Your Advertisement
ਐੱਸ.ਏ.ਐੱਸ. ਨਗਰ (ਮੁਹਾਲੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 90.86 ਫੀਸਦੀ ਹੈ ਜਦੋਂਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 82.08 ਫੀਸਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਐਤਕੀਂ ਕਿਸੇ ਵਿਦਿਆਰਥੀ ਨੂੰ ਵਾਧੂ ਅੰਕ ਜਾਂ ਕਰੈਡਿਟ ਅੰਕ ਨਹੀਂ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ 2,69,228 ਵਿਦਿਆਰਥੀ ਅਪੀਅਰ ਹੋਏ ਸਨ, ਇਨ੍ਹਾਂ ’ਚੋਂ 2,32,639 ਵਿਦਿਆਰਥੀ ਪਾਸ ਹੋਏ ਹਨ। ਸੂਬੇ ਦੀ ਪਾਸ ਪ੍ਰਤੀਸ਼ਤਤਾ 86.41 ਫੀਸਦੀ ਬਣਦੀ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਅਕਾਦਮਿਕ ਸ਼੍ਰੇਣੀ ਵਿੱਚ ਪੰਜਾਬ ਭਰ ਵਿੱਚ ਮੋਹਰੀ ਰਹੇ ਤਿੰਨ ਵਿਦਿਆਰਥੀਆਂ ਨੇ 445 ਬਰਾਬਰ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿੱਚ ਸ਼ਾਲੀਮਾਰ ਮਾਡਲ ਸੀਨੀਅਰ...
May 12 2019 | Posted in : | No Comment | read more...
ਹੁਸ਼ਿਆਰਪੁਰ-ਦੋਆਬਾ ਖੇਤਰ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਤਿੰਨ ਭਰਾਵਾਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ। ਹੁਸ਼ਿਆਰਪੁਰ ਨੇੜੇ ਵਾਪਰੇ ਹਾਦਸੇ ਦੇ ਤਿੰਨੇ ਮ੍ਰਿਤਕ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਵਸਨੀਕ ਸਨ ਜਦਕਿ ਕਰਤਾਰਪੁਰ ਕੋਲ ਪਲਟੇ ਟੈਂਪੂ ਟਰੈਵਲਰ ਵਿਚ ਸਵਾਰ ਔਰਤਾਂ ਹਿਮਾਚਲ ਪ੍ਰਦੇਸ਼ ਦੀਆਂ ਵਸਨੀਕ ਸਨ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਵਿੱਚ ਚੋਣ ਰੈਲੀ ਤੋਂ ਬਾਅਦ ਬੀਤੀ ਦੇਰ ਰਾਤ ਘਰ ਵਾਪਸ ਜਾ ਰਹੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਚਚੇਰੇ ਭਰਾ ਦੀ ਫਗਵਾੜਾ ਰੋਡ ’ਤੇ ਪਿੰਡ ਅੱਤੋਵਾਲ ਨੇੜੇ ਵਾਪਰੇ ਹਾਦਸੇ ਵਿਚ ਮੌਤ ਹੋ ਗਈ। ਰਾਤ ਕਰੀਬ 7 ਵਜੇ ਇਹ ਤਿੰਨੇ ਐਕਟਿਵਾ ’ਤੇ ਜਾ ਰਹੇ ਸਨ ਤਾਂ ਟਰਾਲੇ ਦੀ ਲਪੇਟ ’ਚ ਆ ਗਏ। ਇਨ੍ਹਾਂ ਵਿੱਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਇਕ ਨੇ ਅੱਜ ਸਵੇਰੇ ਦਮ ਤੋੜ ਦਿੱਤਾ। ਚਸ਼ਮਦੀਦਾਂ ਅਨੁਸਾਰ ਇਹ ਐਕਟਿਵਾ ਸਵਾਰ ਬੱਸ ਨੂੰ ਓਵਰਟੇਕ ਕਰਨ ਲੱਗੇ ਪਹਿਲਾਂ ਬੱਸ ਨਾਲ ਟਕਰਾਏ ਅਤੇ...
May 12 2019 | Posted in : | No Comment | read more...
ਮੰਡੀ ਕਲਾਂ (ਬਠਿੰਡਾ)-ਬਠਿੰਡਾ ਸੰਸਦੀ ਹਲਕੇ ਵਿਚ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਬੇਅਦਬੀ ਮਾਮਲੇ ਨੂੰ ਲੈ ਕੇ ਉੱਠੀ ਵਿਰੋਧ ਦੀ ਸੁਰ ਹੁਣ ਤਣਾਅ ਤੇ ਟਕਰਾਅ ’ਚ ਤਬਦੀਲ ਹੋ ਗਈ ਹੈ। ਹਲਕਾ ਮੌੜ ਦੇ ਪਿੰਡਾਂ ’ਚ ਅੱਜ ਹਰਸਿਮਰਤ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੌੜ ਦੇ ਪਿੰਡ ਬਾਲਿਆਂ ਵਾਲੀ ’ਚੋਂ ਸੁਲਗਦਾ ਹੋਇਆ ਵਿਰੋਧ ਅਖੀਰ ਪਿੰਡ ਮੰਡੀ ਕਲਾਂ ’ਚ ਏਨਾ ਤਿੱਖਾ ਹੋ ਗਿਆ ਕਿ ਹਰਸਿਮਰਤ ਬਾਦਲ ਨੂੰ ਚੋਣ ਜਲਸਾ ਕਰਨ ਲਈ ਧਰਨਾ ਲਾਉਣਾ ਪਿਆ। ਉਨ੍ਹਾਂ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧਰਨੇ ਤੋਂ ਉੱਠ ਕੇ ਚੋਣ ਜਲਸੇ ਲਈ ਧਰਮਸ਼ਾਲਾ ’ਚ ਪੁੱਜੇ ਤਾਂ ਵਿਰੋੋਧੀ ਧਿਰ ਨਾਲ ਟਕਰਾਅ ਹੋ ਗਿਆ। ਇਸ ਦੌਰਾਨ ਇੱਟਾਂ-ਰੋੜੇ ਚੱਲੇ ਜਿਸ ’ਚ ਪੁਲੀਸ ਮੁਲਾਜ਼ਮ ਬਲਵਿੰਦਰ ਸਿੰਘ ਦੇ ਸੱਟਾਂ ਲੱਗੀਆਂ। ਪੁਲੀਸ ਨੇ ਦੋਵੇਂ ਧਿਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਅਤੇ ਕੁਝ ਬੰਦੇ ਹਿਰਾਸਤ ’ਚ ਲੈ ਲਏ। ਮੌਕੇ ’ਤੇ ਪੁੱਜੇ...
May 12 2019 | Posted in : | No Comment | read more...
ਅੰਮ੍ਰਿਤਸਰ-ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਵਿਚ ਭਾਵੇਂ ਨਸ਼ਿਆਂ ਦੇ ਖ਼ਾਤਮੇ ਨੂੰ ਪ੍ਰਮੁੱਖ ਵਾਅਦੇ ਵਜੋਂ ਪੇਸ਼ ਕੀਤਾ ਗਿਆ ਸੀ ਪਰ ਹਕੀਕਤ ਵਿਚ ਇਹ ਵਾਅਦਾ ਵੀ ਹੋਰਨਾਂ ਵਾਅਦਿਆਂ ਵਾਂਗ ਵਫ਼ਾ ਨਹੀਂ ਹੋਇਆ। ਇਸ ਦਾ ਪ੍ਰਤੱਖ ਪ੍ਰਮਾਣ ਸ਼ਹਿਰ ਦਾ ਮਕਬੂਲਪੁਰਾ ਇਲਾਕਾ ਹੈ, ਜਿੱਥੋਂ ਦੇ ਲੋਕ ਸਰਕਾਰਾਂ ਦੇ ਨਸ਼ੇ ਖ਼ਤਮ ਕਰਨ ਵਾਲੇ ਵਾਅਦੇ ਪ੍ਰਤੀ ਸੁਹਿਰਦ ਨਾ ਹੋਣ ਕਾਰਨ ਨਿਰਾਸ਼ ਤੇ ਨਾਰਾਜ਼ ਹਨ। ਅੰਮ੍ਰਿਤਸਰ ਸੰਸਦੀ ਹਲਕੇ ਵਿਚ ਸ਼ਾਮਲ ਪੂਰਬੀ ਵਿਧਾਨ ਸਭਾ ਹਲਕੇ ਹੇਠ ਆਉਂਦਾ ਸ਼ਹਿਰ ਦਾ ਮਕਬੂਲਪੁਰਾ ਖੇਤਰ ਨਸ਼ਿਆਂ ਦੀ ਵਰਤੋਂ ਤੇ ਕਾਰੋਬਾਰ ਲਈ ਚਰਚਿਤ ਰਿਹਾ ਹੈ। ਇਹ ਵਿਧਾਨ ਸਭਾ ਹਲਕਾ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਹਲਕੇ ਅਧੀਨ ਆਉਂਦਾ ਹੈ। ਇੱਥੋਂ ਦੇ ਲੋਕ ਮੌਜੂਦਾ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਇੱਥੋਂ ਨਸ਼ਾ ਖ਼ਤਮ ਕਰਨ ਸਬੰਧੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਇਸ ਵਾਰ ਉਹ ਅਜਿਹੇ ਉਮੀਦਵਾਰ ਨੂੰ ਵੋਟ ਪਾਉਣ ਦੇ ਹੱਕ ਵਿਚ ਹਨ, ਜੋ ਇਸ ਇਲਾਕੇ ਵਿਚੋਂ...
May 11 2019 | Posted in : | No Comment | read more...
ਪਟਿਆਲਾ-ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਨੇ ਅੱਜ ਪਟਿਆਲਾ ਲੋਕ ਸਭਾ ਹਲਕੇ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ| ਉਂਜ ਇਸ ਫੈਸਲੇ ਦੌਰਾਨ ਟਕਸਾਲੀ ਧਿਰ ਦੇ ਆਗੂਆਂ ਨੇ ਡਾ. ਗਾਂਧੀ ਦੇ ਚੋਣ ਏਜੰਡੇ ਵਿੱਚ ਪੰਜਾਬ ਅੰਦਰ ਅਫੀਮ ਤੇ ਭੁੱਕੀ ਦੇ ਸਰਕਾਰੀ ਪੱਧਰ ’ਤੇ ਠੇਕੇ ਖੋਲ੍ਹਣ ਤੇ ਇਸ ਦੀ ਲੋੜੀਂਦੀ ਖੇਤੀ ਕਰਨ ਦੀ ਕੀਤੀ ਜਾ ਰਹੀ ਮੰਗ ਨਾਲ ਅਸਹਿਮਤੀ ਵੀ ਜਤਾਈ| ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ, ਜਨਰਲ ਸਕੱਤਰ ਗੁਰਸੇਵ ਸਿੰਘ ਹਰਪਾਲਪੁਰ ਤੇ ਕਰਨੈਲ ਸਿੰਘ ਪੀਰਮੁਹੰਮਦ ਅੱਜ ਡਾ. ਗਾਂਧੀ ਦੇ ਘਰ ਪੁੱਜੇ ਤੇ ਉਨ੍ਹਾਂ ਨੂੰ ਖੁੱਲ੍ਹੀ ਹਮਾਇਤ ਦੇਣ ਦਾ ਫੈਸਲਾ ਸੁਣਾਇਆ| ਦੱਸਣਯੋਗ ਹੈ ਕਿ ਡਾ.ਗਾਂਧੀ ਨੂੰ ਪੰਜਾਬ ਡੈਮੋਕਰੈਟਿਕ ਅਲਾਇੰਸ ਵੱਲੋਂ ਪਹਿਲਾਂ ਹੀ ਹਮਾਇਤ ਸੀ, ਅਜਿਹੇ ਵਿੱਚ ਹੁਣ ਅਕਾਲੀ ਦਲ ਟਕਸਾਲੀ ਵੱਲੋਂ ਸਮਰਥਨ ਮਿਲਣ ਨਾਲ ਡਾ.ਗਾਂਧੀ ਨੂੰ ਚੋਣ ਪਿੜ ਵਿੱਚ ਹੋਰ ਹੁਲਾਰਾ...
May 11 2019 | Posted in : | No Comment | read more...
ਰਾਮਪੁਰਾ ਫੂਲ-ਫਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰ ਗੁਲਜਾਰ ਸਿੰਘ ਰਾਣੀਕੇ ਦੇ ਹੱਕ ’ਚ ਰਾਮਪੁਰਾ ਫੂਲ ’ਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਣੇ ਬਾਕੀ ਵਿਰੋਧੀ ਧਿਰਾਂ ਅਕਾਲੀ ਦਲ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲਾ ਕੇ ਗੰਦੀ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਨੇ ਬੇਅਦਬੀ ਵਰਗੀ ਘਿਣਾਉਣੀ ਹਰਕਤ ਕੀਤੀ ਹੈ ਉਸ ਦਾ ਕੱਖ ਨਾ ਰਹੇ। ਦੇਸ਼ ਦੀ ਜਨਤਾ ਜਾਣਦੀ ਹੈ ਕਿ ਸਿੱਖਾਂ ਦਾ ਕਤਲੇਆਮ ਤੇ ਸਿੱਖਾਂ ਦਾ ਘਾਣ ਕਰਨ ਵਾਲੀ ਕਾਂਗਰਸ ਪਾਰਟੀ ਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਉਣ ਦੀ ਦੋਸ਼ੀ ਰਹੀ ਪਾਰਟੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਢਾਹ ਲਾਉਣ ਲਈ ਬੇਅਦਬੀ ਦੀ ਕਰਤੂਤ ਨੂੰ ਅੰਜਾਮ ਦਿੱਤਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ...
May 11 2019 | Posted in : | No Comment | read more...
ਹੁਸ਼ਿਆਰਪੁਰ-* ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ ’ਚ ਹੋਈ ਰੈਲੀ ’ਚ ਅੰਮ੍ਰਿਤਸਰ, ਗੁਰਦਾਸਪੁਰ, ਖਡੂਰ ਸਾਹਿਬ, ਜਲੰਧਰ ਅਤੇ ਆਨੰਦਪੁਰ ਸਾਹਿਬ ਦੇ ਉਮੀਦਵਾਰ ਵੀ ਸ਼ਾਮਲ ਹੋਏ। * ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਤੇ ਬੌਲੀਵੁੱਡ ਅਦਾਕਾਰ ਸਨੀ ਦਿਓਲ ਜਦੋਂ ਮੰਚ ’ਤੇ ਆਏ ਤਾਂ ਅੰਮ੍ਰਿਤਸਰ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਸਰੋਤਿਆਂ ਦੇ ਉਤਸ਼ਾਹ ਨੂੰ ਦੇਖਦਿਆਂ ਭਾਸ਼ਨ ਵਿਚਾਲੇ ਹੀ ਛੱਡਣਾ ਪਿਆ। * ਪੀਲੀ ਦਸਤਾਰ ਸਜਾ ਕੇ ਆਏ ਸਨੀ ਦਿਓਲ ਨੇ ਆਪਣੇ ਮਸ਼ਹੂਰ ਫ਼ਿਲਮੀ ਡਾਇਲਾਗ ਬੋਲ ਕੇ ਲੋਕਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀ। * ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਆਪਸੀ ਖਿੱਚੋਤਾਣ ਇਕ ਵਾਰ ਫਿਰ ਸਾਹਮਣੇ ਆਈ ਜਦ ਮਲਿਕ ਨੇ ਛੋਟੇ ਰੁਤਬੇ ਵਾਲੇ ਆਗੂਆਂ ਤੋਂ ਵੀ ਬਾਅਦ ਅਖੀਰ ਵਿਚ ਸਾਂਪਲਾ ਦਾ ਨਾਂ ਲਿਆ। * ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਸਟੇਜ ਸਕੱਤਰ ਨੇ ਸਰੋਤਿਆਂ ਨੂੰ ਉੱਚੀ ਅਵਾਜ਼ ਵਿਚ ਮੋਦੀ-ਮੋਦੀ...
May 11 2019 | Posted in : | No Comment | read more...
ਨਵੀਂ ਦਿੱਲੀ-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਜਪਾ ਦੇ ਮੋਦੀ ਕੇਂਦਰਿਤ ਪਾਰਟੀ ਬਣਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਭਾਜਪਾ ਕਦੇ ਵੀ ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਕੇਂਦਰਿਤ ਨਹੀਂ ਹੋ ਸਕਦੀ ਕਿਉਂਕਿ ਇਹ ਵਿਚਾਰਧਾਰਾ ਉੱਤੇ ਆਧਾਰਿਤ ਪਾਰਟੀ ਹੈ। ਉਨ੍ਹਾਂ ਇਸ ਵਾਰ ਚੋਣਾਂ ਵਿੱਚ ਭਾਜਪਾ ਨੂੰ ਪਹਿਲਾਂ ਨਾਲੋਂ ਕਮਜ਼ੋਰ ਫ਼ਤਵਾ ਮਿਲਣ ਦੀਆਂ ਸੰਭਾਵਨਾਵਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਪਾਰਟੀ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਸੀਟਾਂ ਹਾਸਲ ਕਰੇਗੀ। ਆਪਣੇ ਨਿਵਾਸ ਸਥਾਨ ਉੱਤੇ ਪੀਟੀਆਈ ਨੂੰ ਦਿੱਤੀ ਇੰਟਰਵਿਊ ਦੌਰਾਨ ਸ੍ਰੀ ਗਡਕਰੀ ਨੇ ਕਿਹਾ ਕਿ ਭਾਜਪਾ ਨਾ ਪਹਿਲਾਂ ਅਟਲ ਜਾਂ ਅਡਵਾਨੀ ਦੀ ਪਾਰਟੀ ਬਣੀ ਸੀ, ਨਾ ਹੀ ਭਵਿੱਖ ਵਿੱਚ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਦੀ ਪਾਰਟੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗ਼ਲਤ ਹੋਵੇਗਾ ਕਿ ਭਾਜਪਾ ਮੋਦੀ ਕੇਂਦਰਿਤ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
May 11 2019 | Posted in : | No Comment | read more...