Your Advertisement
ਭਾਰਤ ਨੇ ਆਪਣੀ ਆਜ਼ਾਦ ਨੀਤੀ ਦੀ ਪਾਲਣਾ ਕੀਤੀ: ਜਨਰਲ ਰਾਵਤ

ਨਵੀਂ ਦਿੱਲੀ - ਅਮਰੀਕਾ ਦੇ ਡਰ ਦਰਮਿਆਨ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਐਸ-400 ਸਮਝੌਤੇ ’ਤੇ ਟਿੱਪਣੀ ਕਰਦਿਆਂ ਐਤਵਾਰ ਨੂੰ ਕਿਹਾ ਕਿ ਭਾਰਤ ਆਪਣੀ ਆਜ਼ਾਦਾਨਾ ਨੀਤੀ ਦੀ ਪਾਲਣਾ ਕਰ ਰਿਹਾ ਹੈ ਅਤੇ ਮਾਸਕੋ ਤੋਂ ਕਾਮੋਵ ਹੈਲੀਕਾਪਟਰ ਅਤੇ ਹੋਰ ਜੰਗੀ ਸਾਜ਼ੋ ਸਾਮਾਨ ਪ੍ਰਾਪਤ ਕਰਨ ਲਈ ਉਤਸੁਕ ਹੈ। ਭਾਰਤ ਅਤੇ ਰੂਸ ਨੇ ਸ਼ੁੱਕਰਵਾਰ ਨੂੰ ਅਰਬਾਂ ਡਾਲਰ ਦੇ ਐਸ-400 ਸਮਝੌਤੇ ’ਤੇ ਹਸਤਾਖ਼ਰ ਕੀਤੇ ਸਨ ਜੋ ਕਿ ਅਮਰੀਕਾ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਸਬੰਧੀ ਅਮਰੀਕੀ ਐਕਟ (ਕਾਸਟਾ) ਅਧੀਨ ਆ ਸਕਦੇ ਹਨ। ਅਮਰੀਕਾ ਨੇ ਇਸ ਐਕਟ ਤਹਿਤ ਰੂਸ, ਇਰਾਨ ਅਤੇ ਉੱਤਰੀ ਕੋਰੀਆ ਲਈ ਕੁਝ ਮਾਪਦੰਡ ਨਿਰਧਾਰਤ ਕੀਤੇ ਹਨ। ਭਾਰਤ ਅਤੇ ਅਮਰੀਕਾ ਨੇ ਇਸ ਸਮਝੌਤੇ ਤਹਿਤ ਅਮਰੀਕੀ ਚੇਤਾਵਨੀ ਨੂੰ ਦਰਕਿਨਾਰ ਕਰਦਿਆਂ ਆਪਣੇ ਦੁਵੱਲੇ ਵਪਾਰ ਵੱਲ ਧਿਆਨ ਕੇਂਦਰਤ ਕੀਤਾ। ਜਨਰਲ ਰਾਵਤ ਜੋ ਛੇ ਦਿਨਾਂ ਦੇ ਰੂਸ ਦੇ ਦੌਰੇ ਤੋਂ ਸ਼ਨਿਚਰਵਾਰ ਨੂੰ ਪਰਤੇ ਹਨ, ਨੇ ਇਥੇ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਰੂਸ ਦਾ ਭਾਰਤ ਦੀ ਫੌਜ ਵੱਲ ਬਹੁਤ ਝੁਕਾਅ ਹੈ ਕਿਉਂਕਿ ਉਹ ਭਾਰਤੀ ਫੌਜ ਦੀ ਤਾਕਤ ਨੂੰ ਜਾਣਦੇ ਹਨ। ਉਹ ਇਥੇ ਜਨਰਲ ਕੇਵੀ ਕਿ੍ਸ਼ਨਾ ਰਾਓ ਮੈਮੋਰੀਅਲ ਵਿਖੇ ਇਕ ਸਮਾਗਮ ਦੌਰਾਨ ਲੈਕਚਰ ਦੇ ਰਹੇ ਸਨ।
ਆਸਾਨ ਨਹੀਂ ਹੋਵੇਗਾ ਭਾਰਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਤੋਂ ਛੋਟ ਮਿਲਣਾ: ਮਾਹਿਰ
ਵਾਸ਼ਿੰਗਟਨ - ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਪ੍ਰਸ਼ਾਸਨ ਵਿੱਚ ਬਦਲਦੇ ਰਾਜਨੀਤੀਕ ਸਮੀਕਰਣਾਂ ਅਤੇ ਭਾਰਤ ਦੀ ਵਪਾਰ ਅਤੇ ਮਹਿਸੂਲ ਨੀਤੀਆਂ ਪ੍ਰਤੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਨਿਜੀ ਵਿਚਾਰਾਂ ਦੇ ਸੰਦਰਭ ’ਚ ਰੂਸ ਦੇ ਨਾਲ ਐਸ 400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖਰੀਦ ਤੋਂ ਬਾਅਦ ਸਖ਼ਤ ‘ਸੀਏਏਟੀਐਸਏ’ ਪ੍ਰਤੀਬੰਧਾਂ ਤੋਂ ਭਾਰਤ ਨੂੰ ਛੋਟ ਮਿਲਣਾ ਆਸਾਨ ਨਹੀਂ ਹੋਵੇਗਾ। ਪਿਛਲੇ ਸਾਲ ਕਾਨੂੰਨ ਦਾ ਰੂਪ ਲੈਣ ਵਾਲੇ ਸੀਏਏਟੀਐਸਏ ਐਕਟ ਤਹਿਤ ਭਾਰਤ ’ਤੇ ਹੁਣ ਪਾਬੰਦੀਆਂ ਲੱਗ ਸਕਦੀਆਂ ਹਨ ਕਿਉਂਕਿ ਉਸ ਦੇ ਰੂਸ ਦੇ ਨਾਲ ਐਸ-400 ਟ੍ਰਾਇਮਫ ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦ ਲਈ 5.4 ਅਰਬ ਡਾਲਰ ਦਾ ਸੌਦਾ ਕੀਤਾ ਹੈ। ਅਮਰੀਕਾ ਦੀ ਨਜ਼ਰ ਵਿੱਚ ਇਹ ਮਹੱਤਵਪੂਰਨ ਸੌਦਾ ਹੈ। ਅਮਰੀਕਾ ਵਿੱਚ ਮੌਜੂਦ ‘ਫਰੈਂਡਜ਼ ਆਫ਼ ਇੰਡੀਆ’ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਕਾਸਟਾ ਤਹਿਤ ਪਾਬੰਦੀ ਤੋਂ ਛੋਟ ਦੇਣਗੇ ਕਿਉਂਕਿ ਅਮਰੀਕਾ ਭਾਰਤ ਨੂੰ ਮਹੱਤਵਪੂਰਨ ਰੱਖਿਆ ਸਹਿਯੋਗੀ ਮੰਨਦਾ ਹੈ।

No Comment posted
Name*
Email(Will not be published)*
Website