Your Advertisement
ਬੰਦੀ ਸਿੰਘਾਂ ਦੀ ਰਿਹਾਈ ਲਈ 21 ਮੈਂਬਰੀ ਕਮੇਟੀ ਬਣਾਈ

ਕੇਂਦਰ ਸਰਕਾਰ ਨੇ ਭਾਵੇਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 8 ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਦੂਜੇ ਪਾਸੇ ਬਾਕੀ ਰਹਿੰਦੇ ਬੰਦੀ ਸਿੰਘਾਂ ਦੀ ਮੁਕੰਮਲ ਰਿਹਾਈ ਅਤੇ ਆਮ ਮੁਆਫ਼ੀ ਲਈ ਸਰਬੱਤ ਖਾਲਸਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਇੱਕ ਵਾਰ ਫਿਰ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕ ਦਿੱਤੀ ਗਈ ਹੈ। ਜਥੇਦਾਰ ਮੰਡ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਦਿਆ ਸਿੰਘ ਲਾਹੌਰੀਆ (ਤਿੰਨੇ ਤਿਹਾੜ ਜੇਲ੍ਹ), ਪਰਮਜੀਤ ਸਿੰਘ ਭਿਓਰਾ (ਬੁੜੈਲ ਜੇਲ੍ਹ) ਸੁਰਿੰਦਰ ਸਿੰਘ ਛਿੰਦਾ, ਮੁਰਾਦਾਬਾਦ, ਉੱਤਰ ਪ੍ਰਦੇਸ਼ ਸਤਨਾਮ ਸਿੰਘ, ਦਿਆਲ ਸਿੰਘ, ਸੁੱਚਾ ਸਿੰਘ (ਮੁਰਾਦਾਬਾਦ ਜੇਲ੍ਹ, ਉੱਤਰ ਪ੍ਰਦੇਸ਼) ਅਤੇ ਹਰਨੇਕ ਸਿੰਘ ਭੱਪ (ਜੈਪੁਰ ਜੇਲ੍ਹ) ਸਮੇਤ ਬਾਕੀ ਰਹਿੰਦੇ ਸਿੰਘਾਂ ਦੀ ਰਿਹਾਈ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵੱਲੋਂ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਜਥੇਦਾਰ ਮੰਡ ਅਨੁਸਾਰ ਇਸ ਕਮੇਟੀ ਵਿੱਚ ਸਾਬਕਾ ਵਿਧਾਇਕ ਐੱਚਐੈੱਸ ਫੂਲਕਾ, ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਹਰਪਾਲ ਸਿੰਘ ਚੀਮਾ ਦਲ ਖ਼ਾਲਸਾ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਹਰਚਰਨ ਸਿੰਘ, ਪ੍ਰਧਾਨ ਯੂਨਾਈਟਡ ਅਕਾਲੀ ਦਲ ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਸਹੌਲੀ, ਸਤਨਾਮ ਸਿੰਘ ਮਨਾਵਾਂ, ਵੱਸਣ ਸਿੰਘ ਜ਼ਫਰਵਾਲ, ਬੂਟਾ ਸਿੰਘ ਰਣਸੀਂਹ (ਸ਼੍ਰੋਮਣੀ ਅਕਾਲੀ ਦਲ), ਬਾਬਾ ਪ੍ਰਦੀਪ ਸਿੰਘ ਚਾਂਦਪੁਰਾ (ਪੰਥਕ ਸੇਵਾ ਲਹਿਰ), ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਭਾਈ ਸੁਖਵਿੰਦਰ ਸਿੰਘ ਸਿਰਸਾ, ਗੁਰਨਾਮ ਸਿੰਘ ਸਿੱਧੂ, ਸਿੱਖ ਆਗੂ ਗੁਰਸੇਵਕ ਸਿੰਘ ਜਵਾਹਰਕੇ, ਨਰੈਣ ਸਿੰਘ ਚੌੜਾ, ਜਸਵੀਰ ਸਿੰਘ ਖਡੂਰ, ਹਰਪਾਲ ਸਿੰਘ ਬਲੇਰ, ਜਸਪਾਲ ਸਿੰਘ ਮੰਝਪੁਰ, ਮੁੱਖ ਸੇਵਾਦਾਰ ਕੌਮੀ ਦਸਤਾਰ ਫੈਡਰੇਸ਼ਨ ਪ੍ਰਗਟ ਸਿੰਘ ਭੋਡੀਪੁਰਾ ਅਤੇ ਹਰਸਿਮਰਨ ਸਿੰਘ ਨੰਦਪੁਰ ਨੂੰ ਸ਼ਾਮਲ ਕੀਤਾ ਗਿਆ ਹੈ।

ਜਥੇਦਾਰ ਮੰਡ ਨੇ ਭਾਰਤ ਸਰਕਾਰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ’ਚ ਰੱਖਦਿਆਂ ਸਾਰੇ ਬੰਦੀ ਸਿੰਘਾਂ ਨੂੰ ਆਮ ਮੁਆਫ਼ੀ ਦੇ ਕੇ ਰਿਹਾਅ ਕਰੇ ਕਿਉਂਕਿ ਇਨ੍ਹਾਂ ਬੰਦੀ ਸਿੰਘਾਂ ਨੇ ਆਪਣਾ ਪੂਰੀ ਜੀਵਨ ਕੌਮ ਦੇ ਲੇਖੇ ਲਾਉਣ ਲਈ ਜੇਲ੍ਹ ਵਿੱਚ ਹੀ ਸੰਘਰਸ਼ ਕਰਦਿਆਂ ਬਿਤਾ ਦਿੱਤਾ ਅਤੇ ਪ੍ਰਕਾਸ਼ ਪੁਰਬ ਮੌਕੇ ਇਹ ਕੌਮ ਲਈ ਵੱਡੀ ਪ੍ਰਾਪਤੀ ਹੋਵੇਗੀ। ਉਨ੍ਹਾਂ ਨੇ ਸਮੂਹ ਸੰਗਤ ਨੂੰ 14 ਅਕਤੂਬਰ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਬੰਧ ਵਿੱਚ ਅਰਦਾਸ ਦਿਵਸ ਸਮਾਗਮ ਵਿੱਚ ਸ਼ਾਮਲ ਦੀ ਅਪੀਲ ਕੀਤੀ।

 
No Comment posted
Name*
Email(Will not be published)*
Website