Your Advertisement
ਭਾਜਪਾ ਦੇ ਸੰਨੀ ਦਿਓਲ ਦੇ ਢਾਈ ਕਿਲੋ ਦੇ ਹੱਥ ਨੇ ਫਤਿਹ ਕੀਤਾ ਗੁਰਦਾਸਪੁਰ, ਹਰਾਇਆ ਜਾਖੜ

ਗੁਰਦਾਸਪੁਰ : 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਵਿਚ ਸੰਨੀ ਦਿਓਲ ਨੇ ਇਤਿਹਾਸ ਸਿਰਜ ਕੇ ਕਾਂਗਰਸ ਦੇ ਦਿੱਗਜ਼ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ ਹੈ।
ਭਾਜਪਾ ਦੇ ਸੰਨੀ ਦਿਓਲ ਨੂੰ 548634 ਵੋਟਾਂ ਪਈਆਂ ਜਦਕਿ ਕਾਂਗਰਸ ਦੇ ਜਾਖੜ ਨੂੰ 470972 ਵੋਟਾਂ ਮਿਲੀਆਂ ਤੇ 'ਆਪ' ਦੇ ਉਮੀਦਵਾਰ ਪੀਟਰ ਚੀਦਾ 27116 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। 
ਦੱਸ ਦੇਈਏ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਅਦਾਕਾਰ ਵਿਨੋਦ ਖੰਨਾ ਦਾ ਜਾਦੂ ਛਾਇਆ। ਵਿਨੋਦ ਖੰਨਾ ਨੇ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੂੰ ਮਾਤ ਦਿੱਤੀ। ਬਾਜਵਾ ਨੇ 2009 'ਚ 3 ਵਾਰ ਹੈਟ੍ਰਿਕ ਜਮਾ ਚੁੱਕੇ ਵਿਨੋਦ ਖੰਨਾ ਨੂੰ ਹੀ ਹਰਾਇਆ ਸੀ। ਵਿਨੋਦ ਖੰਨਾ ਦੀ 27 ਅਪ੍ਰੈਲ 2017 'ਚ ਮੌਤ ਹੋ ਗਈ ਸੀ, ਜਿਸ ਕਾਰਨ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ। ਕਾਂਗਰਸ ਨੇ ਸੁਨੀਲ ਜਾਖੜ ਦੇ ਦਾਅ ਖੇਡਿਆ ਤੇ ਉਨਾਂ ਨੇ ਬੀਜੇਪੀ ਉਮੀਦਵਾਰ ਸਵਰਨ ਸਲਾਰੀਆ ਨੂੰ ਬਹੁਤ ਵੱਡੇ ਫਰਕ ਨਾਲ ਪਛਾੜਿਆ। ਜਾਖੜ ਨੂੰ ਪੂਰੇ ਗੁਰਦਾਸਪੁਰ ਚੋਂ ਕਰੀਬ 60 ਫੀਸਦੀ ਯਾਨੀ 4,99,752 ਵੋਟਾਂ ਹਸਲ ਹੋਈਆਂ। ਸਵਰਨ ਸਲਾਰੀਆ ਨੂੰ ਕਰੀਬ 1 ਲੱਖ ਘੱਟ 3,06,533 ਵੋਟਾਂ ਪਈਆਂ। 'ਆਪ' ਉਮੀਦਵਾਰ ਸੁਰੇਸ਼ ਖਜੂਰੀਆ ਦੀ 23, 579 ਵੋਟਾਂ ਨਾਲ ਹਾਰ ਹੋਈ।

No Comment posted
Name*
Email(Will not be published)*
Website