Your Advertisement
Indo-USA ਹੈਰੀਟੇਜ ਐਸੋਸੀਏਸ਼ਨ ਵੱਲੋਂ ਪੱਤਰਕਾਰ ਬਲਤੇਜ ਪੰਨੂੰ ਦਾ ਸਨਮਾਨ
ਫਰਿਜ਼ਨੋ — ਪੰਜਾਬੀ ਰੇਡੀਓ ਯੂ. ਐਸ. ਏ. ਦੇ ਸੱਦੇ 'ਤੇ ਉੱਘੇ ਪੱਤਰਕਾਰ ਬਲਤੇਜ ਪੰਨੂੰ ਅੱਜ-ਕੱਲ ਆਪਣੀ ਕੈਲੀਫੋਰਨੀਆ ਫੇਰੀ 'ਤੇ ਹਨ ਅਤੇ ਆਪਣੇ ਚਾਹੁਣ ਵਾਲ਼ਿਆਂ ਦੇ ਰੂ-ਬ-ਰੂ ਹੋ ਰਹੇ ਹਨ। ਇਸੇ ਕੜੀ ਤਹਿਤ ਉਨ੍ਹਾਂ ਦਾ ਫਰਿਜ਼ਨੋ ਦੀ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਯੂ. ਐੱਸ. ਹੈਰੀਟੇਜ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਫਰਿਜ਼ਨੋ ਨਿਵਾਸੀਆਂ ਨੇ ਪਹੁੰਚ ਕੇ ਬਲਤੇਜ ਪੰਨੂੰ ਨੂੰ 'ਜੀ ਆਇਆ' ਕਿਹਾ।
ਉਨ੍ਹਾਂ ਕਿਹਾ ਕਿ ਪੱਤਰਕਾਰਤਾ ਇਹ ਨਹੀਂ ਹੁੰਦੀ ਕਿ ਸਰਕਾਰ ਦੇ ਗੁਣ ਹੀ ਗਾਏ ਜਾਣ, ਅਸਲੀ ਪੱਤਰਕਾਰੀ ਇਹ ਹੁੰਦੀ ਹੈ ਕਿ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਿਆ ਸੱਚ ਕਾਗਜ਼ ਦੀ ਹਿੱਕ 'ਤੇ ਲਿਖ ਕੇ ਲੋਕ ਕਚਿਹਰੀ ਵਿੱਚ ਲਿਆਂਦਾ ਜਾਵੇ। ਜੇਕਰ ਸੱਚ ਲਿਖਣ ਜਾਂ ਬੋਲਣ ਵਾਲੇ ਪੱਤਰਕਾਰ ਨੂੰ ਉਸ ਦੇ ਸੱਚ ਦਾ ਸਿਲ੍ਹਾ ਜੇਲ ਦੀ ਚਾਰਦੀਵਾਰੀ ਵਿੱਚ ਡੱਕ ਕੇ ਦਿੱਤਾ ਜਾਣਾ ਹੀ ਇਨਸਾਫ ਹੈ ਤਾਂ ਇਹ ਲੋਕਤੰਤਰ ਦੇ ਨਾਮ 'ਤੇ ਧੱਬਾ ਹੈ। ਇਸ ਮੌਕੇ ਰਣਜੀਤ ਗਿੱਲ ਨੇ ਖਾਸ ਕਰਕੇ ਬਲਤੇਜ ਪੰਨੂੰ ਵੱਲੋਂ ਨਸ਼ੇ ਵਿਰੋਧ ਛੇੜੀ ਮੁਹਿੰਮ 'ਮਰੋ ਜਾਂ ਕਰੋ' ਦਾ ਜ਼ਿਕਰ ਕੀਤਾ ਅਤੇ ਬਲਤੇਜ ਪੰਨੂੰ ਵਲੋਂ 'ਨਰੋਆ ਪੰਜਾਬ' ਲਹਿਰ ਤਹਿਤ ਪੰਜਾਬ ਦੇ ਗੰਦਲੇ ਹੋ ਰਹੇ ਪਾਣੀ ਅਤੇ ਹਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਲਾਹਿਆ ਗਿਆ। ਇਸ ਮੌਕੇ ਸੰਸਥਾ ਦੇ ਬੁਲਾਰੇ ਸਾਧੂ ਸਿੰਘ ਸੰਘਾ ਨੇ ਬਲਤੇਜ ਪੰਨੂੰ ਵਲੋਂ ਸ਼ੁਰੂ ਕੀਤੀਆਂ ਲਹਿਰਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪੱਤਰਕਾਰ ਬਲਤੇਜ ਪੰਨੂੰ ਨੇ ਆਪਣੇ ਸੰਬੋਧਨ ਦੌਰਾਨ ਫਰਿਜ਼ਨੋ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਜਿਹਦੀ ਮਰਜ਼ੀ ਹੋਵੇ, ਉਹ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਲੜਦੇ ਰਹਿਣਗੇ। ਉਨ੍ਹਾਂ ਪੰਜਾਬ ਦੀ ਬੰਜਰ ਹੋ ਰਹੀ ਧਰਤੀ ਅਤੇ ਦੂਸ਼ਿਤ ਹੋ ਰਹੀ ਹਵਾ ਬਾਰੇ ਵੀ ਫਿਕਰਮੰਦੀ ਪ੍ਰਗਟ ਕੀਤੀ ਤੇ ਐਨ. ਆਰ. ਆਈ. ਵੀਰਾਂ ਨੂੰ ਆਪੋ-ਆਪਣੇ ਪਿੰਡ ਸੰਭਾਲਣ ਦੀ ਸਲਾਹ ਦਿੱਤੀ। ਇਸ ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਗੁਰਿੰਦਰਜੀਤ ਸਿੰਘ ਨੇ ਬਾਖੂਬੀ ਕੀਤਾ।
No Comment posted
Name*
Email(Will not be published)*
Website