ਨਿਊਜ਼ੀਲੈਂਡ: ਕ੍ਰਿਸ ਹਿਪਕਿੰਸ ਦਾ ਪ੍ਰਧਾਨ ਮੰਤਰੀ ਬਣਨਾ ਤੈਅ

ਵੈਲਿੰਗਟਨ - ਨਿੳਜ਼ੀਲੈਂਡ ਵਿੱਚ ਕਰੋਨਾ ਮਹਾਮਾਰੀ ਖ਼ਿਲਾਫ਼ ਟਾਕਰੇ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕ੍ਰਿਸ ਹਿਪਕਿੰਸ (44) ਸੱਤਾਧਾਰੀ ਲੇਬਰ ਪਾਰਟੀ ਵੱਲੋਂ ਇਕਲੌਤੇ ਉਮੀਦਵਾਰ ਵਜੋਂ ਉੱਭਰਨ ਮਗਰੋਂ ਜੈਸਿੰਡਾ ਆਰਡਰਨ ਦੀ ਜਗ੍ਹਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। ਹਾਲਾਂਕਿ ਹਿਪਕਿੰਸ ਨੂੰ ਪ੍ਰਧਾਨ ਮੰਤਰੀ ਬਣਨ ਲਈ ਐਤਵਾਰ ਨੂੰ ਸੰਸਦ ਵਿੱਚ ਆਪਣੀ ਲੇਬਰ ਪਾਰਟੀ ਦੇ ਸਾਥੀਆਂ ਦਾ ਸਮਰਥਨ ਹਾਸਲ ਕਰਨਾ ਪਵੇਗਾ। ਐਤਵਾਰ ਨੂੰ ਲੇਬਰ ਪਾਰਟੀ ਦੇ 64 ਸੰਸਦ ਮੈਂਬਰਾਂ ਜਾਂ ਕੌਕਸ ਦੀ ਹੋਣ ਵਾਲੀ ਮੀਟਿੰਗ ਵਿੱਚ ਹਿਪਕਿੰਸ ਦੀ ਨੇਤਾ ਵਜੋਂ ਪੁਸ਼ਟੀ ਹੋਣ ਦੀ ਉਮੀਦ ਹੈ।