
ਦਿੱਲੀ ਦੀਆਂ ਹੱਦਾਂ ’ਤੇ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਅੱਜ ਇਨ੍ਹਾਂ ਦੋਸ਼ਾਂ ਨੂੰ ਝੂਠਾ ਪ੍ਰਚਾਰ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਉਹ ਮੈਡੀਕਲ ਆਕਸੀਜਨ ਦੇ ਵਾਹਨ ਸ਼ਹਿਰ ’ਚ ਨਹੀਂ ਜਾਣ ਦੇ ਰਹੇ ਅਤੇ ਕੋਵਿਡ-19 ਦੇ ਮਰੀਜ਼ਾਂ ਦੀ ਜਾਨ ਜੋਖਮ ’ਚ ਪਾ ਰਹੇ ਹਨ। ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਲੰਘੀ ਰਾਤ ਦੋਸ਼ ਲਾਇਆ ਸੀ ਕਿ ਦਿੱਲੀ ’ਚ ਮੈਡੀਕਲ ਆਕਸੀਜਨ ਦੀ ਸਪਲਾਈ ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਪ੍ਰਭਾਵਿਤ ਹੋਈ ਹੈ। ਕਈ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਕਿਹਾ ਕਿ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਐਮਰਜੈਂਸੀ ਸੇਵਾਵਾਂ ਲਈ ਇੱਕ ਰਾਹ ਖੁੱਲ੍ਹਾ ਛੱਡਿਆ ਹੋਇਆ ਹੈ। ਮੋਰਚਾ ਨੇ ਕਿਹਾ, ‘ਇੱਕ ਵੀ ਐਂਬੂਲੈਂਸ ਜਾਂ ਜ਼ਰੂਰੀ ਵਸਤਾਂ ਵਾਲੀ ਸੇਵਾ ਨੂੰ ਰੋਕਿਆ ਨਹੀਂ ਗਿਆ ਹੈ। ਕਿਸਾਨ ਨਹੀਂ ਬਲਕਿ ਇਹ ਸਰਕਾਰ ਹੀ ਹੈ ਜਿਸ ਨੇ ਮਜ਼ਬੂਤ ਅਤੇ ਬਹੁ-ਪਰਤੀ ਬੈਕੀਕੇਡ ਲਗਾਏ ਹੋਏ ਹਨ। ਕਿਸਾਨ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਉਹ ਹਰ ਮਨੁੱਖ ਦੇ ਅਧਿਕਾਰ ਦੀ ਹਮਾਇਤ ਕਰਦੇ ਹਨ।’ ਉਨ੍ਹਾਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਸੜਕਾਂ ਜਾਮ ਕਰ ਦਿੱਤੀਆਂ ਹਨ ਅਤੇ ਦਿੱਲੀ ’ਚ ਆਕਸੀਜਨ ਨਹੀਂ ਆਉਣ ਦੇ ਰਹੇ। ਇਹ ਬਿਲਕੁਲ ਗਲਤ ਖ਼ਬਰ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਦਰਸ਼ਨ ਕਰ ਰਹੇ ਹਨ ਪਰ ਉਹ ਕੋਵਿਡ-19 ਮਰੀਜ਼ਾਂ, ਕਰੋਨਾ ਯੋਧਿਆਂ ਜਾਂ ਆਮ ਲੋਕਾਂ ਖ਼ਿਲਾਫ਼ ਪ੍ਰਦਰਸ਼ਨ ਨਹੀਂ ਕਰ...
Apr 21 2021 | Posted in :
Sports News |
No Comment |
read
more...
ਆਸਟਰੇਲੀਆ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਉਸ ਦਾ ਖ਼ਿਤਾਬੀ ਸੁਫ਼ਨਾ ਤੋੜ ਦਿੱਤਾ ਅਤੇ ਪੰਜਵੀਂ ਵਾਰ ਟਰਾਫ਼ੀ ਆਪਣੇ ਨਾਮ ਕਰ ਲਈ। ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਬੈੱਥ ਮੂਨੀ ਅਤੇ ਐਲਿਸਾ ਹੀਅਲੀ ਦੇ ਨੀਮ-ਸੈਂਕੜੇ ਦੀ ਬਦੌਲਤ ਚਾਰ ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ, ਫਿਰ ਮੈਗਨ ਸ਼ੱਟ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੂੰ 19.1 ਓਵਰਾਂ ਵਿੱਚ 99 ਦੌੜਾਂ ’ਤੇ ਸਮੇਟ ਦਿੱਤਾ।
ਕੌਮਾਂਤਰੀ ਮਹਿਲਾ ਦਿਵਸ ਦੇ ਦਿਨ ਖੇਡੇ ਗਏ ਮੁਕਾਬਲੇ ਵਿੱਚ ਆਸਟਰੇਲਿਆਈ ਟੀਮ ਛੇਵੀਂ ਵਾਰ ਫਾਈਨਲ ਵਿੱਚ ਪਹੁੰਚੀ ਸੀ, ਜਦੋਂਕਿ ਭਾਰਤ ਦਾ ਇਹ ਪਹਿਲਾ ਖ਼ਿਤਾਬੀ ਮੁਕਾਬਲਾ ਸੀ। ਭਾਰਤੀ ਟੀਮ ਅਤੇ ਇੰਗਲੈਂਡ ਵਿਚਾਲੇ ਪਹਿਲਾ ਸੈਮੀਫਾਈਨਲ ਮੀਂਹ ਕਾਰਨ ਰੱਦ ਹੋ ਗਿਆ ਸੀ। ਗਰੁੱਪ ਗੇੜ ਵਿੱਚ ਚੋਟੀ ’ਤੇ ਰਹਿਣ ਕਾਰਨ ਭਾਰਤ ਨੂੰ ਫਾਈਨਲ ਖੇਡਣ ਦਾ ਮੌਕਾ ਮਿਲਿਆ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਆਸਟਰੇਲੀਆ...
Mar 09 2020 | Posted in :
Sports News |
No Comment |
read
more...
ਨੌਜਵਾਨ ਸਲਾਮੀ ਬੱਲੇਬਾਜ਼ੀ ਸ਼ੈਫਾਲੀ ਵਰਮਾ ਦੀ ਤੂਫਾਨੀ ਪਾਰੀ ਤੇ ਗੇਂਦਬਾਜ਼ਾਂ ਦੇ ਇਕ ਹੋਰ ਅਨੁਸ਼ਾਸਿਤ ਪ੍ਰਦਰਸ਼ਨ ਨਾਲ ਭਾਰਤ ਨੇ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੈਚ ਵਿੱਚ ਚਾਰ ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਦੇ ਨਾਲ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕੀਤੀ।
16 ਸਾਲਾ ਸ਼ੈਫਾਲੀ ਨੇ 34 ਗੇਂਦਾਂ ’ਤੇ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮੱਦਦ ਨਾਲ 46 ਦੌੜਾਂ ਬਣਾਈਆਂ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਅੱਠ ਵਿਕਟਾਂ ’ਤੇ 133 ਦੌੜਾਂ ਤੱਕ ਹੀ ਪਹੁੰਚ ਸਕੀ। ਭਾਰਤੀ ਗੇਂਦਬਾਜ਼ਾਂ ਨੇ ਹਾਲਾਂਕਿ ਮੁੜ ਆਸ ਨਾਲੋਂ ਸਕੋਰ ਦਾ ਚੰਗਾ ਬਚਾਅ ਕੀਤਾ ਅਤੇ ਐਮੀਲਿਆ ਕੈਰ (19 ਗੇਂਦਾਂ ’ਤੇ ਨਾਬਾਦ 34 ਦੌੜਾਂ) ਦੇ ਆਖ਼ਰੀ ਪਲਾਂ ਦੇ ਧਮਾਲ ਦੇ ਬਾਵਜੂਦ ਨਿਊਜ਼ੀਲੈਂਡ ਨੂੰ ਛੇ ਵਿਕਟਾਂ ’ਤੇ 129 ਦੌੜਾਂ ਤੱਕ ਰੋਕ ਦਿੱਤਾ। ਭਾਰਤੀ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਉਸ ਨੇ ਇਸ...
Feb 28 2020 | Posted in :
Sports News |
No Comment |
read
more...
ਬੰਗਲਾਦੇਸ਼ ਦੀ ਅੰਡਰ-19 ਕ੍ਰਿਕਟ ਟੀਮ ਨੇ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਜਿੱਤ ਲਿਆ ਹੈ। ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਅਤੇ ਫਿਰ ਅਕਬਰ ਅਲੀ ਦੀ ਕਪਤਾਨੀ ਪਾਰੀ ਸਦਕਾ ਬੰਗਲਾਦੇਸ਼ ਨੇ ਮੀਂਹ ਨਾਲ ਪ੍ਰਭਾਵਿਤ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਪਿਛਲੇ ਚੈਂਪੀਅਨ ਭਾਰਤ ਨੂੰ ਵਿੱਚ ਡਕਵਰਥ ਲੂਈਸ ਪ੍ਰਣਾਲੀ ਰਾਹੀਂ ਤਿੰਨ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ’ਤੇ ਕਬਜ਼ਾ ਕੀਤਾ। ਭਾਰਤ ਵੱਲੋਂ ਦਿੱਤੇ 178 ਦੌੜਾਂ ਦੇ ਟੀਚੇ ਦਾ ਪਿੱਛੇ ਕਰਦਿਆਂ ਬੰਗਲਾਦੇਸ਼ ਨੇ ਜਦੋਂ 41 ਓਵਰਾਂ ’ਚ 7 ਵਿਕਟਾਂ ’ਤੇ 163 ਦੌੜਾਂ ਬਣਾ ਲਈਆਂ ਸਨ ਤਾਂ ਮੀਂਹ ਕਾਰਨ ਮੈਚ ਰੋਕਣਾ ਪਿਆ। ਦੁਬਾਰਾ ਮੈਚ ਸ਼ੁਰੂ ਹੋਣ ’ਤੇ ਬੰਗਲਾਦੇਸ਼ ਨੂੰ 46 ਓਵਰਾਂ ’ਚ 170 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੂੰ ਨੇ 42.1 ਓਵਰਾਂ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਬੰਗਲਾਦੇਸ਼ੀ ਕਪਤਾਨ ਅਕਬਰ ਅਲੀ ਨੇ 77 ਗੇਂਦਾਂ ’ਤੇ 43 ਦੌੜਾਂ (4 ਚੌਕੇ ਅਤੇ 1 ਛੱਕਾ) ਦੀ ਪਾਰੀ ਖੇਡੀ। ਸਲਾਮੀ...
Feb 10 2020 | Posted in :
Sports News |
No Comment |
read
more...
ਨਿਊਜ਼ੀਲੈਂਡ ਨੇ ਰੋਸ ਟੇਲਰ ਦੇ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੂੰ ਲਗਾਤਾਰ ਦੂਜੇ ਇੱਕ ਰੋਜ਼ਾ ਵਿੱਚ 22 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾਈ। ਨਿਊਜ਼ੀਲੈਂਡ ਨੇ ਪਹਿਲਾ ਇੱਕ ਰੋਜ਼ਾ ਮੈਚ ਚਾਰ ਵਿਕਟਾਂ ਨਾਲ ਜਿੱਤਿਆ ਸੀ। ਕਿਵੀ ਟੀਮ ਨੇ ਸਾਲ 2014 ਮਗਰੋਂ ਪਹਿਲੀ ਵਾਰ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ ਹੈ। ਦੂਜੇ ਪਾਸੇ ਦੋਵਾਂ ਟੀਮਾਂ ਵਿਚਾਲੇ ਹੋਈਆਂ ਦੁਵੱਲੀਆਂ ਲੜੀਆਂ ’ਚੋਂ ਤਿੰਨੋਂ (2016, 2017 ਅਤੇ 2019) ਭਾਰਤ ਨੇ ਆਪਣੇ ਨਾਮ ਕੀਤੀਆਂ ਹਨ। ਨਿਊਜ਼ੀਲੈਂਡ ਲਈ ਪਹਿਲਾ ਮੈਚ ਖੇਡ ਰਹੇ ਕਾਈਲ ਜੈਮੀਸਨ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਉਸ ਨੇ ਦਸਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਨ ਮਗਰੋਂ ਨਾਬਾਦ 25 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ ਦੋ ਵਿਕਟਾਂ ਵੀ ਲਈਆਂ।
ਲੈਅ ਵਿੱਚ ਚੱਲ ਰਹੇ ਟੇਲਰ ਦੇ ਨਾਬਾਦ ਨੀਮ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਅੱਠ ਵਿਕਟਾਂ ’ਤੇ 273 ਦੌੜਾਂ ਬਣਾਈਆਂ। ਜਵਾਬ ਵਿੱਚ...
Feb 09 2020 | Posted in :
Sports News |
No Comment |
read
more...