Your Advertisement
ਇਮਰਾਨ ਨੇ ਆਸਟਰੇਲੀਆ ਚ ਸੀਰੀਜ਼ ਜਿੱਤਣ ਤੇ ਭਾਰਤੀ ਟੀਮ ਨੂੰ ਦਿੱਤੀ ਵਧਾਈ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਨੇ ਆਸਟਰੇਲੀਆ ਵਿਚ ਟੈਸਟ ਸੀਰੀਜ਼ ਜਿੱਤਣ ਵਾਲੀ ਪਹਿਲੀ ਏਸ਼ੀਆਈ ਟੀਮ ਬਣਨ 'ਤੇ ਮੰਗਲਵਾਰ ਭਾਰਤ ਨੂੰ ਵਧਾਈ ਦਿੱਤੀ। ਇਮਰਾਨ ਖਾਨ ਨੇ ਟਵੀਟ ਕੀਤਾ, ''ਆਸਟਰੇਲੀਆ ਵਿਚ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕਰਨ ਵਾਲੀ ਏਸ਼ੀਆ ਦੀ ਪਹਿਲੀ ਟੀਮ ਬਣਨ 'ਤੇ ਵਿਰਾਟ ਕੋਹਲੀ ਅਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ।
ਭਾਰਤੀ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ। ਮੀਂਹ ਕਾਰਨ ਸਿਡਨੀ ਟੈਸਟ ਸੋਮਵਾਰ ਨੂੰ ਡਰਾਅ 'ਤੇ ਖਤਮ ਹੋਇਆ। ਦੋਵਾਂ ਦੇਸ਼ਾਂ ਦੇ ਕ੍ਰਿਕਟ ਦੇ 71 ਸਾਲ ਦੇ ਇਤਿਹਾਸ 'ਚ ਭਾਰਤ ਨੇ ਪਹਿਲੀ ਵਾਰ ਆਸਟਰੇਲੀਆਈ ਧਰਤੀ 'ਤੇ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕੀਤੀ। ਪ੍ਰੇਰਣਾਦਾਇਕ ਕਪਤਾਨ ਮੰਨੇ ਜਾਣ ਵਾਲੇ ਇਮਰਾਨ ਖਾਨ ਦੀ ਅਗਵਾਈ ਵਿਚ ਪਾਕਿਤਾਨ ਨੇ 1992 ਵਿਚ ਇਕਲੌਤਾ ਵਿਸ਼ਵ ਕੱਪ ਜਿੱਤਿਆ ਸੀ। ਇਮਰਾਨ ਖਾਨ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ 88 ਟੈਸਟ ਅਤੇ 175 ਵਨਡੇ ਮੈਚ ਖੇਡੇ ਹਨ।

No Comment posted
Name*
Email(Will not be published)*
Website