Your Advertisement
ਫੁਟਬਾਲ ਵਿਸ਼ਵ ਕੱਪ: ਫਰਾਂਸ ਵੱਲੋਂ ਨਿਊੁ ਕੈਲੇਡੋਨੀਆ ਨੂੰ ਮਾਤ; ਮੈਕਸਿਕੋ ਤੇ ਇਰਾਕ ਬਰਾਬਰ

ਗੁਹਾਟੀ/ਕੋਲਕਾਤਾ - ਗੁਹਾਟੀ ਤੇ ਕੋਲਕਾਤਾ ਵਿੱਚ ਕਰਵਾਏ ਗਏ ਫੁਟਬਾਲ ਵਿਸ਼ਵ ਕੱਪ ਅੰਡਰ-17   ਦੇ ਚਾਰ ਵੱਖ ਵੱਖ ਮੁਕਾਬਲਿਆਂ ਵਿੱਚ ਫਰਾਂਸ ਨੇ ਨਿਊ ਕੈਲੇਡੋਨੀਆ, ਇੰਗਲੈਂਡ ਨੇ ਚਿੱਲੀ ਅਤੇ ਜਾਪਾਨ ਨੇ ਹੌਂਡੂਰਸ ਨੂੰ ਹਰਾਇਆ। ਮੈਕਸਿਕੋ ਤੇ ਇਰਾਕ ਵਿਚਾਲੇ ਮੁਕਾਬਲਾ 1-1 ਨਾਲ ਬਰਾਬਰ ਰਿਹਾ।
ਯੂਰੋਪ ਦੀ ਤਾਕਤਵਰ ਟੀਮ ਫਰਾਂਸ ਨੇ ਨਿਊ ਕੈਲੇਡੋਨੀਆ ਦੀ ਟੀਮ ਨੂੰ ਫੀਫਾ ਅੰਡਰ-17 ਵਿਸ਼ਵ ਕੱਪ ਵਿੱਚ ਗਰੁੱਪ ਈ ਦੇ ਮੁਕਾਬਲੇ ਵਿੱਚ 7-1 ਦੇ ਵੱਡੇ ਫ਼ਰਕ ਨਾਲ ਹਰਾਇਆ। ਯੂਰੋ ਅੰਡਰ-17 ਵਿੱਚ ਕੁਆਰਟਰ ਫਾਈਨਲ ਤੱਕ ਪੁੱਜੀ ਫਰਾਂਸ ਦੀ ਟੀਮ ਨੇ ਪਹਿਲੀ ਵਾਰ ਫੀਫਾ ਟੂਰਨਾਮੈਂਟ ਖੇਡ ਰਹੀ ਨਿਊ ਕੈਲੇਡੋਨੀਆ ਨੂੰ ਫੁਟਬਾਲ ਦਾ ‘ਚੰਗਾ ਸਬਕ’ ਦਿੱਤਾ। ਫਰਾਂਸ ਦੀ ਟੀਮ ਯੂਰੋਪ ਵਿੱਚੋਂ ਕੁਆਲੀਫਾਈ ਕਰਨ ਵਾਲੀ ਆਖਰੀ ਟੀਮ ਸੀ ਅਤੇ ਇੱਥੇ ਉਸ ਨੇ ਸਵੈ ਭਰੋਸੇ ਤੇ ਵੱਡੀ ਜਿੱਤ ਨਾਲ ਸ਼ੁਰੂਆਤ ਕੀਤੀ। ਫਰਾਂਸ ਨੇ ਪਹਿਲੇ ਹਾਫ ਵਿੱਚ ਹੀ 6-0 ਦੀ ਲੀਡ ਲੈ ਕੇ ਮੈਚ ਨੂੰ ਪੂਰੀ ਤਰ੍ਹਾਂ ਇੱਕਪਾਸੜ ਬਣਾ ਦਿੱਤਾ। ਫਰਾਂਸ ਨੇ ਐਨੀ ਲੀਡ ਹਾਸਲ ਕਰਨ ਤੋਂ ਬਾਅਦ ਦੂਜਾ ਹਾਫ਼ ਆਰਾਮ ਨਾਲ ਖੇਡਿਆ ਅਤੇ ਦੂਜੇ ਹਾਫ਼ ਵਿੱਚ ਸਿਰਫ਼ ਇੱਕ ਗੋਲ ਕੀਤਾ। ਨਿਊ ਕੈਲੇਡੋਨੀਆ ਲਈ ਚੰਗੀ ਗੱਲ ਇਹ ਰਹੀ ਕਿ ਉਸ ਨੇ ਆਪਣੇ ਪਹਿਲੇ ਮੈਚ ਵਿੱਚ ਇੱਕ ਗੋਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਨਿਊ ਕੈਲੇਡੋਨੀਆ ਨੇ ਇੱਕ ‘ਆਤਮਘਾਤੀ’ ਗੋਲ ਕਰ ਕੇ ਫਰਾਂਸ ਦਾ ਖਾਤਾ ਖੋਲ੍ਹਿਆ ਤੇ ਇਸ ਟੀਮ ਨੇ 43ਵੇਂ ਮਿੰਟ ਵਿੱਚ ਦੂਜਾ ‘ਆਤਮਘਾਤੀ’ ਗੋਲ ਕੀਤਾ। ਫਰਾਂਸ ਵੱਲੋਂ ਅਮੀਨ ਗੌਰੀ ਨੇ 19ਵੇਂ ਅਤੇ 33ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਕਲਾਡਿਓ ਗੋਮਜ਼ ਨੇ 30ਵੇਂ ਅਤੇ ਮੈਕਸਿਨਜ਼ ਕੇ. ਨੇ 40ਵੇਂ ਮਿੰਟ ਵਿੱਚ ਗੋਲ ਕੀਤਾ। ਨਿਊ ਕੈਲੇਡੋਨੀਆ ਵੱਲੋਂ ਇੱਕੋ-ਇੱਕ ਗੋਲ ਸਿਡਰੀ ਵੇਦੇਂਗੇਸ ਨੇ 90ਵੇਂ ਮਿੰਟ ਵਿੱਚ ਕੀਤਾ ਜਦਕਿ ਵਿਲਸਨ ਇਸੀਡੋਰ ਨੇ ਇੰਜਰੀ ਟਾਈਮ ਵਿੱਚ ਫਰਾਂਸ ਦਾ ਸੱਤਵਾਂ ਗੋਲ ਕੀਤਾ।
ਉਧਰ ਯੂਰੋਪ ਵਿੱਚ ਇਸ ਸਾਲ ਪਲੇਅਰ ਆਫ਼ ਦਿ ਟੂਰਨਾਮੈਂਟ ਚੁਣੇ ਗਏ ਜੇਡਨ ਸਾਂਚੋ ਦੇ ਦੋ ਗੋਲਾਂ ਸਦਕਾ ਇੰਗਲੈਂਡ ਨੇ ਫੀਫਾ-ਅੰਡਰ 17 ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਚਿਲੀ ਨੂੰ ਇੱਥੇ ਗਰੁੱਪ ਐਫ ਮੁਕਾਬਲੇ ਵਿੱਚ 4-0 ਨਾਲ ਮਾਤ ਦਿੱਤੀ। ਕੋਲਕਾਤਾ ਵਿੱਚ ਕਰਵਾਏ ਗਏ ਇਸ ਮੈਚ ਵਿੱਚ ਯੂਰੋਪੀ ਟੀਮ ਇੰਗਲੈਂਡ ਨੇ ਦੱਖਣੀ ਅਮਰੀਕੀ ਟੀਮ ਨੂੰ ਟਿਕਣ ਨਹੀਂ ਦਿੱਤਾ। ਇੰਗਲਿਸ਼ ਟੀਮ ਨੂੰ ਆਪਣੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਬੋਰਸ਼ੀਆ ਡਾਰਟਮੰਡ ਦੇ ਮਿਡ-ਫੀਲਡਰ ਜੇਡਨ ਸਾਂਚੋ ਦੇ ਟੀਮ ਨਾਲ ਜੁੜਨ ਸਦਕਾ ਕਾਫ਼ੀ ਤਾਕਤ ਮਿਲੀ ਅਤੇ ਸਾਂਚੋ ਨੇ ਸਾਬਤ ਕਰ ਦਿੱਤਾ ਕਿ ਇਸ ਉਮਰ ਵਰਗ ਵਿੱਚ ਉਹ ਸਰਬੋਤਮ ਕਿਉਂ ਹੈ।
ਅੰਡਰ-17 ਯੂਰੋਸ ਵਿੱਚ ਇਸ ਸਾਲ ਪਲੇਅਰ ਆਫ਼ ਦਿ ਟੂਰਨਾਮੈਂਟ ਚੁਣੇ ਗਏ ਪਹਿਲਾਂ ਅਧਿਕਾਰਤ ਟਰੇਨਿੰਗ ਤੋਂ ਪਹਿਲਾਂ ਟੀਮ ਨਾਲ ਜੁੜਿਆ ਸੀ। ਲੰਡਨ ਦੇ ਸਾਂਚੋ ਦੇ 16 ਮੈਚਾਂ 01 copyਵਿੱਚ 13 ਗੋਲ ਸਨ ਜਿਸ ਵਿੱਚ ਉਸ ਨੇ ਦੋ ਗੋਲਾਂ ਦਾ ਹੋਰ ਵਾਧਾ ਕਰ ਲਿਆ ਹੈ। ਸਾਂਚੋ ਨੇ ਦੂਜੇ ਹਾਫ਼ ਵਿੱਚ 51ਵੇਂ ਅਤੇ 60ਵੇਂ ਮਿੰਟ ਵਿੱਚ ਦੋ ਗੋਲ ਦਾਗੇ। ਇਸ ਤੋਂ ਪਹਿਲਾਂ ਕੈਲਮ ਹਡਸਨ ਨੇ ਪੰਜਵੇਂ ਮਿੰਟ ਵਿੱਚ ਗੋਲ ਕਰ ਕੇ ਇੰਗਲੈਂਡ ਨੂੰ 1-0 ਦੀ ਲੀਡ ਦਿਵਾਈ। ਇੰਗਲੈਂਡ ਵੱਲੋਂ ਚੌਥਾ ਗੋਲ ਏਂਜਲ ਗੋਮਜ਼ ਨੇ 81ਵੇਂ ਮਿੰਟ ਵਿੱਚ ਕੀਤਾ। ਦੱਖਣ ਅਮਰੀਕਾ ਅੰਡਰ-17 ਚੈਂਪੀਅਨਸ਼ਿਪ ਦੀ ਉਪ ਜੇਤੂੁ ਚਿਲੀ   ਦੀ ਟੀਮ ਇਸ ਮੁਕਾਬਲੇ ਵਿੱਚ ਇੰਗਲੈਂਡ ਨੂੰ ਟੱਕਰ ਨਹੀਂ ਦੇ ਸਕੀ ਅਤੇ ਉਸ ਨੂੰ ਚਾਰ ਗੋਲਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ।
ਇਸ ਤੋਂ ਬਾਅਦ ਗੁਹਾਟੀ ਵਿੱਚ ਕੇਤੋ ਨਾਕਾਮੂਰਾ ਦੀ ਹੈਟਰਿਕ ਸਦਕਾ ਏਸ਼ਿਆਈ ਤਾਕਤ ਜਾਪਾਨ ਨੇ ਹੌਂਡੂਰਸ ਨੂੰ ਗਰੁੱਪ ਈ ਮੈਚ ਵਿੱਚ 6-1 ਦੇ ਵੱਡੇ ਫ਼ਰਕ ਨਾਲ ਹਰਾਇਆ। ਨਾਕਾਮੂਰਾ ਨੇ 22ਵੇਂ, 30ਵੇਂ ਅਤੇ 43ਵੇਂ ਮਿੰਟ ਵਿੱਚ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਇਸ ਦੇ ਨਾਲ ਹੀ ਉਹ ਇਸ ਟੂਰਨਾਮੈਂਟ ਵਿੱਚ ਹੈਟ੍ਰਿਕ ਪੂਰੀ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਜਾਪਾਨ ਲਈ ਬਾਕੀ ਤਿੰਨ ਗੋਲ 45ਵੇਂ, ਤੈਸੇਈ ਮਿਆਸ਼ੀਰੋ ਨੇ 51ਵੇਂ ਅਤੇ ਤੋਈਚੀ ਸੁਜ਼ੂਕੀ ਨੇ 90ਵੇਂ ਮਿੰਟ ਵਿੱਚ ਕੀਤੇ। ਹੌਂਡੂਰਸ ਵੱਲੋਂ ਇੱਕੋ ਇੱਕ ਗੋਲ 36ਵੇਂ ਮਿੰਟ ਵਿੱਚ ਪੈਟ੍ਰਿਕ ਪੇਲੇਸਿਅਸ ਨੇ 36ਵੇਂ ਮਿੰਟ ਵਿੱਚ ਕੀਤਾ।
ਇਸੇ ਦੌਰਾਨ ਕੋਲਕਾਤਾ ਵਿੱਚ ਦੋ ਵਾਰ ਦੀ ਚੈਂਪੀਅਨ ਮੈਕਸਿਕੋ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ ਏਸ਼ਿਆਈ ਟੀਮ ਇਰਾਕ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ। ਇਰਾਕ ਨੇ ਮੁਹੰਮਦ ਦਾਵੂਦ ਦੇ 16ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਲੀਡ ਲਈ। ਮੈਕਸਿਕੋ ਨੇ ਦੂਜੇ ਹਾਫ਼ ਵਿੱਚ ਬਰਾਬਰੀ ਦਾ ਗੋਲ ਕੀਤਾ। ਰੋਬਰਟੋ ਡੀ ਲਾ ਰੋਸਾ ਨੇ 51ਵੇਂ ਮਿੰਟ ਵਿੱਚ ਮੈਕਸਿਕੋ ਨੂੰ ਬਰਾਬਰੀ ਦਿਵਾਈ। 

No Comment posted
Name*
Email(Will not be published)*
Website