Your Advertisement
ਮੋਤੀਹਾਰੀ-ਅਮਲੇਖਗੰਜ ਪੈਟਰੋਲੀਅਮ ਪਾਈਪਲਾਈਨ ਦਾ ਉਦਘਾਟਨ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ’ਚ ਉਨ੍ਹਾਂ ਦੇ ਹਮਰੁਤਬਾ ਕੇ.ਪੀ. ਸ਼ਰਮਾ ਓਲੀ ਨੇ ਅੱਜ ਵੀਡੀਓ ਲਿੰਕ ਰਾਹੀਂ ਮੋਤੀਹਾਰੀ ਤੋਂ ਅਮਲੇਖਗੰਜ ਤੱਕ ਪੈਟਰੋਲੀਅਮ ਪਾਈਪਲਾਈਨ ਦਾ ਉਦਘਾਟਨ ਕੀਤਾ। ਇਹ ਦੱਖਣੀ ਏਸ਼ੀਆ ਵਿਚ ਕਿਸੇ ਗੁਆਂਢੀ ਮੁਲਕ ਨਾਲ ਸ਼ੁਰੂ ਹੋਣ ਵਾਲੀ ਪਹਿਲੀ ਪਾਈਪਲਾਈਨ ਯੋਜਨਾ ਹੈ। ਉਦਘਾਟਨ ਮੌਕੇ ਦਿੱਤੀ ਗਈ ਪੇਸ਼ਕਾਰੀ ਮੁਤਾਬਕ ਬਿਹਾਰ ਦੇ ਮੋਤੀਹਾਰੀ ਤੋਂ ਨੇਪਾਲ ਦੇ ਅਮਲੇਖਗੰਜ ਵਿਚਾਲੇ 69 ਕਿਲੋਮੀਟਰ ਲੰਮੀ ਸਰਹੱਦ ਪਾਰ ਜਾਣ ਵਾਲੀ ਇਹ ਦੱਖਣੀ ਏਸ਼ਿਆਈ ਖੇਤਰ ਦੀ ਪਹਿਲੀ ਪੈਟਰੋਲੀਅਮ ਪਾਈਪਲਾਈਨ ਯੋਜਨਾ ਹੈ। ਹੁਣ ਤੱਕ ਭਾਰਤ ਤੋਂ ਨੇਪਾਲ ਲਈ ਟੈਂਕਰ ਜ਼ਰੀਏ ਪੈਟਰੋਲੀਅਮ ਉਤਪਾਦ ਭੇਜੇ ਜਾਂਦੇ ਰਹੇ ਹਨ। ਪਾਈਪਲਾਈਨ ਜ਼ਰੀਏ ਹਰ ਸਾਲ 20 ਲੱਖ ਟਨ ਪੈਟਰੋਲੀਅਮ ਉਤਪਾਦਾਂ ਨੂੰ ਢੁੱਕਵੇਂ ਮੁੱਲ ’ਤੇ ਨੇਪਾਲ ਭੇਜਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦੇ ਨਾਲ ਪਾਈਪਲਾਈਨ ਦਾ ਉਦਘਾਟਨ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਸਾਰੇ ਖੇਤਰਾਂ ਵਿਚ ਤਰੱਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਸ ਹੈ ਕਿ ਭਾਈਵਾਲੀ ਨੂੰ ਹੋਰ ਵਿਆਪਕ ਬਣਾਉਣ ਤੇ ਵੱਖ-ਵੱਖ ਖੇਤਰਾਂ ਵਿਚ ਇਸ ਨੂੰ ਵਧਾਉਣ ਨਾਲ ਤੇਜ਼ੀ ਨਾਲ ਅੱਗੇ ਵਧਿਆ ਜਾ ਸਕੇਗਾ। ਇਸ ਪ੍ਰਾਜੈਕਟ ਲਈ ਭਾਰਤ ਨੇ 324 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। 

No Comment posted
Name*
Email(Will not be published)*
Website