
ਚੰਡੀਗੜ੍ਹ, 22 ਜਨਵਰੀ - ਜਬਰ-ਜਨਾਹ ਤੇ ਕਤਲ ਮਾਮਲੇ ਵਿੱਚ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 40 ਦਿਨਾਂ ਦੀ ਪੈਰੋਲ ਮਿਲਣ ਮਗਰੋਂ ਅੱਜ ਉਹ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਸਥਿਤ ਬਰਨਾਵਾ ਆਸ਼ਰਮ ’ਚ ਪੁੱਜ ਗਿਆ ਹੈ। ਡੇਰਾ ਸਿਰਸਾ ਮੁਖੀ ਨਾਲ ਹਨੀਪ੍ਰੀਤ ਵੀ ਮੌਜੂਦ ਰਹੀ। ਪਿਛਲੇ 14 ਮਹੀਨਿਆਂ ਵਿੱਚ ਡੇਰਾ ਮੁਖੀ ਨੂੰ ਚੌਥੀ ਵਾਰ ਪੈਰੋਲ ਮਿਲੀ ਹੈ।ਡੇਰਾ ਸਿਰਸਾ ਮੁਖੀ ਨੇ ਪੈਰੋਲ ’ਤੇ ਬਾਹਰ ਆਉਣ ਤੋਂ ਬਾਅਦ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਡੇਰਾ ਪ੍ਰੇਮੀਆਂ ਨੂੰ ਸੁਨੇਹਾ ਦਿੱਤਾ। ਉਸ ਨੇ ਕਿਹਾ ਕਿ ਉਹ ਮੁੜ ਸਾਰਿਆਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਯੂਪੀ ਆਸ਼ਰਮ ਵਿੱਚ ਪਹੁੰਚ ਚੁੱਕਾ ਹੈ। ਉਸ ਨੇ ਸਾਰੇ ਡੇਰਾ ਪ੍ਰੇਮੀਆਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਸੇਵਾਦਾਰਾਂ ਵੱਲੋਂ ਜੋ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ, ਉਸ ਅਨੁਸਾਰ ਹੀ ਕੰਮ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾ ਮੁਖੀ ਆਉਣ ਵਾਲੇ ਦਿਨਾਂ ਵਿੱਚ ਸਿਰਸਾ ਵੀ ਆ ਸਕਦਾ ਹੈ।ਡੇਰਾ ਮੁਖੀ ਦੇ ਜੇਲ੍ਹ ’ਚੋਂ ਬਾਹਰ ਆਉਣ ’ਤੇ ਡੇਰਾ ਪ੍ਰੇਮੀਆਂ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪੀੜਤ ਧਿਰ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਦਿੱਤੇ ਜਾਣ ਸਬੰਧੀ ਸਰਕਾਰ ’ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਸਵਾਲ ਚੁੱਕੇ ਹਨ। ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਸਰਕਾਰ ਦੀ ਮਿਲੀਭੁਗਤ ਨਾਲ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਇਸ ਤੋਂ ਸਾਫ ਹੈ ਕਿ ਸਰਕਾਰ ਡੇਰਾ ਮੁਖੀ ਤੋਂ ਰਾਜਸੀ ਲਾਹ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਵੀ ਕਿਸੇ ਸੂਬੇ ਵਿੱਚ ਚੋਣਾਂ ਹੁੰਦੀਆਂ ਹਨ, ਉਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰ ਕੇ ਅਗਲੀ ਕਾਰਵਾਈ ਕਰਨਗੇ।ਦਰਅਸਲ 25 ਅਗਸਤ 2017 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਜਬਰ-ਜਨਾਹ ਦੇ ਮਾਮਲੇ ਵਿੱਖ ਦੋਸ਼ੀ ਕਰਾਰ ਦਿੰਦੇ ਹੋਏ 28 ਅਗਸਤ 2017 ਨੂੰ ਸਜ਼ਾ ਸੁਣਾਈ ਗਈ ਸੀ। ਇਸ...
Jan 22 2023 | Posted in :
Top News |
No Comment |
read
more...
ਵੈਲਿੰਗਟਨ - ਨਿੳਜ਼ੀਲੈਂਡ ਵਿੱਚ ਕਰੋਨਾ ਮਹਾਮਾਰੀ ਖ਼ਿਲਾਫ਼ ਟਾਕਰੇ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕ੍ਰਿਸ ਹਿਪਕਿੰਸ (44) ਸੱਤਾਧਾਰੀ ਲੇਬਰ ਪਾਰਟੀ ਵੱਲੋਂ ਇਕਲੌਤੇ ਉਮੀਦਵਾਰ ਵਜੋਂ ਉੱਭਰਨ ਮਗਰੋਂ ਜੈਸਿੰਡਾ ਆਰਡਰਨ ਦੀ ਜਗ੍ਹਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। ਹਾਲਾਂਕਿ ਹਿਪਕਿੰਸ ਨੂੰ ਪ੍ਰਧਾਨ ਮੰਤਰੀ ਬਣਨ ਲਈ ਐਤਵਾਰ ਨੂੰ ਸੰਸਦ ਵਿੱਚ ਆਪਣੀ ਲੇਬਰ ਪਾਰਟੀ ਦੇ ਸਾਥੀਆਂ ਦਾ ਸਮਰਥਨ ਹਾਸਲ ਕਰਨਾ ਪਵੇਗਾ। ਐਤਵਾਰ ਨੂੰ ਲੇਬਰ ਪਾਰਟੀ ਦੇ 64 ਸੰਸਦ ਮੈਂਬਰਾਂ ਜਾਂ ਕੌਕਸ ਦੀ ਹੋਣ ਵਾਲੀ ਮੀਟਿੰਗ ਵਿੱਚ ਹਿਪਕਿੰਸ ਦੀ ਨੇਤਾ ਵਜੋਂ ਪੁਸ਼ਟੀ ਹੋਣ ਦੀ ਉਮੀਦ...
Jan 22 2023 | Posted in :
Top News |
No Comment |
read
more...

* ਟਰਾਂਸਪੋਰਟ ਯਾਰਡ ਵਿੱਚ ਹੋਏ ਦੋ ਧਮਾਕੇ; ਸੁਰੱਖਿਆ ਬਲ ਕਰ ਰਹੇ ਨੇ ਜਾਂਚਜੰਮੂ, 22 ਜਨਵਰੀ - ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੇ ਇਥੇ ਪਹੁੰਚਣ ਤੋਂ ਦੋ ਦਿਨ ਪਹਿਲਾਂ ਅੱਜ ਰੁਝੇਵੇਂ ਵਾਲੇ ਨਰਵਾਲ ਦੇ ਟਰਾਂਸਪੋਰਟ ਨਗਰ ਇਲਾਕੇ ’ਚ ਦੋ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ’ਚ 9 ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਨੂੰ ਸ਼ੱਕ ਹੈ ਕਿ ਐੱਸਯੂਵੀ ਅਤੇ ਇਕ ਹੋਰ ਵਾਹਨ ’ਚ ਹੋਏ ਧਮਾਕਿਆਂ ’ਚ ਆਈਈਡੀ ਦੀ ਵਰਤੋਂ ਕੀਤੀ ਗਈ ਹੈ।ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਜੰਮੂ ਜ਼ੋਨ) ਮੁਕੇਸ਼ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਮੁਰੰਮਤ ਲਈ ਪੁਰਾਣੀ ਖੜ੍ਹੀ ਬੋਲੈਰੋ ’ਚ ਇਕ ਧਮਾਕਾ ਹੋਇਆ ਜਿਸ ’ਚ ਪੰਜ ਵਿਅਕਤੀ ਜ਼ਖ਼ਮੀ ਹੋਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਤੁਰੰਤ ਉਥੋਂ ਹਟਾ ਕੇ ਇਲਾਕੇ ਦੀ ਜਦੋਂ ਘੇਰਾਬੰਦੀ ਕੀਤੀ ਜਾ ਰਹੀ ਸੀ ਤਾਂ ਕਰੀਬ 50 ਮੀਟਰ ਦੀ ਦੂਰੀ ’ਤੇ ਇਕ ਹੋਰ ਧਮਾਕਾ ਹੋਇਆ। ਧਮਾਕੇ ’ਚ ਇਕ ਹੋਰ ਵਿਅਕਤੀ ਜ਼ਖ਼ਮੀ ਹੋਇਆ ਹੈ। ਉਂਜ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਇਕ ਡਾਕਟਰ ਨੇ 9 ਵਿਅਕਤੀਆਂ ਦੇ ਫੱਟੜ ਹੋਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਡਾਕਟਰ ਮੁਤਾਬਕ ਇਕ ਦੇ ਢਿੱਡ ’ਚ ਸੱਟਾਂ ਲੱਗੀਆਂ ਹਨ ਅਤੇ ਦੋ ਹੋਰਾਂ ਦੀਆਂ ਲੱਤਾਂ ’ਚ ਫਰੈਕਚਰ ਆਇਆ ਹੈ। ਇਹ ਧਮਾਕੇ ਨਰਵਾਲ ਦੇ ਟਰਾਂਸਪੋਰਟ ਯਾਰਡ ’ਚ ਸ਼ੱਕੀ ਦਹਿਸ਼ਤਗਰਦਾਂ ਵੱਲੋਂ ਉਸ ਸਮੇਂ ਕੀਤੇ ਗਏ ਹਨ ਜਦੋਂ ਖ਼ਿੱਤੇ ’ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਅਤੇ ਗਣਤੰਤਰ ਦਿਵਸ ਸਮਾਗਮਾਂ ਲਈ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ।ਯਾਤਰਾ ਵੀਰਵਾਰ ਸ਼ਾਮ ਨੂੰ ਪੰਜਾਬ ਰਾਹੀਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਦਾਖ਼ਲ ਹੋਈ ਸੀ ਅਤੇ ਇਹ ਹੁਣ ਇਥੋਂ ਕਰੀਬ 70 ਕਿਲੋਮੀਟਰ ਦੂਰ ਚਡਵਾਲ ’ਚ ਰੁਕੀ ਹੋਈ ਹੈ। ਇਕ ਦਿਨ ਦੇ ਆਰਾਮ ਤੋਂ ਬਾਅਦ ਯਾਤਰਾ ਐਤਵਾਰ ਨੂੰ ਹੀਰਾਨਗਰ ਤੋਂ ਮੁੜ ਸ਼ੁਰੂ ਹੋਵੇਗੀ ਅਤੇ ਇਹ 23 ਜਨਵਰੀ ਨੂੰ ਜੰਮੂ ਪਹੁੰਚੇਗੀ। ਜ਼ਖ਼ਮੀਆਂ ਦੀ ਪਛਾਣ ਸੁਹੇਲ ਇਕਬਾਲ, ਵਿਸ਼ਵ ਪ੍ਰਤਾਪ, ਵਿਨੋਦ ਕੁਮਾਰ, ਅਰਜੁਨ ਕੁਮਾਰ, ਅਮਿਤ ਕੁਮਾਰ, ਰਾਜੇਸ਼ ਕੁਮਾਰ, ਅਨੀਸ਼ (ਸਾਰੇ ਜੰਮੂ ਦੇ ਵਸਨੀਕ) ਅਤੇ ਡੋਡਾ ਦੇ ਸੁਸ਼ੀਲ ਕੁਮਾਰ ਵਜੋਂ ਹੋਈ ਹੈ।...
Jan 22 2023 | Posted in :
Top News |
No Comment |
read
more...

ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਨੇ ਅੱਜ ਉੱਤਰ-ਪੂਰਬ ਦੇ ਤਿੰਨ ਰਾਜਾਂ ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ਦੀਆਂ ਵਿਧਾਨ ਸਭਾਵਾਂ ਲਈ ਚੋਣ ਪ੍ਰੋਗਰਾਮ ਐਲਾਨ ਦਿੱਤਾ ਹੈ। ਤ੍ਰਿਪੁਰਾ ਅਸੈਂਬਲੀ ਲਈ 16 ਫਰਵਰੀ ਨੂੰ ਜਦੋਂਕਿ ਨਾਗਾਲੈਂਡ ਤੇ ਮੇਘਾਲਿਆ ਅਸੈਂਬਲੀਆਂ ਲਈ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਐਲਾਨ ਨਾਲ ਇਸ ਨਵੇਂ ਸਾਲ ਵਿੱਚ ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ਦੀ ਅਧਿਕਾਰਤ ਸ਼ੁਰੂਆਤ ਹੋ ਗਈ ਹੈ। ਕਾਬਿਲੇਗੌਰ ਹੈ ਕਿ ਇਸ ਸਾਲ ਕੁੱਲ ਮਿਲਾ ਕੇ 9 ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਹੋਣੀਆਂ ਹਨ, ਜੋ ਅਗਲੇ ਸਾਲ (2024) ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਫ਼ੀ ਅਹਿਮ ਹਨ।ਉਪਰੋਕਤ ਤਿੰਨ ਉੱਤਰ-ਪੂਰਬੀ ਰਾਜ ਵੋਟਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਵੇੇਂ ਕਾਫ਼ੀ ਛੋਟੇ ਹਨ, ਪਰ ਇਨ੍ਹਾਂ ਦੀ ਵੱਡੀ ਸਿਆਸੀ ਅਹਿਮੀਅਤ ਹੈ। ਭਾਜਪਾ ਤ੍ਰਿਪੁਰਾ ਦੀ ਸੱਤਾ ’ਤੇ ਮੁੜ ਕਾਬਜ਼ ਹੋਣ ਲਈ ਜਿੱਥੇ ਪੂਰਾ ਟਿੱਲ ਲਾਏਗੀ, ਉਥੇ ਉਹ ਦੋ ਹੋਰਨਾਂ ਸੂਬਿਆਂ ’ਚ ਆਪਣੀਆਂ ਪੈੜਾਂ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਵਿੱਚ ਹੈ। ਉਧਰ ਕਾਂਗਰਸ ਤੇ ਖੱਬੇ ਪੱਖੀ ਆਪਣਾ ਗੁਆਚਿਆ ਰਸੂਖ ਮੁੜ ਹਾਸਲ ਕਰਨ ਦੇ ਰੌਂਅ ਵਿੱਚ ਹਨ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਇਨ੍ਹਾਂ ਰਾਜਾਂ ਵਿਚ ਚੋਣ ਮੈਦਾਨ ’ਚ ਨਿੱਤਰ ਕੇ ਪੱਛਮੀ ਬੰਗਾਲ ਤੋਂ ਬਾਹਰ ਆਪਣਾ ਰਾਜਸੀ ਆਧਾਰ ਸਾਬਤ ਕਰਨ ਦੀ ਫਿਰਾਕ ਵਿੱਚ ਹੈ।ਚੋਣ ਕਮਿਸ਼ਨ ਨੇ ਜਿਨ੍ਹਾਂ ਤਿੰਨ ਰਾਜਾਂ ਦੀਆਂ ਅਸੈਂਬਲੀਆਂ ਲਈ ਚੋਣ ਪ੍ਰੋਗਰਾਮ ਐਲਾਨਿਆ ਹੈ, ਉਨ੍ਹਾਂ ਦੀ ਕੁੱਲ ਸਮਰੱਥਾ 60-60 ਮੈਂਬਰਾਂ ਦੀ ਹੈ। ਨਾਗਾਲੈਂਡ ਅਸੈਂਬਲੀ ਦਾ ਕਾਰਜਕਾਲ 12 ਮਾਰਚ ਨੂੰ ਖ਼ਤਮ ਹੋਣਾ ਹੈ ਜਦੋਂਕਿ ਮੇਘਾਲਿਆ ਤੇ ਤ੍ਰਿਪੁਰਾ ਅਸੈਂਬਲੀਆਂ ਦੀ ਮਿਆਦ ਕ੍ਰਮਵਾਰ 15 ਮਾਰਚ ਤੇ 22 ਮਾਰਚ ਨੂੰ ਖ਼ਤਮ ਹੋਵੇਗੀ। ਕੁਮਾਰ ਨੇ ਕਿਹਾ ਕਿ ਮਾਰਚ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਚੋਣਾਂ ਦਾ ਅਮਲ ਫਰਵਰੀ ਮਹੀਨੇ ਵਿੱਚ ਹੀ ਮੁਕੰਮਲ ਕਰਨ ਦਾ ਫੈਸਲਾ ਲਿਆ ਹੈ। ਬਹੁਜਨ ਸਮਾਜ ਪਾਰਟੀ (ਬੀਐੱਸਪੀ) ਦੀ ਸੁਪਰੀਮੋ ਮਾਇਆਵਤੀ ਵੱਲੋਂ ਹਾਲ ਹੀ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ...
Jan 19 2023 | Posted in :
Top News |
No Comment |
read
more...

ਸ਼ਿਮਲਾ, 9 ਜਨਵਰੀ - ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠ ਚਾਰ ਹਫ਼ਤੇ ਪਹਿਲਾਂ ਬਣੀ ਕੈਬਨਿਟ ਦਾ ਵਿਸਤਾਰ ਕਰਦਿਆਂ ਅੱਜ ਸੱਤ ਨਵੇਂ ਮੰਤਰੀ ਸ਼ਾਮਲ ਕੀਤੇ ਗਏ। ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸੱਤ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀਆਂ ਦੀ ਗਿਣਤੀ ਨੌਂ ਹੋ ਗਈ ਹੈ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਰਾਜ ਭਵਨ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਨਵ-ਨਿਯੁਕਤ ਮੰਤਰੀਆਂ ਨੂੰ ਸਹੁੰ ਚੁਕਵਾਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸੁੱਖੂ ਵੱਲੋਂ ਇੱਕ ਸਾਦੇ ਸਮਾਗਮ ਵਿੱਚ ਛੇ ਮੁੱਖ ਸੰਸਦੀ ਸਕੱਤਰ ਨਿਯੁਕਤ ਕੀਤੇ ਗਏ। ਕੈਬਨਿਟ ਦੇ ਵਿਸਤਾਰ ਨਾਲ ਸੱਤ ਵਿਧਾਇਕਾਂ ਵਾਲੇ ਜ਼ਿਲ੍ਹੇ ਸ਼ਿਮਲਾ ਨੂੰ ਤਿੰਨ ਮੰਤਰੀਆਂ ਅਤੇ ਇੱਕ ਮੁੱਖ ਸੰਸਦੀ ਸਕੱਤਰ ਨਾਲ ਮੰਤਰੀ ਮੰਡਲ ਦਾ ਵੱਡਾ ਹਿੱਸਾ ਮਿਲਿਆ ਹੈ, ਜਦਕਿ ਬਿਲਾਸਪੁਰ, ਮੰਡੀ ਅਤੇ ਲਾਹੌਲ ਅਤੇ ਸਪਿਤੀ ਨੂੰ ਕੋਈ ਪ੍ਰਤੀਨਿਧਤਾ ਨਹੀਂ ਮਿਲੀ ਹੈ। ਵਿਧਾਨ ਸਭਾ ਦੇ ਡਿਪਟੀ ਸਪੀਕਰ ਤੋਂ ਇਲਾਵਾ ਤਿੰਨ ਅਹੁਦੇ ਹਾਲੇ ਵੀ ਖ਼ਾਲੀ ਹਨ। ਸੂਬੇ ਦੇ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਣੇ ਮੰਤਰੀਆਂ ਦੀ ਗਿਣਤੀ 12 ਤੋਂ ਵੱਧ ਤੋਂ ਨਹੀਂ ਹੋ ਸਕਦੀ। ਨਵੇਂ ਸ਼ਾਮਲ ਕੀਤੇ ਗਏ ਮੰਤਰੀਆਂ ਵਿੱਚ ਸਾਬਕਾ ਮੰਤਰੀ ਅਤੇ ਸੋਲਨ ਤੋਂ ਤਿੰਨ ਵਾਰ ਚੁਣੇ ਵਏ ਵਿਧਾਇਕ ਧਨੀਰਾਮ ਸ਼ਾਡਿਲ, ਸਾਬਕਾ ਮੰਤਰੀ ਅਤੇ ਕਾਂਗੜਾ ਜ਼ਿਲ੍ਹੇ ਦੇ ਜਵਾਲੀ ਤੋਂ ਛੇ ਵਾਰ ਚੁਣੇ ਵਿਧਾਇਕ ਚੰਦਰ ਕੁਮਾਰ, ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਤੋਂ ਛੇ ਵਾਰ ਦੇ ਵਿਧਾਇਕ ਹਰਸ਼ਵਰਧਨ ਚੌਹਾਨ ਅਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਕਿਨੌਰ ਜ਼ਿਲ੍ਹੇ ਤੋਂ ਪੰਜ ਵਾਰ ਚੁਣੇ ਗਏ ਵਿਧਾਇਕ ਜਗਤ ਸਿੰਘ ਨੇਗੀ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਵਾਰ ਦੇ ਵਿਧਾਇਕ ਰੋਹਿਤ ਠਾਕੁਰ, ਤਿੰਨ ਵਾਰ ਵਿਧਾਇਕ ਚੁਣੇ ਗਏ ਅਨਿਰੁੱਧ ਸਿੰਘ ਅਤੇ ਦੋ ਵਾਰ ਦੇ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੂੰ ਵੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਹੈ, ਜੋ ਕਰਮਵਾਰ ਜੁਬੱਲ-ਕੋਟਖਾਈ, ਕਸੁਮਟੀ ਅਤੇ ਸ਼ਿਮਲਾ (ਦਿਹਾਤੀ) ਤੋਂ ਵਿਧਾਇਕ ਹਨ। ਮੁੱਖ ਮੰਤਰੀ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ 11 ਦਸੰਬਰ ਨੂੰ ਸਹੁੰ ਚੁੱਕੀ ਸੀ ਅਤੇ ਮੰਤਰੀ...
Jan 09 2023 | Posted in :
Top News |
No Comment |
read
more...