Your Advertisement
ਸਮੁੱਚਾ ਭਾਰਤ 3 ਹਫਤਿਆਂ ਲਈ 'ਲਾਕ-ਡਾਊਨ'

ਲਾਕ ਡਾਊਨ ਨੂੰ ਕਰਫ਼ਿਊ ਹੀ ਸਮਝਿਆ ਜਾਵੇ - ਪ੍ਰਧਾਨ ਮੰਤਰੀ
ਨਵੀਂ ਦਿੱਲੀ (ਰਾਈਟਰ ਬਿਓਰੋ) - ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ 24 ਮਾਰਚ ਰਾਤ 12 ਵਜੇ ਤੋਂ ਪੂਰੇ ਤਿੰਨ ਹਫਤਿਆਂ ਦਾ ਸਮੁੱਚੇ ਭਾਰਤ ਵਿੱਚ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਇਹ ਘੜੀ ਬਹੁਤ ਸੰਵੇਦਨਸ਼ੀਲ ਹੈ, ਇਸ ਘੜੀ ਨੂੰ ਸੰਭਾਲਣਾ ਭਾਰਤ ਵਾਸੀਆਂ ਲਈ ਬਹੁਤ ਜਰੂਰੀ ਹੈ, ਜੇਕਰ ਅਜਿਹਾ ਨਹੀਂ ਹੁੰਦਾ, ਕਰੋਨਾ ਵਾਇਰਸ ਜ਼ਿਆਦਾ ਫੈਲ ਜਾਂਦਾ ਹੈ ਤਾਂ ਭਾਰਤ 21 ਸਾਲ ਪਿੱਛੇ ਚਲਾ ਜਾਵੇਗਾ। ਇਸ ਦੌਰਾਨ ਮੋਦੀ ਨੇ ਕਿਹਾ ਕਿ ਦੇਸ਼ ਦਾ ਹੈਲਥ ਮਹਿਕਮਾ ਪੂਰੀ ਤਨਦੇਹੀ ਨਾਲ ਲੋਕਾਂ ਦੀ ਹਿਫਾਜ਼ਤ ਕਰੇਗਾ ਤੇ ਲੋਕਾਂ ਨੂੰ ਉਨ੍ਹਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਹ ਤਿੰਨ ਹਫਤੇ ਆਪਣੇ ਘਰ ਦੀ ਦਹਿਲੀਜ਼ ਨਾ ਟੱਪਣ। ਪ੍ਰਸਾਸ਼ਨ ਵਲੋਂ ਉਨ੍ਹਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਕਰੋਨਾ ਵਾਇਰਸ ਦੇ ਮੱਦੇਨਜ਼ਰ 15000 ਕਰੋੜ ਰੁਪਏ ਦਾ ਐਲਾਨ ਵੀ ਕੀਤਾ।

No Comment posted
Name*
Email(Will not be published)*
Website