Your Advertisement
ਐਨਜ਼ੈੱਕ ਡੇਅ ਪਰੇਡ ਚ ਆਸਟ੍ਰੇਲੀਆਈ ਸਿੱਖਾਂ ਵਲੋਂ ਭਰਵੀਂ ਸ਼ਮੂਲੀਅਤ

ਮੈਲਬੌਰਨ/ਬ੍ਰਿਸਬੇਨ (ਮਨਦੀਪ ਸਿੰਘ ਸੈਣੀ/ਸੁਰਿੰਦਰਪਾਲ ਸਿੰਘ ਖੁਰਦ)— ਵਿਸ਼ਵ ਜੰਗਾਂ ਨੂੰ ਸਮਰਪਿਤ 'ਐਨਜ਼ੈੱਕ ਡੇਅ' ਪਰੇਡ ਦਾ ਆਯੋਜਨ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤਾ ਗਿਆ।ਜ਼ਿਕਰਯੋਗ ਹੈ ਕਿ 'ਐਨਜ਼ੈੱਕ ਡੇਅ' 25 ਅਪ੍ਰੈਲ 1915 ਨੂੰ ਗੋਲੀਪੋਲੀ (ਤੁਰਕੀ) ਦੀ ਜੰਗ, ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਹੁੰਦਾ ਹੈ।ਇਹਨਾਂ ਜੰਗਾਂ ਵਿਚ ਸਿੱਖ ਫੌਜਾਂ ਦੀਆਂ ਕਈ ਬਟਾਲੀਅਨਾਂ ਨੇ ਹਿੱਸਾ ਲਿਆ ਸੀ।ਅੰਕੜਿਆਂ ਮੁਤਾਬਕ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਤਕਰੀਬਨ 83,000 ਸਿੱਖ ਸ਼ਹੀਦ ਹੋਏ ਸਨ ਤੇ ਇਕ ਲੱਖ ਤੋਂ ਵੀ ਜ਼ਿਆਦਾ ਜ਼ਖਮੀ ਹੋਏ ਸਨ।
'ਐਨਜ਼ੈੱਕ ਡੇਅ' ਪਰੇਡ ਦਾ ਆਯੋਜਨ ਮੈਲਬੌਰਨ, ਸਿਡਨੀ, ਪਰਥ, ਬ੍ਰਿਸਬੇਨ ਅਤੇ ਐਡੀਲੇਡ ਸ਼ਹਿਰਾਂ ਵਿਚ ਕੀਤਾ ਗਿਆ।ਇਸ ਮੌਕੇ ਸਿੱਖ ਰੈਜ਼ੀਮੈਂਟਾਂ ਵਲੋਂ ਆਪਣੀ ਵਿਲੱਖਣ ਹੋਂਦ ਦਰਸਾਉਣ ਲਈ ਇਹਨਾਂ ਪਰੇਡਾਂ ਵਿਚ ਹਿੱਸਾ ਲਿਆ ਗਿਆ।ਸਿੱਖ ਵਲੰਟੀਅਰਾਂ ਵਲੋਂ ਆਸਟ੍ਰੇਲੀਆਈ ਲੋਕਾਂ ਨੂੰ ਸਿੱਖ ਫੌਜ ਵਲੋਂ ਪਾਏ ਯੋਗਦਾਨ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਸਨ।
ਸਿੱਖ ਸੇਵਾਦਾਰਾਂ ਵਲੋਂ ਸਿੱਖ ਫੌਜੀਆਂ ਦੀ ਵਿਸ਼ਵ ਜ਼ੰਗਾਂ ਦੌਰਾਨ ਦਿਖਾਈ ਸੂਰਬੀਰਤਾ 'ਤੇ ਝਾਤ ਪਾਉਂਦੇ ਕਿਤਾਬਚੇ ਵੀ ਵੰਡੇ ਗਏ।ਇਸ ਮੌਕੇ ਸਿੱਖ ਨੌਜਵਾਨਾਂ, ਬੀਬੀਆਂ ਅਤੇ ਬੱਚਿਆਂ ਵਲੋਂ ਫੜੇ ਹੋਏ ਖਾਲਸਾਈ ਝੰਡੇ ਅਤੇ ਬੈਨਰ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ।ਪੰਜਾਬੀ ਭਾਈਚਾਰੇ ਵਲੋਂ ਚਾਹ ਪਾਣੀ ਦੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।

No Comment posted
Name*
Email(Will not be published)*
Website