Your Advertisement
ਭਾਰਤੀ ਮੂਲ ਦੇ ਵਰੂਣ ਟੈਕਸਾਸ ਯੂਨੀਵਰਸਿਟੀ ਦੀ ਊਰਜਾ ਸੰਸਥਾ ਦੇ ਬਣੇ ਨਿਦੇਸ਼ਕ

ਵਾਸ਼ਿੰਗਟਨ — ਭਾਰਤੀ ਮੂਲ ਦੇ ਅਮਰੀਕੀ ਵਰੂਣ ਰਾਏ ਨੂੰ ਟੈਕਸਾਸ ਯੂਨੀਵਰਸਿਟੀ ਵਿਚ ਊਰਜਾ ਸੰਸਥਾ ਦਾ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ। ਰਾਏ ਨੇ ਇਕ ਜਨਵਰੀ ਨੂੰ ਮਾਇਕਲ ਵੈਬਰ ਦੀ ਜਗ੍ਹਾ ਲਈ ਜੋ ਸਤੰਬਰ 2018 ਤੋਂ ਇਸ ਸੰਸਥਾ ਦੇ ਕਾਰਜਕਾਰੀ ਨਿਦੇਸ਼ਕ ਸਨ। ਭਾਰਤੀ ਮੂਲ ਦੇ ਰਾਏ ਨੇ ਸਾਲ 2002 ਵਿਚ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿਚ ਬੀ.ਟੈਕ ਕੀਤੀ ਸੀ ਅਤੇ ਇਸ ਮਗਰੋਂ ਸਾਲ 2004 ਵਿਚ ਇਸੇ ਵਿਸ਼ੇ ਵਿਚ ਸਟੈਨਫੋਡ ਯੂਨੀਵਰਸਿਟੀ ਤੋਂ ਐੱਮ.ਐੱਸ. ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸਾਲ 2008 ਵਿਚ ਸਟੈਨਫੋਰਡ ਯੂਨੀਵਰਸਿਟੀ ਤੋਂ ਇਸੇ ਵਿਸ਼ੇ ਵਿਚ ਡਾਕਟਰੇਟ ਕੀਤੀ। ਰਾਏ ਨੇ ਇਕ ਬਿਆਨ ਵਿਚ ਕਿਹਾ,''ਮੈਂ ਇਕ ਬਿਹਤਰ ਟੈਕਸਾਸ, ਇਕ ਬਿਹਤਰ ਅਮਰੀਕਾ, ਅਤੇ ਇਕ ਬਿਹਤਰ ਦੁਨੀਆ ਦੇ ਲਈ ਊਰਜਾ ਸੰਸਥਾ ਨੂੰ ਇਕ ਬਹੁਮੁੱਲੀ ਜਾਇਦਾਦ ਬਣਾਉਣ ਦੇ ਮੌਕੇ ਦਿੱਤੇ ਜਾਣ ਨਾਲ ਕਾਫੀ ਖੁਸ਼ ਹਾਂ।''

No Comment posted
Name*
Email(Will not be published)*
Website