ਆਮ ਆਦਮੀ ਪਾਰਟੀ ਨੇ ਫ਼ਿਰੋਜ਼ਪੁਰ ਤੋਂ ਕਾਕਾ, ਗੁਰਦਾਸਪੁਰ ਤੋਂ ਸ਼ੈਰੀ, ਜਲੰਧਰ ਤੋਂ ਟੀਨੂ ਤੇ ਲੁਧਿਆਣਾ ਤੋਂ ਪੱਪੀ ਨੂੰ ਉਮੀਦਵਾਰ ਬਣਾਇਆ

ਆਮ ਆਦਮੀ ਪਾਰਟੀ ਨੇ ਫ਼ਿਰੋਜ਼ਪੁਰ ਤੋਂ ਕਾਕਾ, ਗੁਰਦਾਸਪੁਰ ਤੋਂ ਸ਼ੈਰੀ, ਜਲੰਧਰ ਤੋਂ ਟੀਨੂ ਤੇ ਲੁਧਿਆਣਾ ਤੋਂ ਪੱਪੀ ਨੂੰ ਉਮੀਦਵਾਰ ਬਣਾਇਆ

ਚੰਡੀਗੜ੍ਹ/ ਜਲੰਧਰ- ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਅਮਨਪੁਰ ਸਿੰਘ ਸ਼ੈਰੀ ਕਲਸੀ, ਜਲੰਧਰ ਤੋਂ ਪਵਨ ਕੁਮਾਰ ਟੀਨੂ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।