Your Advertisement
ਟੀ-20 ਗੇਂਦਬਾਜ਼ਾਂ ਦੀ ਸਭ ਤੋਂ ਵਧੀਆ ਰੈਕਿੰਗ ਚ ਪਹੁੰਚੇ ਕੁਲਦੀਪ ਤੇ ਰਾਸ਼ਿਦ

ਦੁਬਈ— ਕਲਾਈ ਦੇ ਵਧੀਆ ਸਪੀਨਰ ਕੁਲਦੀਪ ਯਾਦਵ ਆਈ.ਸੀ.ਸੀ. ਟੀ-20 ਗੇਂਦਬਾਜ਼ਾਂ ਦੀ ਰੈਕਿੰਗ ਵਿਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ, ਜਦਕਿ ਭਾਰਤ 2 ਅੰਕ ਘਟਣ ਦੇ ਬਾਵਜੂਦ ਆਈ. ਸੀ. ਸੀ. ਟੀ-20 ਰੈਕਿੰਗ ਵਿਚ ਪਾਕਿਸਤਾਨ ਤੋਂ ਬਾਅਦ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ।
ਕੁਲਦੀਪ ਨੇ ਨਿਊਜ਼ੀਲੈਂਡ ਖਿਲਾਫ ਆਖਰੀ ਵਨਡੇ ਵਿਚ 26 ਦੌੜਾ ਦੇ ਕੇ ਦੋ ਵਿਕਟਾਂ ਲਈਆਂ। ਭਾਰਤ ਉਹ ਮੈਚ 4 ਦੋੜਾਂ ਨਾਲ ਅਤੇ ਸੀਰੀਜ਼ 1-2 ਨਾਲ ਹਾਰ ਗਿਆ। ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਹਨ। ਸਿਖਰ 10 ਵਿਚ ਭਾਰਤ ਦਾ ਕੋਈ ਹੋਰ ਗੇਂਦਬਾਜ਼ ਨਹੀਂ ਹੈ। ਕੁਲਦੀਪ ਦੇ ਸਪਿਨ ਜੋੜੀਦਾਰ ਯੁਜਵੇਂਦਰ ਚਹਿਲ 6 ਸਥਾਨ ਡਿੱਗ ਕੇ 17ਵੇਂ ਨੰਬਰ 'ਤੇ ਹਨ ਜਦਕਿ ਭੁਵਨੇਸ਼ਵਰ ਕੁਮਾਰ 18ਵੇਂ ਸਥਾਨ 'ਤੇ ਬਣੇ ਹੋਏ ਹਨ।
ਬੱਲੇਬਾਜ਼ਾਂ ਵਿਚ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ 3 ਸਥਾਨ ਚੜ੍ਹੇ ਅਤੇ ਕੇ.ਐਲ. ਰਾਹੁਲ 3 ਸਥਾਨ ਡਿੱਗੇ ਹਨ। ਪਾਕਿਸਤਾਨ ਦੇ ਬਾਬਰ ਆਜਮ ਸਿਖਰ 'ਤੇ ਹਨ। ਰੋਹਿਤ ਸੱਤਵੇਂ ਅਤੇ ਰਾਹੁਲ ਦੱਸਵੇਂ ਜਦਕਿ ਸ਼ਿਖਰ ਧਵਨ 11ਵੇਂ ਸਥਾਨ 'ਤੇ ਹਨ। ਨਿਊਜ਼ੀਲੈਂਡ ਵਿਰੁੱਧ ਲੜੀ ਵਿਚੋਂ ਬਾਹਰ ਰਹੇ ਵਿਰਾਟ ਕੋਹਲੀ 4 ਸਥਾਨ ਡਿੱਗ ਕੇ ਜ਼ਿੰਮਬਾਬਵੇ ਦੇ ਹੈਮਿਲਟਨ ਮਸਾਕਾਜਾ ਨਾਲ ਸਾਂਝੇ 19ਵੇਂ ਸਥਾਨ 'ਤੇ ਹਨ। ਲੈਗ ਸਪਿਨਰ ਕਰੁਣਾਲ ਪੰਡਯਾ 39 ਸਥਾਨ ਚੜ੍ਹ ਕੇ ਕੈਰੀਅਰ ਦੀ ਸਭ ਤੋਂ ਵਧੀਆ 58ਵੀਂ ਰੈਂਕਿੰਗ 'ਤੇ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਇਕ ਸਥਾਨ ਚੜ੍ਹ ਕੇ 12ਵੇਂ, ਰੋਸ ਟੇਲਰ 7 ਸਥਾਨ ਚੜ੍ਹ ਕੇ 51ਵੇਂ ਅਤੇ ਟਿਮ ਸੀਫਰਟ 87 ਸਥਾਨਾਂ ਦੀ ਛਲਾਂਗ ਲਗਾ ਕੇ 83ਵੇਂ ਸਥਾਨ 'ਤੇ ਹਨ।

No Comment posted
Name*
Email(Will not be published)*
Website