Your Advertisement
ਮੋਦੀ ਅਤੇ ਟਰੰਪ ਨੇ ਫੋਨ ਤੇ ਅਹਿਮ ਮੁੱਦਿਆਂ ਤੇ ਕੀਤੀ ਗੱਲਬਾਤ

ਵਾਸ਼ਿੰਗਟਨ/ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਰਾਤ ਫੋਨ 'ਤੇ ਗੱਲਬਾਤ ਕੀਤੀ। ਇਸ ਗੱਲਬਾਤ ਵਿਚ ਦੋਹਾਂ ਨੇ ਰੱਖਿਆ, ਅੱਤਵਾਦ ਵਿਰੋਧੀ ਕਦਮਾਂ ਅਤੇ ਊਰਜਾ ਖੇਤਰਾਂ ਵਿਚ ਵੱਧਦੇ ਦੋ-ਪੱਖੀ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੱਲਬਾਤ ਦੌਰਾਨ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਗੱਲਬਾਤ ਵਿਚ ਦੋਹਾਂ ਨੇ ਅਫਗਾਨਿਸਤਾਨ 'ਤੇ ਵੀ ਚਰਚਾ ਕੀਤੀ ਅਤੇ ਸਾਲ 2018 ਵਿਚ ਭਾਰਤ-ਅਮਰੀਕਾ ਵਿਚਕਾਰ ਰਣਨੀਤਕ ਹਿੱਸੇਦਾਰੀ ਲਗਾਤਾਰ ਵਧਾਉਣ 'ਤੇ ਖੁਸ਼ੀ ਪ੍ਰਗਟ ਕੀਤੀ।
ਉਨ੍ਹਾਂ ਨੇ 2+2 ਵਾਰਤਾ ਵਿਵਸਥਾ ਅਤੇ ਭਾਰਤ, ਅਮਰੀਕਾ ਅਤੇ ਜਾਪਾਨ ਵਿਚ ਪਹਿਲੇ ਤਿੰਨ-ਪੱਖੀ ਸਿਖਰ ਸੰਮੇਲਨ ਦੀ ਵੀ ਪ੍ਰਸ਼ੰਸਾ ਕੀਤੀ। ਮੋਦੀ ਅਤੇ ਟਰੰਪ ਨੇ ਸੋਮਵਾਰ ਸ਼ਾਮ ਹੋਈ ਵਾਰਤਾ ਵਿਚ 2019 ਵਿਚ ਭਾਰਤ-ਅਮਰੀਕੀ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ।

No Comment posted
Name*
Email(Will not be published)*
Website