Your Advertisement
ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਦੇ ਗਾਇਬ
ਇਕਬਾਲ ਸਿੰਘ ਲਾਲਪੁਰਾ
17ਵੀਂ ਲੋਕ ਸਭਾ ਦੀਆਂ ਚੋਣਾਂ ਤਕਰੀਬਨ ਮੁਕੰਮਲ ਹੋਣ ਦੇ ਨੇੜੇ ਹਨ। ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੋਣ ਕਰਕੇ, ਸੰਵੇਦਨਸ਼ੀਲ ਵੀ ਰਿਹਾ ਹੈ। ਪਿਛਲੇ ਕਰੀਬ 4 ਦਹਾਕਿਆਂ ਤੋਂ ਧਰਮ ਨਾਲ ਸੰਬੰਧਤ ਅਤਿਵਾਦ , ਮਨੁੱਖੀ ਅਧਿਕਾਰਾਂ ਦੀ ਉਲੰਘਣਾ , ਅਮਨ ਸ਼ਾਤੀ , ਸਿੱਖ ਧਰਮ ਵਿੱਚ ਦਖਲ ਅੰਦਾਜੀ , ਸਾਲ 1984 ਦਾ ਦਿੱਲੀ ਤੇ ਹੋਰ ਰਾਜਾਂ ਵਿੱਚ ਸਿੱਖ ਕਤਲੇ ਆਮ ਤੇ ਤਰੱਕੀ ਦੇ ਮੁੱਦਿਆਂ ਨੂੰ ਅੱਗੇ ਰੱਖ ਕੇ ਪੰਜਾਬ ਵਿੱਚ ਚੋਣਾਂ ਹੁੰਦੀਆਂ ਰਹੀਆਂ ਹਨ। ਆਜਾਦੀ ਤੋਂ ਬਾਅਦ 1951-52 ਤੋਂ ਹੀ ਸ੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੀ , ਕਾਂਗਰਸ ਪਾਰਟੀ ਦੀ ਮੁੱਖ ਵਿਰੋਧੀ ਧਿਰ ਰਹੀ ਹੈ। ਵਿਧਾਨ ਸਭਾ ਚੋਣਾਂ ਵਿੱਚ ਵੀ , ਭਾਵੇਂ 1957 ਵਿੱਚ ਕੇਰਲਾ ਵਿਖੇ  ,ਸ੍ਰੀ ਈ.ਐਮ.ਐਸ ਨੰਬੂਦਰੀ ਪਾਦ ਦੀ ਅਗਵਾਈ ਹੇਠ ਸੀ.ਪੀ.ਆਈ ਦੀ ਗੈਰ ਕਾਂਗਰਸੀ ਸਰਕਾਰ  ਬਣੀ ਸੀ , ਪਰ ਮੌਜੂਦਾ ਪੰਜਾਬ ਦੇ ਇੱਕ ਹਿੱਸੇ ਪੈਪਸੂ ਦੀ ਪਹਿਲੀ ਸਰਕਾਰ 1952 ਈ: ਵਿੱਚ ਸ੍ਰੋਮਣੀ ਅਕਾਲੀ ਦਲ ਨੇ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਅਗਵਾਈ ਹੇਠ ਬਣਾਈ ਸੀ। 
ਅਣਵੰਡੇ ਪੰਜਾਬ ਵਿੱਚ ਆਜਾਦੀ ਤੋਂ ਪਹਿਲਾਂ 1937 ਤੇ 1946 ਦੀਆਂ ਚੋਣਾਂ ਸਮੇਂ ਵੀ , ਯੂਨੀਨਿਸਟ ਪਾਰਟੀ ਕਾਂਗਰਸ ਪਾਰਟੀ, ਖਾਲਸਾ ਨੈਸ਼ਨਲ ਪਾਰਟੀ , ਸ੍ਰੋਮਣੀ ਅਕਾਲੀ ਦਲ , ਆਲ ਇੰਡੀਆ ਮੁਸਲਿਮ ਲੀਗ ਤੇ ਹਿੰਦੂ ਇਲੈਕਸ਼ਨ ਬੋਰਡ ਚੋਣ ਮੈਦਾਨ ਵਿੱਚ ਸਨ।
ਆਜਾਦੀ ਤੋਂ ਬਾਅਦ 1951-52 ਦੀਆਂ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ , ਸ੍ਰੋਮਣੀ ਅਕਾਲੀ ਦਲ , ਕਮਿਊਨਿਸਟ  ਪਾਰਟੀ ਆਫ ਇੰਡੀਆ , ਭਾਰਤੀ ਜਨ ਸੰਘ , ਜਿਮੀਂਦਾਰਾ ਪਾਰਟੀ , ਲਾਲ ਕਮਿਊਨਿਸਟ ਪਾਰਟੀ , ਫਾਰਵਰਡ ਬਲਾਕ ਆਦਿ ਪਾਰਟੀਆਂ ਨੇ ਚੋਣਾਂ ਵਿੱਚ ਹਿੱਸਾ ਲਿਆ, ਦੇਸ਼ ਦੀ ਆਜਾਦੀ ਲਈ ਲੜਾਈ ਦਾ ਸੇਹਰਾ ਭਾਵੇਂ , ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ, ਕਾਂਗਰਸ ਦੇ ਸਿਰ ਬੱਝਦਾ ਰਿਹਾ ਹੈ, ਪਰ ਸਭ ਤੋਂ ਵੱਧ ਕੁਰਬਾਨੀਆਂ ਕੁੱਲ 121 ਵਿੱਚੋਂ 93 ਫਾਂਸੀ , 2646 ਕਾਲੇ ਪਾਣੀ ਦੀ ਸਜਾ ਵਿੱਚ 2147 ਸਿੱਖ , ਜਲ੍ਹਿਆਂ ਵਾਲੇ ਬਾਗ ਦੇ 1300 ਸ਼ਹੀਦਾਂ ਵਿੱਚੋਂ 788 ਸਿੱਖਾਂ ਦੀ ਗੱਲ ਕਰਕੇ ਸ੍ਰੋਮਣੀ ਅਕਾਲੀ ਦਲ ਵੀ ਆਜਾਦੀ ਦੀ ਜੰਗ ਵਿੱਚ ਆਪਣਾ ਹਿੱਸਾ ਸਭ ਤੋਂ ਵੱਧ ਦੱਸ ਕੇ ਮਾਣ ਪ੍ਰਾਪਤ ਕਰਦਾ ਰਿਹਾ ਹੈ।
ਚੋਣਾਂ ਸਮੇਂ ਜਾਰੀ ਕੀਤੇ ਜਾਂਦੇ ਚੋਣ ਮਨੋਰਥ ਪੱਤਰ ਰਾਜਨੀਤਿਕ ਪਾਰਟੀਆਂ ਵੱਲੋਂ ਤਰੱਕੀ ਤੇ ਇਨਸਾਫ ਬਾਰੇ ਪਾਰਟੀ ਦੀ ਸੋਚ ਨੂੰ ਪ੍ਰਗਟ ਕਰਦੇ ਹਨ। ਪੰਜਾਬ ਵਿੱਚ ਆਜਾਦੀ ਤੋਂ ਬਾਅਦ ਹੀ ਪੰਜਾਬੀ ਬੋਲੀ ਦਾ ਮੁੱਦਾ ਪ੍ਰਮੁੱਖ ਰਿਹਾ ਹੈ। ਇਸ ਦੇ ਆਧਾਰ ਤੇ ਹੀ ਸ੍ਰੋਮਣੀ ਅਕਾਲੀ ਦਲ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਦਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਦੇ ਮੋਰਚੇ 1950 ਤੋਂ ਹੀ ਇਸ ਤੇ ਆਧਾਰਿਤ ਰਹੇ ਹਨ। 1966 ਵਿੱਚ ਪੰਜਾਬ ਦੀ ਹਰਿਆਣਾ ,ਹਿਮਾਚਲ ਤੇ ਚੰਡੀਗੜ੍ਹ ਵਿੱਚ ਵੰਡ ਦਾ ਆਧਾਰ ਵੀ ਪੰਜਾਬੀ ਤੇ ਪੰਜਾਬੀ ਬੋਲਦੇ ਇਲਾਕੇ ਹੀ ਰਿਹਾ ਹੈ। ਪੰਜਾਬ  ਦੀ ਵੰਡ ਨੇ , ਅਜੇ ਤੱਕ ਨਾ ਹੱਲ ਹੋਈਆਂ, ਹੋਰ ਸਮੱਸਿਆਵਾਂ  ਵੀ ਖੜੀਆਂ ਕਰ ਦਿੱਤੀਆਂ , ਜਿਵੇਂ ਦਰਿਆਈ ਪਾਣੀਆਂ ਦੀ ਵੰਡ, ਪੰਜਾਬ ਤੇੇ ਹਿੰਦੀ ਬੋਲ ਦੇ ਇਲਾਕੇ ਰਾਜਧਾਨੀ ਚੰਡੀਗੜ੍ਹ ਤੇ ਅਧਿਕਾਰ ਤੇ ਭਾਖੜਾ ਤੇ ਕੰਟਰੋਲ । 
ਪੰਜਾਬ ਰਾਜ ਦੇ ਸਮਾਜਿਕ ਭਾਈਚਾਰੇ , ਧਾਰਮਿਕ ਸਹਿਨਸ਼ੀਲਤਾ ਤੇ ਇੱਕ ਸੁਰਤਾ ਬਾਰੇ ਜਿੱਥੇ ਕਵੀ  ਸ਼ਾਹ ਮੁਹੰਮਦ ਨੇ 1839 ਤੋਂ ਪਹਿਲਾਂ  “ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ॥ ਕਦੇ ਨਹੀ ਸੀ ਤੀਸਰੀ ਜਾਤ ਆਈ ॥ ਸਰਕਾਰ ਖਾਲਸਾ ਵਿੱਚ ਉੱਤਮ ਭਾਈਚਾਰੇ ਦੀ ਮਿਸਾਲ ਅੰਕਿਤ ਕੀਤੀ ਹੈ ਤੇ ਖਾਲਸਾ ਪੰਥ ਨੂੰ ਮਨੁੱਖੀ ਹੱਕਾਂ ਦਾ ਰਾਖਾ ਤੇ ਅਲੰਬਰਦਾਰ ਅੰਕਿਤ ਕੀਤਾ ਹੈ।ਪ੍ਰੋਫੈਸਰ ਪੂਰਨ ਸਿੰਘ ਨੇ ਵੀ  ਅੰਗਰੇਜ਼ ਰਾਜ ਸਮੇਂ  ਇਸ ਸਮਾਜਿਕ ਤੇ ਧਾਰਮਿਕ ਏਕਤਾ ਨੂੰ “ਪੰਜਾਬ ਨਾ ਹਿੰਦੂ ਨਾ ਮੁਸਲਮਾਨ , ਪੰਜਾਬ ਜਿਊਦਾ ਗੁਰੂਆਂ ਦੇ ਨਾ ਤੇ ਲਿਖਿਆ॥ ਪਰ ਪੰਜਾਬੀ ਬੋਲੀ ਦੀ ਗੁਰਮੁੱਖੀ ਲਿਪੀ ਵਿੱਚ, ਸਿੱਖਿਆ ਤੇ ਤਰੱਕੀ ਦੇ ਨਾਂ ਤੇ , ਹੀ ਆਜਾਦੀ ਤੋਂ ਬਾਅਦ ਪੰਜਾਬੀਆਂ ਨੂੰ ਵੰਡ ਦਿੱਤਾ।
ਭਾਵੇਂ ਪੰਜਾਬ ਤੇ ਭਾਰਤ ਦਾ ਭਲਾ ਚਾਹੁਣ ਵਾਲੇ , ਹਰ ਆਗੂ ਨੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ ਲਈ ਆਖਿਆ , ਪਰ ਕੁਝ ਫਿਰਕੂ ਆਗੂਆਂ ਦੀ ਗਲਤੀ ਕਾਰਨ  “ ਯੇ ਜਬਰ ਭੀ ਦੇਖਾ ਹੈ ਤਾਰੀਖ ਕੀ ਨਜਰੋ ਨੇ ॥ ਲੰਮਹੋ ਨੇ ਖਤਾ ਕੀ ਥੀ ਸਦਿਓ ਨੇ ਸਜਾ ਪਾਈ॥ ਮੁਜਫਰ ਰਜਮੀ ਜੀ ਦੇ ਅੱਖਰ ਸੱਚੇ ਸਾਬਿਤ ਕਰ ਦਿੱਤੇ ਤੇ ਪੰਜਾਬੀ ਆਪਸ ਵਿੱਚ ਹੀ  ਮਹਾਂ ਪੰਜਾਬ ਤੇ ਪੰਜਾਬੀ ਸੂਬੇ ਦੀ ਸੋਚ ਵਿੱਚ ਵੰਡੇ ਗਏ। ਇਸ ਮਾਹੌਲ ਵਿੱਚ, ਉਸ ਸਮੇਂ ਪੰਜਾਬ ਵਿੱਚ ਰਾਜ ਕਰ ਰਹੀ, ਇਕ ਧਿਰ ਕਾਂਗਰਸ ਪਾਰਟੀ ਸੀ ਤੇ ਉਸ ਦਾ ਵਿਰੋਧ ਕਰਨ ਵਾਲੇ ਸ੍ਰੋਮਣੀ ਅਕਾਲੀ ਦਲ ਤੇ ਹੋਰ ਕਾਂਗਰਸ ਵਿਰੋਧੀ ਆਪਸ ਵਿੱਚ ਵੰਡੇ ਹੋਣ ਕਰਕੇ ਬਹੁਤ ਸਮੇਂ ਕਾਂਗਰਸ ਹੀ ਰਾਜ ਕਰਦੀ  ਰਹੀ।
ਪਹਿਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 1951-1952 ਤੋਂ ਪੰਜਾਬ ਦੀ ਵੰਡ 1966-67 ਤੱਕ ਕਾਂਗਰਸ ਪਾਰਟੀ ਕਿਸੇ ਵੱਡੀ ਚਣੌਤੀ ਦੇ ਪੰਜਾਬ ਵਿੱਚ ਰਾਜ ਕਰਦੀ ਰਹੀ ਹੈ, ਸ੍ਰੋਮਣੀ ਅਕਾਲੀ ਦਲ ਪਿਛੜੀ ਹੋਈ , ਦੂਜੀ ਧਿਰ ਹੁੰਦਾ ਸੀ , ਹੋਰ ਪਾਰਟੀਆਂ  ਬਹੁਤ ਪ੍ਰਭਾਵਸ਼ਾਲੀ ਨਹੀ ਸਨ।
ਪੰਜਾਬ ਦੀ ਵੰਡ ਤੋ ਬਾਅਦ 1967 ਦੀਆਂ ਵਿਧਾਨ ਸਭਾ ਚੋਣਾਂ ਵਿੱਚ , ਭਾਵੇਂ 104 ਕੁੱਲ ਸੀਟਾਂ ਵਿੱਚੋਂ ਕਾਂਗਰਸ ਪਾਰਟੀ 48 ਸੀਟਾਂ ਜਿੱਤ ਗਈ ਸੀ ਅਤੇ ਸ੍ਰੋਮਣੀ ਅਕਾਲੀ ਦਲ ਨੇ ਕੇਵਲ 24 ਸੀਟਾਂ ਜਿੱਤੀਆਂ ਸਨ , ਪਰ ਹੋਰ ਵਿਰੋਧੀ ਧਿਰਾਂ ਭਾਰਤੀ ਜਨ ਸੰਘ, ਕਮਿਊਨਿਸਟ ਪਾਰਟੀ ਆਫ ਇੰਡੀਆ ਆਦਿ  ਨੇ ਕਾਂਗਰਸ ਕੋਲੋ ਰਾਜ ਖੋਹਣ ਦਾ ਮੌਕਾ ਵੇਖ ਕੇ ਏਕਤਾ ਕੀਤੀ ਤੇ ਜਸਟਿਸ ਗੁਰਨਾਮ ਸਿੰਘ ਜੀ ਦੀ ਅਗਵਾਈ ਹੇਠ ਪਹਿਲੀ ਗੈਰ ਕਾਂਗਰਸੀ ਸਰਕਾਰ ਪੰਜਾਬ ਵਿੱਚ ਕਾਇਮ ਹੋਈ।
1967 ਤੋਂ 1984 ਤੱਕ ਪੰਜਾਬ ਦੀ ਰਾਜਨੀਤੀ ਵਿੱਚ ਕੇਵਲ ਇੱਕ ਹੀ ਰੁਝਾਨ ਰਿਹਾ ਕਿ ਜਦੋਂ ਵਿਰੋਧੀ ਧਿਰਾਂ ਆਪਣੇ ਮੁੱਦੇ ਪਿੱਛੇ ਛੱਡ ਕੇ ਕੇਵਲ ਕਾਂਗਰਸ ਨੂੰ ਹਰਾਉਣ ਲਈ, ਇੱਕੱਠੇ ਹੁੰਦੇ ਰਹੇ , ਤਾਂ ਪੰਜਾਬ ਵਿਧਾਨ ਸਭਾ ਤੇ ਲੋਕ ਸਭਾ ਲਈ ਵਿਰੋਧੀ ਧਿਰ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਜਿੱਤ ਦੀ ਰਹੀ ਹੈ।1977 ਦੀਆਂ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਵਿੱਚ , ਸ੍ਰੋਮਣੀ ਅਕਾਲੀ ਦਲ , ਜਨਤਾ ਦਲ ਤੇ ਹੋਰਾਂ ਨੇ 13 ਸੀਟਾਂ ਜਿੱਤ ਕੇ ਕਾਂਗਰਸ ਦਾ ਸਫਾਇਆ ਕਰ ਦਿੱਤਾ ਸੀ। ਪਰ ਕਰੀਬ ਤਿੰਨ ਸਾਲ ਬਾਅਦ ਜਦੋਂ ਵਿਰੋਧੀ ਵੱਖਰੇ ਲੜੇ ਤਾਂ ਕਾਂਗਰਸ ਲੋਕ ਸਭਾ ਦੀਆਂ 12 ਸੀਟਾਂ ਜਿੱਤ ਗਈ ਤੇ ਸ੍ਰੋਮਣੀ ਅਕਾਲੀ ਦਲ ਕੇਵਲ ਇੱਕ ਸੀਟ ਤੇ ਸਿਮਟ ਗਿਆ ਸੀ, ਬਾਕੀ ਤਾਂ ਖਾਤਾ ਵੀ ਨਹੀ ਖੋਲ ਸਕੇ ਸਨ। ਇਹ ਹੀ ਹਾਲਾਤ ਵਿਧਾਨ ਸਭਾ ਵਿੱਚ ਵੀ ਰਿਹਾ ਤੇ ਪੰਜਾਬ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਬਣ ਗਈ।
4 ਅਗਸਤ 1982 ਨੂੰ ਸ਼ੁਰੂ ਹੋਏ ਤੇ ਸਾਕਾ ਨੀਲਾ ਤਾਰਾ ਨਾਲ ਖਤਮ ਹੋਏ , ਧਰਮ ਯੁੱਧ ਮੋਰਚੇ ਨੇ ਪੰਜਾਬ ਦਾ ਰਾਜਨੀਤਿਕ ਮਾਹੌਲ ਇੱਕ ਦਮ ਬਦਲ ਦਿੱਤਾ 1985 ਦੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ,  ਰਾਜੀਵ ਲੋਗੋਵਾਲ ਸਮਝੌਤੇ ਹੋਣਾ , ਸ੍ਰੀ ਅਕਾਲ ਤਖ਼ਤ ਦਾ ਢਹਿ -ਢੇਰੀ ਹੋਣਾ , ਸਿੱਖ ਨੌਜਵਾਨਾ ਤੇ ਤਸ਼ੱਦਦ , ਅੱਤਵਾਦ 
ਨੂੰ ਕਾਬੂ ਕਰਨਾ ਤੇ ਪੰਜਾਬ ਵਿਚ ਅਮਨ ਕਾਨੂੰਨ ਬਹਾਲ ਕਰਨਾ ਮੁੱਖ ਾ।ਗ਼ਦ/ ਸਨ।ਉਦੋ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਤੇ ਸ਼੍ਰੋਮਣੀ  ਅਕਾਲੀ ਦਲ ਵਿਚ ਸੀ। ਸ਼੍ਰੋਮਣੀ ਅਕਾਲੀ ਦਲ ਬਿਨਾਂ ਕਿਸੇ ਹੋਰ ਪਾਰਟੀ ਨਾਲ ਸਮਝੋਤੇ ਦੇ ਪਹਿਲੀ ਵਾਰੀ 7 ਲੋਕ ਸਭਾ ਸੀਟਾਂ ਜਿੱਤਣ ਵਿਚ ਕਾਮਯਾਬ ਹੋਇਆ, ਕਾਂਗਰਸ 6 ਸੀਟਾਂ ਹੀ ਜਿੱਤ ਸਕੀ ਸੀ।ਵਿਧਾਨ ਸਭਾ ਵਿਚੋ ਸ਼੍ਰੋਮਣੀ ਅਕਾਲੀ ਦੱਲ ਦੇ 73 ਸੀਟਾਂ ਜਿੱਤ ਕੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਸਰਕਾਰ ਬਣਾਈ। ਪਰ ਰਾਜੀਵ ਲੋਗੋਵਾਲ ਸਮਝੋਤਾ ਸਿਰੇ ਨਾ ਚੜਨ ਤੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਕਾਰਨ ਪੰਜਾਬ ਵਿਚ 5 ਸਾਲ ਲਈ ਰਾਸ਼ਟਰਪਤੀ ਰਾਜ ਲਾਗੂ ਹੋਇਆ।
1989 ਦੀਆਂ ਲੋਕ ਸਭਾਂ ਚੋਣਾਂ ਵਿਚ ਖਾੜਕੂ ਸਮਰਥਕਾਂ ਪਾਸੋਂ ਅਮਨ ਸ਼ਾਤੀ ਤੇ ਪੰਜਾਬ ਸਮੱਸਿਆ ਦੇ ਹਲ ਦੀ ਤਲਾਸ਼ ਵਿਚ ਲੋਕਾਂ ਨੇ ਵੋਟਾਂ ਪਾਈਆਂ, ਕਾਂਗਰਸ ਕੇਵਲ ਦੋ ਸੀਟਾਂ ਹੀ ਜਿੱਤ ਸਕੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਸਦੇ ;ਡਜ:`ਰਹ 11 ਸੀਟਾਂ ਜਿੱਤ ਕੇ ਅਵਲ ਰਹੇ , ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਬਹੁਤ ਥਾਵਾਂ ਤੇ ਜਮਾਨਤਾ ਜ਼ਬਤ  ਹੋ ਗਈਆਂ। ਪਰ 1996 ਤੋਂ ਵੋਟਰ ਦੁਬਾਰਾ ਸ਼੍ਰੋਮਣੀ ਅਕਾਲੀ ਦੱਲ ਦੀ ਪਿੱਠ ਤੇ ਆ ਖੜਾ ਹੋਇਆ,  ਉਨ੍ਹਾਂ ਭਾਵੇ ਬਹੁਜਨ ਸਮਾਜ ਪਾਰਟੀ ਨਾਲ ਸਾਂਝ ਪਾਈ ਜਾਂ ਭਾਰਤੀ ਜਨਤਾ ਪਾਰਟੀ ਨਾਲ ਵਿਧਾਨ ਸਭਾ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੀ 1997 ਵਿਚ ਵੱਡੀ ਜਿੱਤ ਹੋਈ।
ਜਿਨਾਂ ਮੁਦਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿਰੱਧ ਮੋਰਚੇ ਲਾਉਂਦੇ ਰਿਹਾ, ਤੇ ਖਾਸ ਕਰਕੇ ਪੰਜਾਬ ਦੇ ਦਰਿਆਈ ਪਾਣੀ, ਪੰਜਾਬੀ ਬੋਲਦੇ ਇਲਾਕੇ, ਭਾਖੜਾ ਡੈਮ ਦਾ ਪਿਛਲੇ 20 ਸਾਲਾਂ ਵਿਚ ਪੰਜਾਬ ਅੰਦਰ ਖਾੜਕੂਵਾਦ ਨੂੰ ਕਾਬੂ ਕਰਨ ਦੇ ਨਾਂ ਹੇਠ ਅਖੌਤੀ ਝੂਠੇ ਪੁਲਿਸ ਮੁਕਾਬਲੇ, ਦਿੱਲੀ ਤੇ ਹੋਰ ਰਾਜਾਂ ਵਿਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਕਰਾਉਣ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਕੋਈ ਸ਼ਲਾਘਾਯੋਗ ਪ੍ਰਾਪਤੀ ਨਹੀ ਕਰ ਸਕੀ ।ਜਿਸ ਕਾਰਨ 1999 ਵਿਚ ਇਹ ਗੱਠਜੋੜ ਕੇਵਲ 3 ਸੀਟਾਂ ਤੱਕ ਸੀਮਿਤ ਹੋ ਗਿਆ।
2004 ਦੀਆਂ ਲੋਕ ਸਭਾ ਚੋਣਾ ਵਿਚ ਉਸ ਵਕਤ ਦੀ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਪੰਜਾਬੀਆਂ ਦੇ 13 ਵਿਚੋ 11 ਸੀਟਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਗਠਜੋੜ ਦੀ ਝੋਲੀ ਪਇਆ, ਕਾਂਗਰਸ ਕੇਵਲ 2 ਸੀਟਾਂ ਤੇ ਸਿਮਟ ਗਈ।  
2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣ ਗਈ ਪਰ ਇੱਕਲੇ ਸ਼੍ਰੋਮਣੀ ਅਕਾਲੀ ਦਲ ਕਰੀਬ 75 ਤੋਂ ਘੱਟ ਕੇ 48 ਸੀਟਾਂ ਤੱਕ ਸੀਮਿਤ ਹੋ ਗਿਆ। 2009 ਦੀਆਂ ਚੋਣਾਂ ਵਿਚ ਵੀ ਇਹ ਗੱਠਜੋੜ ਕੇਵਲ 5 ਸੀਟਾਂ ਜਿੱਤ ਸਕਿਆ ਤੇ ਕਾਂਗਰਸ 8 ਸੀਟਾਂ ਲੋਕ ਸਭਾ ਚੋਣਾਂ ਵਿਚ ਜਿਤ ਗਈ ।2014 ਦਹਨਖ ਬ`ੲ ;ਘਕ ੁ`ਧਖ ਇਕ ਨਵੀਂ ਰਾਜਸੀ ਪਾਰਟੀ , ਭ੍ਰਿਸਟਾਚਾਰ ਵਿਰੁੱਧ ਆਸ ਲੈ ਕੇ , ਆਮ ਆਦਮੀ ਪਾਰਟੀ ਦੇ ਨਾਂ , ਤੇ ਚੋਣ ਮੈਦਾਨ ਵਿਚ ਉਤਰੀ , ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ।ਆਮ ਆਦਮੀ 4 ਸੀਟਾਂ ਜਿੱਤ ਕੇ ਸ਼੍ਰੋਮਣੀ ਅਕਲੀ ਦਲ ਤੇ ਭਾਰਤੀ ਜਨਤਾ ਪਾਰਟੀ  ਦੇ  ਗਠਜੋੜ ਤੋ ਦੂਜੇ ਨੰਬਰ ਤੇ ਹੋ ਗਈ ਤੇ ਕਾਂਗਰਸ ਪਾਰਟੀ ਕੇਵਲ 3 ਸੀਟਾਂ ਹੀ ਜਿੱਤ ਸਕੀ ।
ਜੇਕਰ ਪਾਰਟੀਆਂ ਨੂੰ 2014 ਵਿਚ ਪਈਆਂ ਵੋਟਾਂ ਦੇ ਅੰਕੜੇ ਵੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ 2009 ਦੇ 35.85% ਵੋਟ ਤੋਂ ਘੱਟ ਕੇ 26.3% ਤੇ ਰਹਿ ਗਿਆ, ਭਾਰਤੀ ਜਨਤਾ ਪਾਰਟੀ 10.6% ਤੋ ਘੱਟ ਕੇ 8.7% ਤੇ ਆ ਗਈ।ਕਾਂਗਰਸ ਪਾਰਟੀ ਨੂੰ ਵੱਡਾ ਖੋਰਾ 45.23% ਤੋਂ ਘਟ ਕੇ 33.01% ਤੇ ਹੋ ਗਈ।ਬਹੁਜਨ ਸਮਾਜ ਪਾਰਟੀ 5.74 ਤੋ ਘੱਟ ਕੇ 1.9% ਤੇ ਸਿਮਟ ਗਈ ਪਰ ਆਮ ਆਦਮੀ ਪਾਰਟੀ 24.4% ਵੋਟਾਂ ਲੈ ਕੇ ਵੱਡੀ ਰਾਜਸੀ ਸ਼ਕਤੀ ਬਣ ਗਈ।
2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਜਿਸਦੇ ਭਾਵੇਂ 2 ਮੈਂਬਰ ਪਾਰਲੀਮੈਂਟ ਬਾਗੀ ਹੋ ਗਏ ਸਨ ਫੇਰ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਬਣਾਉਣ ਦੇ ਸਮਰਥ ਲਗਦੀ ਸੀ। ਪਰ ਆਪਸੀ ਫੁੱਟ, ੲ/ਅਦੋਹ ਆਗੂਆਂ ਡਟੋ।ਗ਼ਯ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਵੀ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣ ਗਈ। ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਕੇਵਲ 15 ਸੀਟਾਂ ਜਿੱਤ ਕੇ ਤੀਜੇ ਨੰਬਰ ਤੇ ਆ ਗਿਆ। ਕਾਂਗਰਸ ਪਾਰਟੀ ਦਾ ਵੋਟਰ ਆਪਣੀ ਪਾਰਟੀ ਵਿਚ ਵਾਪਿਸ ਮੁੜ ਗਿਆ ਤੇ  ਕਾਂਗਰਸ ਨੇ 77 ਸੀਟਾਂ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਈ। 
17ਵੀਂ ਲੋਕ ਸਭਾ ਚੋਣਾ ਸਮੇ  , ਜਿੱਥੇ ਕਾਂਗਰਸ ਪੰਜਾਬ ਵਿਚ ਰਾਜ ਭਾਗ ਤੇ ਹੈ , ਉੱਥੇ ਵਿਰੋਧੀ ਧਿਰ , ਦੀ ਸਥਿਤੀ ਡਪੇੋਹ ਜ`ਝਹ ਜ?. ਕਾਂਗਰਸ ਪਾਰਟੀ 13 ਸੀਟਾਂ ਤੇ ਚੋਣ ਲੜ ਰਹੀ ਹੈ।ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਖੇਰੂੰ- ਖੇਰੂੰ ਹੈ ਭਾਵੇ ਉਹ ਵੀ ਸਭ 13 ਸੀਟਾਂ ਤੇ ਚੋਣ ਲੜ ਰਹੇ ਹਨ।ਆਮ ਆਦਮੀ ਪਾਰਟੀ ਤੋਂ ਵੱਖ ਹੋਏ ਆਗੂ ਸਰਦਾਰ ਸੁਖਪਾਲ ਸਿੰਘ ੇਡਜੋਕ ਦੀ ਪੰਜਾਬ ਏਕਤਾ ਪਾਰਟੀ,  ਨੇ ਲੋਕ ਇੰਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ.ਪੀ.ਆਈ. ਪੰਜਾਬ ਫਰੰਟ ਤੇ ਰੇਵੂਲੂਸ਼ਨਰੀ  ਮਾਰਕਸਵਾਦੀ, ਪਾਰਟੀ ਨਾਲ ਮਿਲ ਕੇ ਪਧਕਡਝਨਕ ,ਪੰਜਾਬ ਡੈਮੋਕੇਰੇਟਿਕ ਅਲਾਇੰਸ ਟਹ ੁ`ਧ ਬੜ ਡੋਜਕ ਜ?.  ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਵੱਖ ਚੋਣ ਲੜ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਟਕਸਾਲੀ  ਇਕ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ 1 ਸੀਟ ਤੇ ਚੋਣ ਲੜ ਰਿਹਾ ਹੈ।
ਪਹਿਲੀ ਵਾਰੀ ਹੈ ਕਿ ਪਿਛਲੇ 34 ਸਾਲ ਤੋਂ ਪੰਜਾਬ ਦੀ ਹਰ ਰਾਜਨੀਤਿਕ ਗਤੀਵਿਧੀ ਵਿਚ ਹਿੱਸਾ ਲੈਣ ਤੇ ਫੰਡ ਦੇਣ ਵਾਲੇ ਵਿਦੇਸ਼ਾ ਵਿਚ ਵਸਦੇ ਪੰਜਾਬੀ ਵੀ  ਨਿਰਪੱਖ ਤੇ ਖਾਮੋਸ਼ ਹਨ । ਇਸਦਾ ਕਾਰਨ ਉਨ੍ਹਾਂ ਦੀ ਪੰਜਾਬ ਦੇ ਰਾਜਨੀਤਿਕ ਆਗੂਆਂ ਤੋ ਨਿਰਾਸ਼ਤਾ ਹੀ ਲਗਦੀ ਹੈ। 
ਇਸ ਤਰਾਂ ਕਾਂਗਰਸ ਪਾਰਟੀ ਵਿਰੋਧੀ,  ਘੱਟੋ-ਘੱਟ 3 ਧੜਿਆਂ ਵਿੱਚ ਵੰਡੇ ਜ`ਝ/ ਹਨ।ਵੱਡੀ ਗੱਲ ਇਹ ਹੈ ਕਿ ਵਿਰੋਧੀਆਂ ਦਾ ਮੁੱਖ ਨਿਸ਼ਾਨਾ  ਕਾਂਗਰਸ ਪਾਰਟੀ ਭਕ ਜ` ੲ/  ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਹੈ। ਜਿਸਨੂੰ ਪੰਥ ਪ੍ਰਸਤ ਹੋਣ ਦੀ ਥਾਂ ਪੰਥ ਦੋਖੀ ਹੋਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਕਾਰਵਾਈ ਨਾ ਕਰਨ ਤੇ ਸਿੱਖ ਨੌਜਵਾਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ  ਕਰਨ ਦੀ ਮੰਗ ਕਾਰਨ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਜਾਂ ਜਖਮੀ ਕਰ ਦੇਣ ਦੇ ਦੋਸ਼ਾਂ ਦੀ ਸਫਾਈ ਦੇਣੀ ਪੈ ਰਹੀ ਹੈ।ਪੰਜਾਬ ਰਾਜਨੀਤੀ ਵਿਚ ਹਮੇਸ਼ਾ ਪੰਜਾਬ , ਤੇ ਪੰਥ ਦੇ ਮੁੱਦੇ ਅਜ਼ਾਦੀ ਤੋਂ ਬਾਅਦ ਅੱਜ ਤੱਕ ਕੇਂਦਰ ੲਖਰੋ; ਵਿਰੁੱਧ ਭਾਰੀ ਰਹੇ ਹਨ, ਜੋ ਇਸ ਬਾਰ ਹਾਸ਼ੀਏ ਤੇ ਜਾ ਚੁੱਕੇ ਹਨ। ਸਗੋਂ ਸ਼ੋ੍ਰਮਣੀ ਅਕਾਲੀ ਦਲ ਘਕਗਿਕ ਰਮ`ਿੜ ਲਈ ਸਿਰਦਰਦੀ ਦਾ ਕਾਰਨ ਹਨ। 
97800 03333
 
 
   
No Comment posted
Name*
Email(Will not be published)*
Website