Your Advertisement
ਸਦਾ ਸੱਚੇ ਨਹੀਂ ਹੁੰਦੇ ਐਗਜ਼ਿਟ ਪੋਲ, ਇਹ ਗਲਤ ਵੀਹੋ ਜਾਂਦੇ ਨੇ!
ਵੋਟਿੰਗ ਖਤਮ ਹੋਣ ਦੇ ਕੁਝ ਦੇਰ ਬਾਅਦ ਹੀ ਐਗਜਟਿ ਪੋਲ ਸਾਹਮਣੇ ਆਉਣ ਲਗਦੇ ਹਨ।
ਲੋਕ ਸਭਾ ਚੋਣਾਂ ਦਾ ਆਖਰੀ ਗੇੜ ਮੁਕੰਮਲ ਹੋਇਆ, ਇਸ ਦੇ ਤਹਿਤ ਪੰਜਾਬ ਦੀਆਂ ਸਾਰੀਆਂ 13 ਸੀਟਾਂ, ਚੰਡੀਗੜ੍ਹ ਦੀ ਇੱਕ ਸੀਟ, ਹਿਮਾਚਲ ਪ੍ਰਦੇਸ ਦੀਆਂ 4 ਸੀਟਾਂ, ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ ਦੀਆਂ 8, ਪੱਛਮ ਬੰਗਾਲ ਦੀਆਂ 9 ਅਤੇ ਉੱਤਰ ਪ੍ਰਦੇਸ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ ਹੈ।
543 ਲੋਕ ਸਭਾ ਸੀਟਾਂ ਦੇ ਨਤੀਜੇ 23 ਮਈ ਨੂੰ ਆਉਣੇ ਹਨ ਪਰ ਇਸ ਤੋਂ ਪਹਿਲਾਂ ਐਗਜਟਿ ਪੋਲ ਦਾ ਸਿਲਸਿਲਾ ਸੁਰੂ ਹੋ ਜਾਂਦਾ ਹੈ।
ਵੋਟਰਾਂ ਦੇ ਆਖਰੀ ਦਿਨ ਵੋਟਿੰਗ ਦੀ ਪ੍ਰਕਿਰਿਆ ਖਤਮ ਹੋਣ ਦੇ ਅੱਧੇ ਘੰਟੇ ਦੇ ਅੰਦਰ ਸਾਰੇ ਨਿਊਜ ਚੈਨਲ ‘ਤੇ ਐਗਜਟਿ ਪੋਲ ਦਿਖਾਏ ਜਾਣ ਲਗਦੇ ਹਨ।
ਦਰਅਸਲ ਇਹ ਐਗਜਟਿ ਪੋਲ ਚੋਣਾਂ ਦੇ ਨਤੀਜਿਆਂ ਦਾ ਇੱਕ ਅੰਦਾਜਾ ਹੁੰਦਾ ਹੈ ਜੋ ਦੱਸਦਾ ਹੈ ਕਿ ਵੋਟਰਾਂ ਦਾ ਰੁਝਾਨ ਕਿਸ ਪਾਰਟੀ ਜਾਂ ਗਠਜੋੜ ਵੱਲ ਜਾ ਸਕਦਾ ਹੈ। ਜਿਸ ਲਈ ਨਿਊਜ ਚੈਨਲ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਸਰਵੇ ਕਰਦੇ ਹਨ।
ਇਹ 5 ਸੂਬੇ ਤੈਅ ਕਰਨਗੇ ਲੋਕ ਸਭਾ ਦੇ ਨਤੀਜੇ
ਆਖਰੀ ਗੇੜ: ਪੰਜਾਬ ‘ਚ ਅੱਜ ਕਿਹੜੇ ਮੁੱਦਿਆਂ ‘ਤੇ ਲੋਕੀਂ ਪਾਉਣਗੇ ਵੋਟਾਂ
ਵੋਟਿੰਗ ਲਈ ਵੀਵੀਪੈਟ ਮਸੀਨਾਂ ਪਿੱਛੇ ਕੀ ਹੈ ਮਕਸਦ
ਉਹ ਦੇਸ, ਜਿੱਥੇ ਜਨਮ ਦੇਣ ਤੋਂ ਵੱਧ ਗਰਭਪਾਤ ਕਰਵਾਇਆ ਜਾਂਦਾ ਹੈ
ਮੋਦੀ ਨੂੰ ਕਲੀਨ ਚਿੱਟ ‘ਤੇ ਚੋਣ ਕਮਿਸਨ ਵਿੱਚ ‘ਦਰਾਰ‘
ਇਹ ਸਰਵੇ ਕਈ ਵਾਰ ਨਤੀਜਿਆਂ ਨਾਲ ਬਿਲਕੁਲ ਮੇਲ ਖਾਂਦੇ ਹਨ ਤਾਂ ਕਦੇ ਉਨ੍ਹਾਂ ਤੋਂ ਉਲਟ ਹੁੰਦੇ ਹਨ। ਅਜਿਹੇ ‘ਚ ਐਗਜਟਿ ਪੋਲ ਦੀ ਪੂਰੀ ਪ੍ਰਕਿਰਿਆ ਸਮਝਣ ਦੀ ਕੋਸਸਿ ਕੀਤੀ ਹੈ।
ਦੇਸ ਦੀ ਮੁੱਖ ਸਰਵੇ ਸੰਸਥਾ ਸੀਐਸਡੀਐਸ ਦੇ ਨਿਦੇਰਸਕ ਸੰਜੇ ਕੁਮਾਰ ਕਹਿੰਦੇ ਹਨ ਕਿ ਐਗਜਟਿ ਪੋਲ ਨੂੰ ਲੈ ਕੇ ਜੋ ਧਾਰਨਾ ਹੈ ਉਸ ਦੇ ਤਹਿਤ ਜਿਹੜੇ ਵੋਟਰ, ਵੋਟ ਪਾ ਕੇ ਪੋਲਿੰਗ ਸਟੇਸਨਾਂ ਤੋਂ ਬਾਹਰ ਨਿਕਲਦੇ ਹਨ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ।
ਸਰਵੇ ਵਿੱਚ ਕਈ ਸਵਾਲ ਵੋਟਰਾਂ ਕੋਲੋਂ ਪੁੱਛੇ ਜਾਂਦੇ ਹਨ ਪਰ ਉਨ੍ਹਾਂ ਵਿੱਚ ਸਭ ਤੋਂ ਅਹਿਮ ਸਵਾਲ ਹੁੰਦਾ ਹੈ ਕਿ ਤੁਸੀਂ ਵੋਟ ਕਿਸ ਨੂੰ ਦਿੱਤਾ ਹੈ।
ਹਜਾਰਾਂ ਵੋਟਰਾਂ ਨਾਲ ਇੰਟਰਵਿਊ ਕਰਕੇ ਅੰਕੜ ਇਕੱਠੇ ਕੀਤੇ ਜਾਂਦੇ ਹਨ, ਇਨ੍ਹਾਂ ਅੰਕੜਿਆਂ ਦਾ ਵਿਸਲੇਸਣ ਕਰ ਕੇ ਇਹ ਵੋਟਿੰਗ ਐਸਟੀਮੇਟ ਕੱਢਿਆ ਜਾਂਦਾ ਹੈ ਯਾਨਿ ਕਿ ਇਹ ਪਤਾ ਲਗਾਇਆ ਜਾਂਦਾ ਹੈ ਕਿ ਇਸ ਪਾਰਟੀ ਨੂੰ ਕਿੰਨੇ ਫੀਸਦ ਵੋਟਰਾਂ ਨੇ ਵੋਟ ਕੀਤਾ ਹੈ।
ਆਖਰੀ ਦਿਨ ਵੋਟਿੰਗ ਦੀ ਪ੍ਰਕਿਰਿਆ ਖਤਮ ਹੋਣ ਦੇ ਅੱਧੇ ਘੰਟੇ ਅੰਦਰ ਸਾਰੇ ਨਿਊਜ ਚੈਨਲ ‘ਤੇ ਐਗਜਟਿ ਪੋਲ ਦਿਖਾਏ ਜਾਣ ਲਗਦੇ ਹਨ
ਐਗਜਟਿ ਪੋਲ ਕਰਨ, ਅੰਕੜੇ ਇਕੱਠੇ ਕਰਨ ਅਤੇ ਉਨ੍ਹਾਂ ਅੰਕੜਿਆਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਇੱਕ ਲੰਬੀ ਮਿਹਨਤ ਅਤੇ ਪ੍ਰਕਿਰਿਆ ਹੁੰਦੀ ਹੈ।
ਅਜਿਹਾ ਨਹੀਂ ਹੈ ਕਿ ਹਰ ਵਾਰ ਐਗਜਟਿ ਪੋਲ ਸਹੀ ਹੀ ਸਾਬਿਤ ਹੋਏ ਹਨ। ਇਸ ਦਾ ਸਭ ਤੋਂ ਤਾਜਾ ਉਦਾਹਰਣ ਹੈ 2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ।
ਸਾਲ 2015 ‘ਚ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਐਗਜਟਿ ਪੋਲ ਨੇ ਭਾਜਪਾ ਦੀ ਬੰਪਰ ਜਿੱਤ ਦਾ ਅੰਦਾਜਾ ਲਗਾਇਆ ਗਿਆ ਸੀ।
ਪੋਲਿੰਗ ਏਜੰਸੀ ਚਾਣੱਕਿਆ ਨੇ ਭਾਜਪਾ ਨੂੰ 155 ਅਤੇ ਮਹਾਗਠਜੋੜ ਨੂੰ ਮਹਿਜ 83 ਸੀਟਾਂ ‘ਤੇ ਜਿੱਤ ਦੀ ਭਵਿੱਖਬਾਣੀ ਕੀਤੀ ਸੀ।
ਉੱਥੇ ਹੀ ਨੀਲਸਨ ਅਤੇ ਸਿਸਰੋ ਨੇ 100 ਸੀਟਾਂ ‘ਤੇ ਭਾਜਪਾ ਦੀ ਜਿੱਤ ਦਾ ਅੰਦਾਜਾ ਲਗਾਇਆ ਗਿਆ ਸੀ ਪਰ ਨਤੀਜੇ ਬਿਲਕੁਲ ਉਲਟ ਰਹੇ।
ਜਨਤਾ ਦਲ ਯੂਨਾਈਟਡ, ਰਾਸਟਰੀ ਜਨਤਾ ਦਲ ਅਤੇ ਕਾਂਗਰਸ ਦੇ ਮਹਾਗਠਜੋੜ ਨੇ ਕੁੱਲ 243 ਸੀਟਾਂ ‘ਚੋਂ 178 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ।
ਇਹ ਵੱਡੀ ਜਿੱਤ ਸੀ ਅਤੇ ਐਗਜਟਿ ਪੋਲ ਅਤੇ ਅਸਲ ਨਤੀਜਿਆਂ ‘ਚ ਕਾਫੀ ਅੰਤਰ ਦੇਖਣ ਨੂੰ ਮਿਲਿਆ ਸੀ।
ਪਰ ਕਿਉਂ ਗਲਤ ਹੁੰਦੇ ਹਨ ਐਗਜਟਿ ਪੋਲ, ਇਸ ਸਵਾਲ ਦੇ ਜਵਾਬ ‘ਚ ਸੰਜੇ ਕਹਿੰਦੇ ਹਨ, “ਐਗਜਟਿ ਪੋਲ ਦੇ ਫੇਲ੍ਹ ਹੋਣ ਦਾ ਸਭ ਤੋਂ ਬਿਹਤਰ ਉਦਾਹਰਣ ਹੈ 2004 ਦੀਆਂ ਲੋਕ ਸਭਾ ਚੋਣਾਂ ਦਾ।”
“ਇਨ੍ਹਾਂ ‘ਚ ਐਗਜਟਿ ਪੋਲ ਦੇ ਅੰਕੜੇ ਗਲਤ ਸਾਬਿਤ ਹੋਏ। ਐਗਜਟਿ ਪੋਲ ‘ਚ ਕਿਹਾ ਜਾ ਰਿਹਾ ਸੀ ਕਿ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੇਗੀ ਅਤੇ ਐਨਡੀਏ ਵੱਡਾ ਗਠਜੋੜ ਬਣ ਕੇ ਉਭਰੇਗਾ ਪਰ ਨਤੀਜਿਆਂ ਦੌਰਾਨ ਕਾਂਗਰਸ ਨੂੰ ਵੱਧ ਸੀਟਾਂ ਮਿਲੀਆਂ ਸਨ।”
“ਕਾਂਗਰਸ ਦੀਆਂ ਸੀਟਾਂ ਜਅਿਾਦਾ ਆਈਆਂ ਅਤੇ ਯੂਪੀਏ ਸਭ ਤੋਂ ਵੱਡਾ ਗਠਜੋੜ ਸਾਬਿਤ ਹੋਇਆ।“
“2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਐਗਜਟਿ ਪੋਲ ਵੀ ਗਲਤ ਸਾਬਿਤ ਹੋਏ ਸਨ।”
“ਤੁਸੀਂ ਦੇਖੋਗੇ ਕਿ ਜਅਿਾਦਾਤਰ ਉੱਥੇ ਹੀ ਐਗਜਟਿ ਪੋਲ ਫੇਲ੍ਹ ਹੋਏ ਹਨ ਜਿਨ੍ਹਾਂ ਵਿਚੋਂ ਭਾਜਪਾ ਦੀ ਜਿੱਤ ਦਾ ਅੰਦਾਜਾ ਲਗਾਇਆ ਜਾਂਦਾ ਹੈ। ਐਗਜਟਿ ਪੋਲ ‘ਚ ਅਸੀਂ ਪੋਲਿੰਗ ਬੂਥ ਤੋਂ ਨਿਕਲ ਕੇ ਬਾਹਰ ਆਏ ਵੋਟਰਾਂ ਨਾਲ ਗੱਲ ਕਰਦੇ ਹਾਂ।“
“ਤੁਸੀਂ ਦੇਖੋਗੇ ਕਿ ਭਾਜਪਾ ਦੇ ਵੋਟਰ ਵਧੇਰੇ ਸਹਿਰੀ, ਉੱਚ ਤਬਕੇ ਦੇ, ਪੜ੍ਹੇ-ਲਿਖੇ ਨੌਜਵਾਨ ਵੋਟਰ ਖੁਦ ਆ ਕੇ ਆਪਣੀ ਗੱਲ ਰੱਖਦੇ ਹਨ।“
“ਉੱਥੇ ਹੀ ਗਰੀਬ, ਅਨਪੜ੍ਹ ਅਤੇ ਘੱਟ ਆਤਮ ਵਿਸਵਾਸ ਵਾਲਾ ਮਤਦਾਤਾ ਚੁੱਪਚਾਪ ਵੋਟ ਦੇ ਕੇ ਚਲਾ ਜਾਂਦਾ ਹੈ। ਅਜਿਹੇ ਵਿੱਚ ਉਸ ਦੇ ਸਰਵੇ ਵਾਲਿਆਂ ਤੱਕ ਖੁਦ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ। ਸਰਵੇ ਕਰਨ ਵਾਲੇ ਨੂੰ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਕਿ ਉਹ ਹਰੇਕ ਤਬਕੇ ਦੇ ਵੋਟਰ ਨਾਲ ਗੱਲ ਕਰੇ।“
ਮਤਦਾਨ ਨੂੰ ਗੁਪਤਦਾਨ ਵੀ ਕਿਹਾ ਜਾਂਦਾ ਹੈ ਅਜਿਹੇ ਵਿੱਚ ਵੋਟਰਾਂ ਕੋਲੋ ਇਹ ਪਤਾ ਕਰਨਾ ਕਿ ਕਿਸ ਨੂੰ ਵੋਟ ਦਿੱਤੀ ਹੈ ਇੱਕ ਚੁਣੌਤੀ ਵੀ ਹੋ ਸਕਦਾ ਹੈ, ਕਈ ਵਾਰ ਉਹ ਸੱਚ ਦੱਸ ਦਿੰਦੇ ਹਨ ਤਾਂ ਕਈ ਵਾਰ ਉਨ੍ਹਾਂ ‘ਤੇ ਸੱਕ ਹੁੰਦਾ ਹੈ।
ਪਰ ਸੰਜੇ ਦਾ ਇਸ ਨਾਲ ਇਤੇਫਾਕ ਨਹੀਂ ਰੱਖਦੇ, ਉਹ ਕਹਿੰਦੇ ਹਨ, “ਹੋ ਸਕਦਾ ਹੈ ਕਿ ਕੋਈ ਵੋਟਰ ਝੂਠ ਬੋਲ ਦੇਣ, ਮਜਾਕ ਕਰ ਦੇਣ ਪਰ ਮੈਂ ਨਹੀਂ ਮੰਨਦਾ ਕਿ ਕਿਸੇ ਨੂੰ ਜੇਕਰ ਜਾ ਕੇ ਪੁੱਛਿਆ ਜਾਵੇ ਤਾਂ ਉਸ ਨੂੰ ਝੂਠ ਬੋਲਣ ਵਿੱਚ ਆਨੰਦ ਮਿਲੇ।”
“ ਵੋਟਰ ਸੱਚ ਬੋਲੇ ਜਾਂ ਝੂਠ ਇਸ ਦਾ ਫੈਸਲਾ ਤਾਂ ਨਤੀਜਿਆਂ ਵਾਲੇ ਦਿਨ ਸਾਫ ਹੋ ਜਾਂਦਾ ਹੈ। ਜੇਕਰ ਤੁਸੀਂ ਪਿਛਲੇ 10-15 ਸਾਲਾਂ ਦੇ ਐਗਜਟਿ ਪੋਲ ਨੂੰ ਦੇਖੀਏ ਤਾਂ ਕਰੀਬ-ਕਰੀਬ ਸਾਰੇ ਐਗਜਟਿ ਪੋਲਜ ਦੇ ਨਤੀਜੇ ਅੱਗੇ-ਪਿੱਛੇ ਹੀ ਆਏ ਹਨ।“
ਜਦੋਂ ਸਹੀ ਸਾਬਿਤ ਹੋਏ ਐਗਜਟਿ ਪੋਲ
ਮੱਧ ਪ੍ਰਦੇਸ, ਰਾਜਸਥਾਨ ਅਤੇ ਛੱਤੀਜਗੜ੍ਹ ‘ਚ ਦਸੰਬਰ 2018 ਦੀਆਂ ਚੋਣ ਦੇ ਨਤੀਜੇ ਆਏ ਤਾਂ ਤਿੰਨਾ ਸੂਬਿਆਂ ‘ਚ ਕਾਂਗਰਸ ਨੇ ਸਰਕਾਰ ਬਣਾਈ ਸੀ।
ਪਹਿਲਾਂ ਤਿੰਨ ਮੁੱਖ ਚੈਨਲਾਂ, ‘ਇੰਡੀਆ ਟੂਡੇ ਆਜ ਤੱਕ‘, ‘ਰਿਪਬਲੀਕਨ ਟੀਵੀ‘ ਅਤੇ ‘ਏਬੀਪੀ‘ ਦੇ ਆਪਣੇ-ਆਪਣੇ ਐਗਜਟਿ ਪੋਲ ਮੁਤਾਬਕ ਕਾਂਗਰਸ ਨੂੰ ਮੱਧ ਪ੍ਰਦੇਸ ‘ਚ ਜਿੱਤਦੇ ਹੋਏ ਦਿਖਾਇਆ ਸੀ।
ਐਗਜਟਿ ਪੋਲ- ਮੱਧ ਪ੍ਰਦੇਸ ਕਾਂਗਰਸ ਭਾਜਪਾ ਹੋਰ
ਇੰਡੀਆ ਟੂਡੇ ਆਜ ਤੱਕ‘ 104-122 102-122 4-11
ਲੋਕਨੀਤੀ-ਸੀਐਸਡੀਐਸ 126 94 10
ਟਾਈਮਜ ਨਾਓ-ਸੀਐਨਐਕਸ 89 126 15
ਇੰਡੀਆ 122-130 86-92 12-18
ਇਨ੍ਹਾਂ ਨਿਊਜ ਚੈਨਲਾਂ ਨੇ ਲੜੀਵਾਰ, ਐਕਸਿਸ ਇੰਡੀਆ, ਸੀ-ਵੋਟਰ ਅਤੇ ਸੀਐਸਜੀਐਸ ਨਾਲ ਆਪਣੇ-ਆਪਣੇ ਸਰਵੇਖਣ ਕਰਵਾਏ ਸਨ।
ਛੱਤੀਸਗੜ੍ਹ ਦੇ ਐਗਜਟਿ ਪੋਲ ਦੇ ਅੰਦਾਜੇ ਉਲਝੇ ਹੋਏ ਦਿਖਾਈ ਦਿੱਤੇ। ਵਧੇਰੇ ਚੈਨਲਾਂ ਨੇ ਐਗਜਟਿ ਪੋਲ ਮੰਨ ਰਹੇ ਸਨ ਕਿ ਚੋਣਾਂ ਦੇ ਨਤੀਜੇ ਛੱਤੀਸਗੜ੍ਹ ‘ਚ ਤਿ੍ਰਕੋਣੀ ਵਿਧਾਨ ਸਭਾ ਦੀ ਸਥਿਤੀ ਸਾਹਮਣੇ ਆਵੇਗੀ।
ਸਿਰਫ ਏਬੀਪੀ ਨਿਊਜ ਅਤੇ ਇੰਡੀਆਂ ਟੀਵੀ ਦੇ ਸਰਵੇਖਣ ਦੱਸ ਰਹੇ ਸਨ ਕਿ ਛੱਤੀਸਗੜ੍ਹ ‘ਚ ਭਾਜਪਾ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਵੇਗੀ ਤੇ ਉਸ ਨੂੰ ਕੰਮ ਚਲਾਊ ਬਹੁਮਤ ਮਿਲ ਜਾਵੇਗਾ।
ਐਗਜਟਿ ਪੋਲ- ਰਾਜਸਥਾਨ ਕਾਂਗਰਸ ਭਾਜਪਾ ਹੋਰ
ਇੰਡੀਆ ਟੂਡੇ ਆਜ ਤੱਕ 119-141 55-72 4-11
ਲੋਕਨੀਤੀ-ਸੀਐਸਡੀਐਸ 105 85 9
ਟਾਈਮਜ ਨਾਓ-ਸੀਐਨਐਕਸ 105 85 9
ਇੰਡੀਆ 81-101 83-103 15
ਪਰ ‘ਇੰਡੀਆ ਟੂਡੇ-ਆਜ ਤੱਕ‘ ਅਤੇ ‘ਰਿਪਬਲਿਕ ਟੀਵੀ‘ ਵਰਗੇ ਚੈਨਲ ਛੱਤੀਸਗੜ੍ਹ ‘ਚ ਵੀ ਕਾਂਗਰਸ ਦੇ ਆਉਣ ਦੀ ਭਵਿੱਖਬਾਣੀ ਕਰ ਰਹੇ ਸਨ।
ਗੁਜਰਾਤ ਚੋਣਾਂ ਦੇ ਐਗਜਟਿ ਪੋਲ
ਇੰਡੀਆ ਨਿਊਜ ਭਾਜਪਾ 100-120ਕਾਂਗਰਸ 65-70ਹੋਰ 02-04
ਟਾਈਮਜ ਨਾਓ ਭਾਜਪਾ 109ਕਾਂਗਰਸ 70ਹੋਰ 03
ਰਿਪਬਲਿਕ ਸੀ ਵੋਟਰ ਭਾਜਪਾ 108ਕਾਂਗਰਸ 74ਹੋਰ 00
ਇੰਡੀਆ ਟੂਡੇਐਕਸਿਸ ਮਾਈ ਭਾਜਪਾ 99-113ਕਾਂਗਰਸ 6568-82ਹੋਰ 00-02
ਏਬੀਪੀ ਭਾਜਪਾ 117 ਕਾਂਗਰਸ 64 ਹੋਰ 01
2017 ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਵੀ ਨਤੀਜੇ ਐਗਜਟਿ ਪੋਲ ਦੇ ਰੁਝਾਨ ਵਰਗੇ ਹੀ ਸਨ। ਹਾਲਾਂਕਿ ਕਾਂਗਰਸ ਅਤੇ ਭਾਜਪਾ ਦੀਆਂ ਸੀਟਾਂ ਦਾ ਅੰਤਰ ਬੇਹੱਦ ਘੱਟ ਸੀ ਅਤੇ ਸੂਬੇ ‘ਚ ਭਾਜਪਾ ਦੀ ਹੀ ਸਰਕਾਰ ਬਣੀ ਸੀ।
ਇੰਡੀਆ ਨਿਊਜ-ਸੀਐਨਐਕਸ ਦੇ ਐਗਜਟਿ ਪੋਲ ‘ਚ ਗੁਜਰਾਤ ‘ਚ ਭਾਜਪਾ ਨੂੰ 110 ਤੋਂ 120 ਅਤੇ ਕਾਂਗਰਸ ਨੂੰ 65-75 ਸੀਟਾਂ ਮਿਲਣ ਦਾ ਅੰਦਾਜਾ ਦੱਸਿਆ ਗਿਆ ਸੀ।
ਟਾਈਮਜ ਨਾਊ-ਵੀਐਮਆਰ ਦੇ ਐਗਜਟਿ ਪੋਲ ‘ਚ ਭਾਜਪਾ ਨੂੰ 115 ਅਤੇ ਕਾਂਗਰਸ ਨੂੰ 65 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਸਨ।
ਨਿਊਜ 18-ਸੀਵੋਟਰ ਦੇ ਐਗਜਟਿ ਪੋਲ ‘ਚ ਭਾਜਪਾ ਨੂੰ 108 ਅਤੇ ਕਾਂਗਰਸ ਨੂੰ 74 ਸੀਟਾਂ ਮਿਲਣ ਦਾ ਅੰਦਾਜਾ ਲਗਾਇਆ ਗਿਆ ਸੀ।
ਇੰਡੀਆ ਟੂਡੇ-ਮਾਏ ਐਕਸਿਸ ਨੇ ਭਾਜਪਾ ਨੂੰ 99 ਤੋਂ 113 ਅਤੇ ਕਾਂਗਰਸ ਨੂੰ 68 ਤੋਂ 82 ਸੀਟਾਂ ਦਾ ਅੰਦਾਜਾ ਦਿੱਤਾ ਸੀ।
ਨਿਊਜ 24-ਚਾਣੱਕਿਆ ਨੇ ਭਾਜਪਾ ਨੂੰ 135 ਅਤੇ ਕਾਂਗਰਸ ਨੂੰ 47 ਸੀਟਾਂ ਦਾ ਅੰਦਾਜਾ ਜਤਾਇਆ ਸੀ।
ਸਾਲ 2016 ‘ਚ ਪੱਛਮੀ ਬੰਗਾਲ ‘ਚ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਦੇ ਅਸਲ ਨਤੀਜੇ ਐਗਜਟਿ ਪੋਲ ਦੇ ਕਾਫੀ ਕਰੀਬ ਰਹੇ ਸਨ।
ਚਾਣੱਕਿਆ ਦੇ ਐਗਜਟਿ ਪੋਲ ‘ਚ ਮਮਤਾ ਬੈਨਰਜੀ ਦੀ ਤਿ੍ਰਣਮੂਲ ਕਾਂਗਰਸ ਨੂੰ 210 ਸੀਟਾਂ ਮਿਲਣ ‘ਤੇ ਜਿੱਤ ਦੇ ਅੰਦਾਜੇ ਲਗਾਏ ਸਨ। ਉੱਥੇ ਇੰਡੀਆ ਟੂਡੇ-ਐਕਸਿਸ ਨੇ ਇਹ ਗਿਣਤੀ 243 ਦੱਸੀ ਸੀ।
ਇਹ ਸਾਰੇ ਅੰਦਾਜੇ ਸਰਕਾਰ ਬਣਾਉਣ ਦੇ ਜਾਦੂਮਈ ਅੰਕੜਿਆਂ ਤੋਂ ਵੱਧ ਸਨ ਅਤੇ ਲਗਪਗ ਇਹ ਵੀ ਸਾਬਿਤ ਹੋਏ। ਮਮਤਾ ਬੈਨਰਜੀ ਦੀ ਪਾਰਟੀ ਨੇ 211 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ।
ਹਾਲਾਂਕਿ ਸਾਰੇ ਅੰਦਾਜੇ ਦੂਜੇ ਨੰਬਰ ‘ਤੇ ਰਹੀ ਪਾਰਟੀ ਦੇ ਮਾਮਲੇ ‘ਚ ਗਲਤ ਸਾਬਿਤ ਹੋਏ। ਐਗਜਟਿ ਪੋਲਜ ਇਹ ਸਟੀਕ ਅੰਦਾਜਾ ਨਹੀਂ ਲਗਾ ਸਕੇ ਕਿ ਦੂਜੇ ਨੰਬਰ ਦੀ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ।
ਇੰਡੀਆ ਟੂਡੇ-ਐਕਸਿਸ ਨੂੰ ਛੱਡ ਕੇ ਸਾਰੇ ਐਗਜਟਿ ਪੋਲ ਲੈਫਟ ਅਤੇ ਕਾਂਗਰਸ ਨੂੰ 100 ਤੋਂ ਵੱਧ ਸੀਟ ਦੇ ਰਹੇ ਸਨ ਪਰ ਅਸਲ ਨਤੀਜਿਆਂ ‘ਚ ਲੈਫਟ ਅਤੇ ਕਾਂਗਰਸ ਨੂੰ ਮਹਿਜ 44 ਸੀਟਾਂ ਮਿਲੀਆਂ ਸਨ।
ਸਾਲ 2017 ‘ਚ ਉੱਤਰ ਪ੍ਰਦੇਸ ‘ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਪਗ ਸਾਰੇ ਐਗਜਟਿ ਪੋਲ ‘ਚ ਭਾਜਪਾ ਦੀ ਜਿੱਤ ਦੇ ਮਜਬੂਤ ਅੰਦਾਜੇ ਲਗਾਏ ਗਏ ਸਨ ਅਤੇ ਨਤੀਜੇ ਵੀ ਅਜਿਹੇ ਹੀ ਰਹੇ ਸਨ।
ਵੱਡੀ ਪਾਰਟੀ ਕੋਈ ਅਤੇ ਸਰਕਾਰ ਕਿਸੇ ਹੋਰ ਦੀ
ਕਰਨਾਟਕ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅਸਲ ਨਤੀਜਿਆਂ ਦੇ ਕੁਝ ਮਹੀਨੇ ਪਹਿਲਾਂ ਕਈ ਸਿਆਸੀ ਵਿਗਿਆਨੀਆਂ ਨੇ ਤਰਕ ਦਿੱਤਾ ਸੀ ਕਿ ਭਵਿੱਖਬਾਣੀ ਦੇ ਹਿਸਾਬ ਨਾਲ ਇਹ ਚੋਣਾਂ ਸਭ ਤੋਂ ਔਖੀਆਂ ਸਨ।
ਏਬੀਪੀ-ਸੀ ਵੋਟਰ ਨੇ 110 ਸੀਟਾਂ ‘ਤੇ ਭਾਜਪਾ ਦੀ ਜਿੱਤ ਦੇ ਅੰਦਾਜੇ ਲਗਾਏ ਸਨ। ਉੱਥੇ 88 ਸੀਟਾਂ ‘ਤੇ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ।
ਦੂਜੇ ਪਾਸੇ ਇੰਡੀਆ-ਟੂਡੇ ਐਕਸਿਸ ਦੇ ਐਗਜਟਿ ਪੋਲ ‘ਚ ਭਾਜਪਾ ਨੂੰ 85 ਅਤੇ ਕਾਂਗਰਸ ਨੂੰ 111 ਸੀਟਾਂ ਦੇ ਨਾਲ ਜਿੱਤ ਦੇ ਅੰਦਾਜੇ ਲਗਾਏ ਗਏ ਸਨ।
ਹਾਲਾਂਕਿ ਚੋਣਾਂ ਦੇ ਅਸਲ ਨਤੀਜੇ ਵੱਖ ਰਹੇ। ਇਸ ਵਿੱਚ ਭਾਜਪਾ ਨੂੰ ਆਸ ਤੋਂ ਵੱਧ ਸਫਲਤਾ ਮਿਲੀ ਸੀ।
ਭਾਜਪਾ 100 ਤੋਂ ਵੱਧ ਸੀਟਾਂ ‘ਤੇ ਜਿੱਤ ਦਾ ਝੰਡਾ ਲਹਿਰਾਉਣ ‘ਚ ਸਫਲ ਰਹੀ ਸੀ, ਹਾਲਾਂਕਿ ਉਹ ਸਰਕਾਰ ਨਹੀਂ ਬਣਾ ਸਕੀ।
ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਹੋਰ ਦਲਾਂ ਨਾਲ ਮਿਲ ਕੇ ਸਰਕਾਰ ਬਣਾਉਣ ‘ਚ ਸਫਲ ਰਹੀ ਸੀ।
ਹਰੇਕ ਚੋਣ ਨਤੀਜੇ ਦਾ ਸਟੀਕ ਅੰਦਾਜਾ ਲਗਾਉਣਾ ਬੇਹੱਦ ਮੁਸਕਿਲ ਹੁੰਦਾ ਹੈ। ਸੰਜੇ ਕੁਮਾਰ ਮੰਨਦੇ ਹਨ ਕਿ ਕਦੇ-ਕਦੇ ਐਗਜਟਿ ਪੋਲ ਗਲਤ ਹੁੰਦੇ ਹਨ।
ਪਰ ਉਨ੍ਹਾਂ ਨੂੰ ਇੰਝ ਸਮਝਣਾ ਚਾਹੀਦਾ ਹੈ ਕਿ ਜੇਕਰ ਨਤੀਜਿਆਂ ‘ਚ ਐਗਜਟਿ ਪੋਲ ਦੀਆਂ ਸੀਟਾਂ ਸਟੀਕ ਨਹੀਂ ਆਈਆਂ ਪਰ ਰੁਝਾਨ ਉਸੇ ਵੱਲ ਆਇਆ ਤਾਂ ਉਸ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਬਲਕਿ ਉਹ ਵੀ ਸਹੀ ਐਗਜਟਿ ਪੋਲ ਹੀ ਹੁੰਦਾ ਹੈ।    
ਬੀ.ਬੀ.ਸੀ’ਚੋਂਧੰਨਵਾਦ ਸਹਿਤ   
No Comment posted
Name*
Email(Will not be published)*
Website