Your Advertisement
ਬਾਰ੍ਹਵੀਂ ਦੇ ਨਤੀਜੇ: ਮੈਰਿਟ ਸੂਚੀ ਚ ਲੁਧਿਆਣਾ ਦਾ ਕਬਜ਼ਾ

ਐਸ.ਏ.ਐਸ. ਨਗਰ (ਮੁਹਾਲੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੇ ਅੱਜ ਐਲਾਨੇ ਸਾਲਾਨਾ ਨਤੀਜਿਆਂ ਦੀ ਮੈਰਿਟ ਅਨੁਸਾਰ ਜ਼ਿਲ੍ਹਾ ਲੁਧਿਆਣਾ ਐਤਕੀਂ ਫਿਰ 108 ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਭਰ ’ਚੋਂ ਮੋਹਰੀ ਰਿਹਾ। ਮੁੱਖ ਮੰਤਰੀ ਦਾ ਜ਼ਿਲ੍ਹਾ ਪਟਿਆਲਾ 19 ਪੁਜ਼ੀਸ਼ਨਾਂ ਲੈ ਕੇ 5ਵੇਂ ਤੇ ਸਿੱਖਿਆ ਮੰਤਰੀ ਓਪੀ ਸੋਨੀ ਦਾ ਜ਼ਿਲ੍ਹਾ ਅੰਮ੍ਰਿਤਸਰ 9ਵੇਂ ਸਥਾਨ ’ਤੇ ਰਿਹਾ। ਪਠਾਨਕੋਟ ਦਾ ਕੋਈ ਵੀ ਬੱਚਾ ਮੈਰਿਟ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਜ਼ਿਲ੍ਹਾ ਵਾਈਜ਼ ਰੈਂਕਿੰਗ ਵਿੱਚ ਲੁਧਿਆਣਾ 108 ਪੁਜ਼ੀਸ਼ਨਾਂ ਲੈ ਕੇ ਪਹਿਲੇ ਸਥਾਨ ’ਤੇ ਰਿਹਾ ਹੈ ਜਦੋਂਕਿ ਜ਼ਿਲ੍ਹਾ ਹੁਸ਼ਿਆਰਪੁਰ ਤੇ ਸ੍ਰੀ ਮੁਕਤਸਰ ਸਾਹਿਬ ਨੇ 26-26 ਪੁਜ਼ੀਸ਼ਨਾਂ ਲੈ ਕੇ ਦੂਜਾ ਅਤੇ ਜ਼ਿਲ੍ਹਾ ਜਲੰਧਰ ਨੇ 25 ਪੁਜ਼ੀਸ਼ਨਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਫ਼ਾਜ਼ਿਲਕਾ ਨੇ 22 ਪੁਜ਼ੀਸ਼ਨਾਂ ਨਾਲ ਚੌਥਾ, ਪਟਿਆਲਾ ਨੇ 19 ਪੁਜ਼ੀਸ਼ਨਾਂ ਨਾਲ 5ਵਾਂ, ਸੰਗਰੂਰ ਨੇ 13 ਪੁਜ਼ੀਸ਼ਨਾਂ ਨਾਲ ਛੇਵਾਂ ਸਥਾਨ, ਫ਼ਰੀਦਕੋਟ ਨੇ 12 ਪੁਜ਼ੀਸ਼ਨਾਂ ਨਾਲ 7ਵਾਂ, ਫ਼ਿਰੋਜ਼ਪੁਰ ਨੇ 9 ਪੁਜ਼ੀਸ਼ਨਾਂ ਨਾਲ ਅੱਠਵਾਂ ਸਥਾਨ, ਅੰਮ੍ਰਿਤਸਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਨੇ 8-8 ਪੁਜ਼ੀਸ਼ਨਾਂ ਨਾਲ 9ਵਾਂ ਸਥਾਨ, ਗੁਰਦਾਸਪੁਰ ਨੇ 7 ਪੁਜ਼ੀਸ਼ਨਾਂ ਨਾਲ 10ਵਾਂ, ਮੁਹਾਲੀ ਅਤੇ ਬਠਿੰਡਾ ਨੇ 6-6 ਪੁਜ਼ੀਸ਼ਨਾਂ ਨਾਲ 11ਵਾਂ, ਮਾਨਸਾ ਅਤੇ ਤਰਨ ਤਾਰਨ ਨੇ 5-5 ਪੁਜ਼ੀਸ਼ਨਾਂ ਨਾਲ 12ਵਾਂ ਅਤੇ ਕਪੂਰਥਲਾ ਨੇ 4 ਪੁਜ਼ੀਸ਼ਨਾਂ ਲੈ ਕੇ 13ਵਾਂ ਅਤੇ ਮੋਗਾ ਤੇ ਰੂਪਨਗਰ ਨੇ 3-3 ਪੁਜ਼ੀਸ਼ਨਾਂ ਅਤੇ ਬਰਨਾਲਾ ਅਤੇ ਐਸਬੀਐਸ ਨਗਰ ਨੇ 2-2 ਪੁਜ਼ੀਸ਼ਨਾਂ ਲੈ ਕੇ ਕ੍ਰਮਵਾਰ 14ਵਾਂ ਅਤੇ 15ਵਾਂ ਸਥਾਨ ਹਾਸਲ ਕੀਤਾ ਹੈ। ਇਹ ਚਾਰੇ ਜ਼ਿਲ੍ਹੇ ਬਿਲਕੁਲ ਫਾਡੀ ਰਹੇ ਹਨ। ਪਠਾਨਕੋਟ ਦਾ ਕੋਈ ਵੀ ਬੱਚਾ ਮੈਰਿਟ ਵਿੱਚ ਨਹੀਂ ਆਇਆ।
ਉਧਰ, ਕਾਮਰਸ ਗਰੁੱਪ ਦੇ ਕੁੱਲ 27,912 ਵਿਦਿਆਰਥੀਆਂ ’ਚੋਂ 25,223 ਪਾਸ ਹੋਏ ਹਨ, ਇਨ੍ਹਾਂ ਦੀ ਪਾਸ ਫ਼ੀਸਦ 90.37 ਹੈ। ਹਿਊਮੈਨਟੀਜ਼ ਗਰੁੱਪ ਦੇ 1,86,432 ’ਚੋਂ 1,61,086 ਵਿਦਿਆਰਥੀ ਪਾਸ ਹੋਏ ਤੇ ਪਾਸ ਫ਼ੀਸਦ 86.40, ਸਾਇੰਸ ਗਰੁੱਪ ਦੇ 45,725 ਵਿਦਿਆਰਥੀਆਂ ’ਚੋਂ 38,153 ਪਾਸ ਤੇ ਪਾਸ ਫ਼ੀਸਦ 83.44 ਰਹੀ। ਮੈਡੀਕਲ ਗਰੁੱਪ ਦੇ 14,268 ਪ੍ਰੀਖਿਆਰਥੀਆਂ ’ਚੋਂ 11,736 ਪਾਸ ਹੋਏ ਹਨ, ਇਨ੍ਹਾਂ ਦੀ ਪਾਸ ਫ਼ੀਸਦ 82.25, ਨਾਨ ਮੈਡੀਕਲ ਦੇ 31,457 ਵਿਦਿਆਰਥੀਆਂ ’ਚੋਂ 26,417 ਪਾਸ ਹੋਏ ਹਨ ਤੇ ਪਾਸ ਫ਼ੀਸਦ 83.98 ਰਹੀ। ਇੰਜ ਹੀ ਵੋਕੇਸ਼ਨਲ ਗਰੁੱਪ ਦੇ 9,159 ਪ੍ਰੀਖਿਆਰਥੀਆਂ ’ਚੋਂ 8,177 ਪਾਸ ਹੋਏ ਜਿਨ੍ਹਾਂ ਦੀ ਪਾਸ ਫ਼ੀਸਦ 89.28 ਹੈ।

No Comment posted
Name*
Email(Will not be published)*
Website