Your Advertisement
ਅੰਮ੍ਰਿਤਸਰ, 27 ਦਸੰਬਰ - ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵੀਰ ਬਾਲ ਦਿਵਸ ਦਾ ਨਾਂ ਬਦਲਣ ਦੀ ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ ਫਿਲਹਾਲ ਕੇਂਦਰ ਸਰਕਾਰ ਨੇ ਅਣਡਿੱਠ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਸਬੰਧੀ ਦਿਵਸ ਨੂੰ ਅੱਜ ਵੀਰ ਬਾਲ ਦਿਵਸ ਦੇ ਰੂਪ ਵਿੱਚ ਹੀ ਮਨਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਨਾਮ ਨਾਲ ਮਣਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਦਿਵਸ ਦਾ ਨਾਮ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਣ ਦੀ ਅਪੀਲ ਕੀਤੀ ਸੀ। ਇਸ ਦੌਰਾਨ ਅਮਰੀਕਾ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਦੋਸ਼ ਲਾਇਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਨਾਮ ਹੇਠਾਂ ਰਾਸ਼ਟਰਵਾਦ ਦੇ ਰੰਗ ਵਿੱਚ ਰੰਗਣ ਦੀ ਸਾਜ਼ਿਸ਼ ਹੈ। ਕਮੇਟੀ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਆਖਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੁੱਚੀ ਮਨੁੱਖਤਾ ਅਤੇ ਕੁੱਲ ਕਾਇਨਾਤ ਵਾਸਤੇ ਸੀ। ਇਸੇ ਲਈ ਉਨ੍ਹਾਂ ਨੂੰ ਬਾਬੇ ਕਹਿ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਵੀਰ ਬਾਲ ਦਿਵਸ ਦੇ ਨਾਂ ਹੇਠ ਛੁਟਿਆਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਸਿੱਖ ਕੌਮ ਦੇ ਮਾਮਲਿਆਂ ਵਿਚ ਸਿੱਧੀ ਦਖ਼ਲਅੰਦਾਜ਼ੀ ਅਤੇ ਸਿੱਖ ਇਤਿਹਾਸ ’ਤੇ ਹਮਲਾ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਦਲ ਖਾਲਸਾ ਜਥੇਬੰਦੀ ਵੀ ਵੀਰ ਬਾਲ ਦਿਵਸ ਨਾਮ ’ਤੇ ਇਤਰਾਜ਼ ਦਰਜ ਕਰਵਾ ਚੁੱਕੀ ਹੈ।ਸਿਰਫ਼ ਸਿਆਸੀ ਮੰਤਵ ਨਾਲ ਕੀਤਾ ਜਾ ਰਿਹੈ ਵਿਰੋਧ : ਸਿਰਸਾਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਵਸ ਦੇ ਨਾਮ ਸਬੰਧੀ ਕੀਤੇ ਜਾ ਰਹੇ ਇਤਰਾਜ਼ ਨੂੰ ਬੇਬੁਨਿਆਦ ਅਤੇ ਬੇਲੋੜਾ ਕਰਾਰ ਦਿੰਦਿਆਂ ਕਿਹਾ ਕਿ ਸਿਰਫ਼ ਸਿਆਸੀ ਮੰਤਵ ਨਾਲ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਦਿਵਸ ਦਾ ਨਾਮ ਹੈ ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ...
Dec 27 2022 | Posted in : Top News | No Comment | read more...
ਨਿਊਯਾਰਕ, 26 ਦਸੰਬਰ - ਇੱਕ ਅਹਿਮ ਅਮਰੀਕੀ ਅਖ਼ਬਾਰ ਦੇ ਭਾਰਤੀ-ਅਮਰੀਕੀ ਤੇ ਪੁਲਿਤਜ਼ਰ ਐਵਾਰਡ ਜੇਤੂ ਸੰਪਾਦਕ ਨੇ ਕੰਪਨੀ ਵੱਲੋਂ ਕੀਤੀ ਜਾਣ ਵਾਲੀ ਵੱਡੀ ਛਾਂਟੀ ਤੋਂ ਆਪਣੇ ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਦੀ ਕੋਸ਼ਿਸ਼ ਤਹਿਤ ਚੜ੍ਹਦੇ ਸਾਲ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਗੈਨੇਟ ਦੀ ਮਾਲਕੀ ਵਾਲੇ ਡੈਟਰੌਇਟ ਫਰੀ ਪ੍ਰੈੱਸ ਦੇ ਸੰਪਾਦਕ ਤੇ ਮੀਤ ਪ੍ਰਧਾਨ ਪੀਟਰ ਭਾਟੀਆ (69) ਨੇ ਪਿਛਲੇ ਹਫ਼ਤੇ ਮੁਲਾਜ਼ਮਾਂ ਦੀ ਇੱਕ ਮੀਟਿੰਗ ਦੌਰਾਨ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਜਦੋਂ ਕੰਪਨੀ ਨੇ ਲਗਾਤਾਰ ਤਿਮਾਹੀ ਘਾਟੇ ਦੀ ਸੂਚਨਾ ਦਿੱਤੀ। ਭਾਟੀਆ ਨੇ ਕਿਹਾ, ‘ਅਸੀਂ ਆਰਥਿਕ ਤੌਰ ’ਤੇ ਇੱਕ ਮੁਸ਼ਕਲ ਦੌਰ ’ਚੋਂ ਲੰਘ ਰਹੇ ਹਾਂ।’ ਭਾਟੀਆ ਦੀ ਅਖ਼ਬਾਰ ’ਚ 110 ਮੁਲਾਜ਼ਮ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘ਕੰਪਨੀ ਛਾਂਟੀ ਦੀ ਪ੍ਰਕਿਰਿਆ ’ਚੋਂ ਲੰਘ ਰਹੀ ਹੈ ਅਤੇ ਮੈਂ ਲਾਜ਼ਮੀ ਤੌਰ ’ਤੇ ਹੋਰ ਨੌਕਰੀਆਂ ਬਚਾਉਣ ਲਈ ਖੁਦ ਨੂੰ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਮੇਰੇ ਕੋਲ ਹੋਰ ਮੌਕੇ ਹਨ ਜੋ ਸ਼ਾਇਦ ਕਿਸੇ ਥਾਂ ਕੰਮ ਆਉਣਗੇ।’ ਜਨਵਰੀ ’ਚ ਅਹੁਦਾ ਛੱਡਣ ਵਾਲੇ ਭਾਟੀਆ ਨੇ ਕਿਹਾ, ‘ਜੇ ਬਜਟ ’ਚੋਂ ਮੇਰੀ ਤਨਖਾਹ ਨਾਲ ਮੁਲਾਜ਼ਮਾਂ ਦੀਆਂ ਕੁਝ ਨੌਕਰੀਆਂ ਬਚਦੀਆਂ ਹਨ ਤਾਂ ਮੈਨੂੰ ਲੱਗਦਾ ਹੈ ਕਿ ਫਰੀ ਪ੍ਰੈੱਸ ਲਈ ਇਹ ਸਹੀ ਗੱਲ ਹੈ।’ ਲਖਨਊ ਨਾਲ ਸਬੰਧਤ ਭਾਟੀਆ ਸਤੰਬਰ 2017 ’ਚ ‘ਦਿ ਫਰੀ ਪ੍ਰੈੱਸ’ ਨਾਲ ਜੁੜੇ ਸਨ। ਡੈਟਰੌਇਟ ਫਰੀ ਪ੍ਰੈੱਸ ਨੇ ਦੱਸਿਆ ਕਿ ਭਾਟੀਆ ਨੂੰ ਬਦਲੇ ਜਾਣ ਦੀ ਅਜੇ ਕੋਈ ਰਿਪੋਰਟ ਨਹੀਂ ਹੈ ਪਰ ਅਖ਼ਬਾਰ ਦੇ ਮੁਲਾਜ਼ਮਾਂ ਦੀ ਛਾਂਟੀ ਦੀ ਸਮਾਂ-ਸੀਮਾ ਅਗਲੇ ਹਫ਼ਤੇ...
Dec 27 2022 | Posted in : Top News | No Comment | read more...
ਨਵੀਂ ਦਿੱਲੀ, 27 ਦਸੰਬਰ - ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਅਮਨ ਬਹਾਲੀ ਲਈ ਭਾਰਤ ਤੋਂ ਮਦਦ ਦੀ ਮੰਗ ਕੀਤੀ। ਜ਼ੈਲੇਂਸਕੀ ਨੇ ਟਵਿੱਟਰ ’ਤੇ ਲਿਖਿਆ ਹੈ, ‘‘ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲ ਹੋਈ ਅਤੇ ਮੈਂ ਉਨ੍ਹਾਂ ਨੂੰ ਜੀ20 ਦੀ ਸਫਲ ਪ੍ਰਧਾਨਗੀ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਮੈਂ ਇਸੇ ਪਲੈਟਫਾਰਮ ’ਤੇ ਅਮਨ ਸਥਾਪਤੀ ਦੇ ਫਾਰਮੂਲੇ ਦਾ ਐਲਾਨ ਕੀਤਾ ਸੀ ਅਤੇ ਹੁਣ ਮੈਂ ਇਸ ਨੂੰ ਲਾਗੂ ਕਰਨ ਲਈ ਭਾਰਤ ਦੀ ਮਦਦ ਚਾਹੁੰਦਾ ਹਾਂ।’’ ਪ੍ਰਧਾਨ ਮੰਤਰੀ ਮੋਦੀ ਨੇ ਅਮਨ ਬਹਾਲੀ ਲਈ ਉਠਾਏ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਕਦਮਾਂ ਲਈ ਹਰ ਸੰਭਵ ਸਹਿਯੋਗ ਦੇਣ ਅਤੇ ਜੰਗ ਪ੍ਰਭਾਵਿਤ ਦੇਸ਼ ਦੀ ਆਮ ਆਬਾਦੀ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣੀ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਦੁਸ਼ਮਣੀ ਦੀ ਸਮਾਪਤੀ ਸਬੰਧੀ ਜ਼ੈਲੇਂਸਕੀ ਦੇ ਸੱਦੇ ਨਾਲ ਖੜ੍ਹਨ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਦੋਹਾਂ ਧਿਰਾਂ ਨੂੰ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਗੱਲਬਾਤ ਤੇ ਕੂਟਨੀਤੀ ਦੇ ਰਾਹ ’ਤੇ ਪਰਤਣਾ ਚਾਹੀਦਾ ਹੈ। ਉਨ੍ਹਾਂ ਇਸ ਸਾਲ ਜੰਗ ਕਾਰਨ ਯੂਕਰੇਨ ਛੱਡਣ ਲਈ ਮਜਬੂਰ ਹੋਏ ਭਾਰਤੀ ਵਿਦਿਆਰਥੀਆਂ ਵਾਸਤੇ ਸਿੱਖਿਆ ਦੇ ਪ੍ਰਬੰਧ ਜਾਰੀ ਰੱਖਣ ਦੀ ਮੰਗ ਵੀ ਕੀਤੀ ਹੈ।ਇਸ ਤੋਂ ਪਹਿਲਾਂ ਲੰਘੀ 4 ਅਕਤੂਬਰ ਨੂੰ ਦੋਹਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਦੌਰਾਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਅਮਨ ਸਬੰਧੀ ਉਪਰਾਲਿਆਂ ’ਚ ਸਹਿਯੋਗ ਦੇਣ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਉਸ ਵੇਲੇ ਜ਼ੈਲੇਂਸਕੀ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਭਾਸ਼ਣ ਦੌਰਾਨ ਸ਼ਾਂਤੀ ਫਾਰਮੂਲੇ ਦੀ ਰੂਪ-ਰੇਖਾ ਦੱਸੀ ਸੀ। ਦੋਹਾਂ ਦੇਸ਼ਾਂ ਵਿਚਾਲੇ ਜਾਰੀ ਜੰਗ ਦਰਮਿਆਨ ਕੀਵ ਵੱਲੋਂ ਰੂਸ ਨਾਲ ਗੱਲਬਾਤ ਦੇ ਸੰਕੇਤ ਵੀ ਦਿੱਤੇ ਜਾਂਦੇ ਰਹਿੰਦੇ ਹਨ। ਸੋਮਵਾਰ ਨੂੰ ਯੂਕਰੇਨ ਨੇ ਰੂਸ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ’ਚੋਂ ਕੱਢਣ ਦੀ ਮੰਗ ਕੀਤੀ ਸੀ। ਯੂਕਰੇਨ ਨੇ ਰੂਸੀ ਖੇਤਰ ਵਿੱਚ ਪੈਂਦੇ ਸਾਰਾਤੋਵ ਓਬਲਾਸਟ ਵਿੱਚ ਇਕ ਫ਼ੌਜੀ ਹਵਾਈ ਖੇਤਰ ’ਤੇ ਹਮਲਾ ਵੀ ਕੀਤਾ ਅਤੇ ਇਸ ਹਮਲੇ ਵਿੱਚ ਤਿੰਨ ਰੂਸੀ ਫੌਜੀ ਮਾਰੇ ਗਏ ਅਤੇ ਉਸ ਦੇ...
Dec 27 2022 | Posted in : Top News | No Comment | read more...
ਨਵੀਂ ਦਿੱਲੀ, 26 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ, ਕੋਵਿਡ ਵੈਕਸੀਨ ਦੀਆਂ 220 ਕਰੋੜ ਤੋਂ ਵੱਧ ਖੁਰਾਕਾਂ ਦੇਣ ਤੇ 400 ਖਰਬ ਡਾਲਰ ਦੀ ਬਰਾਮਦ ਦੇ ਅੰਕੜੇ ਨੂੰ ਛੂਹਣ ਜਿਹੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਲ 2022 ਦੀਆਂ ਇਨ੍ਹਾਂ ਵੱਖ-ਵੱਖ ਸਫ਼ਲਤਾਵਾਂ ਨੇ ਅੱਜ ਪੂਰੇ ਵਿਸ਼ਵ ਵਿਚ ਭਾਰਤ ਦਾ ਇਕ ਵਿਸ਼ੇਸ਼ ਸਥਾਨ ਕਾਇਮ ਕੀਤਾ ਹੈ। ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਮੋਦੀ ਨੇ ਕਿਹਾ ਕਿ ਸਾਲ 2022 ਕਈ ਮਾਅਨਿਆਂ ਵਿਚ ਬਹੁਤ ਪ੍ਰੇਰਕ ਤੇ ਸ਼ਾਨਦਾਰ ਰਿਹਾ ਹੈ। ਇਸ ਸਾਲ ਪ੍ਰੋਗਰਾਮ ਦੀ ਆਖ਼ਰੀ ਕੜੀ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਈ ਦੇਸ਼ਾਂ ਵਿਚ ਕੋਵਿਡ ਦੇ ਵਧਦੇ ਮਾਮਲਿਆਂ ਵੱਲ ਦੇਸ਼ਵਾਸੀਆਂ ਦਾ ਧਿਆਨ ਖਿੱਚਦਿਆਂ ਕਿਹਾ ਕਿ ਉਨ੍ਹਾਂ ਨੂੰ ਚੌਕਸ, ਸੁਰੱਖਿਅਤ ਤੇ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਭਾਰਤ ਨੂੰ ਜੀ-20 ਸਮੂਹ ਦੀ ਪ੍ਰਧਾਨਗੀ ਮਿਲਣ ਦਾ ਵੀ ਜ਼ਿਕਰ ਕੀਤਾ ਤੇ ਦੇਸ਼ਵਾਸੀਆਂ ਨੂੰ ਇਸ ਸੰਮੇਲਨ ਨੂੰ ਇਕ ‘ਲੋਕ ਮੁਹਿੰਮ’ ਬਣਾਉਣ ਦਾ ਸੱਦਾ ਵੀ ਦਿੱਤਾ। ਮੋਦੀ ਨੇ ਇਸ ਸਾਲ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਵਿਚ ਹਰ ਦੇਸ਼ਵਾਸੀ ਨੇ ‘ਆਤਮਨਿਰਭਰ ਭਾਰਤ’ ਦੇ ਸੰਕਲਪ ਨੂੰ ਅਪਣਾਇਆ ਤ ਦੇਸ਼ ਦੇ ਪਹਿਲੇ ਸਵਦੇਸ਼ੀ ਲੜਾਕੂ ਜਹਾਜ਼ਾਂ ਨਾਲ ਲੈਸ ਜੰਗੀ ਬੇੜੇ ਵਿਕਰਾਂਤ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਪੁਲਾੜ, ਡਰੋਨ, ਰੱਖਿਆ ਤੇ ਖੇਡ ਦੀ ਦੁਨੀਆ ਸਹਿਤ ਹਰ ਖੇਤਰ ਵਿਚ ਆਪਣਾ ਜ਼ੋਰ ਦਿਖਾਇਆ। ਚੀਨ, ਜਾਪਾਨ, ਦੱਖਣੀ ਕੋਰੀਆ ਸਹਿਤ ਵਿਸ਼ਵ ਦੇ ਕਈ ਦੇਸ਼ਾਂ ਵਿਚ ਕਰੋਨਾ ਕੇਸਾਂ ਦੇ ਵਧਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਵੇਲੇ ਬਹੁਤ ਸਾਰੇ ਲੋਕ ਛੁੱਟੀਆਂ ਦਾ ਮਨ ਬਣਾ ਕੇ ਬੈਠੇ ਹਨ। ਤੁਹਾਨੂੰ ਹਰ ਤਿਉਹਾਰ ਤੇ ਮੌਕੇ ਦਾ ਆਨੰਦ ਲੈਣਾ ਚਾਹੀਦਾ ਹੈ, ਪਰ ਥੋੜ੍ਹੀ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ।’ ਉਨ੍ਹਾਂ ਮਾਸਕ ਪਹਿਨਣ ਤੇ ਹੋਰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਯੋਗ ਤੇ ਆਯੁਰਵੈਦ ਦੇ ਖੇਤਰ ਵਿਚ ਖੋਜ ਨੂੰ ਇਕ ਚੁਣੌਤੀ ਕਰਾਰ ਦਿੱਤਾ ਤੇ ਇਸ ਗੱਲ ਉਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਖੇਤਰ ਆਧੁਨਿਕ ਯੁੱਗ ਦੀਆਂ ਕਸੌਟੀਆਂ ਉਤੇ ਖ਼ਰੇ ਉਤਰ ਰਹੇ...
Dec 26 2022 | Posted in : Top News | No Comment | read more...
ਪੇਈਚਿੰਗ, 26 ਦਸੰਬਰ - ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਉਹ ਦੁਵੱਲੇ ਸਬੰਧਾਂ ਦੇ ‘ਸਥਿਰ ਤੇ ਠੋਸ ਵਿਕਾਸ’ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਦੋਵੇਂ ਮੁਲਕ ਸਰਹੱਦ ਉਤੇ ਸਥਿਰਤਾ ਕਾਇਮ ਰੱਖਣ ਪ੍ਰਤੀ ਵਚਨਬੱਧ ਹਨ ਜਿੱਥੇ 2020 ਤੋਂ ਤਣਾਅ ਬਣਿਆ ਹੋਇਆ ਹੈ। ਸੰਨ 2022 ਵਿਚ ਚੀਨ ਦੇ ਵਿਦੇਸ਼ੀ ਰਿਸ਼ਤਿਆਂ ਤੇ ਕੌਮਾਂਤਰੀ ਸਥਿਤੀ ਬਾਰੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਾਂਗ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਕੂਟਨੀਤਕ ਤੇ ਫੌਜੀ ਮਾਧਿਅਮ ਰਾਹੀਂ ਵਾਰਤਾ ਕੀਤੀ ਹੈ। ਜ਼ਿਕਰਯੋਗ ਹੈ ਕਿ ਵਾਂਗ ਨੂੰ ਹਾਲ ਹੀ ਵਿਚ ਸੱਤਾਧਾਰੀ ਚੀਨ ਦੀ ਕਮਿਊਨਿਸਟ ਪਾਰਟੀ ਦੀ ਤਾਕਤਵਰ ਰਾਜਨੀਤਕ ਬਿਊਰੋ ਵਿਚ ਸ਼ਾਮਲ ਕੀਤਾ ਗਿਆ ਹੈ। ਵਾਂਗ ਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਭਾਰਤ-ਚੀਨ ਸਰਹੱਦੀ ਢਾਂਚੇ ਦੇ ਵਿਸ਼ੇਸ਼ ਪ੍ਰਤੀਨਿਧੀ ਵੀ ਹਨ ਜੋ ਕਿ ਟਕਰਾਅ ਹੋਣ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਠੱਪ ਪਿਆ ਹੈ ਤੇ ਕੋਈ ਗੱਲਬਾਤ ਨਹੀਂ ਹੋ ਸਕਦੀ ਹੈ। ਚੀਨ ਦੇ ਕੂਟਨੀਤਕ ਕਾਰਜ ਬਾਰੇ ਲੰਮਾ ਭਾਸ਼ਣ ਦਿੰਦਿਆਂ ਵਾਂਗ ਨੇ ਜ਼ਿਆਦਾਤਰ ਅਮਰੀਕਾ ਨਾਲ ਵਿਗੜੇ ਰਿਸ਼ਤਿਆਂ ਉਤੇ ਧਿਆਨ ਕੇਂਦਰਤ ਕੀਤਾ। ਉਨ੍ਹਾਂ ਯੂਕਰੇਨ ਜੰਗ ਦੇ ਮੱਦੇਨਜ਼ਰ ਰੂਸ ਨਾਲ ਮਜ਼ਬੂਤ ਹੋਏ ਰਿਸ਼ਤਿਆਂ ਦਾ ਵੀ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਅਪਰੈਲ 2020 ਦੇ ਟਕਰਾਅ ਤੋਂ ਬਾਅਦ ਹੁਣ ਤੱਕ 17 ਵਾਰ ਵਾਰਤਾ ਹੋ ਚੁੱਕੀ ਹੈ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਆਖ਼ਰੀ ਵਾਰ ਕਮਾਂਡਰ ਪੱਧਰ ਦੀ ਵਾਰਤਾ 20 ਦਸੰਬਰ ਨੂੰ ਹੋਈ ਸੀ ਜਿਸ ਵਿਚ ਦੋਵੇਂ ਧਿਰਾਂ ਨੇੜਿਓਂ ਸੰਪਰਕ ਵਿਚ ਰਹਿਣ ਤੇ ਗੱਲਬਾਤ ਜਾਰੀ ਰੱਖਣ ਉਤੇ ਸਹਿਮਤ ਹੋਈਆਂ ਸਨ। ਕੁਝ ਨਿਗਰਾਨਾਂ ਦਾ ਕਹਿਣਾ ਹੈ ਕਿ ਭਾਰਤ-ਚੀਨ ਵਿਚਾਲੇ ਤਵਾਂਗ ਵਿਚ ਹਾਲ ਹੀ ’ਚ ਹੋਏ ਟਕਰਾਅ ਤੋਂ ਸੰਕੇਤ ਮਿਲਦਾ ਹੈ ਕਿ 2023 ਵੀ ਦੁਵੱਲੇ ਰਿਸ਼ਤਿਆਂ ਵਿਚ ਕੋਈ ਬਹੁਤ ਸੁਧਾਰ ਨਹੀਂ ਲਿਆ ਸਕੇਗਾ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਲੰਮੇ ਭਾਸ਼ਣ ਦੌਰਾਨ ‘ਬਲੌਕ ਟਕਰਾਅ ਦੀ ਰਣਨੀਤੀ’ ਉਤੇ ਵੀ ਸਵਾਲ ਉਠਾਏ। ਜ਼ਿਕਰਯੋਗ ਹੈ ਕਿ ਪੇਈਚਿੰਗ ਭਾਰਤ ਦੀ ਸ਼ਮੂਲੀਅਤ ਵਾਲੇ ‘ਕੁਆਡ’ ਗੱਠਜੋੜ ਉਤੇ ਇਤਰਾਜ਼ ਕਰਦਾ ਰਿਹਾ ਹੈ। ਵਾਂਗ ਨੇ ਕਿਹਾ ਕਿ ਉਹ ਗੱਠਜੋੜ ਬਣਾ ਕੇ ਮੁਕਾਬਲਾ ਕਰਨ ਦੀ ਨੀਤੀ ਦਾ ਵਿਰੋਧ ਕਰਦੇ ਹਨ...
Dec 26 2022 | Posted in : Top News | No Comment | read more...