Your Advertisement
ਟਾਂਟਨ-ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਸੈਂਕੜੇ ਅਤੇ ਪੈਟ ਕਮਿਨਜ਼ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਵਿੱਚ ਅੱਜ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਪਿਛਲਾ ਮੈਚ ਭਾਰਤ ਤੋਂ ਹਾਰ ਗਿਆ ਸੀ। ਆਸਟਰੇਲੀਆ ਵੱਲੋਂ ਦਿੱਤੇ 307 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਪਾਕਿਸਤਾਨ ਦੀ ਟੀਮ 45.4 ਓਵਰਾਂ ਵਿੱਚ 266 ਦੌੜਾਂ ’ਤੇ ਢੇਰ ਹੋ ਗਈ। ਪਾਕਿਸਤਾਨ ਵੱਲੋਂ ਇਮਾਮ-ਉੱਲ-ਹੱਕ (53 ਦੌੜਾਂ), ਮੁਹੰਮਦ ਹਫ਼ੀਜ਼ (46 ਦੌੜਾਂ) ਅਤੇ ਕਪਤਾਨ ਸਰਫਰਾਜ਼ ਅਹਿਮਦ (40) ਨੇ ਸ਼ਾਨਦਾਰ ਪਾਰੀਆਂ ਖੇਡੀਆਂ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਆਸਟਰੇਲੀਆ ਵੱਲੋਂ ਪੈਟ ਕਮਿਨਜ਼ ਨੇ ਤਿੰਨ ਵਿਕਟਾਂ ਲਈਆਂ, ਜਦੋਂਕਿ ਮਿਸ਼ੇਲ ਸਟਾਰਕ ਅਤੇ ਕੇਨ ਰਿਚਰਡਸਨ ਨੇ ਦੋ-ਦੋ ਵਿਕਟਾਂ ਝਟਕਾਈਆਂ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵਾਰਨਰ ਨੇ 111 ਗੇਂਦਾਂ ਵਿੱਚ 11 ਚੌਕੇ ਅਤੇ ਇੱਕ ਛੱਕੇ ਨਾਲ 107 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਤੇ...
Jun 13 2019 | Posted in : Sports News | No Comment | read more...
ਨਾਟਿੰਘਮ-ਲੈਅ ਵਿੱਚ ਚੱਲ ਰਹੇ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਖੱਬੇ ਹੱਥ ਵਿੱਚ ਮਾਮੂਲੀ ਜਿਹਾ ਫਰੈਕਚਰ ਆਇਆ, ਜਿਸ ਕਾਰਨ ਉਹ ਅੱਜ ਆਈਸੀਸੀ ਵਿਸ਼ਵ ਕੱਪ ਦੇ ਘੱਟ ਤੋਂ ਘੱਟ ਦੋ ਮੈਚਾਂ ਵਿੱਚੋਂ ਬਾਹਰ ਹੋ ਗਿਆ। ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੇ ਤੀਜੇ ਮੈਚ ਤੋਂ ਪਹਿਲਾਂ ਇਹ ਟੀਮ ਲਈ ਝਟਕਾ ਹੈ, ਪਰ ਚੰਗੀ ਖ਼ਬਰ ਇਹ ਹੈ ਕਿ ਉਸ ਦੇ ਸੱਟ ਤੋਂ ਉਭਰਨ ਦੀ ਸੰਭਾਵਨਾ ਹੈ। ਇਸ ਲਈ ਟੀਮ ਪ੍ਰਬੰਧਨ ਨੇ ਉਸ ਦੇ ਬਦਲਵੇਂ ਖਿਡਾਰੀ ਦੀ ਮੰਗ ਨਹੀਂ ਕੀਤੀ। ਭਾਰਤੀ ਟੀਮ ਦੇ ਮੀਡੀਆ ਮੈਨੇਜਰ ਮੌਲਿਨ ਪਾਰਿਖ ਨੇ ਅਧਿਕਾਰਤ ਵ੍ਹਟਸਐਪ ਗਰੁੱਪ ’ਤੇ ਲਿਖਿਆ, ‘‘ਟੀਮ ਇੰਡੀਆ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹਾਲੇ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹੈ। ਟੀਮ ਪ੍ਰਬੰਧਨ ਨੇ ਫ਼ੈਸਲਾ ਕੀਤਾ ਹੈ ਕਿ ਧਵਨ ਇੰਗਲੈਂਡ ਵਿੱਚ ਹੀ ਰਹੇਗਾ ਅਤੇ ਉਸ ਸੱਟ ’ਤੇ ਨਜ਼ਰ ਰੱਖੀ ਜਾਵੇਗੀ।’’ ਸ਼ੁਰੂ ਵਿੱਚ ਪਤਾ ਚੱਲਿਆ ਸੀ ਕਿ ਧਵਨ ਦੇ ਅੰਗੂਠੇ ਵਿੱਚ ਫਰੈਕਚਰ ਹੈ, ਪਰ ਸਾਫ਼ ਕੀਤਾ ਗਿਆ ਕਿ...
Jun 12 2019 | Posted in : Sports News | No Comment | read more...
ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਸੈਂਕੜੇ ਅਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਧਵਨ ਅਤੇ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ ਭਾਰਤ ਨੇ ਪੰਜ ਵਿਕਟਾਂ ’ਤੇ 352 ਦੌੜਾਂ ਬਣਾਈਆਂ, ਜਦੋਂਕਿ ਆਸਟਰੇਲਿਆਈ ਟੀਮ ਸਾਰੀਆਂ ਵਿਕਟਾਂ ਗੁਆ ਕੇ 50 ਓਵਰਾਂ ਵਿੱਚ 316 ਦੌੜਾਂ ਹੀ ਬਣਾ ਸਕੀ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ, ਜਦੋਂਕਿ ਆਸਟਰੇਲੀਆ ਦੀ ਤਿੰਨ ਮੈਚਾਂ ਵਿੱਚ ਪਹਿਲੀ ਹਾਰ ਹੈ। ਭਾਰਤ ਦੀ ਇਸ ਜਿੱਤ ਨਾਲ ਉਸ ਦਾ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਵਿੱਚ ਹਾਰ-ਿਜੱਤ ਦਾ ਰਿਕਾਰਡ 12-4 ਹੋ ਗਿਆ ਹੈ। ਆਸਟਰੇਲੀਆ ਦੇ ਬੱਲੇਬਾਜ਼ਾਂ ਡੇਵਿਡ ਵਾਰਨਰ (56 ਦੌੜਾਂ), ਸਟੀਵ ਸਮਿੱਥ (69 ਦੌੜਾਂ) ਅਤੇ ਅਲੈਕਸ ਕੈਰੀ (52 ਦੌੜਾਂ) ਨੇ ਨੀਮ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ, ਜਦੋਂਕਿ ਉਸਮਾਨ ਖਵਾਜਾ ਨੇ 42 ਦੌੜਾਂ ਅਤੇ ਆਰੋਨ ਫਿੰਚ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਭਾਰਤ...
Jun 10 2019 | Posted in : Sports News | No Comment | read more...
ਲੰਡਨ-ਕਿਰਪਾਨ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ ਕਾਰਨ ਵਿਵਾਦਾਂ ’ਚ ਘਿਰੇ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਿਫ਼ਾਰਿਸ਼ ਦੇ ਬਾਵਜੂਦ ਆਈਸੀਸੀ ਨੇ ਇਹ ਦਸਤਾਨੇ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਨੇ ਅੱਜ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਵਿਕਟਕੀਪਿੰਗ ਦੇ ਆਪਣੇ ਦਸਤਾਨਿਆਂ ’ਤੇ ਕਿਰਪਾਨ ਵਾਲਾ ਨਿਸ਼ਾਨ ਲਾਉਣਾ ਜਾਰੀ ਰੱਖ ਸਕਦੇ ਹਨ ਕਿਉਂਕਿ ਇਹ ਸੈਨਾ ਨਾਲ ਸਬੰਧਤ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਸੀਸੀ ਨੂੰ ਇਸ ਦੀ ਮਨਜ਼ੂਰੀ ਦੇਣ ਲਈ ਕਿਹਾ ਹੈ ਜਿਸ ’ਤੇ ਵਿਸ਼ਵ ਸੰਸਥਾ ਵਿਚਾਰ ਕਰ ਰਹੀ ਹੈ। ਭਾਰਤ ਦੇ ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ੁਰੂਆਤੀ ਮੈਚ ਦੌਰਾਨ ਧੋਨ ਦੇ ਦਸਤਾਨਿਆਂ ’ਤੇ ਕਿਰਪਾਨ ਵਾਲਾ ਨਿਸ਼ਾਨ ਬਣਿਆ ਹੋਇਆ ਸੀ ਜੋ ਸੈਨਾ ਦੇ ਪ੍ਰਤੀਕ ਚਿੰਨ੍ਹ ਵਰਗਾ ਲੱਗ ਰਿਹਾ ਸੀ। ਰਾਏ ਨੇ ਫੋਨ ’ਤੇ ਪੀਟੀਆਈ ਨਾਲ ਗੱਲਬਾਤ...
Jun 08 2019 | Posted in : Sports News | No Comment | read more...
ਸਾਊਥੈਂਪਟਨ-ਇੱਕ ਅਰਬ ਤੋਂ ਵੱਧ ਦੇਸ਼ਵਾਸੀਆਂ ਦੀਆਂ ਉਮੀਦਾਂ ਲੈ ਕੇ ਵਿਰਾਟ ਕੋਹਲੀ ਆਪਣੇ ਕੌਮਾਂਤਰੀ ਕਰੀਅਰ ਦੇ ਸਭ ਤੋਂ ਅਹਿਮ ਸਫ਼ਰ ਦਾ ਆਗਾਜ਼ ਬੁੱਧਵਾਰ ਨੂੰ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਲਗਾਤਾਰ ਦੋ ਹਾਰਾਂ ਦੀ ਝੰਬੀ ਦੱਖਣੀ ਅਫਰੀਕਾ ਖ਼ਿਲਾਫ਼ ਕਰੇਗਾ। ਇਸ ਦੌਰ ਦੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਕੋਹਲੀ ਦੀ ਬਤੌਰ ਕਪਤਾਨ ਅਸਲ ਪ੍ਰੀਖਿਆ ਕ੍ਰਿਕਟ ਦੇ ਇਸ ਕੁੰਭ ਵਿੱਚ ਹੋਵੇਗੀ। ਭਾਰਤ ਕੋਲ ਮੈਚ ਜੇਤੂਆਂ ਦੀ ਘਾਟ ਨਹੀਂ ਅਤੇ ਉਨ੍ਹਾਂ ਵਿੱਚ ਪਹਿਲਾ ਨਾਮ ਖ਼ੁਦ ਕੋਹਲੀ ਦਾ ਹੈ, ਪਰ ਇਸ ਵਿੱਚ ਉਹ ‘ਨੂਰ’ ਨਹੀਂ ਦਿਸ ਰਿਹਾ, ਜੋ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ 2011 ਦੀ ਵਿਸ਼ਵ ਕੱਪ ਜੇਤੂ ਟੀਮ ਵਿੱਚ ਸੀ। ਉਸ ਟੀਮ ਵਿੱਚ ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ, ਯੁਵਰਾਜ ਸਿੰਘ, ਗੌਤਮ ਗੰਭੀਰ, ਜ਼ਹੀਰ ਖ਼ਾਨ ਅਤੇ ਹਰਭਜਨ ਸਿੰਘ ਸਨ, ਜਿਨ੍ਹਾਂ ਦਾ ਸਾਥ ਦੇਣ ਲਈ ਮੁਨਾਫ਼ ਪਟੇਲ, ਆਸ਼ੀਸ਼ ਨੇਹਰਾ, ਸੁਰੇਸ਼ ਰੈਣਾ ਅਤੇ ਨੌਜਵਾਨ ਕੋਹਲੀ ਸੀ। ਮੌਜੂਦਾ ਟੀਮ ਦਾ ਕਪਤਾਨ...
Jun 05 2019 | Posted in : Sports News | No Comment | read more...
ਕਾਰਡਿਫ-ਮੈਟ ਹੈਨਰੀ ਅਤੇ ਲੌਕੀ ਫਰਗੂਸਨ ਦੀ ਖ਼ਤਰਨਾਕ ਗੇਂਦਬਾਜ਼ੀ ਅਤੇ ਸਲਾਮੀ ਜੋੜੀ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਆਈਸੀਸੀ ਵਿਸ਼ਵ ਕੱਪ 2019 ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਸਾਬਕਾ ਚੈਂਪੀਅਨ ਸ੍ਰੀਲੰਕਾ ਨੂੰ ਦਸ ਵਿਕਟਾਂ ਨਾਲ ਨਮੋਸ਼ੀਜਨਕ ਹਾਰ ਦਿੱਤੀ। ‘ਮੈਨ ਆਫ ਦਿ ਮੈਚ’ ਬਣੇ ਹੈਨਰੀ (29 ਦੌੜਾਂ ਦੇ ਕੇ ਤਿੰਨ) ਨੇ ਸੀਨੀਅਰ ਕ੍ਰਮ ਅਤੇ ਫਰਗੂਸਨ (22 ਦੌੜਾਂ ਦੇ ਕੇ ਤਿੰਨ) ਨੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਨਿਸ਼ਾਨਾ ਬਣਾਇਆ। ਇਸ ਤਰ੍ਹਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਸ੍ਰੀਲੰਕਾ ਦੀ ਟੀਮ ਕਪਤਾਨ ਦਿਮੁਥ ਕਰੁਣਾਰਤਨੇ ਦੀਆਂ ਨਾਬਾਦ 52 ਦੌੜਾਂ ਦੇ ਬਾਵਜੂਦ 29.2 ਓਵਰਾਂ ਵਿੱਚ 136 ਦੌੜਾਂ ’ਤੇ ਢੇਰ ਹੋ ਗਈ। ਅਭਿਆਸ ਮੈਚ ਵਿੱਚ ਭਾਰਤ ਨੂੰ ਹਰਾਉਣ ਵਾਲੇ ਨਿਊਜ਼ੀਲੈਂਡ ਨੇ ਸਿਰਫ਼ 16.1 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 137 ਦੌੜਾਂ ਬਣਾ ਕੇ ਆਪਣੀ ਮੁਹਿੰਮ ਦਾ ਜ਼ਬਰਦਸਤ ਆਗਾਜ਼ ਕੀਤਾ। ਮਾਰਟਿਨ ਗੁਪਟਿਲ (51 ਗੇਂਦਾਂ ’ਤੇ ਨਾਬਾਦ 73 ਦੌੜਾਂ) ਅਤੇ...
Jun 02 2019 | Posted in : Sports News | No Comment | read more...
ਪੈਰਿਸ-ਜਰਮਨੀ ਦੇ ਪੰਜਵਾਂ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ੈਵੇਰੇਵ ਨੇ ਅੱਜ ਇੱਥੇ ਫਰੈਂਚ ਓਪਨ ਦੇ ਪਹਿਲੇ ਗੇੜ ਦੇ ਰੋਮਾਂਚਕ ਮੁਕਾਬਲੇ ਵਿੱਚ ਜੌਹਨ ਮਿਲਮੈਨ ਨੂੰ ਸ਼ਿਕਸਤ ਦਿੱਤੀ। 22 ਸਾਲ ਦੇ ਜ਼ੈਵੇਰੇਵ ਨੇ ਪਹਿਲੇ ਦੋ ਸੈੱਟ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਆਸਟਰੇਲੀਆ ਮਿਲਮੈਨ ਨੇ ਤੀਜਾ ਅਤੇ ਚੌਥਾ ਸੈੱਟ ਆਪਣੇ ਨਾਮ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਉਲਟਫੇਰ ਕਰਨ ਤੋਂ ਖੁੰਝ ਗਿਆ। ਜ਼ੈਵੇਰੇਵ ਨੇ ਚਾਰ ਘੰਟੇ 11 ਮਿੰਟ ਤੱਕ ਚੱਲੇ ਇਸ ਮੁਕਾਬਲੇ ਨੂੰ 7-6, 6-3, 2-6, 6-7, 6-3 ਨਾਲ ਜਿੱਤਿਆ। ਜ਼ੈਵੇਰੇਵ ਦੂਜੇ ਗੇੜ ਵਿੱਚ ਸਵੀਡਨ ਦੇ ਕੁਆਲੀਫਾਇਰ ਖਿਡਾਰੀ ਮਿਖ਼ਾਈਲ ਯੇਮਰੇ ਨਾਲ ਭਿੜੇਗਾ। ਅਨੁਭਵੀ ਖਿਡਾਰੀ ਜੇ ਮਾਰਟਿਨ ਡੈਲ ਪੋਤਰੋ ਨੇ ਚਿੱਲੀ ਦੇ ਨਿਕੋਲਸ ਜੈਰੀ ਨੂੰ 3-6, 6-2, 6-1, 6-4 ਨਾਲ ਹਰਾਇਆ। ਪਹਿਲੇ ਗੇੜ ਦੇ ਹੋਰ ਮੁਕਾਬਲਿਆਂ ਵਿੱਚ ਇਟਲੀ ਦੇ ਫੈਬਿਓ ਫੋਗਨਿਨੀ ਨੇ ਹਮਵਤਨ ਐਂਡਰਿਆਸ ਸੈਪੀ ਨੂੰ ਮਾਤ ਦਿੱਤੀ। ਸਪੇਨ ਦੇ ਰੌਬਰਟ ਬਾਤਿਸਤਾ ਅਗੁਤ ਨੇ ਅਮਰੀਕਾ ਦੇ ਸਟੀਵ ਜੌਨਸਨ...
May 29 2019 | Posted in : Sports News | No Comment | read more...
ਲੁਧਿਆਣਾ-ਪੰਜਾਬ ਵਾਰੀਅਰਜ਼ ਨੇ ਇੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਸਪੋਰਟਸ ਯੂ ਨੂੰ ਹਰਾ ਕੇ ਗਲੋਬਲ 3ਵੀ3-ਰੈੱਡ ਬੁੱਲ ਰੀਨ-2019 ਬਾਸਕਟਬਾਲ ਟੂਰਨਾਮੈਂਟ ਦਾ ਪਹਿਲਾ ਲੁਧਿਆਣਾ ਐਡੀਸ਼ਨ ਜਿੱਤ ਲਿਆ। ਇਸ ਟੂਰਨਾਮੈਂਟ ਵਿੱਚ 32 ਟੀਮਾਂ ਨੇ ਹਿੱਸਾ ਲਿਆ। ਤੇਜ਼ ਗਤੀ ਦੇ ਬਾਸਕਟਬਾਲ ਮੁਕਾਬਲਿਆਂ ਵਿੱਚ ਪੰਜਾਬ ਵਾਰੀਅਰਜ਼ ਦੀ ਟੀਮ ਨੇ ਆਪਣੇ ਵਿਰੋਧੀ ਸਪੋਰਟਸ ਯੂ ਨੂੰ ਫਾਈਨਲ ਵਿੱਚ 12-14 ਨਾਲ ਹਰਾ ਕਿ ਲੁਧਿਆਣਾ ਕੁਆਲੀਫਾਇਰਜ਼ ਵਿੱਚ ਥਾਂ ਬਣਾਈ। ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਹੋਏ ਸੈਮੀ-ਫਾਈਨਲ ਮੁਕਾਬਲਿਆਂ ਵਿੱਚ ਸਪੋਰਟਸ ਯੂ ਨੇ ਏਕੇ 47 ਨੂੰ 14-9 ਨਾਲ, ਜਦਕਿ ਪੰਜਾਬ ਵਾਰੀਅਰਜ਼ ਨੇ ਪਿਸਟਲ ਗਰੁੱਪ ਨੂੰ 12-9 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਪੰਜਾਬੀ ਵਾਰੀਅਰਜ਼ ਹੁਣ ਜੂਨ ਦੇ ਪਹਿਲੇ ਹਫ਼ਤੇ ਮੁੰਬਈ ਵਿੱਚ ਹੋਣ ਵਾਲੇ ਕੌਮੀ ਫ਼ਾਈਨਲ ਵਿੱਚ ਹਿੱਸਾ ਲਵੇਗੀ ਅਤੇ ਇਸ ਵਿੱਚੋਂ ਜੇਤੂ ਟੀਮ ਗਲੋਬਲ ਫਾਈਨਲ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰੇਗੀ। ਇਸ ਤਰ੍ਹਾਂ ਦੇ ਬਾਸਕਟਬਾਲ ਮੁਕਾਬਲਿਆਂ...
May 28 2019 | Posted in : Sports News | No Comment | read more...