Your Advertisement
ਮੋਦੀ ਲਈ ਹਵਾਈ ਲਾਂਘਾ ਖੋਲ੍ਹਣ ਦੀ ਭਾਰਤੀ ਅਪੀਲ ਪਾਕਿ ਵੱਲੋਂ ਰੱਦ
ਇਸਲਾਮਾਬਾਦ-ਪਾਕਿਸਤਾਨ ਨੇ ਕਿਹਾ ਹੈ ਕਿ ਉਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਵੀਆਈਪੀ ਉਡਾਣ ਲਈ ਲਾਂਘਾ ਦੇਣ ਦੀ ਭਾਰਤ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਸ੍ਰੀ ਮੋਦੀ ਨੇ ਆਉਣ ਵਾਲੇ ਦਿਨਾਂ ਵਿੱਚ ਜਰਮਨੀ ਹੋ ਕੇ ਅਮਰੀਕਾ ਜਾਣਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 21 ਸਤੰਬਰ ਨੂੰ ਜਰਮਨੀ ਜਾਣ ਸਮੇਂ ਅਤੇ 28 ਸਤੰਬਰ ਨੂੰ ਵਾਪਸੀ ਸਮੇਂ ਆਪਣੇ ਹਵਾਈ ਲਾਂਘੇ ਦੀ ਵਰਤੋਂ ਕਰਨ ਦੀ ਆਗਿਆ ਦੇ ਦੇਵੇ। ਪਾਕਿਸਤਾਨ ਨੇ ਭਾਰਤ ਦੀ ਅਪੀਲ ਮੰਨਣ ਤੋਂ ਨਾਂਹ ਕਰ ਦਿੱਤੀ ਹੈ। ਇੱਕ ਵੀਡੀਓ ਬਿਆਨ ਰਾਹੀਂ ਸ੍ਰੀ ਕੁਰੈਸ਼ੀ ਨੇ ਦੱਸਿਆ ਕਿ ਇਸਲਾਮਾਬਾਦ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਪਾਕਿਸਤਾਨ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਪਾਕਿਸਤਾਨ ਦੇ ਉਤੋਂ ਦੀ ਉਡਾਣ ਭਰਨ ਦੀ ਆਗਿਆ ਨਹੀਂ ਹੈ। ਇਹ ਖ਼ਬਰ ਜੀਓ ਟੈਲੀਵਿਜ਼ਨ ਨੇ ਦਿੱਤੀ ਹੈ। ਭਾਰਤ ਨੇ ਪਾਕਿ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਲਾਂਘਾ ਨਾ ਦੇਣ ਦੀ ਨਿਖੇਧੀ ਕੀਤੀ ਹੈ। 
No Comment posted
Name*
Email(Will not be published)*
Website