ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ

ਚੰਡੀਗੜ੍ਹ-ਐਤਕੀਂ ਪੰਜਾਬ ਦਾ ਸੋਨਾ ਚਮਕਣ ਦੀ ਉਮੀਦ ਜਾਪਦੀ ਹੈ ਕਿਉਂਕਿ ਪ੍ਰਾਈਵੇਟ ਵਪਾਰੀ ਸੂਬੇ ’ਚੋਂ ਕਣਕ ਖ਼ਰੀਦਣ ਲਈ ਕਾਹਲੇ ਪੈ ਗਏ ਹਨ। ਬੇਸ਼ੱਕ ਪੰਜਾਬ ਵਿਚ ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਵਾਢੀ ਦਾ ਕੰਮ ਵਿਸਾਖੀ ਮਗਰੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਿਛਲੇ ਵਰ੍ਹਿਆਂ ਵਿਚ ਕਣਕ ਦੀ ਪ੍ਰਾਈਵੇਟ ਖ਼ਰੀਦ ਬਹੁਤੀ ਨਹੀਂ ਰਹੀ ਹੈ ਪਰ ਐਤਕੀਂ ਪ੍ਰਾਈਵੇਟ ਖ਼ਰੀਦ ਵਧਣ ਦੇ ਅਨੁਮਾਨ ਹਨ। ਕੇਂਦਰ ਦਾ ਅਨਾਜ ਸਟਾਕ ਵੀ ਊਣਾ ਹੋ ਗਿਆ ਹੈ।