Your Advertisement
* ਪੰਜਾਬ ਸਰਕਾਰ ਨਾਲ ਕੰਪਨੀ ਦਾ 15 ਸਾਲ ਦਾ ਸਮਝੌਤਾ ਹੋਇਆ ਖ਼ਤਮਹੁਸ਼ਿਆਰਪੁਰ, 16 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਪਿਛਲੇ 15 ਸਾਲਾਂ ਤੋਂ ਰਾਹਗੀਰਾਂ ਤੋਂ ਟੈਕਸ ਵਸੂਲ ਰਹੇ ਟੌਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ। ਟੌਲ ਪਲਾਜ਼ਾ ਚਲਾ ਰਹੀ ਕੰਪਨੀ ਦਾ ਸਰਕਾਰ ਨਾਲ ਹੋਇਆ ਸਮਝੌਤਾ 14 ਦਸੰਬਰ ਦੀ ਅੱਧੀ ਰਾਤ ਨੂੰ ਖਤਮ ਹੋ ਗਿਆ ਸੀ। ਭਾਵੇਂ ਇਸ ਦੀ ਜਾਣਕਾਰੀ ਬੀਤੀ ਰਾਤ ਡਿਪਟੀ ਕਮਿਸ਼ਨਰ ਵਲੋਂ ਮੀਡੀਆ ਰਾਹੀਂ ਦੇ ਦਿੱਤੀ ਗਈ ਸੀ ਪਰ ਮੁੱਖ ਮੰਤਰੀ ਇਹ ਐਲਾਨ ਕਰਨ ਲਈ ਅੱਜ ਖੁਦ ਉਚੇਚੇ ਤੌਰ ’ਤੇ ਟੌਲ ਪਲਾਜ਼ੇ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਨਾਲ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ‘ਆਪ’ ਦੇ ਹੋਰ ਵਿਧਾਇਕ ਵੀ ਹਾਜ਼ਰ ਸਨ।ਮੁੱਖ ਮੰਤਰੀ ਨੇ ਦੱਸਿਆ ਕਿ ਕੰਪਨੀ ਨੇ ਬੀਓਟੀ ਸਮਝੌਤੇ ਦੀ ਮਿਆਦ 522 ਹੋਰ ਦਿਨਾਂ ਲਈ ਵਧਾਉਣ ਦੀ ਮੰਗ ਕੀਤੀ ਸੀ ਤਾਂ ਜੋ ਕਰੋਨਾ ਕਾਰਨ ਲੌਕਡਾਊਨ ਅਤੇ ਕਿਸਾਨਾਂ ਦੇ ਅੰਦੋਲਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਟੌਲ ਕੰਪਨੀ ਲੋਕਾਂ ਦੀ ਲੁੱਟ-ਖਸੁੱਟ ਕਰ ਰਹੀ ਸੀ।ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਮੇਂ ਦੌਰਾਨ ਕੰਪਨੀ ਨੇ ਰੋਜ਼ਾਨਾ 1.94 ਲੱਖ ਰੁਪਏ ਦੀ ਕਮਾਈ ਕੀਤੀ ਪਰ ਸਮਝੌਤੇ ਦੀ ਇਕ ਵੀ ਸ਼ਰਤ ਪੂਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਟੀ ਡੀ ਅਗਰਵਾਲ ਇੰਫਰਾਸਟਰੱਕਚਰ ਲਿਮਟਿਡ ਖਿਲਾਫ਼ ਐੱਫ਼ਆਈਆਰ ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਦੀਆਂ ਹੋਰ ਥਾਵਾਂ ’ਤੇ ਟੌਲ ਵਸੂਲ ਰਹੀਆਂ ਕੰਪਨੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਸਮਝੌਤੇ ਦੀ ਮਿਆਦ ਖਤਮ ਹੋਣ ਦੀ ਤਰੀਕ ਮੋਟੇ ਅੱਖਰਾਂ ਵਿਚ ਟੌਲ ਪਲਾਜ਼ਿਆਂ ਦੇ ਬਾਹਰ ਲਿਖਣ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਟੌਲ ਕੰਪਨੀ ਦੀ ਮਿਆਦ ਵਧਾਈ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ 10 ਸਾਲ ਅਕਾਲੀਆਂ ਅਤੇ 5 ਸਾਲ ਕਾਂਗਰਸ ਦੀ ਸਰਕਾਰ ਨੇ ਆਮ ਜਨਤਾ ਦੀ ਲੁੱਟ ਕਰਵਾਈ। ਬੇਨਿਯਮੀਆਂ ਦੇ ਬਾਵਜੂਦ ਟੌਲ ਕੰਪਨੀਆਂ ਦੇ ਸਮਝੌਤੇ ਰੱਦ ਨਹੀਂ ਕੀਤੇ ਗਏ। ਸ੍ਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਟੌਲ ਟੈਕਸ ਦੀ ਗੈਰ-ਵਾਜਬੀਅਤ...
Dec 16 2022 | Posted in : Top News | No Comment | read more...
ਸੰਯੁਕਤ ਰਾਸ਼ਟਰ, 16 ਦਸੰਬਰ - ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ (ਯੂਐੱਨਐੱਸਸੀ) ’ਚ ਕਸ਼ਮੀਰ ਮਸਲਾ ਚੁੱਕਣ ਲਈ ਪਾਕਿਸਤਾਨ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਦੇਸ਼ ਨੇ ਅਲ-ਕਾਇਦਾ ਦੇ ਸਾਬਕਾ ਆਗੂ ਓਸਾਮਾ ਬਿਨ ਲਾਦੇਨ ਨੂੰ ਪਨਾਹ ਦਿੱਤੀ ਅਤੇ ਆਪਣੇ ਗੁਆਂਢੀ ਮੁਲਕ ਦੀ ਸੰਸਦ ’ਤੇ ਹਮਲਾ ਕੀਤਾ, ਉਸ ਨੂੰ ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੰਸਥਾ ’ਚ ‘ਉਪਦੇਸ਼’ ਦੇਣ ਦਾ ਕੋਈ ਹੱਕ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਬੀਤੇ ਦਿਨ ਯੂਐੱਨਐੱਸੀ ’ਚ ਕਸ਼ਮੀਰ ਦਾ ਮਸਲਾ ਚੁੱਕਿਆ ਸੀ ਜਿਸ ਦੇ ਜਵਾਬ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਸਖ਼ਤ ਟਿੱਪਣੀ ਕੀਤੀ ਹੈ। ਜੈਸ਼ੰਕਰ ਨੇ ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਮਿਲ ਕੇ ਕੰਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਸਾਡੇ ਸਮੇਂ ਦੀਆਂ ਅਹਿਮ ਚੁਣੌਤੀਆਂ ਫਿਰ ਭਾਵੇਂ ਉਹ ਮਹਾਮਾਰੀ ਹੋਵੇ, ਜਲਵਾਯੂ ਤਬਦੀਲੀ ਹੋਵੇ, ਸੰਘਰਸ਼ ਜਾਂ ਅਤਿਵਾਦ ਹੋਵੇ, ਖ਼ਿਲਾਫ਼ ਸਾਡੀ ਪ੍ਰਤੀਕਿਰਿਆ ਦੇਣ ’ਤੇ ਨਿਰਭਰ ਕਰਦੀ ਹੈ। ਸੋਧੇ ਹੋਏ ਬਹੁਲਵਾਦ ’ਤੇ ਭਾਰਤ ਦੇ ਅਹਿਮ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਜੈਸ਼ੰਕਰ ਨੇ ਕਿਹਾ, ‘ਅੱਜ ਸਾਡਾ ਧਿਆਨ ਸਪੱਸ਼ਟ ਤੌਰ ’ਤੇ ਬਹੁਲਵਾਦ ’ਚ ਸੁਧਾਰ ’ਤੇ ਕੇਂਦਰਿਤ ਹੈ। ਸੁਭਾਵਿਕ ਤੌਰ ’ਤੇ ਸਾਡੇ ਕੋਲ ਵਿਸ਼ੇਸ਼ ਵਿਚਾਰ ਹੋਣਗੇ ਪਰ ਘੱਟ ਤੋਂ ਘੱਟ ਇੱਕ ਸਹਿਮਤੀ ਬਣ ਰਹੀ ਹੈ ਕਿ ਇਸ ’ਚ ਹੋਰ ਦੇਰ ਨਹੀਂ ਕੀਤੀ ਜਾ ਸਕਦੀ।’ ਉਨ੍ਹਾਂ ਕਿਹਾ, ‘ਅਸੀਂ ਜਦੋਂ ਸਭ ਤੋਂ ਚੰਗੇ ਹੱਲ ਦੀ ਖੋਜ ਕਰਦੇ ਹਾਂ ਤਾਂ ਸਾਡੀਆਂ ਗੱਲਾਂ ਨੂੰ ਧਮਕੀਆਂ ਨਹੀਂ ਮੰਨ ਲੈਣਾ ਚਾਹੀਦਾ। ਦੁਨੀਆ ਜਿਸ ਨੂੰ ਸਵੀਕਾਰ ਨਹੀਂ ਕਰਦੀ ਉਸ ਨੂੰ ਸਹੀ ਠਹਿਰਾਉਣ ਦਾ ਸਵਾਲ ਹੀ ਨਹੀਂ ਉੱਠਣਾ ਚਾਹੀਦਾ। ਇਹ ਲਾਜ਼ਮੀ ਤੌਰ ’ਤੇ ਕਿਸੇ ਮੁਲਕ ਵੱਲੋਂ ਸ਼ਹਿ ਹਾਸਲ ਸਰਹੱਦ ਪਾਰੋਂ ਅਤਿਵਾਦ ਦੇ ਮੁੱਦੇ ’ਤੇ ਵੀ ਲਾਗੂ ਹੁੰਦਾ ਹੈ। ਨਾ ਤਾਂ ਓਸਾਮਾ ਬਿਨ ਲਾਦੇਨ ਨੂੰ ਸੁਰੱਖਿਅਤ ਪਨਾਹਗਾਹ ਦੇਣਾ ਅਤੇ ਨਾ ਹੀ ਗੁਆਂਢੀ ਮੁਲਕ ਦੀ ਸੰਸਦ ’ਤੇ ਹਮਲਾ ਕਰਨਾ, ਇਸ ਕੌਂਸਲ ਸਾਹਮਣੇ ਉਪਦੇਸ਼ ਦੇਣ ਦੀ ਪ੍ਰਮਾਣਿਕਤਾ ਦੇ ਰੂਪ ’ਚ ਕੰਮ ਕਰ ਸਕਦਾ ਹੈ।’...
Dec 16 2022 | Posted in : Top News | No Comment | read more...
ਨਵੀਂ ਦਿੱਲੀ, 16 ਦਸੰਬਰ - ਭਾਰਤੀ ਹਵਾਈ ਸੈਨਾ ਨੇ ਆਪਣੇ ਜੰਗੀ ਜਹਾਜ਼ਾਂ ਦੀ ਜੰਗ ਸਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਅੱਜ ਤੋਂ ਉੱਤਰ-ਪੂਰਬ ਵਿੱਚ ਇਕ ਦੋ ਰੋਜ਼ਾ ਏਕੀਕ੍ਰਿਤ ਸਿਖਲਾਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਹ ਅਭਿਆਸ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਵਿੱਚ 9 ਦਸੰਬਰ ਨੂੰ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ। ਜੰਗੀ ਮਸ਼ਕ ’ਚ ਲੜਾਕੂ ਜਹਾਜ਼ ਰਾਫੇਲ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਚੀਨ ਵੱਲੋਂ ਹਵਾਈ ਸੀਮਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਸੂਤਰਾਂ ਅਨੁਸਾਰ, ‘‘ਭਾਰਤੀ ਹਵਾਈ ਸੈਨਾ ਵੱਲੋਂ ਇਸ ਹਫਤੇ ਪੂਰਬੀ ਖੇਤਰ ਵਿੱਚ ਇਕ ਏਕੀਕ੍ਰਿਤ ਸਿਖਲਾਈ ਅਭਿਆਸ ਕੀਤਾ ਜਾ ਰਿਹਾ ਹੈ ਜਿੱਥੇ ਜਹਾਜ਼ਾਂ ਦੀ ਜੰਗੀ ਤਿਆਰੀ ਨੂੰ ਦੇਖਿਆ ਜਾਵੇਗਾ।’’ਸੂਤਰਾਂ ਦਾ ਕਹਿਣਾ ਹੈ, ‘‘ਪਿਛਲੇ ਕੁਝ ਹਫਤਿਆਂ ਵਿੱਚ ਅਸਲ ਕੰਟਰੋਲ ਰੇਖਾ ’ਤੇ ਦੋ ਤੋਂ ਤਿੰਨ ਮੌਕਿਆਂ ’ਤੇ ਸਾਡੇ ਟਿਕਾਣਿਆਂ ਵੱਲ ਵਧ ਰਹੇ ਚੀਨੀ ਡਰੋਨਾਂ ਨੂੰ ਤਹਿਸ-ਨਹਿਸ ਕਰਨ ਲਈ ਜਾਂ ਰੋਕਣ ਲਈ ਸਾਡੇ ਜੰਗੀ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ। ਹਵਾਈ ਸੀਮਾ ਦੀ ਉਲੰਘਣਾ ਰੋਕਣ ਲਈ ਸੂ-30ਐੱਮਕੇਆਈ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ।’’ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਕਿਹਾ ਕਿ ਤਵਾਂਗ ਖੇਤਰ ਵਿੱਚ ਯੈਂਗਸੇ ਖੇਤਰ ’ਚ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਚੀਨੀ ਸੈਨਿਕਾਂ ਨੂੰ ਭਾਰਤੀ ਫੌਜੀਆਂ ਨੇ ਸਖਤ ਟੱਕਰ ਦਿੱਤੀ।’’ ਉਨ੍ਹਾਂ ਕਿਹਾ, ‘‘ਭਾਰਤੀ ਫੌਜ ਨੇ ਚੀਨੀ ਫੌਜ ਨੂੰ ਆਪਣੀ ਧਰਤੀ ’ਤੇ ਦਾਖਲ ਹੋਣ ਤੋਂ ਬਹਾਦਰੀ ਨਾਲ ਰੋਕਿਆ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀਆਂ ਚੌਕੀਆਂ ’ਚ ਪਰਤਣ ਲਈ ਮਜਬੂਰ ਕਰ ਦਿੱਤਾ।’’ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਏਐੱਨਆਈ ਨੂੰ ਦੱਸਿਆ ਕਿ ਯੈਂਗਸੇ ਖੇਤਰ ’ਚ ਹੋਏ ਟਕਰਾਅ ਤੋਂ ਪਹਿਲਾਂ ਵੀ ਚੀਨੀ ਡਰੋਨ ਬੜੀ ਤੇਜ਼ੀ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ ’ਤੇ ਸਥਿਤ ਭਾਰਤੀ ਟਿਕਾਣਿਆਂ ਵੱਲ ਵਧਦੇ ਰਹੇ ਹਨ ਜਿਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਦੇ ਸੂ-30ਐੱਮਕੇਆਈ ਜੰਗੀ ਜਹਾਜ਼ਾਂ ਨੇ ਰੋਕਿਆ। 13 ਦਸੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ...
Dec 16 2022 | Posted in : Top News | No Comment | read more...
ਚੰਡੀਗੜ੍ਹ, 15 ਦਸੰਬਰ - ਯੂਟੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੂੰ ਅਚਨਚੇਤ ਅਹੁਦੇ ਤੋਂ ਹਟਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਲਗਾਤਾਰ ਆਈਪੀਐੱਸ ਅਫ਼ਸਰਾਂ ਦਾ ਪੈਨਲ ਮੰਗੇ ਜਾਣ ਬਾਰੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਪੇਸ਼ ਕੀਤੇ ਤੱਥਾਂ ਨੇ ਸੂਬਾ ਸਰਕਾਰ ਦੀ ਹਾਲਤ ਕਸੂਤੀ ਬਣਾ ਦਿੱਤੀ ਹੈ। ਸ੍ਰੀ ਪੁਰੋਹਿਤ ਦਾ ਇਹ ਪ੍ਰਤੀਕਰਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਬਾਅਦ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਇੱਕ ਦਿਨ ਪਹਿਲਾਂ ਹੀ ਰਾਜਪਾਲ ਨੂੰ ਲਿਖੇ ਪੱਤਰ ਰਾਹੀਂ ਰੋਸ ਪ੍ਰਗਟਾਇਆ ਸੀ ਕਿ ਚੰਡੀਗੜ੍ਹ ਦੇ ਐੱਸਐੱਸਪੀ ਦੇ ਅਹੁਦੇ ’ਤੇ ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਦੀ ਹੀ ਤਾਇਨਾਤੀ ਕੀਤੀ ਜਾ ਸਕਦੀ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੇਕਰ ਐੱਸਐੱਸਪੀ ਨੂੰ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਸੀ ਤਾਂ ਉਸ ਤੋਂ ਪਹਿਲਾਂ ਰਾਜ ਸਰਕਾਰ ਤੋਂ ਪੈਨਲ ਦੀ ਮੰਗ ਕੀਤੀ ਜਾਣੀ ਚਾਹੀਦੀ ਸੀ। ਮੁੱਖ ਮੰਤਰੀ ਨੇ ਹਰਿਆਣਾ ਕਾਡਰ ਦੇ ਆਈਪੀਐੱਸ ਅਧਿਕਾਰੀ ਨੂੰ ਇਸ ਅਹੁਦੇ ਦਾ ਆਰਜ਼ੀ ਚਾਰਜ ਦੇਣ ਦਾ ਵੀ ਵਿਰੋਧ ਕੀਤਾ ਸੀ। ਮੁੱਖ ਮੰਤਰੀ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਬਾਅਦ ਰਾਜ ਭਵਨ ਵੱਲੋਂ ਅੱਜ ਦੋ ਸਫਿਆਂ ਦਾ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਰਾਹੀਂ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖਾਤਿਬ ਹੁੰਦਿਆਂ ਕਿਹਾ ਹੈ ਕਿ ਪੱਤਰ ਲਿਖੇ ਜਾਣ ਤੋਂ ਪਹਿਲਾਂ ਤੱਥਾਂ ਦੀ ਘੋਖ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਈਪੀਐੱਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਵੱਲੋਂ ਆਪਣੀ ਜ਼ਿੰਮੇਵਾਰੀ ਸੁਚਾਰੂ ਤਰੀਕੇ ਨਾਲ ਨਾ ਨਿਭਾਉਣ ਦੀਆਂ ਰਿਪੋਰਟਾਂ ਆ ਰਹੀਆਂ ਸਨ। ਇਸ ਮਗਰੋਂ ਸੂਬੇ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨਾਲ 28 ਨਵੰਬਰ ਨੂੰ ਫੋਨ ’ਤੇ ਗੱਲਬਾਤ ਕਰਦਿਆਂ ਐੱਸਐੱਸਪੀ ਦੇ ਰਵੱਈਏ ਬਾਰੇ ਜਾਣੂ ਕਰਾਉਂਦਿਆਂ ਕਾਬਲ ਅਫਸਰਾਂ ਦਾ ਪੈਨਲ ਮੰਗਿਆ ਗਿਆ ਸੀ। ਰਾਜਪਾਲ ਨੇ ਪੱਤਰ ਰਾਹੀਂ ਕਿਹਾ ਕਿ ਯੂਟੀ ਦੇ ਡੀਜੀਪੀ ਪ੍ਰਵੀਰ ਰੰਜਨ ਨੇ ਇਸ ਸਬੰਧੀ 30 ਨਵੰਬਰ ਨੂੰ ਸੂਬੇ ਦੇ ਮੁੱਖ ਸਕੱਤਰ ਨਾਲ ਮੁਲਾਕਾਤ ਕਰ ਕੇ ਸਾਰੇ ਤੱਥਾਂ ਤੋਂ ਜਾਣੂ ਕਰਾਉਂਦਿਆਂ ਪੈਨਲ ਭੇਜੇ ਜਾਣ ਦੀ ਗੁਜ਼ਾਰਿਸ਼ ਕੀਤੀ ਸੀ। ਸ੍ਰੀ ਪੁਰੋਹਿਤ ਨੇ ਲਿਖਿਆ ਕਿ 30 ਨਵੰਬਰ ਦੀ ਸ਼ਾਮ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਨੇ ਵੀ ਮੁੱਖ ਸਕੱਤਰ...
Dec 15 2022 | Posted in : Top News | No Comment | read more...
ਕੀਵ, 15 ਦਸੰਬਰ - ਰੂਸੀ ਡਰੋਨਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਪੰਜ ਇਮਾਰਤਾਂ ਤਬਾਹ ਕਰ ਦਿੱਤੀਆਂ ਹਨ ਜਦੋਂਕਿ ਯੂਕਰੇਨ ਦੀ ਹਵਾਈ ਸੈਨਾ ਨੇ ਇਨ੍ਹਾਂ ਵਿਚੋਂ ਕਈ ਡਰੋਨਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਅਥਾਰਿਟੀਜ਼ ਨੇ ਕਿਹਾ ਕਿ ਡਰੋਨ ਹਮਲਿਆਂ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਰੂਸ ਵੱਲੋਂ ਹਾਲੀਆ ਹਫ਼ਤਿਆਂ ਵਿੱਚ ਯੂਕਰੇਨ ਦੇ ਪੂਰਬੀ ਤੇ ਦੱਖਣੀ ਹਿੱਸੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਵਿੱਚ ਬੁਨਿਆਦੀ ਢਾਂਚੇ ਤੇ ਵਸੋਂ ਵਾਲੇ ਹੋਰਨਾਂ ਇਲਾਕਿਆਂ ਵਿਚ ਵੱਡਾ ਨੁਕਸਾਨ ਹੋਇਆ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੰਖੇਪ ਵੀਡੀਓ ਬਿਆਨ ਵਿੱਚ ਕਿਹਾ ਕਿ ‘ਦਹਿਸ਼ਤਗਰਦਾਂ’ ਨੇ ਇਰਾਨ ਦੇ ਬਣੇ 13 ਡਰੋਨ ਦਾਗ਼ੇ ਤੇ ਇਨ੍ਹਾਂ ਸਾਰਿਆਂ ਨੂੰ ਹੇਠਾਂ ਸੁੱਟ ਲਿਆ ਗਿਆ। ਰੂਸ ਵੱਲੋਂ ਹਾਲੀਆ ਹਫ਼ਤਿਆਂ ਦੌਰਾਨ ਯੂਕਰੇਨ ਦੇ ਵੱਖ ਵੱਖ ਹਿੱਸਿਆਂ ਨੂੰ ਨਿਸ਼ਾਨ ਬਣਾ ਕੇ ਕੀਤੇ ਹਮਲੇ ਵਿਚ ਮੋਰਟਾਰ ਤੇ ਰਾਕੇਟਾਂ ਤੋਂ ਇਲਾਵਾ ਡਰੋਨ ਵੀ ਸ਼ਾਮਲ ਸਨ। ਕੀਵ ਸਿਟੀ ਪ੍ਰਸ਼ਾਸਨ ਦੇ ਮੁਖੀ ਸੈਰਹੀ ਪੋਪਕੋ ਨੇ ਟੈਲੀਗਰਾਮ ’ਤੇ ਲਿਖਿਆ ਕਿ ਹਮਲੇ ਦੋ ਹਿੱਸਿਆਂ ਵਿੱਚ ਹੋਏ। ਪਹਿਲੇ ਹਮਲੇ ਵਿੱਚ ਡਰੋਨਾਂ ਜ਼ਰੀਏ ਪ੍ਰਸ਼ਾਸਨਿਕ ਇਮਾਰਤ ਨੂੰ ਤਬਾਹ ਕੀਤਾ ਗਿਆ ਜਦੋਂਕਿ ਚਾਰ ਰਿਹਾਇਸ਼ੀ ਇਮਾਰਤਾਂ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ। ਹਮਲੇ ਮਗਰੋਂ ਰਾਜਧਾਨੀ ਕੀਵ ਵਿੱਚ ਸੁੰਨ ਪਸਰੀ ਰਹੀ। ਉਂਜ ਹਮਲੇ ਕਰਕੇ ਕੇਂਦਰੀ ਸ਼ੇਵਚੈਂਕੀਵਸਕੀ ਸੂਬੇ ਦੀ ਤਿੰਨ ਮੰਜ਼ਿਲਾ ਪ੍ਰਸ਼ਾਸਨਿਕ ਇਮਾਰਤ ਦੀ ਛੱਤ ’ਤੇ ਵੱਡਾ ਮੋਘਾ ਹੋ ਗਿਆ ਤੇ ਧਮਾਕੇ ਕਰਕੇ ਉਥੇ ਖੜ੍ਹੀਆਂ ਕਾਰਾਂ ਤੇ ਨੇੜਲੀ ਇਮਾਰਤ ਦੇ ਸ਼ੀਸ਼ੇ ਟੁੱਟ ਗਏ। ਇਸ ਤੋਂ ਪਹਿਲਾਂ ਯੂਕਰੇਨੀ ਫੌਜਾਂ ਨੇ 5 ਦਸੰਬਰ ਨੂੰ ਰੂਸੀ ਫੌਜ ਵੱਲੋਂ ਕੀਤੇ ਹਮਲਿਆਂ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਸੀ। ਇਨ੍ਹਾਂ ਵਿਚੋਂ ਕੁਝ ਦਾ ਨਿਸ਼ਾਨਾ ਰਾਜਧਾਨੀ ਤੇ ਨੇੜਲਾ ਖੇਤਰ ਸੀ। ਇਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਬਾਇਡਨ ਸਰਕਾਰ ਨੇ ਪੈਟਰੀਅਟ ਮਿਜ਼ਾਈਲ ਬੈਟਰੀ ਯੂਕਰੇਨ ਭੇਜਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਪਿਛਲੇ ਹਫਤੇ ਕਿਹਾ ਸੀ ਕਿ ਮਾਸਕੋ ਨੇ ਡਰੋਨਾਂ ਤੇ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਲਈ ਇਰਾਨ ’ਤੇ ਟੇਕ ਰੱਖੀ ਹੋਈ ਹੈ।...
Dec 15 2022 | Posted in : Top News | No Comment | read more...