Your Advertisement
ਗੁਰਦਾਸ ਮਾਨ ਨੇ ਅਮਰੀਕਾ ਦੇ ਨਿਊਯਾਰਕ ਵਿਚ ਆਪਣੇ ਪਹਿਲੇ ਸ਼ੋਅ ਨਾਲ ਤੋੜਿਆ ਰਿਕਾਰਡ

ਨਿਊਯਾਰਕ (ਹਰਵਿੰਦਰ ਰਿਆੜ)- ਸਦਾ ਬਹਾਰ ਗੀਤਾਂ ਦਾ ਗਾਇਕ ਗੁਰਦਾਸ ਮਾਨ ਜਦੋਂ ਆਪਣੇ ਦੋ ਸਾਲਾਂ ਦੇ ਵਕਫੇ ਤੋਂ ਬਾਅਦ ਨਿਊਯਾਰਕ ਦੇ ਸਰੋਤਿਆਂ ਦੇ ਰੂਬਰੂ ਹੋਇਆ ਤਾਂ ਪੰਜਾਬੀ ਸਰੋਤਿਆਂ ਦੇ ਰਿਕਾਰਡ ਤੋੜ ਇਕੱਠ ਨੇ ਵਿਦੇਸ਼ਾਂ ਅੰਦਰ ਦਮ ਤੋੜ ਰਹੇ ਪੰਜਾਬੀ ਸ਼ੋਆਂ ਵਿਚ ਇਕ ਨਵੀਂ ਰੂਹ ਫੂਕ ਦਿੱਤੀ। ‘ਜੀ ਮੀਡੀਆ’ ਗਰੱੁਪ ਵਲੋਂ ਕਰਵਾਏ ਗਏ ਇਸ ਪਲੇਠੇ ਸ਼ੋਅ ਦੀ ਅਨੁਸਾਸ਼ਨ ਅਤੇ ਪ੍ਰਬੰਧਾਂ ਪੱਖੋਂ ਦਾਦ ਦੇਣੀ ਬਣਦੀ ਹੈ। 

‘ਜੀ ਮਡੀਆ’ ਗਰੱੁਪ ਦੇ ਪ੍ਰਬੰਧਕਾਂ ਵਲੋਂ ਸਾਊਂਡ, .ਲਾਈਟਸ, ਸਟੇਜ ਅਤੇ ਸੁਰੱਖਿਆ ਪ੍ਰਬੰਧ ਏਨੇ ਮਜ਼ਬੂਤ ਸਨ ਕਿ ਨਿਊਯਾਰਕ ਅਤੇ ਨਿਊਜਸੀ ਸਟੇਟ ਦੇ ਦਰਸ਼ਕਾਂ ਨੂੰ ਇਹ ਸ਼ੋਅ ਆਪਣੇ ਆਪ ਵਿਚ ਨਿਵੇਕਲਾ ਸ਼ੋਅ ਜਾਪਿਆ ਅਤੇ ਭੀੜ ਤੋਂ ਪਰੇ ਹਟ ਕੇ ਦਰਸ਼ਕਾਂ ਨੇ ਗੁਰਦਾਸ ਮਾਨ ਦੇ ਗੀਤਾਂ ਨੂੰ ਤਪਦੇ ਮੌਸਮ ਦੀ ਇਕ ਬਰਸਾਤ ਵਾਂਗ ਮਾਣਿਆ। ਜਿੱਥੇ ਗੁਰਦਾਸ ਮਾਨ ਨੇ ਆਪਣੇ ਪੁਰਾਣੇ ਗੀਤ ਜੋ ਲੋਕਾਂ ਦੀਆਂ ਰੂਹਾਂ ਵਿਚ ਵਸਦੇ ਨੇ, ਪੇਸ਼ ਕੀਤਾ ਉੱਥੇ ਨਵੇਂ ਗੀਤ ‘ਪੰਜਾਬ’, ‘ਮੱਖਣਾਂ’ ਅਤੇ ‘ਰੋਟੀ’ ਪੇਸ਼ ਕਰਕੇ ਦਰਸ਼ਕਾਂ ਦੀ ਰੂਹ ਖੁਸ਼ ਕੀਤੀ। 

ਏਥੇ ਵਰਣਨਯੋਗ ਹੈ ਕਿ ਗੁਰਦਾਸ ਮਾਨ ਨੇ ਅਮਰੀਕਾ ਦੇ ਆਪਣੇ ਸ਼ੋਆਂ ਦੀ ਲੜੀ ਨਿਊਯਾਰਕ ਤੋਂ ਸ਼ੁਰੂ ਕੀਤੀ ਅਤੇ ਇਹ ਵੀ ਵਰਣਨਯੋਗ ਹੈ ਕਿ ‘ਜੀ ਮੀਡੀਆ’ ਦੇ ਪ੍ਰਬੰਧਕਾਂ ਨੇ ਹੀ ਗੁਰਦਾਸ ਮਾਨ ਦੀਆਂ ‘ਦੇਸ ਹੋਇਆ ਪ੍ਰਦੇਸ’ ਅਤੇ ‘ਹੀਰ ਵਾਰਿਸ਼ ਸ਼ਾਹ’ ਫਿਲਮਾਂ ਵੀ ਬਣਾਈਆਂ ਸਨ। ਨਿਊਯਾਰਕ ਦਾ ਕੋਲਡਨ ਸੈਂਟਰ ਆਪਣੇ ਆਪ ਵਿਚ ਇਕ ਪ੍ਰੌਫੈਸ਼ਨਲ ਮੰਚ ਹੈ ਜਿੱਥੇ ਦੋ ਹਜ਼ਾਰ ਤੋਂ ਵੱਧ ਦਰਸ਼ਕ ਬੈਠ ਕੇ ਪ੍ਰੋਗਰਾਮ ਦਾ ਅਨੰਦ ਮਾਣ ਸਕਦੇ ਹਨ। ਬਹੁਤੇ ਲੋਕਾਂ ਨੂੰ ਟਿਕਟਾਂ ਨਾ ਮਿਲਣ ਕਰਕੇ ਵਾਪਿਸ ਵੀ ਪਰਤਣਾ ਪਿਆ। ਜਿੱਥੇ ਗੁਰਦਾਸ ਦਾ ਜਾਦੂ ਮੰਚ ਦੇ ਉੱਤੇ ਮੂੰਹ ਚੜ ਬੋਲਿਆ ਉੱਥੇ ‘ਜੀ ਮੀਡੀਆ’ ਗਰੱੁਪ ਅਤੇ ਉਨਾਂ ਦੇ ਸਹਿਯੋਗੀ ਲੱਖੀ ਗਿੱਲ ਅਤੇ ਧੀਰਾ ਬਰਾੜ ਵੀ ਵਧਾਈ ਦੇ ਪਾਤਰ ਹਨ। 

 

   

No Comment posted
Name*
Email(Will not be published)*
Website