Your Advertisement
2019 ਸਲੈਕਟ ਯੂ.ਐੱਸ.ਏ. ਇਨਵੈਸਟਮੈਂਟ ਸਮਿਟ ਦਾ ਲੇਖਾ ਜੋਖਾ

ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਮਰੀਕਾ ਦਾ ਸਟੇਟ ਮਹਿਕਮਾ ਹਰ ਸਾਲ ਬਿਜ਼ਨਸ ਸਮਿਟ ਵਾਸ਼ਿੰਗਟਨ ਡੀ. ਸੀ. ਵਿੱਚ ਕਰਵਾਉਂਦਾ ਹੈ ਜਿਸ ਵਿਚ ਯੂਨਾਇਟਿਡ ਸਟੇਟਸ ਨੂੰ ਦੁਨੀਆਂ ਦੇ ਪ੍ਰਮੁੱਖ ਵਜੋਂ ਪ੍ਰੋਤਸਾਹਿਤ ਕੀਤਾ ਹੈ। ਵਾਪਾਰਕ ਖੇਤਰ ਵਿੱਚ ਨਿਵੇਸ਼ ਅਤੇ ਨੌਕਰੀਆਂ ਦੀ ਰਚਨਾ ਲਈ ਸਹੂਲਤ ਦੇਣ ਲਈ ਆਰਥਿਕ ਵਿਕਾਸ ਸੰਗਠਨਾਂ (ਈ. ਡੀ. ਓ.) ਨਾਲ ਯੋਗ ਵਿਦੇਸ਼ੀ ਫਰਮਾਂ ਨੂੰ ਜੋੜਿਆ ਗਿਆ ਹੈ। ਇਨਵੈਸਟਮੈਂਟ ਸਮਿਟ ਨੇ ਵੱਖ-ਵੱਖ ਨਿਵੇਸ਼ਕਾਰਾਂ ਨਾਲ ਸੰਪਰਕ ਬਣਾਉਣ ਅਤੇ ਵਪਾਰ ਸੱਦਿਆਂ ਦੀ ਸ਼ੁਰੂਆਤ ਕਰਨ ਲਈ ਉੱਚ ਗੁਣਵੱਤਾ ਵਾਲੀਆਂ ਸਖਸ਼ੀਅਤਾਂ ਨੂੰ ਖਿੱਚਿਆ ਹੈ। ਅਮਰੀਕਾ ਵਿੱਚ ਕਾਰੋਬਾਰ ਦੇ ਮੌਕੇ ਲੱਭਣ ਦੇ ਲਈ ਨਿਵੇਸ਼ਕਾਰਾਂ ਨੂੰ ਸੂਚਿਤ ਕੀਤਾ ਹੈ। ਇਸਦਾ ਮਕਸਦ ਵੱਖ-ਵੱਖ ਸਟੇਟਾਂ ਦੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਬੈਠ ਕੇ ਨਿਵੇਸ਼ਕਾਰਾਂ ਨੂੰ ਨਿਵੇਸ਼ ਦੇ ਮੌਕਿਆਂ ਨੂੰ ਪੇਸ਼ ਕਰਨਾ ਹੈ।
ਭਾਰਤ ਤੋਂ ਸਤਨਵੇਂ ਉੱਘੇ ਨਿਵੇਸ਼ਕਾਰ ਇਸ ਬਿਜ਼ਨਸ ਸਮਿਟ ਵਿੱਚ ਸ਼ਮੂਲੀਅਤ ਕਰਨ ਆਏ ਹੋਏ ਹਨ। ਜਿਨ•ਾਂ ਵਲੋਂ ਮੌਕਿਆਂ ਦਾ ਹਾਸਲ ਕਰਨ ਲਈ ਯੋਗ ਫਰਮਾਂ ਅਤੇ ਉਨ•ਾਂ ਦੇ ਸੀ. ਈ. ਓ. ਨਾਲ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਹਨ। ਪਿਛਲੇ ਦੋ ਦਿਨਾਂ ਵਿੱਚ ਭਾਰਤ ਦੇ ਨਿਵੇਸ਼ਕਾਰ ਪੰਜਾਹ ਮੌਕੇ ਹਾਸਲ ਕਰ ਚੁੱਕੇ ਹਨ। ਜਿਨ•ਾਂ ਵਿੱਚੋਂ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਗੁਰਪ੍ਰੀਤ ਸਿੰਘ ਨੇ ਆਪਣੇ ਤਜ਼ਰਬਿਆਂ ਨੂੰ ਤਿੰਨ ਸਟੇਟਾਂ ਵਿੱਚ ਪਰਖਣ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਵਾਈਟ ਹਾਊਸ ਤੋਂ ਇਵਾਂਕਾ ਟਰੰਪ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦੇਸ਼ੀਆਂ ਲਈ ਅਮਰੀਕਾ ਵਿੱਚ ਨਿਵੇਸ਼ ਕਰਨਨ ਦੀ ਖੁੱਲ• ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਿਵੇਸ਼ ਸਬੰਧੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਅਮਰੀਕਾ ਵਸਤਾਂ ਦਾ ਅਦਾਨ-ਪ੍ਰਦਾਨ ਸੰਸਾਰ ਪੱਧਰ ਤੇ ਹੁੰਦਾ ਰਹੇ। ਭਾਰਤੀ ਨਿਵੇਸ਼ਕਾਰਾਂ ਨੇ ਆਪਣੀਆਂ ਕੰਪਨੀਆਂ ਖੋਲ•ਣ ਦਾ ਮਨ ਬਣਾ ਲਿਆ ਹੈ। ਜਿਸ ਲਈ ਉਹ ਯੋਗ ਬਿਜ਼ਨਸਮੈਨਜ਼ ਦੀਆਂ ਸਲਾਹਾਂ ਲੈ ਰਹੇ ਹਨ ਤਾਂ ਜੋ ਆਪਣੇ ਤਜ਼ਰਬਿਆਂ ਨੂੰ ਸਾਰਥਕ ਬਣਾ ਸਕਣ।
ਸ਼ਾਮ ਨੂੰ ਭਾਰਤੀ ਅੰਬੈਸੀ ਦੇ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਨੇ ਆਪਣੀ ਸਰਕਾਰੀ ਰਿਹਾਇਸ਼ ਤੇ ਭਾਰਤੀ ਨਿਵੇਸ਼ ਡੈਲੀਗੇਟਸ ਨੂੰ ਰਾਤਰੀ ਭੋਜ ਦਿੱਤਾ। ਜਿੱਥੇ ਉਨ•ਾਂ ਹਰੇਕ ਨਿਵੇਸ਼ਕਾਰ ਨੂੰ ਉਤਸ਼ਾਹਿਤ ਕੀਤਾ ਕਿ ਉਹ ਅਮਰੀਕਾ ਦੇ ਤਜ਼ਰਬੇ ਨੂੰ ਆਪਣੇ ਮੁਲਕ ਵਿੱਚ ਸਾਂਝਾ ਕਰਨ। ਉਨ•ਾਂ ਕਿਹਾ ਕਿ ਉਹ ਆਪਣੇ-ਆਪਣੇ ਬਿਜ਼ਨਸ ਦੀਆਂ ਬਰਾਂਚਾਂ ਨੂੰ ਅਮਰੀਕਾ ਵਿੱਚ ਖੋਲ•ਣ ਲਈ ਵੀ ਉਪਰਾਲੇ ਕਰਨ ਤਾਂ ਜੋ ਉਹ ਇਸ ਬਿਜ਼ਨਸ ਸਮਿਟ ਦਾ ਲਾਹਾ ਲੈ ਸਕਣ। ਪੂਰੇ ਡੈਲੀਗੇਟਸ ਦੇ ਚਿਹਰਿਆਂ ਤੇ ਖੁਸ਼ੀ ਸੀ, ਜਿਨ•ਾਂ ਨੇ ਇਹ ਬਿਜ਼ਨਸ ਸਮਿਟ ਤੋਂ ਕਾਫੀ ਕੁਝ ਸਿੱਖਿਆ ਹੈ।

No Comment posted
Name*
Email(Will not be published)*
Website