Your Advertisement
ਕੁਆਲਾਲੰਪੁਰ-ਭਾਰਤ ਦੇ ਸਮੀਰ ਵਰਮਾ ਨੂੰ ਮਲੇਸ਼ੀਆ ਓਪਨ ਬੈਡਮਿੰਟਨ ਦੇ ਪਹਿਲੇ ਗੇੜ ਵਿੱਚ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਚੀਨ ਦੇ ਸ਼ੀ ਯੁਕੀ ਤੋਂ ਹਾਰ ਝੱਲਣੀ ਪਈ। ਮੱਧ ਪ੍ਰਦੇਸ਼ ਦੇ ਸਮੀਰ ਨੂੰ ਬੀਤੇ ਸਾਲ ਦਸੰਬਰ ਵਿੱਚ ਵਿਸ਼ਵ ਟੂਰ ਫਾਈਨਲਜ਼ ਦੇ ਸੈਮੀ ਫਾਈਨਲ ਵਿੱਚ ਵੀ ਇਸੇ ਖਿਡਾਰੀ ਹੱਥੋਂ ਸ਼ਿਕਸਤ ਮਿਲੀ ਸੀ। ਉਸ ਨੂੰ 65 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 20-22, 23-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣਵ ਜੇਰੀ ਚੋਪੜਾ ਅਤੇ ਐਨ ਸਿੱਕੀ ਰੈਡੀ ਨੇ ਮਿਕਸਡ ਡਬਲਜ਼ ਵਿੱਚ ਆਇਰਲੈਂਡ ਦੇ ਸੇਮ ਮੈਗੀ ਅਤੇ ਚੋਲੇ ਮੈਗੀ ਨੂੰ 22-20, 24-22 ਨਾਲ ਹਰਾ ਕੇ ਅਗਲੇ ਗੇੜ ਵੱਲ ਪੇਸ਼ਕਦਮੀ ਕੀਤੀ ਹੈ। ਸਿੱਕੀ ਹਾਲਾਂਕਿ ਮਿਕਸਡ ਡਬਲਜ਼ ਦੀ ਸਫ਼ਲਤਾ ਨੂੰ ਮਹਿਲਾ ਡਬਲਜ਼ ਵਿੱਚ ਦੁਹਰਾ ਨਹੀਂ ਸਕੀ। ਸਿੱਕੀ ਅਤੇ ਅਸ਼ਵਨੀ ਪੋਨੱਪਾ ਦੀ ਭਾਰਤੀ ਜੋੜੀ ਨੂੰ ਕੋਰੀਆ ਦੀ ਬਾਏਕਾ ਹਾ ਨਾ ਅਤੇ ਕਿਮ ਹਾਯੇ ਰਿਨ ਦੀ ਜੋੜੀ ਖ਼ਿਲਾਫ਼ 20-22, 23-21, 12-21 ਨਾਲ ਹਾਰ ਦਾ ਸਾਹਮਣਾ ਕਰਨਾ...
Apr 03 2019 | Posted in : | No Comment | read more...
ਜੈਪੁਰ-ਅੱਜ ਇੱਥੇ ਆਈਪੀਐੱਲ ਦੇ ਇੱਕ ਦੇ ਫਸਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਬੰਗਲੌਰ ਨੂੰ ਇੱਕ ਗੇਂਦ ਰਹਿੰਦਿਆਂ ਸੱਤ ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ। ਇਹ ਆਈਪੀਐੱਲ ਦੇ ਵਿੱਚ ਰਾਜਸਥਾਨ ਰਾਇਲਜ਼ ਦੀ ਪਹਿਲੀ ਜਿੱਤ ਹੈ। ਬੰਗਲੌਰ ਦੀ ਟੀਮ ਵੱਲੋਂ ਰੱਖੇ 158 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਨੇ ਤਿੰਨ ਵਿਕਟਾਂ ਪਿੱਛੇ 164 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਤੋਂ ਪਹਿਲਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੌਇਲ ਚੈਲੰਜਰਜ਼ ਬੰਗਲੌਰ ਨੇ ਪਾਰਥਿਵ ਪਟੇਲ ਦੀਆਂ 67 ਦੌੜਾਂ ਦੀ ਬਦੌਲਤ ਰਾਜਸਥਾਨ ਰੌਇਲਜ਼ ਸਾਹਮਣੇ ਚਾਰ ਵਿਕਟਾਂ ’ਤੇ 158 ਦੌੜਾਂ ਦਾ ਟੀਚਾ ਰੱਖਿਆ। ਗੋਪਾਲ ਨੇ ਚਾਰ ਓਵਰਾਂ ਵਿੱਚ 12 ਦੌੜਾਂ ਦੇ ਕੇ ਤਿੰਨ ਮਹੱਤਵਪੂਰਨ ਵਿਕਟਾਂ ਲਈਆਂ। ਆਫ ਸਪਿੰਨਰ ਕ੍ਰਿਸ਼ਣੱਪਾ ਗੌਤਮ ਨੇ ਵੀ ਸਿਰਫ਼ 19 ਦੌੜਾਂ ਦਿੱਤੀਆਂ, ਪਰ ਉਸ ਨੂੰ ਵਿਕਟ ਨਹੀਂ ਮਿਲੀ। ਪਾਰਥਿਵ ਨੇ 41 ਗੇਂਦਾਂ ਦੀ ਆਪਣੀ ਪਾਰੀ ਵਿੱਚ ਨੌਂ ਚੌਕੇ ਅਤੇ ਇੱਕ ਛੱਕਾ ਜੜਿਆ। ਮਾਰਕਸ ਸਟੌਈਨਿਸ (28 ਗੇਂਦਾਂ ’ਤੇ...
Apr 03 2019 | Posted in : | No Comment | read more...
ਨਵੀਂ ਦਿੱਲੀ, 1 ਮਾਰਚ-ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਡੈੱਨਮਾਰਕ ਦੇ ਵਿਕਟਰ ਐਕਸੇਲਸਨ ਨੇ ਫਾਈਨਲ ਵਿੱਚ ਭਾਰਤ ਦੇ ਤੀਜਾ ਦਰਜਾ ਪ੍ਰਾਪਤ ਕਿਦੰਬੀ ਸ੍ਰੀਕਾਂਤ ਨੂੰ ਹਰਾ ਕੇ ਅੱਜ ਇੱਥੇ ਦੂਜੀ ਵਾਰ ਯੋਨੈਕਸ ਸਨਰਾਈਜ਼ ਇੰਡੀਆ ਓਪਨ ਦਾ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ, ਜਦੋਂਕਿ ਥਾਈਲੈਂਡ ਦੀ ਚੌਥਾ ਦਰਜਾ ਪ੍ਰਾਪਤ ਰਤਚਾਨੋਕ ਇੰਤਾਨੋਨ ਵੀ ਇਕਪਾਸੜ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਤੀਜੀ ਵਾਰ ਮਹਿਲਾ ਸਿੰਗਲਜ਼ ਚੈਂਪੀਅਨ ਬਣੀ। ਦੂਜਾ ਦਰਜਾ ਪ੍ਰਾਪਤ ਐਕਸੇਲਸਨ ਨੇ 36 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 2015 ਦੇ ਚੈਂਪੀਅਨ ਸ੍ਰੀਕਾਂਤ ਨੂੰ 21-7, 22-20 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਚੌਥੀ ਵਾਰ ਇੰਡੀਆ ਓਪਨ ਦੇ ਫਾਈਨਲ ਵਿੱਚ ਖੇਡ ਰਹੇ ਐਕਸੇਲਸਨ ਨੇ ਇਸ ਦੇ ਨਾਲ ਹੀ 2015 ਦੇ ਫਾਈਨਲ ਵਿੱਚ ਸ੍ਰੀਕਾਂਤ ਖ਼ਿਲਾਫ਼ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਸੀ। ਸਾਬਕਾ ਵਿਸ਼ਵ ਚੈਂਪੀਅਨ ਐਕਸੇਲਸਨ ਨੇ ਇਸ ਤੋਂ ਪਹਿਲਾਂ 2017 ਵਿੱਚ ਵੀ ਇੱਥੇ ਖ਼ਿਤਾਬ ਜਿੱਤਿਆ ਸੀ। ਸ੍ਰੀਕਾਂਤ ਖ਼ਿਲਾਫ਼ ਅੱਠ...
Apr 01 2019 | Posted in : | No Comment | read more...
ਨਵੀਂ ਦਿੱਲੀ, 1 ਮਾਰਚ-ਸੋਨ ਤਗ਼ਮਾ ਜੇਤੂ ਭਾਰਤੀ ਨਿਸ਼ਾਨੇਬਾਜ਼ੀ ਟੀਮ ਆਪਣੇ ਸੀਨੀਅਰ ਅਧਿਕਾਰੀਆਂ ਨਾਲ। ਭਾਰਤੀ ਨਿਸ਼ਾਨੇਬਾਜ਼ਾਂ ਨੇ ਤਾਇਵਾਨ ਵਿੱਚ ਚੱਲ ਰਹੀ 12ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸਾਰੇ ਸੋਨ ਤਗ਼ਮੇ ਜਿੱਤੇ। ਭਾਰਤ ਨੇ ਹੁਣ ਤੱਕ 14 ਵਿੱਚੋਂ 12 ਸੋਨ ਤਗ਼ਮੇ ਜਿੱਤੇ ਹਨ ਅਤੇ ਉਸ ਦੀ ਝੋਲੀ ਵਿੱਚ 12 ਸੋਨੇ, ਚਾਰ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਹੋ ਗਏ ਹਨ। ਦਿਵਿਆਂਸ਼ ਸਿੰਘ ਪੰਵਾਰ ਅਤੇ ਇਲਾਵੈਨਿਲ ਵਲਾਰਿਵਾਨ ਨੇ 10 ਮੀਟਰ ਏਅਰ ਰਾਈਫਲ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸੋਨ ਤਗ਼ਮੇ ਜਿੱਤੇ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਟੀਮ ਵਰਗ ਦਾ ਸੋਨ ਤਗ਼ਮਾ ਫੁੰਡਿਆ। ਦਿਵਿਆਂਸ਼ ਨੇ 249.7 ਦਾ ਸਕੋਰ ਬਣਾਇਆ। ਭਾਰਤੀ ਤਿਕੜੀ ਨੇ 1880.7 ਸਕੋਰ ਬਣਾ ਕੇ ਕੋਰੀਆ ਨੂੰ ਪਛਾੜ ਕੇ ਸੋਨ ਤਗ਼ਮਾ ਜਿੱਤਿਆ। ਮਹਿਲਾ ਫਾਈਨਲ ਵਿੱਚ ਇਲਾਵੈਨਿਲ ਨੇ ਸੋਨ ਤਗ਼ਮੇ ’ਤੇ ਨਿਸ਼ਾਨਾ ਲਾਇਆ, ਜਦਕਿ ਤਾਇਪੈ ਦੀ ਲਿਨ...
Apr 01 2019 | Posted in : | No Comment | read more...
ਨਵੀਂ ਦਿੱਲੀ, 29 ਮਾਰਚ-ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਅੱਜ ਜਿੱਤ ਨਾਲ ਇੱਥੇ ਯੌਨੈਕਸ ਸਨਰਾਈਜ਼ ਇੰਡੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਪੁਰਸ਼ ਸਿੰਗਲਜ਼ ਵਿੱਚ ਵੀ ਤੀਜਾ ਦਰਜਾ ਪ੍ਰਾਪਤ ਕਿਦੰਬੀ ਸ੍ਰੀਕਾਂਤ ਸਣੇ ਚਾਰ ਖਿਡਾਰੀ ਆਖ਼ਰੀ ਅੱਠ ਵਿਚ ਪਹੁੰਚੇ ਹਨ। ਦੁਨੀਆਂ ਦੀ ਛੇਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਹਾਂਗਕਾਂਗ ਦੀ ਡੇਂਗ ਜੋਏ ਸ਼ੁਆਨ ਨੂੰ 32 ਮਿੰਟ ਵਿੱਚ 21-11, 21-13 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਸ੍ਰੀਕਾਂਤ ਤੋਂ ਇਲਾਵਾ ਬੀ ਸਾਈ ਪ੍ਰਣੀਤ, ਪਾਰੂਪੱਲੀ ਕਸ਼ਿਅਪ ਅਤੇ ਐਚਐਸ ਪ੍ਰਣਯ ਨੇ ਦੂਜੇ ਗੇੜ ਵਿੱਚ ਜਿੱਤ ਦਰਜ ਕੀਤੀ, ਪਰ ਪੰਜਵਾਂ ਦਰਜਾ ਪ੍ਰਾਪਤ ਸਮੀਰ ਸ਼ਰਮਾ ਅਤੇ ਸ਼ੁਭੰਕਰ ਡੇਅ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਿਅਪ ਵੀ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਇੰਡੋਰ ਹਾਲ ਵਿੱਚ ਸਿੱਧੇ ਗੇਮ ਵਿੱਚ ਜਿੱਤ ਨਾਲ ਆਖ਼ਰੀ ਅੱਠ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ, ਪਰ ਰਿਯਾ...
Mar 29 2019 | Posted in : | No Comment | read more...
ਬੰਗਲੌਰ, 29 ਮਾਰਚ-ਬੰਗਲੌਰ ਦੇ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ ’ਚ ਅੱਜ ਰੌਇਲ ਚੈਲੇਂਜਰਜ਼ ਬੰਗਲੁਰੂ ਤੇ ਮੁੰਬਈ ਇੰਡੀਅਨ ਵਿਚਾਲੇ ਹੋਏ ਮੈਚ ’ਚ ਮੁੰਬਈ ਨੇ 5 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਮੁੰਬਈ ਨੇ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ਤੇ 187 ਦੌੜਾਂ ਬਣਾ ਕੇ ਬੰਗਲੌਰ ਨੂੰ ਜਿੱਤ ਲਈ 188 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ਵਿੱਚ ਬੰਗਲੌਰ 5 ਵਿਕਟਾਂ ਦੇ ਨੁਕਸਾਨ ’ਤੇ 182 ਦੌੜਾਂ ਬਣਾ ਸਕਿਆ। ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਬੰਗਲੌਰ ਵੱਲੋਂ ਪਾਰਥਿਵ ਪਟੇਲ ਤੇ ਮੋਈਨ ਅਲੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਪਾਰਥਿਵ ਨੇ 22 ਗੇਂਦਾਂ ’ਚ 31 ਦੌੜਾਂ ਬਣਾਈਆਂ ਜਦਕਿ ਮੋਈਨ ਅਲੀ 7 ਗੇਂਦਾਂ ’ਚ 13 ਦੌੜਾਂ ਬਣਾ ਸਕਿਆ। ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡਦਿਆਂ 32 ਗੇਂਦਾਂ ’ਚ 6 ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਇਸ ਤੋਂ ਬਾਅਦ ਏਬੀ ਡੀਵਿਲੀਅਰਜ਼ ਨੇ ਪਾਰੀ ਸਾਂਭੀ ਤੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ। ਉਸ ਨੇ 41 ਗੇਂਦਾਂ ’ਚ 6...
Mar 29 2019 | Posted in : | No Comment | read more...
ਕੋਲਕਾਤਾ, 28 ਮਾਰਚ-ਆਂਦਰੇ ਰੱਸਲ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ ਦੇ ਇਥੇ ਬੁੱਧਵਾਰ ਨੂੰ ਖੇਡੇ ਗਏ ਮੈਚ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਜਿੱਤ ਲਈ 219 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਪੰਜਾਬ ਦੀ ਟੀਮ ਚਾਰ ਵਿਕਟਾਂ ਗੁਆ ਕੇ 190 ਦੌੜਾਂ ਹੀ ਬਣਾ ਸਕੀ। ਕਿੰਗਜ਼ ਇਲੈਵਨ ਪੰਜਾਬ ਵੱਲੋਂ ਡੇਵਿਡ ਮਿਲਰ ਨੇ ਨਾਬਾਦ 59 ਅਤੇ ਮਨਦੀਪ ਸਿੰਘ ਨੇ ਨਾਬਾਦ 33 ਦੌੜਾਂ ਬਣਾਈਆਂ। ਕ੍ਰਿਸ ਗੇਲ ਨੇ 20 ਅਤੇ ਮਯੰਕ ਅਗਰਵਾਲ ਨੇ 58 ਦੌੜਾਂ ਦਾ ਯੋਗਦਾਨ ਦਿੱਤਾ। ਆਂਦਰੇ ਰੱਸਲ ਨੇ ਜੀਵਨਦਾਨ ਦਾ ਪੂਰਾ ਫ਼ਾਇਦਾ ਉਠਾਉਂਦਿਆਂ 17 ਗੇਂਦਾਂ ਵਿੱਚ 48 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਛੱਕੇ ਅਤੇ ਤਿੰਨ ਚੌਕੇ ਸ਼ਾਮਲ ਸਨ। ਇਸ ਤੋਂ ਇਲਾਵਾ ਉਸ ਨੇ ਪੰਜਾਬ ਟੀਮ ਦੇ ਦੋ ਖਿਡਾਰੀਆਂ ਨੂੰ ਆਊਟ ਵੀ ਕੀਤਾ। ਕੋਲਕਾਤਾ ਟੀਮ ਵੱਲੋਂ ਨਿਤੀਸ਼ ਰਾਣਾ ਅਤੇ ਰੌਬਿਨ ਉਥੱਪਾ ਨੇ ਨੀਮ ਸੈਂਕੜੇ ਜੜੇ। ਉਨ੍ਹਾਂ ਚਾਰ...
Mar 28 2019 | Posted in : | No Comment | read more...
ਇਪੋਹ, 28 ਮਾਰਚ-ਕੈਨੇਡਾ ਖ਼ਿਲਾਫ਼ ਗੋਲ ਦਾਗ਼ਣ ਮਗਰੋਂ ਮਨਦੀਪ ਸਿੰਘ ਭੰਗੜਾ ਪਾਉਂਦਾ ਹੋਇਆ। ਸਟਰਾਈਕਰ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਕੈਨੇਡਾ ਨੂੰ 7-3 ਗੋਲਾਂ ਨਾਲ ਹਰਾ ਕੇ ਅੱਜ 28ਵੇਂ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮਨਦੀਪ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ ਵਿੱਚ ਗੋਲ ਦਾਗ਼ੇ। ਇਸ ਤੋਂ ਪਹਿਲਾਂ ਵਰੁਨ ਕੁਮਾਰ ਨੇ ਭਾਰਤ ਨੂੰ 12ਵੇਂ ਮਿੰਟ ਵਿੱਚ ਲੀਡ ਦਿਵਾਈ ਸੀ। ਅੱਧੇ ਮੈਚ ਤੱਕ ਭਾਰਤ 4-0 ਗੋਲਾਂ ਨਾਲ ਅੱਗੇ ਸੀ। ਕੈਨੇਡਾ ਲਈ ਮਾਰਕ ਪੀਅਰਸਨ ਨੇ 35ਵੇਂ ਮਿੰਟ ਵਿੱਚ ਗੋਲ ਦਾਗ਼ਿਆ। ਇਸ ਤੋਂ ਬਾਅਦ ਭਾਰਤ ਲਈ ਅਮਿਤ ਰੋਹਿਦਾਸ ਨੇ 39ਵੇਂ, ਵਿਵੇਕ ਪ੍ਰਸਾਦ ਨੇ 55ਵੇਂ ਅਤੇ ਨੀਲਕਾਂਤਾ ਸ਼ਰਮਾ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। ਕੈਨੇਡਾ ਲਈ ਫਿਨ ਬੂਥਰਾਇਡ ਨੇ 50ਵੇਂ ਅਤੇ ਜੇਮਜ਼ ਵਾਲਾਜ਼ ਨੇ 57ਵੇਂ ਮਿੰਟ ਗੋਲ ਦਾਗ਼ੇ। ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ। ਭਾਰਤ ਨੇ ਇਸ ਪਿਛਲੇ ਮੈਚਾਂ...
Mar 28 2019 | Posted in : | No Comment | read more...