰੱਸਲ ਨੇ ਨਾਬਾਦ 48 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ। ਕੋਲਕਾਤਾ ਟੀਮ ਨੇ 19.1 ਓਵਰਾਂ ’ਚ ਪੰਜ ਵਿਕਟਾਂ ਗੁਆ ਕੇ ਜਿੱਤ ਲਈ 206 ਦੌੜਾਂ ਬਣਾ ਲਈਆਂ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਏਬੀ ਡਿਵੀਲੀਅਰਜ਼ ਦੇ ਅਕਰਸ਼ਤ ਅਰਧ ਸੈਂਕੜਿਆਂ ਦੇ ਨਾਲ ਰਾਇਲ ਚੈਲੰਜਰਜ਼ ਬੰਗਲੌਰ ਨੇ ਚਿਨਾਸਵਾਮੀ ਸਟੇਡੀਅਮ ਵਿੱਚ ਅਸਲੀ ਰੰਗ ਬਿਖੇਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਆਈਪੀਐੱਲ ਮੈਚ ਵਿੱਚ ਸ਼ੁੱਕਰਵਾਰ ਨੂੰ ਤਿੰਨ ਵਿਕਟਾਂ ਉੱਤੇ 205 ਦੌੜਾਂ ਦਾ ਸ਼ਾਨਦਾਰ ਸਕੋਰ ਖੜ੍ਹਾ ਕੀਤਾ ਸੀ। ਕੋਹਲੀ ਨੇ 49 ਗੇਂਦਾਂ ਵਿੱਚ 9 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 84 ਦੌੜਾਂ ਬਣਾਈਆਂ ਜਦੋਂ ਕਿ ਡਿਵੀਲੀਅਰਜ਼...
Apr 06 2019 | Posted in : | No Comment | read more...
ਮੈਡਰਿਡ-ਗੇਰੈੱਥ ਬੇਲ ਨੂੰ ਬਾਹਰ ਬਿਠਾਉਣ ਦਾ ਫ਼ੈਸਲਾ ਕੋਚ ਜ਼ਿਨੈਦਿਨ ਜ਼ਿਦਾਨ ਨੂੰ ਮਹਿੰਗਾ ਪੈ ਗਿਆ ਅਤੇ ਵੇਲੈਂਸੀਆ ਨੇ ਇਸ ਦਾ ਪੂਰਾ ਲਾਹਾ ਲੈਂਦਿਆਂ ਲਾ ਲੀਗਾ ਫੁਟਬਾਲ ਟੂਰਨਾਮੈਂਟ ਵਿੱਚ ਰਿਆਲ ਮੈਡਰਿਡ ਨੂੰ 2-1 ਗੋਲਾਂ ਨਾਲ ਹਰਾ ਦਿੱਤਾ। ਇਹ ਜ਼ਿਦਾਨ ਦੇ ਮੁੜ ਤੋਂ ਕੋਚ ਬਣਨ ਮਗਰੋਂ ਰਿਆਲ ਮੈਡਰਿਡ ਦੀ ਪਹਿਲੀ ਹਾਰ ਹੈ। ਪਿਛਲੀ ਵਾਰ ਦਸ ਮਹੀਨੇ ਪਹਿਲਾਂ ਲਿਵਰਪੂਲ ਖ਼ਿਲਾਫ਼ ਚੈਂਪੀਅਨ ਲੀਗ ਫਾਈਨਲ ਦੌਰਾਨ ਜ਼ਿਦਾਨ ਨੇ ਬੇਲ ਨੂੰ ਬਾਹਰ ਰੱਖਿਆ ਸੀ। ਉਸ ਸਮੇਂ ਵੇਲਜ਼ ਦੇ ਇਸ ਫੁਟਬਾਲਰ ਨੇ ਬਦਲਵੇਂ ਖਿਡਾਰੀ ਵਜੋਂ ਉਤਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਪਰ ਇਸ ਮੈਚ ਵਿੱਚ ਟੀਮ ਇਸ ਨੂੰ ਦੁਹਰਾ ਨਹੀਂ ਸਕੀ। ਵੇਲੈਂਸੀਆ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਉਂਦਿਆਂ ਆਸਾਨ ਜਿੱਤ ਦਰਜ ਕੀਤੀ। ਉਸ ਵੱਲੋਂ ਗੌਂਸੈਲੋ ਗੂਏਡੇਜ਼ ਅਤੇ ਇਜ਼ੈਕੁਏਲ ਗੈਰੇ ਨੇ ਦੋਵੇਂ ਹਾਫ਼ ਵਿੱਚ ਇੱਕ-ਇੱਕ ਗੋਲ ਕੀਤਾ, ਜਿਸ ਨਾਲ ਮਰਸੈਲਿਨੋ ਦੀ ਟੀਮ ਲਾ ਲੀਗਾ ਵਿੱਚ ਸੀਨੀਅਰ ਚਾਰ ਵਿੱਚ ਥਾਂ...
Apr 05 2019 | Posted in : | No Comment | read more...
ਮੰਡਾਲੇਅ-ਭਾਰਤੀ ਮਹਿਲਾ ਟੀਮ ਦੇ ਕੋਚ ਮੇਅਮੋਲ ਰੌਕੀ ਨੇ ਅੱਜ ਕਿਹਾ ਕਿ ਉਸ ਦੀਆਂ ਖਿਡਾਰਨਾਂ ਫਿੱਟਨੈੱਸ ਦੇ ਮਾਮਲੇ ਵਿੱਚ ਕਿਸੇ ਵੀ ਟੀਮ ਦਾ ਸਾਹਮਣਾ ਕਰ ਸਕਦੀਆਂ ਹਨ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਖਿਡਾਰੀ ਟਰੇਨਿੰਗ ਤਕਨੀਕ ਨਾਲ ਇਸ ਤੋਂ ਕਾਫ਼ੀ ਮਦਦ ਮਿਲੀ ਹੈ। ਭਾਰਤੀ ਟੀਮ ਇਸ ਵੇਲੇ ਟੋਕੀਓ ਓਲੰਪਿਕ ਕੁਆਲੀਫਾਇਰਜ਼ ਦਾ ਦੂਜਾ ਗੇੜ ਖੇਡ ਰਹੀ ਹੈ। ਉਸ ਨੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 2-0 ਗੋਲਾਂ ਨਾਲ ਹਰਾਇਆ ਸੀ। ਅਗਲਾ ਮੈਚ ਸ਼ਨਿੱਚਰਵਾਰ ਨੂੰ ਨੇਪਾਲ ਨਾਲ ਖੇਡਣਾ ਹੈ। ਮੇਅਮੋਲ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਟੀਮ ਨੂੰ ਮਿਆਂਮਾਰ ਵਿੱਚ ਏਐਫਸੀ ਓਲੰਪਿਕ ਕੁਆਲੀਫਾਇਰਜ਼ ਵਿੱਚ 40 ਡਿਗਰੀ ਤੋਂ ਵੱਧ ਤਾਪਮਾਨ ਵਿੱਚ ਖੇਡਣਾ ਹੋਵੇਗਾ। ਕੋਰ ਗਰੁੱਪ ਜਵਾਨ ਹੈ, ਸਰੀਰਕ ਫਿੱਟਨੈੱਸ ਪੱਖੋਂ ਕਿਸੇ ਵੀ ਵਿਰੋਧੀ ਤੋਂ ਘੱਟ ਨਹੀਂ।’’ ਉਸ ਨੇ ਕਿਹਾ, ‘‘ਟੀਮ ਬਿਨਾਂ ਥੱਕੇ 90 ਮਿੰਟ ਤੱਕ ਅਤੇ ਲੋੜ ਪੈਣ ’ਤੇ 30 ਮਿੰਟ ਵੱਧ ਵੀ ਖੇਡ ਸਕਦੀ ਹੈ। ਅਸੀਂ ਇਸ ’ਤੇ ਧਿਆਨ ਦੇ ਰਹੇ ਹਾਂ।...
Apr 05 2019 | Posted in : | No Comment | read more...