Your Advertisement
ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਹੋਈ ਮੌਤ, ਤੀਸਰਾ ਹਸਪਤਾਲ 'ਚ ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਨਿਊਯਾਰਕ (ਰਾਈਟਰ ਬਿਓਰੋ) - ਅੱਜ ਤੜਕਸਾਰ ਫਿਸ਼ਰ ਕਾਉਂਟੀ ਦੇ ਇਲਾਕੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਕਾਰ ਖਤਰਨਾਕ ਦੁਰਘਟਨਾ ਦਾ ਸ਼ਿਕਾਰ ਹੋ ਗਈ। ਪੁਲਿਸ ਵਲੋਂ ਮੌਕੇ 'ਤੇ ਕੀਤੀ ਗਈ ਕਾਰਵਾਈ ਉਪਰੰਤ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ ਫਿਸ਼ਰਜ਼ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਜਿਨ•ਾਂ ਦੀ ਪਛਾਣ ਕਰ ਲਈ ਗਈ ਹੈ। ਹਿਮਲਟਨ ਕਾਉਂਟੀ ਸ਼ੈਰਿਫ਼ ਦੇ ਦਫਤਰ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਫਿਸਰਜ਼ ਵਿੱਚ ਰਾਤ ਦੇ ਹਾਦਸੇ ਵਿਚ ਦੋ ਨੌਜਵਾਨ ਮਾਰੇ ਗਏ ਹਨ। ਇਹ ਹਾਦਸਾ ਕਉਬਰਲੈਂਡ ਅਤੇ ਹੋਸੀਅਰ ਸੜਕਾਂ ਦੇ ਵਿਚਕਾਰ ਪੂਰਬ 121 ਸਟਰੀਟ 'ਤੇ ਅੱਜ ਤੜਕਸਾਰ 2:30 ਵਜੇ ਤੋਂ ਪਹਿਲਾਂ ਹੋਇਆ। ਸ਼ੈਰਿਫ ਦੇ ਦਫ਼ਤਰ ਨੇ ਦੱਸਿਆ ਕਿ ਕਾਰ ਇਕ ਦਰਖਤ ਨਾਲ...
May 16 2019 | Posted in : | No Comment | read more...
ਇਕਬਾਲ ਸਿੰਘ ਲਾਲਪੁਰਾ 17ਵੀਂ ਲੋਕ ਸਭਾ ਦੀਆਂ ਚੋਣਾਂ ਤਕਰੀਬਨ ਮੁਕੰਮਲ ਹੋਣ ਦੇ ਨੇੜੇ ਹਨ। ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੋਣ ਕਰਕੇ, ਸੰਵੇਦਨਸ਼ੀਲ ਵੀ ਰਿਹਾ ਹੈ। ਪਿਛਲੇ ਕਰੀਬ 4 ਦਹਾਕਿਆਂ ਤੋਂ ਧਰਮ ਨਾਲ ਸੰਬੰਧਤ ਅਤਿਵਾਦ , ਮਨੁੱਖੀ ਅਧਿਕਾਰਾਂ ਦੀ ਉਲੰਘਣਾ , ਅਮਨ ਸ਼ਾਤੀ , ਸਿੱਖ ਧਰਮ ਵਿੱਚ ਦਖਲ ਅੰਦਾਜੀ , ਸਾਲ 1984 ਦਾ ਦਿੱਲੀ ਤੇ ਹੋਰ ਰਾਜਾਂ ਵਿੱਚ ਸਿੱਖ ਕਤਲੇ ਆਮ ਤੇ ਤਰੱਕੀ ਦੇ ਮੁੱਦਿਆਂ ਨੂੰ ਅੱਗੇ ਰੱਖ ਕੇ ਪੰਜਾਬ ਵਿੱਚ ਚੋਣਾਂ ਹੁੰਦੀਆਂ ਰਹੀਆਂ ਹਨ। ਆਜਾਦੀ ਤੋਂ ਬਾਅਦ 1951-52 ਤੋਂ ਹੀ ਸ੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੀ , ਕਾਂਗਰਸ ਪਾਰਟੀ ਦੀ ਮੁੱਖ ਵਿਰੋਧੀ ਧਿਰ ਰਹੀ ਹੈ। ਵਿਧਾਨ ਸਭਾ ਚੋਣਾਂ ਵਿੱਚ ਵੀ , ਭਾਵੇਂ 1957 ਵਿੱਚ ਕੇਰਲਾ ਵਿਖੇ  ,ਸ੍ਰੀ ਈ.ਐਮ.ਐਸ ਨੰਬੂਦਰੀ ਪਾਦ ਦੀ ਅਗਵਾਈ ਹੇਠ ਸੀ.ਪੀ.ਆਈ ਦੀ ਗੈਰ ਕਾਂਗਰਸੀ ਸਰਕਾਰ  ਬਣੀ ਸੀ , ਪਰ ਮੌਜੂਦਾ ਪੰਜਾਬ ਦੇ ਇੱਕ ਹਿੱਸੇ ਪੈਪਸੂ ਦੀ ਪਹਿਲੀ ਸਰਕਾਰ 1952 ਈ: ਵਿੱਚ ਸ੍ਰੋਮਣੀ ਅਕਾਲੀ ਦਲ ਨੇ ਸਰਦਾਰ ਗਿਆਨ ਸਿੰਘ ਰਾੜੇਵਾਲਾ...
May 15 2019 | Posted in : | No Comment | read more...
ਐਰੀਜ਼ੋਨਾ (ਰਾਈਟਰ ਬਿਓਰੋ) – ਯੂ.ਐੱਸ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਰੀਜ਼ੋਨਾ ਵਿਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੀ ਹਿਰਾਸਤ ਵਿਚ ਭਾਰਤ ਨਾਲ ਸਬੰਧਿਤ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਆਈ.ਸੀ.ਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ੨੧ ਸਾਲਾ ਸਿਮਰਤਪਾਲ ਸਿੰਘ ਨੂੰ ਪਿਛਲੇ ਹਫਤੇ ਕੈਲੀਫੋਰਨੀਆਂ ਦੀ ਸਰਹੱਦ ਨੇੜੇ ਲਾ ਪਾਜ਼ ਕਾਊਂਟੀ ਜੇਲ੍ਹ ਵਿਚ ਪਿਛਲੇ ਹਫਤੇ ਦਿਲ ਦੀ ਧੜ੍ਹਕਣ ਰੁਕਣ ਕਾਰਨ ਮੌਤ ਹੋ ਗਈ। ਸਿੰਘ ਨੂੰ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਮੌਤ ਦਾ ਕਾਰਣ ਪਤਾ ਕਰਨ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਅਤੇ ਜਿਣਸੀ ਹਮਲੇ ਦੇ ਦੋਸ਼ਾਂ 'ਤੇ ਦੋਸ਼ ਲਗਾਉਣ ਤੋਂ ਬਾਅਦ ਸਿੰਘ ਨੂੰ ਆਈ.ਸੀ.ਈ ਦੀ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਲਾ...
May 12 2019 | Posted in : | No Comment | read more...
ਟੱਲੇਵਾਲ-ਪਿਛਲੇ ਦੋ ਵਰ੍ਹਿਆਂ ਤੋਂ ਅਕਾਲੀ-ਭਾਜਪਾ ਲੀਡਰਸ਼ਿਪ ’ਤੇ ਸਭ ਤੋਂ ਜ਼ੋਰਦਾਰ ਹਮਲਾ ਕਰਨ ਵਾਲੇ ਵਜ਼ੀਰ ਨਵਜੋਤ ਸਿੱਧੂ ਨੇ ਸੂਬੇ ਅੰਦਰ ਪਾਰਟੀ ਲਈ ਚੋਣ ਪ੍ਰਚਾਰ ਤੋਂ ਪਾਸਾ ਵੱਟ ਰੱਖਿਆ ਹੈ। ਕਾਂਗਰਸ ਦਾ ਇਹ ਵੱਡਾ ਸਟਾਰ ਪ੍ਰਚਾਰਕ ਲਗਭਗ ਇੱਕ ਮਹੀਨੇ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਪੰਜਾਹ ਤੋਂ ਵੱਧ ਚੋਣ ਰੈਲੀਆਂ ਕਰ ਚੁੱਕਾ ਹੈ ਪਰ ਹੁਣ ਤਕ ਇਸ ਤੇਜ਼ਤਰਾਰ ਆਗੂ ਨੇ ਆਪਣੇ ਜੱਦੀ ਸੂਬੇ ਵੱਲ ਮੂੰਹ ਹੀ ਨਹੀਂ ਕੀਤਾ। ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਭਾਜਪਾ ਦੇ ਚਾਰ ਵਾਰ ਦੇ ਸੰਸਦ ਮੈਂਬਰ ਸਿੱਧੂ ਬਾਦਲਾਂ ਪ੍ਰਤੀ ਪਾਰਟੀ ਦੇ ਨਰਮ ਰੁਖ਼ ਦੇ ਪ੍ਰਤੀਕਰਮ ਵਜੋਂ ਕਾਂਗਰਸ ਵਿਚ ਸ਼ਾਮਲ ਹੋਏ ਸਨ। ਉਦੋਂ ਤੋਂ ਹੀ ਉਨ੍ਹਾਂ ਦੀ ਬਾਦਲਾਂ ਅਤੇ ਮਜੀਠੀਆ ਪਰਿਵਾਰ ਨਾਲ ਰਾਜਨੀਤਕ ਲੜਾਈ ਨਿੱਜੀ ਲੜਾਈ ਵਿਚ ਬਦਲਦੀ ਗਈ। ਆਰੰਭ ਤੋਂ ਹੀ ਬਹੁਤੇ ਮਾਮਲਿਆਂ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਵੱਖਰੀ ਰਾਏ ਰੱਖਣ ਵਾਲੇ ਸਿੱਧੂ ਦਾ ਕਾਂਗਰਸ ਅੰਦਰ ਵਿਰੋਧ ਵੀ ਹੁੰਦਾ ਰਿਹਾ...
May 12 2019 | Posted in : | No Comment | read more...
ਐਸ.ਏ.ਐਸ. ਨਗਰ (ਮੁਹਾਲੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੇ ਅੱਜ ਐਲਾਨੇ ਸਾਲਾਨਾ ਨਤੀਜਿਆਂ ਦੀ ਮੈਰਿਟ ਅਨੁਸਾਰ ਜ਼ਿਲ੍ਹਾ ਲੁਧਿਆਣਾ ਐਤਕੀਂ ਫਿਰ 108 ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਭਰ ’ਚੋਂ ਮੋਹਰੀ ਰਿਹਾ। ਮੁੱਖ ਮੰਤਰੀ ਦਾ ਜ਼ਿਲ੍ਹਾ ਪਟਿਆਲਾ 19 ਪੁਜ਼ੀਸ਼ਨਾਂ ਲੈ ਕੇ 5ਵੇਂ ਤੇ ਸਿੱਖਿਆ ਮੰਤਰੀ ਓਪੀ ਸੋਨੀ ਦਾ ਜ਼ਿਲ੍ਹਾ ਅੰਮ੍ਰਿਤਸਰ 9ਵੇਂ ਸਥਾਨ ’ਤੇ ਰਿਹਾ। ਪਠਾਨਕੋਟ ਦਾ ਕੋਈ ਵੀ ਬੱਚਾ ਮੈਰਿਟ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਜ਼ਿਲ੍ਹਾ ਵਾਈਜ਼ ਰੈਂਕਿੰਗ ਵਿੱਚ ਲੁਧਿਆਣਾ 108 ਪੁਜ਼ੀਸ਼ਨਾਂ ਲੈ ਕੇ ਪਹਿਲੇ ਸਥਾਨ ’ਤੇ ਰਿਹਾ ਹੈ ਜਦੋਂਕਿ ਜ਼ਿਲ੍ਹਾ ਹੁਸ਼ਿਆਰਪੁਰ ਤੇ ਸ੍ਰੀ ਮੁਕਤਸਰ ਸਾਹਿਬ ਨੇ 26-26 ਪੁਜ਼ੀਸ਼ਨਾਂ ਲੈ ਕੇ ਦੂਜਾ ਅਤੇ ਜ਼ਿਲ੍ਹਾ ਜਲੰਧਰ ਨੇ 25 ਪੁਜ਼ੀਸ਼ਨਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਫ਼ਾਜ਼ਿਲਕਾ ਨੇ 22 ਪੁਜ਼ੀਸ਼ਨਾਂ ਨਾਲ ਚੌਥਾ, ਪਟਿਆਲਾ ਨੇ 19 ਪੁਜ਼ੀਸ਼ਨਾਂ...
May 12 2019 | Posted in : | No Comment | read more...
ਹੈਦਰਾਬਾਦ-ਆਈਪੀਐਲ ਦੀਆਂ ਦੋ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰਕਿੰਗਜ਼ ਐਤਵਾਰ ਨੂੰ ਆਪਣੇ ਚੌਥੇ ਖ਼ਿਤਾਬ ਲਈ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ, ਜਿਸ ਕਾਰਨ ਦਰਸ਼ਕਾਂ ਨੂੰ ਦਿਲਚਸਪ ਮੁਕਾਬਲੇ ਦੀ ਉਮੀਦ ਰਹੇਗੀ। ਮੁੰਬਈ ਇੰਡੀਅਨਜ਼ ਫਾਈਨਲ ਵਿੱਚ ਪਹੁੰਚਣ ਵਾਲੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ੁਮਾਰ ਸੀ। ਉਹ ਟੂਰਨਾਮੈਂਟ ਦੇ ਇਸ ਗੇੜ ਵਿੱਚ ਤਿੰਨ ਵਾਰ ਚੇਨੱਈ ਸੁਪਰਕਿੰਗਜ਼ ਨੂੰ ਹਰਾ ਚੁੱਕੀ ਹੈ। ਇਸ ਬੀਤੇ ਮੰਗਲਵਾਰ ਨੂੰ ਚੇਨੱਈ ਵਿੱਚ ਹੋਇਆ ਕੁਆਲੀਫਾਇਰ ਇੱਕ ਵੀ ਸ਼ਾਮਲ ਹੈ। ਹਾਲਾਂਕਿ ਅੰਕੜੇ ਕਿਸੇ ਵੀ ਟੀਮ ਦੇ ਹੱਕ ਵਿੱਚ ਨਹੀਂ ਕਿਉਂਕਿ ਦੋਵੇਂ ਟੀਮਾਂ ਕਈ ਵਾਰ ਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਖ਼ਿਤਾਬ ਜਿੱਤ ਚੁੱਕੀਆਂ ਹਨ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਨੇ ਹੁਣ ਤੱਕ ਚਾਰ ਫਾਈਨਲ ਖੇਡੇ ਹਨ, ਜਿਨ੍ਹਾਂ ਵਿੱਚ ਤਿੰਨ ਵਿੱਚ ਖ਼ਿਤਾਬ ਉਸ ਦੀ ਝੋਲੀ ਰਿਹਾ ਹੈ, ਜਿਸ ਵਿੱਚ ਦੋ ਵਾਰ 2013 ਅਤੇ 2015 ਵਿੱਚ ਉਹ ਚੇਨੱਈ...
May 12 2019 | Posted in : | No Comment | read more...
ਨਿਊਯਾਰਕ (ਹਰਵਿੰਦਰ ਰਿਆੜ)- ਸਦਾ ਬਹਾਰ ਗੀਤਾਂ ਦਾ ਗਾਇਕ ਗੁਰਦਾਸ ਮਾਨ ਜਦੋਂ ਆਪਣੇ ਦੋ ਸਾਲਾਂ ਦੇ ਵਕਫੇ ਤੋਂ ਬਾਅਦ ਨਿਊਯਾਰਕ ਦੇ ਸਰੋਤਿਆਂ ਦੇ ਰੂਬਰੂ ਹੋਇਆ ਤਾਂ ਪੰਜਾਬੀ ਸਰੋਤਿਆਂ ਦੇ ਰਿਕਾਰਡ ਤੋੜ ਇਕੱਠ ਨੇ ਵਿਦੇਸ਼ਾਂ ਅੰਦਰ ਦਮ ਤੋੜ ਰਹੇ ਪੰਜਾਬੀ ਸ਼ੋਆਂ ਵਿਚ ਇਕ ਨਵੀਂ ਰੂਹ ਫੂਕ ਦਿੱਤੀ। ‘ਜੀ ਮੀਡੀਆ’ ਗਰੱੁਪ ਵਲੋਂ ਕਰਵਾਏ ਗਏ ਇਸ ਪਲੇਠੇ ਸ਼ੋਅ ਦੀ ਅਨੁਸਾਸ਼ਨ ਅਤੇ ਪ੍ਰਬੰਧਾਂ ਪੱਖੋਂ ਦਾਦ ਦੇਣੀ ਬਣਦੀ ਹੈ।  ‘ਜੀ ਮਡੀਆ’ ਗਰੱੁਪ ਦੇ ਪ੍ਰਬੰਧਕਾਂ ਵਲੋਂ ਸਾਊਂਡ, .ਲਾਈਟਸ, ਸਟੇਜ ਅਤੇ ਸੁਰੱਖਿਆ ਪ੍ਰਬੰਧ ਏਨੇ ਮਜ਼ਬੂਤ ਸਨ ਕਿ ਨਿਊਯਾਰਕ ਅਤੇ ਨਿਊਜਸੀ ਸਟੇਟ ਦੇ ਦਰਸ਼ਕਾਂ ਨੂੰ ਇਹ ਸ਼ੋਅ ਆਪਣੇ ਆਪ ਵਿਚ ਨਿਵੇਕਲਾ ਸ਼ੋਅ ਜਾਪਿਆ ਅਤੇ ਭੀੜ ਤੋਂ ਪਰੇ ਹਟ ਕੇ ਦਰਸ਼ਕਾਂ ਨੇ ਗੁਰਦਾਸ ਮਾਨ ਦੇ ਗੀਤਾਂ ਨੂੰ ਤਪਦੇ ਮੌਸਮ ਦੀ ਇਕ ਬਰਸਾਤ ਵਾਂਗ ਮਾਣਿਆ। ਜਿੱਥੇ ਗੁਰਦਾਸ ਮਾਨ ਨੇ ਆਪਣੇ ਪੁਰਾਣੇ ਗੀਤ ਜੋ ਲੋਕਾਂ ਦੀਆਂ ਰੂਹਾਂ ਵਿਚ ਵਸਦੇ ਨੇ, ਪੇਸ਼ ਕੀਤਾ...
May 13 2019 | Posted in : | No Comment | read more...
ਪਠਾਨਕੋਟ/ਬਟਾਲਾ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭੋਆ ਅਤੇ ਬਟਾਲਾ ’ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਕੀਤੀਆਂ ਚੋਣ ਰੈਲੀਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਦੇਸ਼ ਨੂੰ ਧਰਮ ਅਤੇ ਜਾਤ-ਪਾਤ ਵਿੱਚ ਵੰਡਣ ਦੀ ਨਿੰਦਾ ਕੀਤੀ। ਉਹ ਅੰਤਰਰਾਸ਼ਟਰੀ ਰਸਾਲੇ ‘ਟਾਈਮ’ ਵੱਲੋਂ ਛਾਪੀ ਗਈ ਰਿਪੋਰਟ ਦਾ ਹਵਾਲਾ ਦੇ ਰਹੇ ਸਨ ਜਿਸ ਵਿੱਚ ਮੋਦੀ ਨੂੰ ਡਿਵਾਈਡਰ-ਇਨ-ਚੀਫ ਗਰਦਾਨਿਆ ਗਿਆ ਹੈ। ਕੈਪਟਨ ਨੇ ਕਿਹਾ ਕਿ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਨਾਲ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਸਾਖ ਬਹੁਤ ਘਟੀ ਹੈ ਜਦਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਸਮਿਆਂ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਰਦਾਰੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮੋਦੀ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਸ ਨਾਲ ਪ੍ਰਧਾਨ ਮੰਤਰੀ ਅਹੁਦੇ ਦਾ ਵੱਕਾਰ ਘੱਟ ਗਿਆ। ਉਨ੍ਹਾਂ...
May 12 2019 | Posted in : | No Comment | read more...