ਫੇਫੜਿਆਂ ਦੇ ਕੈਂਸਰਦਾ ਵੱਧ ਰਿਹਾ ਘੇਰਾ

ਫੇਫੜਿਆਂ ਦੇ ਕੈਂਸਰਦਾ ਵੱਧ ਰਿਹਾ ਘੇਰਾ

“ਖਾਣ-ਪੀਣ ਦੇ ਪਦਾਰਥਾਂ ਦਾ ਸੁਆਦ ਬਰਕਰਾਰ ਰੱਖਣ ਵਾਲੇ ਫੂਡ ਰਸਾਇਣ, ਤੰਬਾਕੂਨੋਸ਼ੀ ਦਾ ਧੂੰਆ, ਮਿੱਟੀ-ਘੱਟੇ ਵਾਲਾ ਮਾਹੋਲ, ਘਰ ਦੇ ਅੰਦਰ-ਬਾਹਰ ਹਵਾ ਦੀ ਮਾੜੀ ਕੁਆਲਟੀ, ਵਰਕ-ਪਲੇਸ ‘ਤੇ ਕੈਮੀਕਲ ਵਾਲਾ ਵਾਤਾਵਰਣ, ਅਲਕੋਹਲ ਦੀ ਜ਼ਿਆਦਾ ਵਰਤੋਂ, ਕਮਜ਼ੋਰ ਫੇਫੜੇ, ਵਗੈਰਾ ਕੈਂਸਰ ਦਾ ਕਾਰਨ ਬਣ ਰਹੇ ਹਨ”- ਅਨਿਲ ਧੀਰ. ਕਾਲਮਨਿਸਟ. ਥੈਰਾਪਿਸਟ. ਹੈਲਥ ਐਜੂਕੇਟਰ ਅਵਾਰਡ ਵਿਜੇਤਾ, ਸੋਸ਼ਲ ਐਕਟੀਵਿਸਟ    

ਹੈਲਥ ਮੀਡੀਆ ਕੇਨੈਡਾ : ਫੇਫੜੇ ਦਾ ਕੈਂਸਰ ਮਹੀਨਾ 2023 ਦਾ ਥੀਮ ਹੈ- “ਅਜੂਕੇਸ਼ਨ, ਸਸ਼ਕਤੀਕਰਨ,’ਤੇ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ” ਵਿਸ਼ਵ ਭਰਵਿੱਚ ਫੇਫੜਿਆਂਦਾ ਕੈਂਸਰ ਤੇਜ਼ੀ ਨਾਲ ਵੱਧ ਰਿਹਾ ਹੈ। ਛੋਟੇ ਬੱਚੇ, ਅਤੇ ਮੱਧ ਉਮਰ ਦੇ ਔਰਤ-ਮਰਦ ਸਾਹ-ਤੰਤਰ ਦੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਇਸ ਮਹੀਨੇ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਸਾਹ ਦੀ ਦੇਖਭਾਲ ‘ਤੇ ਤੰਦਰੁਸਤ ਫੇਫੜਿਆਂ ਲਈ ਦੂਨੀਆ ਭਰ ਵਿਚ ਫੇਫੜੇ ਦੇ ਆਮ ‘ਤੇ ਗੰਭੀਰ ਰੋਗਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਸਾਹ ਸਿਸਟਮ ਦੇ ਰੋਗ, ਦਮਾ, ਪਲਮਨਰੀ ਰੋਗ, ਫੇਫੜਿਆਂ ਦਾ ਕੈਂਸਰ, ਸਟੀਕ ਫਾਈਬਰੋਸਿਸ, ਸਲੀਪ ਐਪਨੀਆ ਵਗੈਰਾ ਬੱਚੇ, ਨੌਜਵਾਨ, ਗਰਭਵਤੀ ਔਰਤਾਂ ‘ਤੇ ਸੀਨੀਅਰਜ਼ ਤੇਜ਼ੀ ਨਾਲ ਘੇਰੇ ਵਿਚ ਆ ਰਹੇ ਹਨ। ਸਾਹ-ਰੌਗਾਂ ਦੇ ਆਮ ਕਾਰਨਾਂ ਵਿਚ ਤੰਬਾਕੂਨੋਸ਼ੀ ਦਾ ਧੂੰਆਂ, ਦੂਜੇ ਰਾਹੀਂ ਸਮੋਕ ਦਾ ਧੂੰਆਂ, ਘਰ ਦੇ ਅੰਦਰ ‘ਤੇ ਬਾਹਰੀ ਹਵਾ ਦੀ ਕੁਆਲਟੀ, ਮਿੱਟੀ-ਘੱਟੇ ਵਾਲਾ ਮਾਹੋਲ, ਅਲਕੋਹਲ ਦਾ ਵਾਧੂ ਸੇਵਨ, ਫੂਡ ਨੂੰ ਸੁਆਦੀ ਬਣਾਉਣ ਵਾਲੇ ਰਸਾਇਣ ਅਤੇ ਵਰਕ ਪਲੇਸ ਰਸਾਇਣ ਵਗੈਰਾ ਸ਼ਾਮਿਲ ਹਨ।   
ਕੋਵਿਡ 19 ਦੇ ਵੈਕਸੀਨ ਤੋਂ ਬਾਅਦ ਕਮਜੋਰ ਫੇਫੜੇ ਵਾਲੇ, ਵਿਸ਼ਵ ਭਰ ਵਿਚ ਫੇਫੜੇ ਦੇ ਗੰਭੀਰ ਰੋਗਾਂ ਦਾ ਅੰਕੜਾ ਵੱਧਿਆ ਹੈ। ਅੰਦਾਜ਼ਨ ਕਈ ਮਿਲੀਅਨ ਸਾਹ ਰੋਗਾਂ ਦੇ ਸ਼ਿਕਾਰ ਜਿਨਾਂ ਵਿਚੋਂ ਲੱਖਾਂ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਸਿਰਫ ਅਮਰੀਕਾ ਵਿਚ 19.5 ਮਿਲੀਅਨ ਦਾ ਆਂਕੜਾ ਵੱਧ ਰਹੀ ਸਿਗਰੇਟ-ਤੰਬਾਕੂਨੋਸ਼ੀ ਕਾਰਨ ਦੇਖਿਆ ਜਾ ਰਿਹਾ ਹੈ। ਨੌਜਵਾਨ ਪੀੜੀ ਨੂੰ ਈ-ਸਿਗਰੇਟ ਨੇ ਆਪਣੇ ਘੇਰੇ ਵਿਚ ਲੈ ਲਿਆ ਹੈ। ਥੈਰੇਪਿਸਟ ਸਰਬੋਤਮ ਕਾਰਡੀਓਪੁਲਮਨਰੀ ਫੰਕਸ਼ਨ, ਪੋਸਟ-ਸਰਜ਼ੀਕਲ ਮਰੀਜ਼ਾਂ ਦੇ ਸਾਹ ਦੀ ਦੇਖਭਾਲ ਅਤੇ ਤੰਦਰੁਸਤੀ ਲਈ ਕੰਮ ਕਰੇ ਹਨ। ਇਸ ਸਾਹ ਦੀ ਦੇਖਭਾਲ ਹਫਤੇ ਦੌਰਾਣ ਦਮਾ ਅਤੇ ਸੀਓਪੀਡੀ (ਪਲਮਨਰੀ-ਰੌਗ), ਲੰਗ ਕੈਂਸਰ  ਵਰਗੀਆਂ ਬਿਮਾਰੀਆਂ ਤੋਂ ਬਚਾਅ ਅਤੇ ਹਾਲਾਤ ਨਾਲ ਲੜਨ ਬਾਰੇ ਪਬਲਿਕ ਨੂੰ ਅਵੇਅਰ ਕੀਤਾ ਜਾਂਦਾ ਹੈ। ਹਸਪਤਾਲ, ਕਮਿਉਨੀਟੀ ਸੈਂਟਰ, ਪਾਰਕਾਂ ਵਿਚ ਮੁਫਤ ਸਕ੍ਰੀਨਿੰਗ, ਐਕਸਰਸਾਈਜ਼ ਤੇ ਯੋਗਾ ਦੁਆਰਾ ਫੇਫੜਿਆਂ ਨੂੰ ਤੰਦਰੁਸਤ ਰੱਖਣ ਬਾਰੇ ਇਵੈਂਟ, ‘ਤੇ ਅਵੇਅਰਨੈਸ ਕੈਂਪ ਲਗਾਏ ਜਾਂਦੇ ਹਨ।
ਸਰੀਰ ਅੰਦਰ ਫੇਫੜੇ ਛਾਤੀ ਦੀ ਕੈਵਿਟੀ ਵਿਚ ਬ੍ਰੈਸਟ ਬੋਨ ਦੇ ਦੋਵੇਂ ਪਾਸੇ ਹੁਂਦੇ ਹਨ। ਮਿਸਰ ਦੇ ਲੋਕਾਂ ਨੇ ਫੇਫੜਿਆਂ ਦਾ ਇੱਕ ਹਾਇਰੋਗਲਾਈਫ ਤਿਆਰ ਕੀਤਾ ਗਿਆ, ਜੋ ਵਿੰਡ ਪਾਈਪ ਨਾਲ ਜੁੜੇ ਫੇਫੜਿਆਂ ਬਾਰੇ ਜਾਣਕਾਰੀ ਦਿੰਦਾ ਹੈ। 1930 ਤੋਂ 1940 ਦੇ ਦਹਾਕਿਆਂ ਦੇ ਦੌਰਾਣ ਦਮੇ ਦੇ ਇਲਾਜ ਲਈ ਮਨੋਚਿਕਿਤਸਕਾਂ ਤੋਂ ਮਦਦ ਮੰਗੀ ਗਈ ਸੀ। ਸਾਹ ਦੇ ਖੇਤਰ ਨਾਲ ਜੁੜੇ ਚਿਕਿਤਸਕ ਦਿਲ ਦੇ ਦੌਰੇ, ਸਟਰੋਕ ਅਤੇ ਸਦਮੇ ਤੋਂ ਪੀੜਿਤ ਲੋਕਾਂ ਦੀ ਦੇਖਭਾਲ ਵੀ ਕਰਦੇ ਹਨ। ਬਾਹਰੀ ਪਦਾਰਥ ਮਿੱਟੀ-ਘੱਟਾ ਹਵਾ ਗਲੇ ਅੰਦਰ ਵਿੰਡ ਪਾਈਪ ਵਿਚ ਜਾਂਦੀ ਹੈ। ਸਰੀਰ ਅੰਦਰ ਆਕਸੀਜਨ ਪ੍ਰਾਪਤ ਕਰਨ ਲਈ ਵਿਅਕਤੀ ਆਪਣੇ ਮੂੰਹ ਅਤੇ ਨੱਕ ਰਾਹੀਂ ਹਵਾ ਸਾਹ ਨਾਲ ਮੂੰਹ ‘ਤੇ ਨੱਕ ਵਿਚ ਲੇਸਦਾਰ ਝਿੱਲੀ ਨੂੰ ਗਰਮ ਅਤੇ ਹਵਾ ਗਿੱਲਾ ਕਰਦੀ ਹੈ। ਆਕਸੀਜਨ ਅਤੇ ਸਾਹ ਲੈਣ ਦੀ ਕ੍ਰਿਆ ਦੌਰਾਣ ਵਿਅਕਤੀ ਪ੍ਰਤੀ ਘੰਟਾ 0.59 ਤਰਲ ਆੳਂਸ ਪਾਣੀ ਘੱਟ ਜਾਂਦਾ ਹੈ। ਇੱਕ ਬਾਲਗ 20 ਮਿਨਟ ਤੱਕ ਆਪਣੇ ਸਾਹ ਨੂੰ 30 ਤੋਂ 60 ਸੈਕਿੰਡ ਦੇ ਵਿਚਾਲੇ ਰੱਖ ਸਕਦੇ ਹਨ ਅਤੇ ਤਜਰਬੇਕਾਰ ਗੋਤਾਖੋਰ 20 ਮਿਨਟ ਤੱਕ ਪਾਣੀ ਵਿਚ ਰਹਿ ਸਕਦੇ ਹਨ। ਸ਼ਾਹ ਦੀ ਸਿਹਤ ਨੂੰ ਫਿਟ ਰੱਖਣ ਲਈ ਅੱਗੇ ਦੱਸੀਆਂ ਗੱਲਾਂ ‘ਤੇ ਗੌਰ ਕਰਨ ਦੀ ਲੌੜ ਹੈ:
    ਸੀਜ਼ਨਲ ਫਲੂ ਅਤੇ ਨਮੂਨੀਆ ਦੇ ਟੀਕੇ ਲਗਵਾੳਣ ਨਾਲ ਫੇਫੜਿਆਂ ਦੀ ਇਨਫੈਕਸ਼ਨ ਨੂੰ ਰੋਕਣ ਅਤੇ ਫੇਫੜਿਆਂ ਨੂੰ ਫਿਟ ਰੱਖਣ ਵਿਚ ਮਦਦ ਮਿਲ ਸਕਦੀ ਹੈ।
    ਤੰਬਾਕੂਨੋਸ਼ੀ ਆਮ ਖੰਘ ਤੋਂ ਲੈ ਕੇ ਕੈਂਸਰ ਅਤੇ ਸੀਓਪੀਡੀ ਤੱਕ ਲੈ ਜਾਂਦੀ ਹੈ। ਬਚਪਨ ਤੋਂ ਹੀ ਬੱਚਿਆਂ ਨੂੰ ਤੰਬਾਕੂਨੋਸ਼ੀ ਦੇ ਖਤਰਿਆਂ ਤੋਂ ਜਾਣੂ ਕਰਾਓ। ਤੰਦਰੁਸਤ ਲੰਗਜ਼ ਲਈ ਤੰਬਾਕੂਨੋਸ਼ੀ (ਸਿਗਰੇਟ, ਬੀੜੀ, ਬੀਡ) ਵਗੈਰਾ  ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ। ਤੰਬਾਕੂ ਇਸਤੇਮਾਲ ਕਰਨ ਵਾਲੇ ਅੱਜ ਹੀ ਮਾੜੀ ਆਦਤ ਛੱਡ ਕੇ ਪਰਿਵਾਰ ‘ਤੇ ਸਮਾਜ ਲਈ ਇਕ ਰੋਲ ਮਾਡਲ ਬਣੋ।
    ਸਿਗਰੇਟ, ਬੀੜੀ, ਸਿਗਾਰ ਰਾਹੀਂ ਪੈਦਾ ਹੋਏ ਦੂਜੇ ਹੱਥ ਦੇ ਧੂੰਏਂ ਤੋਂ ਹਮੇਸ਼ਾ ਬਚੋ। ਦੂਜੇ ਹੱਥ ਦੇ ਧੂੰਆ ਪੂਰੇ ਸਮਾਜ ਨੂੰ ਬਿਮਾਰ ਕਰ ਰਿਹਾ ਹੈ। ਆਪਣੇ ਸਾਹਮਣੇ ਸਮੋਕ ਕਰਨ ਵਾਲੇ ਨੂੰ ਹਮੇਸ਼ਾ ਧੂੰਆ ਨਾ ਉੜਾਨ ਲਈ ਕਹੋ।
    ਫੇਫੜਿਆਂ ਸਹੀ ਐਕਟਵਿਟੀ ਲਈ ਮਾਹਿਰ ਦੀ ਸਲਾਹ ਨਾਲ ਯੋਗਾਸਨ, ਕਸਰਤ, ਵਰਕ ਆਉਟ ਸ਼ੁਰੂ ਕਰ ਦਿਓ। ਆਕਸੀਜਨ ਮਿਲਦੀ ਰਹੇ, ਸਰੀਰਕ ਹਿਲਡੁਲ ਯਾਨਿ ਕਸਰਤ ਜਰੂਰੀ ਹੈ।
    ਫੇਫੜਿਆਂ ਦੀ ਮਜਬੂਤੀ ਲਈ ਗੁਬਾਰਾ ਫੁਲਾਉਣ ਦੀ ਕ੍ਰਿਆ ਯਾਨਿ ਮੂੰਹ ਅੰਦਰ ਹਵਾ ਭਰ ਕੇ ਕੁੱਝ ਸੈਕੰਡ ਸਾਹ ਰੋਕਣ ਦਾ ਯਤਨ ਕਰੋ ਅਤੇ ਹਵਾ ਹੋਲੀ-ਹੋਲੀ ਛੱਡਣ ਦੀ ਕ੍ਰਿਆ ਕਰਨ ਦੀ ਆਦਤ ਪਾ ਲਵੋ।
    ਬਾਹਰੀ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਲਈ ਹਰ ਆਦਮੀ ਨੂੰ ਆਲੇ-ਦੁਆਲੇ ਦੀ ਸਫਾਈ ਦਾ ਧਿਆਣ ਰੱਖਣ ਦੀ ਲੋੜ ਹੈ। ਘਰ ਅੰਦਰ ਦੀ ਹਵਾ ‘ਤੇ ਚੰਗੇ ਵਾਤਾਵਰਣ ਲਈ ਖੁਸ਼ਬੂ-ਸਪ੍ਰੇ, ਅਗਰਵਤੀ, ਲਕੜੀ ਜਲਾਨਾ, ਧੂਫ ਦੀ ਵਰਤੋਂ ਨਾ ਕਰਕੇ ਤਾਜ਼ੇ ਫੁੱਲਾਂ ਦਾ ਇਸਤੇਮਾਲ ਕਰੋ। ਹਰ ਮਹੀਨੇ ਫਰਨੇਸ ਦਾ ਫਿਲਟਰ ਚੇਂਜ ਕਰੋ।
    ਤੰਬਾਕੂਨੋਸ਼ੀ ਤੋਂ ਬਾਅਦ ਰੇਡਨ ਗੈਸ ਫੇਫੜੇ ਦਾ ਕੈਂਸਰ ਬਣ ਜਾਂਦਾ ਹੈ।ਆਪਣੇ ਘਰ ਲਈ ਰੇਡਨ ਦਾ ਟੇਸਟ ਵੀ ਕੀਤਾ ਜਾ ਸਕਦਾ ਹੈ।
    ਜੂਕਾਮ, ਖੰਘ, ਛਿੱਕਾਂ ਤੋਂ ਬਚਣ ਅਤੇ ਫੇਫੜਿਆਂ ਅੰਦਰ ਜਮੀ ਬਲਗਮ ਨੂੰ ਡ੍ਰੇਣ ਕਰਨ ਲਈ ਭਾਫ ਥੈਰੇਪੀ ਯਾਨਿ ਸਟੀਮ ਦਿਨ ਵਿਚ 2 ਬਾਰ ਲਵੋ। ਗਰਮ ਪਾਣੀ ਦੀ ਭਾਫ ਨਮੀ ਨਾਲ ਸਾਹ ਸਿਸਟਮ ਨੂੰ ਦਰੁਸਤ ਕਰਦੀ ਹੈ।
    ਕੀਟਾਣੂਆਂ ਦੀ ਇਨਫੈਕਸ਼ਨ ਤੋਂ ਬਚਣ ਲਈ ਹਰ ਉਮਰ ਦੇ ਲੋਕਾਂ ਨੂੰ ਪਰਸਨਲ ਸਫਾਈ ਯਾਨਿ ਆਪਣੇ ਹੱਥਾਂ ਨੂੰ ਸਾਬੁਨ ਨਾਲ ਚੰਗੀ ਤਰਾਂ ਧੋਣਾ, ਬਾਰ-ਬਾਰ ਹੱਥਾਂ ਨੂੰ ਸੈਨੀਟਾਈਜ਼ ਕਰਨ ਦੇ ਨਾਲ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। 
    ਅੱਖਾਂ, ਮੂੰਹ ‘ਤੇ ਹੱਥਾਂ ਦੀ ਸੁਰੱਖਿਆ ਲਈ ਵਰਕ ਪਲੇਸ ‘ਤੇ ਕੈਮੀਕਲਜ਼ ਨਾਲ ਕੰਮ ਕਰਨ ਵੇਲੇ ਸੇਫਟੀ ਲਈ ਗਲੱਬਸ, ਫੇਸ ਮਾਸਕ ਅਤੇ ਸੇਫਟੀ ਅੇਨਕਾਂ ਦੀ ਵਰਤੋਂ ਜਰੂਰ ਕਰਨ।
    ਤੰਦਰੁਸਤ ਫੇਫੜਿਆਂ ਲਈ ਐਂਟੀ ਆਕਸੀਡੈਂਟ, ਪੌਸ਼ਟਿਕ ਭੋਜਨ ਹਰੀ ਪੱਤੇਦਾਰ ਸਬਜ਼ੀਆਂ, ਹਲਦੀ, ਜਿੰਜਰ, ਪੰਪਕਿਨ, ਮੱਛੀ, ਮਿਰਚ, ਪੁਦੀਨਾ, ਟਮਾਟਰ, ਬੇਰੀਜ਼, ਜੈਤੂਨ ਦਾ ਤੇਲ, ਕਾਫੀ, ਜਿੰਜਰ-ਗਾਰਲਿਕ ਸੂਪ, ਗਰਮ ਦੁੱਧ, ਸ਼ਹਿਦ, ਵਗੈਰਾ ਸ਼ਾਮਿਲ ਕਰੋ। 
ਨੋਟ: ਕੋਈ ਵੀ ਕੰਮ ਕਰਨ ਵੇਲੇ ਕਮਜ਼ੋਰੀ ਮਹਿਸੂਸ ਹੋਣਾ, ਸਾਹ ਲੈਣ ‘ਚ ਮੁਸ਼ਕਲ, ਦੱਮ ਘੁਟਣਾ, ਛਾਤੀ ਵਿਚ ਦਰਦ ਅਤੇ ਖੰਘ ਜਿਆਦਾ ਦੇਰ ਤੱਕ ਰਹਿਣ ਦੀ ਹਾਲਤ ਵਿਚ ਬਿਨਾ ਦੇਰੀ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਲਵੋ।
Anil Dheer
Columnist.  Alternative Therapist    anil.dheer@yahoo.com