Your Advertisement
ਖਸ਼ੋਗੀ ਮਾਮਲੇ ਚ ਸੰਸਦੀ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕਰੇਗੀ CIA ਪ੍ਰਮੁੱਖ

ਵਾਸ਼ਿੰਗਟਨ — ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਬਾਰੇ 'ਚ ਸੀ. ਆਈ. ਏ. ਕੋਲ ਜਿਹੜੀ ਵੀ ਜਾਣਕਾਰੀ ਉਪਲੱਬਧ ਹੈ ਉਸ ਬਾਰੇ 'ਚ ਏਜੰਸੀ ਦੀ ਡਾਇਰੈਕਟਰ ਜਿਨਾ ਹਾਸਪੇਲ ਸੀਨੇਟ ਦੇ ਨੇਤਾਵਾਂ ਨਾਲ ਸਾਂਝੀ ਕਰੇਗੀ। ਵਾਲ ਸਟ੍ਰੀਟ ਜਨਰਲ ਮੁਤਾਬਕ ਉਹ ਮੰਗਲਵਾਰ (ਸਥਾਨਕ ਸਮੇਂ ਮੁਤਾਬਕ ਅੱਜ) ਨੂੰ ਇਹ ਜਾਣਕਾਰੀ ਦੇਵੇਗੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਪਿਛਲੇ ਸਾਲ ਇਸ ਬਾਰੇ ਸੈਨੇਟਰਾਂ ਨਾਲ ਗੱਲਬਾਤ ਕੀਤੀ ਸੀ, ਹਾਲਾਂਕਿ ਉਸ 'ਚ ਸੀ. ਆਈ. ਏ. ਸ਼ਾਮਲ ਨਹੀਂ ਹੋਈ ਸੀ।
ਜ਼ਿਕਰਯੋਗ ਹੈ ਕਿ ਜਾਸੂਸੀ ਏਜੰਸੀ ਨੂੰ ਲਗਭਗ ਵਿਸ਼ਵਾਸ ਹੈ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਹੀ ਖਸ਼ੋਗੀ ਦੀ ਹੱਤਿਆ ਦਾ ਨਿਰਦੇਸ਼ ਦਿੱਤਾ ਸੀ। ਖਸ਼ੋਗੀ ਦੀ 2 ਅਕਤੂਬਰ ਨੂੰ ਤੁਰਕੀ ਦੇ ਇਸਤਾਨਬੁਲ 'ਚ ਸਥਿਤ ਸਾਊਦੀ ਅਰਬ ਦੇ ਵਣਜ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਸੀ। 'ਦਿ ਜਨਰਲ', 'ਦਿ ਪੋਸਟ' ਅਤੇ 'ਦਿ ਨਿਊਯਾਰਕ' ਟਾਈਮਜ਼ ਦੀ ਖਬਰ ਮੁਤਾਬਕ ਸੀ. ਆਈ. ਏ. ਕੋਲ ਇਹ ਸਬੂਤ ਹੈ ਕਿ ਕ੍ਰਾਊਨ ਪਿੰ੍ਰਸ ਨੇ ਆਪਣੇ ਕਰੀਬੀ ਸਹਿਯੋਗੀ ਸਾਊਦੀ ਅਲ ਕਹਿਤਾਨੀ ਨਾਲ 11 ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕੀਤਾ ਸੀ। ਕਹਿਤਾਨੀ ਨੇ ਹੀ ਕਥਿਤ ਤੌਰ 'ਤੇ ਇਸ ਪੂਰੀ ਘਟਨਾ 'ਤੇ ਨਜ਼ਰ ਰੱਖੀ ਸੀ। ਨਿਊਯਾਰਕ ਟਾਈਮਜ਼ ਮੁਤਾਬਕ ਹਾਸਪੇਲ ਸੀ. ਆਈ. ਏ. ਦੇ ਨਤੀਜਿਆਂ ਦੇ ਲੀਕ ਹੋਣ ਤੋਂ ਨਰਾਜ਼ ਹਨ।

No Comment posted
Name*
Email(Will not be published)*
Website