ਕਾਹਿਰਾ, 19 ਦਸੰਬਰ - ਇਰਾਨ ਦੇ ਅਧਿਕਾਰੀਆਂ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਬਾਰੇ ਝੂਠ ਫੈਲਾਉਣ ਦੇ ਦੋਸ਼ ਵਿੱਚ ਦੇਸ਼ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਹੈ। ਆਸਕਰ ਜੇਤੂ ਫਿਲਮ 'ਦਿ ਸੇਲਸਮੈਨ' ਦੀ ਅਦਾਕਾਰਾ ਤਾਰਾਨੇਹ ਅਲੀਦੂਸਤੀ ਨੂੰ ਸ਼ਨਿਚਰਵਾਰ ਨੂੰ ਹਿਰਾਸਤ 'ਚ ਲਿਆ ਗਿਆ ਸੀ। ਹਫ਼ਤਾ ਪਹਿਲਾਂ ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਪੋਸਟ ਕੀਤੀ ਸੀ, ਜਿਸ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਤੌਰ 'ਤੇ ਕੀਤੇ ਗਏ ਅਪਰਾਧਾਂ ਲਈ ਹਾਲ ਹੀ ਵਿੱਚ ਫਾਂਸੀ ਦਿੱਤੇ ਗਏ ਪਹਿਲੇ ਵਿਅਕਤੀ ਨਾਲ ਇਕਜੁੱਟਤਾ ਪ੍ਰਗਟ ਕੀਤੀ ਗਈ...
Dec 19 2022 | Posted in :
Top News |
No Comment |
read
more...

ਨਵੀਂ ਦਿੱਲੀ, 19 ਦਸੰਬਰ - ਸਵਦੇਸ਼ੀ ਮਿਜ਼ਾਈਲ ਤਬਾਹ ਕਰਨ ਵਾਲਾ ਜੰਗੀ ਬੇੜਾ ‘ਆਈਐੱਨਐੱਸ ਮੋਰਮੁਗਾਓ’ ਅੱਜ ਭਾਰਤੀ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਈਐੱਨਐੱਸ ਮੋਰਮੁਗਾਓ ਜੰਗੀ ਬੇੜੇ ਦਾ ਡਿਜ਼ਾਈਨ ਤੇ ਵਿਕਾਸ ਭਾਰਤ ਦੇ ਹੁਨਰ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਭਾਰਤ ਨੂੰ ਸਵਦੇਸ਼ੀ ਜਹਾਜ਼ ਨਿਰਮਾਣ ਦਾ ਕੇਂਦਰ ਬਣਾਉਣਾ ਹੈ। ਉਨ੍ਹਾਂ ਆਈ ਐੱਨ ਐੱਸ ਮੋਰਮੁਗਾਓ ਨੂੰ ਦੇਸ਼ ਅੰਦਰ ਬਣੇ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਿਆਂ ’ਚੋਂ ਇੱਕ ਦੱਸਿਆ ਜੋ ਦੇਸ਼ ਦੀਆਂ ਸਮੁੰਦਰੀ ਸਮਰੱਥਾਵਾਂ ’ਚ ਕਾਫੀ ਵਾਧਾ ਕਰੇਗਾ ਤੇ ਕੌਮੀ ਹਿੱਤਾਂ ਨੂੰ ਸੁਰੱਖਿਅਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਜੰਗੀ ਬੇੜਾ ਸਾਡੇ ਦੇਸ਼ ਦੇ ਨਾਲ-ਨਾਲ ਦੁਨੀਆ ਭਰ ’ਚ ਸਾਡੇ ਮਿੱਤਰ ਮੁਲਕਾਂ ਦੀਆਂ ਮੌਜੂਦਾ ਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਰੱਖਿਆ ਮੰਤਰੀ ਨੇ ਆਈਐੱਨਐੱਸ ਮੋਰਮੁਗਾਓ ਨੂੰ ਕਮਿਸ਼ਨ ਕਰਨ ਲਈ ਜਲ ਸੈਨਾ ਤੇ ਐੱਮਡੀਐੱਲ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਇੰਜਨੀਅਰਾਂ, ਤਕਨੀਸ਼ੀਅਨਾਂ, ਡਿਜ਼ਾਈਨਰਾਂ ਤੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਦੁਨੀਆ ਦੇ ਪੰਜ ਅਰਥਚਾਰਿਆਂ ’ਚ ਸ਼ਾਮਲ ਹੈ ਅਤੇ ਮਾਹਿਰਾਂ ਅਨੁਸਾਰ ਇਹ 2027 ਤੱਕ ਸਿਖਰਲੇ ਤਿੰਨ ਅਰਥਚਾਰਿਆਂ ’ਚ ਸ਼ਾਮਲ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪੱਛਮੀ ਤੱਟ ’ਤੇ ਸਥਿਤ ਇਤਿਹਾਸਕ ਗੋਆ ਦੇ ਸਾਹਿਲੀ ਸ਼ਹਿਰ ਦੇ ਨਾਂ ’ਤੇ ਮੋਰਮੁਗਰਾਓ ਨਾਂ ਰੱਖਿਆ ਗਿਆ ਹੈ। ਇਸ ਮੌਕੇ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਕਿਹਾ ਕਿ ਆਈਐੱਨਐੱਸ ਮੋਰਮੁਗਾਓ ਦੀ ਕਮਿਸ਼ਨਿੰਗ ਪਿਛਲੇ ਇੱਕ ਦਹਾਕੇ ’ਚ ਜੰਗੀ ਬੇੜਿਆਂ ਦੇ ਡਿਜ਼ਾਈਨ ਤੇ ਨਿਰਮਾਣ ਸਮਰੱਥਾ ’ਚ ਭਾਰਤ ਦੀ ਵੱਡੀ ਤਰੱਕੀ ਦਾ ਸੰਕੇਤ ਹੈ। ਇਸ ਮੌਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਰੱਖਿਆ ਸਟਾਫ ਦੇ ਮੁਖੀ ਜਨਰਲ ਅਨਿਲ ਚੌਹਾਨ ਤੇ ਗੋਆ ਦੇ ਰਾਜਪਾਲ ਪੀਐੱਸ ਸ੍ਰੀਧਰਨ ਪਿੱਲੈ ਵੀ ਹਾਜ਼ਰ ਸਨ। ਇਸੇ ਦੌਰਾਨ ਰਾਜਨਾਥ ਸਿੰਘ ਨੇ ਪੁਰਾਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਰਾਣਾਂ ’ਚ ਸਮੁੰਦਰ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਉਨ੍ਹਾਂ ਜਲ ਸੈਨਿਕਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ, ‘ਤੁਸੀਂ ਸਾਡੇ ਸਮੁੰਦਰ...
Dec 19 2022 | Posted in :
Top News |
No Comment |
read
more...

ਰੂਪਨਗਰ/ਘਨੌਲੀ, 17 ਦਸੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਪੀਐੱਸਪੀਸੀਐੱਲ ਦੀ ਪਛਵਾੜਾ ਖਾਣ ਤੋਂ ਕੋਲਾ ਲੈ ਕੇ ਪੁੱਜੀ ਰੇਲ ਗੱਡੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਆਪਣੀ ਕੋਲਾ ਖਾਣ ਸ਼ੁਰੂ ਹੋਣ ਨਾਲ, ਜਿੱਥੇ ਸੂਬੇ ਵਿੱਚ ਹੁਣ ਬਿਜਲੀ ਦੇ ਕੱਟ ਨਹੀਂ ਲੱਗਣਗੇ, ਉੱਥੇ ਹੀ ਕੋਲਾ ਵੀ ਪਹਿਲਾਂ ਨਾਲੋਂ ਸਸਤਾ ਮਿਲੇਗਾ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਨੇ ਪਿਛਲੇ ਸਾਲ ਦੇ ਮੁਕਾਬਲੇ 83 ਫ਼ੀਸਦੀ ਵੱਧ ਬਿਜਲੀ ਦਾ ਉਤਪਾਦਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਅਲਾਟ ਹੋਈ ਪਛਵਾੜਾ ਖਾਣ ਦਾ ਉਤਪਾਦਨ 2015 ਤੋਂ ਬੰਦ ਪਿਆ ਸੀ। ਪਿਛਲੀਆਂ ਸਰਕਾਰਾਂ ਨੇ ਉਤਪਾਦਨ ਬਹਾਲ ਕਰਨ ਵੱਲ ਧਿਆਨ ਨਹੀਂ ਦਿੱਤਾ ਤੇ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਮਾਰਚ-2022 ਵਿੱਚ ਇਸ ਮਾਮਲੇ ਦੀ ਸਹੀ ਢੰਗ ਨਾਲ ਪੈਰਵੀ ਕਰ ਕੇ ਕੋਲੇ ਦੀ ਖਾਣ ਦੀ ਸਪਲਾਈ ਬਹਾਲ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਖਾਣ ਤੋਂ 70 ਲੱਖ ਟਨ ਸਾਲਾਨਾ ਕੋਲਾ ਪ੍ਰਾਪਤ ਹੋਵੇਗਾ ਤੇ ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਭਵਿੱਖ ਵਿੱਚ ਵਿਦੇਸ਼ਾਂ ਤੋਂ ਕੋਲਾ ਮੰਗਵਾਉਣ ਦੀ ਕੋਈ ਲੋੜ ਨਹੀਂ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੌਰਾਨ ਕੀਤੇ ਗਏ ਸਾਰੇ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਏ) ਦੀ ਸਮੀਖਿਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੋਲੇ ਦੀ ਸਪਲਾਈ ਮੁੜ ਸ਼ੁਰੂ ਹੋਣ ਨਾਲ ਪੀਐੱਸਪੀਸੀਐੱਲ ਨੂੰ 600 ਕਰੋੜ ਰੁਪਏ ਸਾਲਾਨਾ ਦੀ ਸਿੱਧੀ ਬੱਚਤ ਹੋਵੇਗੀ, ਜਦੋਂਕਿ ਘਰੇਲੂ ਕੋਲੇ ’ਤੇ ਪੂਰੀ ਤਰ੍ਹਾਂ ਨਿਰਭਰਤਾ ਨਾਲ ਹੋਰ 520 ਕਰੋੜ ਰੁਪਏ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਨੂੰ ਵਾਧੂ ਬਚਦੇ ਕੋਲੇ ਦੀ ਸਪਲਾਈ ਤੋਂ ਹੋਰ 1500 ਕਰੋੜ ਰੁਪਏ ਜੁਟਾਏ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਊਰਜਾ ਮੰਤਰੀ ਨੂੰ ਭਾਰਤ ਸਰਕਾਰ ਦੇ ਇਸ ਫ਼ੈਸਲੇ ਦੀ ਸਮੀਖਿਆ ਕਰਨ ਅਤੇ ਮੌਜੂਦਾ ਆਰਐੱਸਆਰ ਮੋਡ ਦੀ ਬਜਾਏ ਸਿੱਧਾ ਰੇਲ ਮੋਡ ਰਾਹੀਂ ਸੂਬੇ ਨੂੰ ਕੋਲੇ ਦੀ 100 ਫ਼ੀਸਦੀ ਸਪਲਾਈ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ...
Dec 17 2022 | Posted in :
Top News |
No Comment |
read
more...
ਕੀਵ, 17 ਦਸੰਬਰ - ਰੂਸੀ ਸੈਨਾ ਨੇ ਯੁੂਕਰੇਨ ’ਤੇ ਹਮਲਾ ਤੇਜ਼ ਕਰਦਿਆਂ ਸ਼ੁੱਕਰਵਾਰ ਨੂੰ ਘੱਟੋ-ਘੱਟ 60 ਮਿਜ਼ਾਈਲਾਂ ਦਾਗ਼ੀਆਂ। ਯੂਕਰੇਨ ਦੀ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱੱਟ ਚਾਰ ਸ਼ਹਿਰਾਂ ਵਿੱਚ ਹਮਲੇ ਦੀਆਂ ਖ਼ਬਰਾਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਯੂਕਰੇਨ ਦੀ ਇੱਕ ਰਿਹਾਇਸ਼ੀ ਇਮਾਰਤ ’ਤੇ ਹਮਲੇ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਯੂਕਰੇਨ ਦੇ ਦੋ ਵੱਡੇ ਸ਼ਹਿਰਾਂ ਕੀਵ ਅਤੇ ਖਾਰਕੀਵ ਵਿੱਚ ਬਿਜਲੀ ਅਤੇ ਪਾਣੀ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ।ਸੋਸ਼ਲ ਮੀਡੀਆ ਅਨੁਸਾਰ ਯੂਕਰੇਨ ਦੇ ਸ਼ਹਿਰ ਕੀਵ, ਦੱਖਣ-ਪੂਰਬੀ ਕ੍ਰੀਵੀਰੀਹਾ, ਦੱਖਣ-ਪੂਰਬੀ ਜ਼ਪੋਰਿਜ਼ਜ਼ੀਆ ਅਤੇ ਉੱਤਰ-ਪੂਰਬੀ ਖਾਰਕੀਵ ਵਿੱਚ ਮਿਜ਼ਾਈਲ ਹਮਲੇ ਦੀਆਂ ਖ਼ਬਰਾਂ ਹਨ।ਯੂਕਰੇਨ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਹਾਨਤ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਚਾਰ ਸ਼ਹਿਰਾਂ ’ਤੇ 60 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਯੂਕਰੇਨ ਦੀ ਸੈਨਾ ਇਨ੍ਹਾਂ ਵਿੱਚੋਂ ਕਿੰਨੀਆਂ ਮਿਜ਼ਾਈਲਾਂ ਨਸ਼ਟ ਕਰਨ ਵਿੱਚ ਸਫ਼ਲ ਰਹੀ। ਹਾਲਾਂਕਿ ਕੁੱਝ ਅਧਿਕਾਰੀਆਂ ਨੇ ਕਿਹਾ ਕਿ ਕਈ ਮਿਜ਼ਾਈਲਾਂ ਨੂੰ ਸਫ਼ਲਤਾਪੂੁਰਵਕ ਨਸ਼ਟ ਕਰ ਦਿੱਤਾ ਗਿਆ। ਇਹਾਨਤ ਨੇ ਕਿਹਾ ਕਿ ਰੂੁਸੀ ਸੈਨਾ ਨੇ ਕਾਲਾ ਸਾਗਰ ਤੋਂ ਕਰੂਜ਼ ਮਿਜ਼ਾਈਲਾਂ ਦਾਗੀਆਂ ਤੇ ਐਂਟੀ-ਏਅਰਕ੍ਰਾਫਟ ਡਿਫੈਂਸ ਦਾ ਧਿਆਨ ਭਟਕਾਉਣ ਲਈ ਬੰਬਾਰ ਜਹਾਜ਼ਾਂ ਦੀ ਵਰਤੋਂ...
Dec 17 2022 | Posted in :
Top News |
No Comment |
read
more...

ਨਵੀਂ ਦਿੱਲੀ, 17 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਆਪਣੀ ਗੱਲ ਨੂੰ ਦੁਹਰਾਇਆ ਕਿ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਇੱਕੋ-ਇੱਕ ਹੱਲ ਕੂਟਨੀਤਕ ਗੱਲਬਾਤ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਊਰਜਾ ਸਹਿਯੋਗ, ਵਪਾਰ, ਨਿਵੇਸ਼, ਰੱਖਿਆ ਅਤੇ ਸੁਰੱਖਿਆ ਸਹਿਯੋਗ ਤੋਂ ਇਲਾਵਾ ਹੋਰ ਖੇਤਰਾਂ ਸਣੇ ਦੁਵੱਲੇ ਸਮਝੌਤਿਆਂ ਦੇ ਵੱਖ-ਵੱਖ ਪੱਖਾਂ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਜਾਰੀ ਇਕ ਬਿਆਨ ਵਿੱਚ ਕਿਹਾ, ‘‘ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਗੱਲ ਦੁਹਰਾਈ ਹੈ ਕਿ ਮਸਲੇ ਦਾ ਇੱਕੋ-ਇੱਕ ਹੱਲ ਗੱਲਬਾਤ ਤੇ ਕੂਟਨੀਤੀ ਹੈ।’’ 16 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਤੋਂ ਇਕ ਪਾਸੇ ਸਮਰਕੰਦ ਵਿੱਚ ਦੋਹਾਂ ਆਗੂਆਂ ਦੀ ਆਹਮੋ-ਸਾਹਮਣੇ ਹੋਈ ਮੀਟਿੰਗ ਤੋਂ ਬਾਅਦ ਇਹ ਦੂਜੀ ਗੱਲਬਾਤ ਹੈ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪੂਤਿਨ ਨੂੰ ਜੀ20 ਵਿੱਚ ਭਾਰਤ ਦੇ ਪ੍ਰਧਾਨਗੀ ਦੇ ਚੱਲ ਰਹੇ ਕਾਰਜਕਾਲ ਬਾਰੇ ਵੀ ਸੰਖੇਪ ਵਿੱਚ ਦੱਸਿਆ ਅਤੇ ਇਸ ਦੌਰਾਨ ਜੀ20 ਦੀਆਂ ਪ੍ਰਮੁੱਖ ਤਰਜੀਹਾਂ ਦਾ ਜ਼ਿਕਰ ਵੀ ਕੀਤਾ। ਦੋਹਾਂ ਆਗੂਆਂ ਨੇ ਇਕ-ਦੂਜੇ ਦੇ ਸੰਪਰਕ ਵਿੱਚ ਰਹਿਣ ਦੀ ਹਾਮੀ ਵੀ ਭਰੀ। ਸਮਰਕੰਦ ਵਿੱਚ ਆਪਣੀ ਪਿਛਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੁਵੱਲੇ ਸਬੰਧਾਂ ਵਿੱਚ ਨਿਰੰਤਰ ਗਤੀ ਦੀ ਸ਼ਲਾਘਾ ਕੀਤੀ ਸੀ। ਮੋਦੀ ਨੇ ਆਪਣੀਆਂ ਟਿੱਪਣੀਆਂ ਵਿੱਚ ਕਿਹਾ, ‘‘ਅੱਜ ਦਾ ਸਮਾਂ ਜੰਗ ਦਾ ਨਹੀਂ ਹੈ। ਮੈਂ ਪਹਿਲਾਂ ਵੀ ਇਸ ਬਾਰੇ ਤੁਹਾਡੇ ਨਾਲ ਗੱਲ ਕੀਤੀ ਸੀ। ਅੱਜ ਵੀ ਸਾਨੂੰ ਗੱਲਬਾਤ ਦਾ ਮੌਕਾ ਮਿਲਿਆ ਹੈ ਤੇ ਅਸੀਂ ਸ਼ਾਂਤੀ ਦੀ ਰਾਹ ’ਤੇ ਅੱਗੇ ਵਧ ਸਕਦੇ ਹਾਂ। ਭਾਰਤ ਤੇ ਰੂਸ ਕਈ ਦਹਾਕਿਆਂ ਤੋਂ ਇਕ-ਦੂਜੇ ਨਾਲ ਰਹੇ ਹਨ।’’ ਮੋਦੀ ਨੇ ਕਿਹਾ, ‘‘ਅਸੀਂ ਕਈ ਵਾਰ ਫੋਨ ’ਤੇ ਭਾਰਤ-ਰੂਸ ਦੇ ਦੁਵੱਲੇ ਸਬੰਧਾਂ ਤੇ ਹੋਰ ਮੁੱਦਿਆਂ ਬਾਰੇ ਗੱਲ ਕੀਤੀ ਹੈ। ਸਾਨੂੰ ਅਨਾਜ, ਤੇਲ ਸੁਰੱਖਿਆ ਅਤੇ ਖਾਦਾਂ ਸਬੰਧੀ ਸਮੱਸਿਆਵਾਂ ਦੇ ਹੱਲ ਦੇ ਤਰੀਕੇ ਲੱਭਣੇ ਚਾਹੀਦੇ...
Dec 17 2022 | Posted in :
Top News |
No Comment |
read
more...