Your Advertisement
ਆਇਨਸਟਾਈਨ ਦੀ ਇਹ ਚਿੱਠੀ ਕਰੀਬ 20 ਕਰੋੜ ਰੁਪਏ ਚ ਨੀਲਾਮ

ਵਾਸ਼ਿੰਗਟਨ — ਜਰਮਨੀ ਦੇ ਵਿਗਿਆਨੀ ਐਲਬਰਟ ਆਇਨਸਟਾਈਨ ਦਾ 'ਈਸ਼ਵਰ ਤੇ ਧਰਮ' ਨੂੰ ਲੈ ਕੇ ਉਨ੍ਹਾਂ ਦੇ ਵਿਚਾਰਾਂ 'ਤੇ ਆਧਾਰਿਤ ਮਸ਼ਹੂਰ ਪੱਤਰ ਅਮਰੀਕਾ ਵਿਚ ਨੀਲਾਮ ਹੋਇਆ। ਆਇਨਸਟਾਈਨ ਦਾ ਪੱਤਰ 28.9 ਲੱਖ ਅਮਰੀਕੀ ਡਾਲਰ (ਤਕਰੀਬਨ 20 ਕਰੋੜ 38 ਲੱਖ ਰੁਪਏ) ਵਿਚ ਨੀਲਾਮ ਹੋਇਆ। ਇਹ ਪੱਤਰ ਉਨ੍ਹਾਂ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਸੀ। ਨੀਲਾਮੀ ਘਰ ਕ੍ਰਿਸਟੀਜ਼ ਨੇ ਇਕ ਬਿਆਨ ਵਿਚ ਦੱਸਿਆ ਕਿ ਨੀਲਾਮੀ ਤੋਂ ਪਹਿਲਾਂ ਇਸ ਪੱਤਰ ਦੀ ਕੀਮਤ 15 ਲੱਖ ਡਾਲਰ (ਤਕਰੀਬਨ 10 ਕਰੋੜ 58 ਲੱਖ ਰੁਪਏ) ਅਨੁਮਾਨਿਤ ਸੀ।
ਦੋ ਸਫਿਆਂ ਦਾ ਇਹ ਪੱਤਰ 3 ਜਨਵਰੀ 1954 ਨੂੰ ਜਰਮਨੀ ਦੇ ਦਾਰਸ਼ਨਿਕ ਐਰਿਕ ਗਟਕਾਇੰਡ ਨੂੰ ਲਿਖਿਆ ਗਿਆ ਸੀ, ਜਿਨ੍ਹਾਂ ਨੇ ਆਇਨਸਟਾਈਨ ਨੂੰ ਆਪਣੀ ਕਿਤਾਬ 'ਚੂਜ਼ ਲਾਈਫ : ਦੀ ਬਿਬਲਿਕਲ ਕਾਲ ਟੂ ਰਿਵੋਲਟ' ਦੀ ਇਕ ਕਾਪੀ ਭੇਜੀ ਸੀ। ਆਇਨਸਟਾਈਨ ਨੇ ਆਪਣੇ ਪੱਤਰ ਵਿਚ ਲਿਖਿਆ ਸੀ,''ਮੇਰੇ ਲਈ ਭਗਵਾਨ ਸ਼ਬਦ ਦਾ ਅਰਥ ਕੁਝ ਨਹੀਂ ਸਗੋਂ ਪ੍ਰਗਟਾਵੇ ਅਤੇ ਇਨਸਾਨ ਦੀ ਕਮਜ਼ੋਰੀ ਦਾ ਪ੍ਰਤੀਕ ਹੈ। ਬਾਈਬਲ ਇਕ ਪੂਜਾ ਦੇ ਯੋਗ ਕਿਤਾਬ ਹੈ ਪਰ ਹਾਲੇ ਵੀ ਪੁਰਾਣੀਆਂ ਕਹਾਣੀਆਂ ਦਾ ਸੰਗ੍ਰਹਿ ਹੈ।''
ਉਨ੍ਹਾਂ ਨੇ ਲਿਖਿਆ,''ਕੋਈ ਵਿਆਖਿਆ ਨਹੀਂ ਹੈ ਨਾ ਹੀ ਕੋਈ ਰਹੱਸ ਮਹੱਤਵ ਰੱਖਦਾ ਹੈ ਜੋ ਮੇਰੇ ਲਈ ਇਸ ਰਵੱਈਏ ਵਿਚ ਕੁਝ ਤਬਦੀਲੀ ਲਿਆ ਸਕੇ।'' ਇਸ ਦੀ ਬਜਾਏ ਆਇਨਸਟਾਈਨ ਨੇ 17ਵੀਂ ਸਦੀ ਦੇ ਯਹੂਦੀ ਡਚ ਦਾਰਸ਼ਨਿਕ ਬਾਰੂਚ ਸਿਪਨੋਜਾ ਦਾ ਜ਼ਿਕਰ ਕੀਤਾ ਹੈ। ਸਿਪਨੋਜਾ ਇਨਸਾਨ ਦੀ ਰੋਜ਼ਾਨਾ ਜ਼ਿੰਦਗੀ ਵਿਚ ਮਨੁੱਖੀ ਰੂਪੀ ਦੇਵਤਾ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਭਾਵੇਂਕਿ ਉਹ ਮੰਨਦੇ ਸਨ ਕਿ ਭਗਵਾਨ ਇਕ ਬ੍ਰਹਿਮੰਡ ਦੀ ਸ਼ਾਨਦਾਰ ਸੁੰਦਰਤਾ ਅਤੇ ਵਿਆਖਿਆ ਲਈ ਜ਼ਿੰਮੇਵਾਰ ਹੈ।

No Comment posted
Name*
Email(Will not be published)*
Website