Your Advertisement
ਅਪ੍ਰ੍ਰੇਸ਼ਨ ਬਲਿਊ ਸਟਾਰ ਨੂੰ ਸਮਰਪਿਤ ਸਾਨ ਫਰਾਂਸਿਸਕੋ 'ਚ ਮਹਾਨ ਨਗਰ ਕੀਰਤਨ ਸਜਾਇਆ
ਸਾਨਫਰਾਂਸਿਸਕੋ , -ਸਾਨਫਰਾਂਸਿਸਕੋ ਦੇ ਡਾਊਨ ਟਾਊਨ ਵਿਚ ਨਗਰ ਕੀਰਤਨ ਸਜਾਇਆ ਗਿਆ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਸੀ, ਜਿਸ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਸੰਗਤਾਂ ਤੇ ਕਮੇਟੀਆਂ ਭਾਰੀ ਗਿਣਤੀ 'ਚ ਸ਼ਾਮਿਲ ਹੋਈਆਂ | ਹਰ ਵਰ੍ਹੇ ਦੀ ਤਰ੍ਹਾਂ ਐਤਕਾਂ ਵੀ 21 ਗੁਰਦੁਆਰਿਆਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਹ ਹੁਣ ਤੱਕ ਦਾ ਸਭ ਤੋਂ ਵੱਧ ਗੁਰਦੁਆਰਿਆਂ ਦੀ ਸ਼ਮੂਲੀਅਤ ਵਾਲਾ ਪ੍ਰੋਗਰਾਮ ਬਣ ਗਿਆ | ਇਹ ਨਗਰ ਕੀਰਤਨ ਸੈਕਿੰਡ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਲ ਸੈਂਟਰ 'ਤੇ ਸਮਾਪਤੀ ਕੀਤੀ, ਜਿਥੇ ਭਾਰੀ ਦੀਵਾਨ ਸਜਾਏ ਗਏ | ਸਾਨਫਰਾਂਸਿਸਕੋ ਵਾਸੀਆਂ ਨੇ ਮੁਫ਼ਤ ਵਿਚ ਵੰਡਿਆ ਗਿਆ ਪੈਂਫਲਿਟ ਬੜੀ ਗੌਰ ਨਾਲ ਪੜਿ੍ਹਆ, ਜਿਸ ਦਾ ਸਿਰਲੇਖ ਸੀ 'ਅਸੀਂ ਇਥੇ ਕਿਉਂ ਹਾਂ' | ਸ: ਅਵਤਾਰ ਸਿੰਘ ਜੋ ਕੈਨੇਡਾ ਤੋਂ ਆਏ ਹੋਏ ਸਨ, ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਰਾਹੀਂ ਯਹੂਦੀ ਕੌਮ ਦਾ ਸਿੱਖ ਕੌਮ ਨਾਲ ਤੁਲਨਾਤਮਿਕ ਅਧਿਐਨ ਕੀਤਾ | ਇਸ ਮੌਕੇ ਭਾਈ ਰੇਸ਼ਮ ਸਿੰਘ ਤੇ ਇਨਸਾਫ਼ ਦੇ ਬੁਲਾਰੇ ਬਚਿੱਤਰ ਸਿੰਘ ਤੇ ਯੂਥ ਸਿੱਖ ਫੈਡਰੇਸ਼ਨ ਦੇ ਪ੍ਰਭਜੋਤ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਰੱਖੇ | ਸਟੇਜ ਦੀ ਕਾਰਵਾਈ ਸ: ਦਵਿੰਦਰ ਸਿੰਘ ਨੇ ਸੰਭਾਲੀ | ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਸਤਿਕਾਰਤ ਸਨਮਾਨ ਦਿੱਤਾ ਗਿਆ | ਗਤਕੇ ਦਾ ਵੀ ਸੰਗਤਾਂ ਨੇ ਅਨੰਦ ਲਿਆ | ਐਤਕਾਂ ਥੋੜ੍ਹਾ ਗਰਮੀ ਨੇ ਸੰਗਤਾਂ ਨੂੰ ਤੰਗ ਜ਼ਰੂਰ ਕੀਤਾ |
No Comment posted
Name*
Email(Will not be published)*
Website