Your Advertisement
  2019 ਦੀਆਂ ਆਮ ਚੋਣਾਂ ਵਿੱਚ ਕਰੀਬ 90 ਕਰੋੜ ਵੋਟਰ 2,000 ਸਿਆਸੀ ਦਲਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੇ। ਭਾਰਤ ਵਿੱਚ ਆਮ ਚੋਣਾਂ ਇੱਕ ਟੇਢੀ ਅਤੇ ਚੁਣੌਤੀਪੂਰਨ ਕਸਰਤ ਹੈ। ਪਿਛਲੇ ਸਮੇਂ ਦੌਰਾਨ ਈਵੀਐਮ ਉੱਤੇ ਸਵਾਲ ਖੜੇ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਇਸ ਵਾਰ ਹਰ ਪੋਲਿੰਗ ਬੂਥ ਉੱਤੇ ਈਵੀਐੱਮ ਮਸ਼ੀਨਾਂ ਨਾਲ ਵੀਵੀਪੈਟ ਦਾ ਪ੍ਰਬੰਧ ਕੀਤਾ ਹੈ। ਚੋਣਾਂ ਦੀ ਭਰੋਸੇਯੋਗਤਾ ਇਨ੍ਹਾਂ ਦੀ ਨਿਰਪੱਖਤਾ 'ਤੇ ਨਿਰਭਰ ਕਰਦੀ ਹੈ। ਭਾਵ ਇਹ ਕਿ ਵੋਟਾਂ ਦੀ ਗਿਣਤੀ ਇਮਾਨਦਾਰੀ ਨਾਲ ਨੇਪਰੇ ਚੜ੍ਹੇ। ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਪੋਲਿੰਗ ਬੂਥਾਂ ਉੱਪਰ ਸਿਆਸੀ ਪਾਰਟੀਆਂ ਦੇ ਗੁੰਡੇ ਕਬਜ਼ਾ ਕਰਦੇ ਰਹੇ ਅਤੇ ਫੇਰ ਆਪਣੀ ਪਾਰਟੀ ਨੂੰ ਸਾਰੀਆਂ ਵੋਟਾਂ ਪੁਆ ਦਿੰਦੇ। ਕੀ ਹੈ ਈਵੀਐਮ ਅਤੇ ਇਹ ਕਿਵੇਂ ਕੰਮ ਕਰਦੀਆਂ ਹਨ ਇਹ ਸਭ ਉਸ ਸਮੇਂ ਬਦਲਿਆ ਜਦੋਂ ਪਿਛਲੀ ਸਦੀ ਦੇ ਅਖ਼ੀਰ ਵਿੱਚ ਦੇਸ ਵਿੱਚ ਇਲੈਕਟਰੌਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਸ਼ੁਰੂ ਹੋਈ। ਹਾਲਾਂਕਿ...
May 19 2019 | Posted in : | No Comment | read more...
  ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇੱਕ ਪਗੜੀਧਾਰੀ ਸਿੱਖ ਨੌਜਵਾਨ ਨੂੰ ਰੈਸਟੋਰੈਂਟ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਗਰੇਵਾਲ ਰਟ ਜੈੱਫਰਸਨ ਸਥਿਤ ਹਾਰਬਰ ਗਿ੍ਲ ਦੇ ਰੈਸਤਰਾਂ ‘ਚ ਪਹੁੰਚੇ ਸਨ, ਪਰ ਉਹਨਾਂ ਨੂੰ ਦਸਤਾਰ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਉਹ ਅੱਧੀ ਰਾਤ ਨੂੰ ਰੈਸਤਰਾਂ ‘ਚ ਆਪਣੇ ਦੋਸਤਾਂ ਨੂੰ ਮਿਲਣ ਗਿਆ ਸੀ। ਸਟੋਨੀ ਬਰੁਕ ਯੂਨੀਵਰਸਿਟੀ ਵਿਚ ਗ੍ਰੈਜੂਏਸ਼ਨ ਦੇ ਵਿਦਿਆਰਥੀ ਗ੍ਰੇਵਾਲ ਨੇ ਕਿਹਾ ਕਿ ਮੈਂ ਹੈਰਾਨ, ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ। ਇਸ ਤੋਂ ਪਹਿਲਾਂ ਦਸਤਾਰ ਸਜ਼ਾ ਕੇ ਮੈਨੂੰ ਕਿਸੇ ਵੀ ਰੈਸਟੋਰੈਂਟ ਵਿਚ ਸੇਵਾਵਾਂ ਦੇਣ ਜਾਂ ਦਾਖਲ ਹੋਣ ਤੋਂ ਨਹੀਂ ਰੋਕਿਆ...
May 19 2019 | Posted in : | No Comment | read more...
ਲੋਕ ਸਭਾ ਚੋਣਾਂ 2019: ਰੋਪੜ ਤੇ ਜਲੰਧਰ ‘ਚ EVM ਮਸ਼ੀਨਾਂ ‘ਚ ਖ਼ਰਾਬੀ, ਵੋਟਿੰਗ ਪ੍ਰੀਕਿਰਿਆ ਰੁਕੀ,ਜਲੰਧਰ: ਲੋਕ ਸਭਾ ਚੋਣਾਂ ਦੇ ਅੰਤਿਮ ਅਤੇ 7ਵੇਂ ਪੜਾਅ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਜਿਸ ਦੌਰਾਨ ਉਮੀਦਵਾਰਾਂ ‘ਚ ਕਾਫੀ ਉਤਸੁਕਤਾ ਦਿਖਾਈ ਜਾ ਰਹੀ ਹੈ। ਪਰ ਉਥੇ ਹੀ ਕਈ ਪੰਜਾਬ ‘ਚ ਕਈ ਥਾਈਂ ਪੋਲਿੰਗ ਬੂਥਾਂ ‘ਤੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਰਹੀ ਹੈ। ਤਾਜ਼ਾ ਮਾਮਲਾ ਰੋਪੜ ਦੇ 151 ਨੰਬਰ ਬੂਥ ਤੋਂ ਸਾਹਮਣੇ ਆਇਆ ਹੈ, ਜਿਥੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਗਈ ਹੈ। ਉਥੇ ਹੀ ਦੂਸਰਾ ਮਾਮਲਾ ਜਲੰਧਰ ਦੇ ਪਿੰਡ ਧੀਨਾ ਦੇ ਬੂਥ ਨੰਬਰ 134 ਤੋਂ ਸਾਹਮਣੇ ਆਇਆ ਹੈ, ਜਿਥੇ EVM ਮਸ਼ੀਨ ਖਰਾਬ ਹੋਣ ਖਰਾਬ ਕਾਰਨ ਵੋਟਿੰਗ ਪ੍ਰੀਕਿਰਿਆ ਰੁਕ ਗਈ ਹੈ। ਜਿਸ ਦੌਰਾਨ ਵੋਟਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ 7ਵੇਂ ਪੜਾਅ ਦੀਆਂ 13ਸੀਟਾਂ ‘ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ...
May 19 2019 | Posted in : | No Comment | read more...
  ਨਵੀਂ ਦਿੱਲੀ — 7 ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਆਖਰੀ ਗੇੜ ਦੀ ਪੋਲਿੰਗ ਅੱਜ ਦਿਨ ਐਤਵਾਰ ਨੂੰ ਹੋਵੇਗੀ। 59 ਸੀਟਾਂ 'ਤੇ ਪੈਣ ਵਾਲੀਆਂ ਵੋਟਾਂ ਦੇ ਨਾਲ ਹੀ ਪੋਲਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ। ਵਾਰਾਨਸੀ ਵਿਖੇ ਵੀ 19 ਮਈ ਨੂੰ ਵੋਟਾਂ ਪੈਣਗੀਆਂ। ਇਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਲੜ ਰਹੇ ਹਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। 7ਵੇਂ ਗੇੜ ਦੀ ਪੋਲਿੰਗ ਦੌਰਾਨ ਪੰਜਾਬ ਵਿਚ 13, ਉੱਤਰ ਪ੍ਰਦੇਸ਼ ਵਿਚ 13, ਪੱਛਮੀ ਬੰਗਾਲ ਵਿਚ 9, ਬਿਹਾਰ ਤੇ ਮੱਧ ਪ੍ਰਦੇਸ਼ ਵਿਚ 8-8, ਹਿਮਾਚਲ ਵਿਚ 4, ਝਾਰਖੰਡ ਵਿਚ 3 ਅਤੇ ਚੰਡੀਗੜ੍ਹ ਦੀ ਇਕ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ। 10.01 ਕਰੋੜ ਤੋਂ ਵੱਧ ਵੋਟਰ ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। 918 ਉਮੀਦਵਾਰਾਂ ਦੀ ਚੋਣ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਏਗੀ। ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਵੋਟਿੰਗ  ਅੱਜ ਲੋਕ ਸਭਾ ਚੋਣ ਦੇ ਸੱਤਵੇਂ ਤੇ ਆਖਰੀ ਪੜਾਅ 'ਚ ਅੱਜ ਵੋਟਿੰਗ ਦੇ ਨਾਲ ਹੀ ਪੰਜਾਬ 'ਚ...
May 19 2019 | Posted in : | No Comment | read more...
ਨਿਊਯਾਰਕ (ਰਾਈਟਰ ਬਿਓਰੋ) ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਡੈਲਸ ਵਿਖੇਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਬੜੀ ਦੁੱਖਦਾਈ ਘਟਨਾ ਵਾਪਰੀ ਜਿਸ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫੋਰਟਵਰਥ ਦੇ ਰਹਿਣ ਵਾਲੇ ਇਕ ਪੰਜਾਬੀ ਬਾਪ ਮਨਦੀਪ ਸਿੰਘ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਜਿਊਂਦਿਆਂ ਕਾਰ ਵਿਚ ਸਾੜ ਦਿੱਤਾ। ਕੁੱਕ ਕਾਊਂਟੀ ਸ਼ੈਰਿਫ ਅਨੁਸਾਰ ਮਨਦੀਪ ਸਿੰਘ ਨੇ ਲੰਘੇ ਸੋਮਵਾਰ ਨੂੰ ਆਪਣੇ ਦੋ ਮਾਸੂਮ ਬੱਚੇ 3 ਸਾਲਾ ਮੇਹਰ ਕੌਰ ਬੜਿੰਗ ਅਤੇ ਚਾਰ ਸਾਲਾ ਦੇ ਲੜਕੇ ਅਜੀਤ ਸਿੰਘ ਬੜਿੰਗ ਨੂੰ ਕਾਰ ਵਿਚ ਬਿਠਾ ਕੇ ਅੱਗ ਲਗਾ ਦਿੱਤੀ, ਜਿਸ ਨਾਲ ਦੋਵੇਂ ਬੱਚੇ ਮੌਕੇ ‘ਤੇ ਹੀ ਮਾਰੇ ਗਏ। ਦੋਵਾਂ ਬੱਚਿਆਂ ਨੂੰ ਮਾਰਨ ਤੋਂ ਬਾਅਦ ਮਨਦੀਪ ਸਿੰਘ ਨੇ ਆਤਮ ਹੱਤਿਆ ਕਰ ਲਈ। ਉਸ ਦੀ ਮ੍ਰਿਤਕ ਦੇਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਨਦੀਪ ਸਿੰਘ ਬੜਿੰਗ ਦਾ  ਨਰਿੰਦਰਪਾਲ ਕੌਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਹੀ ਉਹ...
May 18 2019 | Posted in : | No Comment | read more...
ਚੇਨਈ : ਆਜ਼ਾਦ ਭਾਰਤ ਦੇ ਪਹਿਲੇ ਕੱਟੜਪੰਥੀ ਨੂੰ ਹਿੰਦੂ ਦੱਸਣ ਵਾਲੇ ਬਿਆਨ 'ਤੇ ਅਜੇ ਰੌਲਾ ਥੰਮ੍ਹਿਆ ਵੀ ਨਹੀਂ ਸੀ ਕਿ ਅਦਾਕਾਰ ਤੋਂ ਨੇਤਾ ਬਣੇ ਕਮਲ ਹਾਸਨ ਨੇ ਇਕ ਹੋਰ ਅਜਿਹਾ ਬਿਆਨ ਦੇ ਦਿੱਤਾ ਹੈ ਜਿਸ 'ਤੇ ਘਮਸਾਨ ਮਚਣਾ ਤੈਅ ਹੈ। ਮੱਕਲ ਨਿਧੀ ਮਯੱਮ (ਐੱਮਐੱਨਐੱਮ) ਦੇ ਸੰਸਥਾਪਕ ਹਾਸਨ ਨੇ ਸ਼ੁੱਕਰਵਾਰ ਨੂੰ ਕਿਹਾ, 'ਹਰ ਧਰਮ ਦਾ ਆਪਣਾ ਅੱਤਵਾਦੀ ਹੈ' ਅਤੇ ਕੋਈ ਵੀ ਪਵਿੱਤਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ। 'ਹਿੰਦੂ ਕੱਟੜਪੰਥੀ' ਬਿਆਨ 'ਤੇ ਉਨ੍ਹਾਂ ਆਪਣੀ ਗ੍ਰਿਫ਼ਤਾਰੀ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ। ਹਾਸਨ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਡਰ ਨਹੀਂ ਹੈ, ਪਰ ਉਹ ਦੱਸਣਾ ਚਾਹੁੰਦੇ ਹਨ ਕਿ ਇਸ ਨਾਲ ਤਣਾਅ ਵਧ ਜਾਵੇਗਾ। ਤਾਮਿਲਨਾਡੂ ਦੇ ਮੁੱਖ ਚੋਣ ਅਧਿਕਾਰੀ ਸੱਤਿਆਵਰਤ ਸਾਹੂ ਨੇ ਕਿਹਾ ਕਿ ਕਰੂਰ ਜ਼ਿਲ੍ਹੇ ਦੇ ਅਰਵਾਕੁਰਿਚੀ ਵਿਚ ਦਿੱਤੇ ਗਏ ਹਾਸਨ ਦੇ ਹਿੰਦੂ ਕੱਟੜਪੰਥੀ ਵਾਲੇ ਬਿਆਨ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਹਿੰਦੂ ਕੱਟੜਪੰਥੀ...
May 18 2019 | Posted in : | No Comment | read more...
ਵਾਸ਼ਿੰਗਟਨ — ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਸ਼ੁੱਕਰਵਾਰ ਨੂੰ ਇਕ ਐੱਫ-16 ਫਾਈਟਰ ਜੈੱਟ ਹਾਦਸਾਗ੍ਰਸਤ ਹੋ ਗਿਆ। ਇਹ ਜੈੱਟ ਇਕ ਰੂਟੀਨ ਟਰੇਨਿੰਗ ਅਭਿਆਸ 'ਤੇ ਸੀ। ਇਹ ਮਾਰਚ ਏਅਰ ਰਿਜ਼ਰਵ ਬੇਸ ਨੇੜੇ ਸਥਿਤ ਇਕ ਗੋਦਾਮ ਵਿਚ ਜਾ ਕੇ ਕਰੈਸ਼ ਹੋ ਗਿਆ। ਬੇਸ ਦੇ ਬੁਲਾਰੇ ਨੇ ਦੱਸਿਆ ਕਿ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਿਹਾ ਅਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ। ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ 3:30 'ਤੇ ਹੋਇਆ। ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਲਾਸ ਏਂਜਲਸ ਤੋਂ ਕਰੀਬ 105 ਕਿਲੋਮੀਟਰ ਪੂਰਬ ਵਿਚ ਇਮਾਰਤ ਦੇ ਅੰਦਰ ਛੱਤ 'ਤੇ ਇਕ ਵੱਡਾ ਛੇਦ ਹੋ ਗਿਆ ਹੈ। ਜਹਾਜ਼ ਦਾ ਪਿਛਲਾ ਹਿੱਸਾ ਮੁੜਿਆ ਹੋਇਆ ਅਤੇ ਗਤੇ ਦੇ ਬਕਸੇ ਦਾ ਢੇਰ ਦਿਖਾਈ ਦੇ ਰਿਹਾ ਹੈ। ਗੋਦਾਮ ਵਿਚ ਕੰਮ ਕਰਨ ਵਾਲੇ ਕਰਮਚਾਰੀ ਡੈਨੀਅਲ ਗਾਲੇਗੋਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ਾਂ ਦੇ ਆਉਣ ਤੇ ਜਾਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਪਰ ਹਾਦਸੇ ਦੇ ਸਮੇਂ ਤੋਂ ਪਹਿਲਾਂ ਦੀ ਆਵਾਜ਼ ਕਾਫੀ ਤੇਜ਼...
May 18 2019 | Posted in : | No Comment | read more...
ਕਿਹਾ ਬੁੱਤ ਦੇ ਨਿਰਮਾਣ ਲਈ ਭਾਜਪਾ ਦੇ ਪੈਸੈ ਦੀ ਲੋੜ ਨਹੀਂ ਕੋਲਕਾਤਾ- ਛਮੀ ਬੰਗਾਲ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਤੋਂ ਤੈਅ ਦੋ ਚੋਣ ਰੈਲੀਆਂ ਨੂੰ ਸੰਬੋਧਿਤ ਕੀਤਾ, ਜਦੋਂ ਕਿ ਦੂਜੇ ਪਾਸੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਪ੍ਰੋਗਰਾਮ 'ਚ ਫੇਰਬਦਲ ਕਰਦਿਆਂ ਦੋ ਦਿਨ ਦੇ ਪ੍ਰੋਗਰਾਮ ਅੱਜ ਹੀ ਪੂਰੇ ਕੀਤੇ ਤੇ ਤਿੰਨ ਚੋਣ ਰੈਲੀਆਂ ਤੇ ਤਿੰਨ ਰੋਡ ਸ਼ੋਅ ਕੀਤੇ | ਹਾਜ਼ਰਾ ਤੋਂ ਸ਼ਾਮ ਨੂੰ ਉਨ੍ਹਾਂ 15 ਕਿੱਲੋਮੀਟਰ ਲੰਮਾ ਰੋਡ ਸ਼ੋਅ ਕੀਤਾ | ਦਮਦਮ ਵਿਖੇ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੰਗਾਲ 'ਚ ਭਾਜਪਾ ਨੂੰ ਸ਼ਾਨਦਾਰ ਸਫ਼ਲਤਾ ਮਿਲੇਗੀ, ਜਿਸ ਕਾਰਨ ਮਮਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ | ਮਮਤਾ ਬੈਨਰਜੀ ਕਿਹਾ ਕਿ ਉਹ ਸੱਚ ਬੋਲਣ ਤੋਂ ਨਹੀਂ ਡਰਦੇ ਅਤੇ ਸਾਰਾ ਦੇਸ਼ ਕਹਿ ਰਿਹਾ ਹੈ ਕਿ ਚੋਣ ਕਮਿਸ਼ਨ ਭਾਜਪਾ ਕੋਲ ਵਿਕ ਗਿਆ ਹੈ | ਮûਰਾਪੁਰ ਲੋਕ ਸਭਾ ਹਲਕੇ ਦੇ ਮੰਦਰਬਾਜ਼ਾਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ...
May 17 2019 | Posted in : | No Comment | read more...