ਛੱਡ ਦਿਓ ਤੰਬਾਕੂ- ਜ਼ਿਂਦਾ ਰਹਿਣ ਲਈ

ਛੱਡ ਦਿਓ ਤੰਬਾਕੂ- ਜ਼ਿਂਦਾ ਰਹਿਣ ਲਈ

ਅਨਿਲ ਧੀਰ
‘‘ਭੋਜਨ ਉਗਾਓ, ਤੰਬਾਕੂ ਨਹੀਂ” ਤੰਬਾਕੂ ’ਤੇ ਇਸਦਾ ਧੂੰਆ ਪੂਰੀ ਦੁਨੀਆਂ ਨੂੰ ਖ਼ਤਰਨਾਕ ਬਿਮਾਰੀਆਂ ਦੇਣ ਦੇ ਨਾਲ-ਨਾਲ ਵਿਸ਼ਵ ਵਾਤਾਵਰਣ ਨੂੰ ਜ਼ਹਿਰੀਲਾ ਕਰਕੇ ਹਰ ਜੀਵ ਨੂੰ ਸਰੀਰਕ-ਮਾਨਸਿਕ ਤੌਰ ’ਤੇ ਨਪੁੰਸਕ ਬਣਾ ਰਿਹਾ ਹੈ। ਹੈਲਦੀ ਲਾਈਫ਼ ਲਈ ਅੱਜ ਹੀ ਤੰਬਾਕੂ ਛੱਡਣ ਦਾ ਵਚਨ ਲੈਣ ਦੀ ਲੋੜ ਹੈ। 
ਸਾਲ 2023 ਦੇ ਵਿਸ਼ਵ ਨੋ ਤੰਬਾਕੂ ਦਿਵਸ ਦਾ ਥੀਮ ਹੈ- “ਭੋਜਨ ਉਗਾਓ, ਤੰਬਾਕੂ ਨਹੀਂ” ਲਈ ਪੂਰੀ ਦੁਨੀਆਂਾ ਨੂੰ ਹਰ ਪੱਧਰ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਨੇ 2020 ਵਿਚ ਸਾਲ 2021 ਵਿਚ ਤੰਬਾਕੂ ਛੱਡਣ ਲਈ ਇੱਕ ਮੁਹਿਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦਾ ਮਕਸਦ ਕਰੀਬਨ 100 ਮਿਲੀਅਨ ਤੋਂ ਵੱਧ ਲੋਕਾਂ ਨੂੰ ਤੰਬਾਕੂ ਛੱਡਣ ਵਿਚ ਮਦਦ ਕਰਨਾ ਸੀ। ਮਹਾਂਮਾਰੀ ਕੋਵਿਡ-19 ਦੇ ਚੱਲਦੇ ਹੋਏ ਲੱਖਾਂ ਲੋਕ ਕਿਸੇ ਨਾ ਕਿਸੇ ਸ਼ਕਲ ਵਿਚ, ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਨੇ ਨਾਮੁਰਾਦ ਆਦਤ ਨੂੰ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ। 
ਤੰਬਾਕੂ ਕਾਰਨ ਬਿਮਾਰੀ ਨਾਲ ਹਰ ਸਾਲ ਕਰੀਬਨ 9.5 ਮਿਲੀਅਨ ਲੋਕ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ। ਅੱਜ ਤੰਬਾਕੂ ਦੀ ਵਰਤੋਂ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ, ਦੇ ਇਲਾਜ ਲਈ ਵਿਸ਼ਵਵਿਆਪੀ ਪੱਧਰ ’ਤੇ ਅੰਦਾਜ਼ਨ 1.5 ਟਿ੍ਰਲੀਅਨ ਡਾਲਰ ਦੇ ਖਰਚੇ ਦਾ ਬੋਝ ਬਣ ਚੁੱਕਾ ਹੈ। 

ਹੈੱਲਥ ਬੀਮਾ ਕੰਪਨੀਆਂ ਤੰਬਾਕੂਨੋਸ਼ੀ ਕਰਨ ਵਾਲਿਆਂ ਤੋਂ ਕਰੀਬਨ 70% ਵੱਧ ਰੇਟ ਲੈਂਦੇ ਹਨ। 
18 ਸਾਲ ਤੋਂ ਵੱਧ ਉਮਰ ਦੇ ਲਗਭਗ 6 ਮਿਲੀਅਨ ਲੋਕ ਇਲੈਕਟ੍ਰਾਨਿਕ ਨਿਕੋਟਿਨ-ਇਨਹੇਲਿਂਗ ਉਪਕਰਣਾਂ ਈ-ਸਿਗਰੇਟ, ਵੀਡ, ਅਤੇ ਵੇਪ ਦਾ ਇਸਤੇਮਾਲ ਕਰ ਰਹੇ ਹਨ। 
ਸਿਰਫ਼ ਅਮਰੀਕਾ ਵਿਚ ਤੰਬਾਕੂਨੋਸ਼ੀ ਨਾਲ 491,000 ਤੋਂ ਵੱਧ ਅਤੇ ਸੈਕੰਡ-ਹੈਂਡ ਸਮੋਕ ਧੂੰਏ ਦੇ ਐਕਸਪੋਜ਼ਰ ਕਾਰਨ ਕਰੀਬਨ 51,000 ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇੱਕ ਰਿਪੋਰਟ ਮੁਤਾਬਿਕ ਤੰਬਾਕੂਨੋਸ਼ੀ ਕਾਰਨ ਗੰਭੀਰ ਬਿਮਾਰੀਆਂ ਨਾਲ 2030 ਤੱਕ ਹਰ ਸਾਲ ਕਈ ਮਿਲੀਅਨ ਮੌਤ ਦਾ ਸ਼ਿਕਾਰ ਹੋ ਜਾਣ ਦੀ ਸੰਭਾਵਨਾ ਹੈ।
ਤੰਬਾਕੂ ਦਾ ਮਨ-ਸਰੀਰ ’ਤੇ ਅਸਰ: 
- ਤੰਬਾਕੂ ਕਾਰਨ ਸਾਹ ਲੈਣ ਵੇਲੇ ਅਤੇ ਕੱਪੜੇ, ਚਮੜੀ, ਪੂਰੇ ਘਰ-ਦਫਤਰ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। 
- ਦੰਦਾਂ ’ਤੇ ਪੀਲੀ ਪਰਤ ਜੰਮ ਜਾਂਦੀ ਹੈ। ਚਮੜੀ ’ਤੇ ਸਮੇਂ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਅਤੇ ਲਿਪਸ ’ਤੇ ਝੁਰੜੀਆਂ ਪੈ ਜਾਂਦੀਆਂ ਹਨ। ਵਿਟਾਮਿਨ-ਏ ਦੀ ਕਮੀ ਦੇ ਨਾਲ ਬਲੱਡ ਸਰਕੂਲੇਸ਼ਨ ਘੱਟ ਜਾਂਦਾ ਹੈ। ਚਮੜੀ ਖੁਸ਼ਕ ਹੋ ਜਾਣ ਕਰਕੇ ਖਾਰਿਸ਼, ਦਾਦ ਪੈਦਾ ਹੋ ਜਾਂਦੀ ਹੈ। 
- ਸੈਕੰਡ-ਹੈਂਡ ਸਮੋਕ ਦੇ ਧੂੰਏ ਨਾਲ ਬੱਚਿਆਂ ਦੇ ਫੇਫੜਿਆਂ ਅੰਦਰ ਸੋਜਸ਼ ਰਹਿਣ ਕਾਰਨ ਦਮੇ ਤੋਂ ਬਾਅਦ ਦਾ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। 
-ਸਰੀਰ ਅੰਦਰ ਤੰਬਾਕੂ ਕਾਰਨ ਕਰੀਬਨ 20 ਕਿਸਮ ਦੇ ਕੈਂਸਰ ਪੈਦਾ ਹੋ ਸਕਦੇ ਹਨ। 
- ਜੱਲਦੀ ਹੋਈ ਸਿਗਰੇਟ ਕਾਰਨ ਅੱਗ ਲੱਗਣ ਨਾਲ ਮੌਤ ਦਾ ਅੰਕੜਾ ਵੀ ਵੱਧ ਰਿਹਾ ਹੈ। 
- ਤੰਬਾਕੂਨੋਸ਼ੀ ਟਾਈਪ-2 ਡਾਇਬਟੀਜ਼ ਦਾ ਖਤਰਾ ਵਧਾ ਦਿੰਦਾ ਹੈ। 
- ਘਰ ਅੰਦਰ ਸੈਕੰਡ-ਹੈਂਡ ਸਮੋਕ ਕਾਰਨ ਛੋਟੇ ਬੱਚਿਆਂ ਵਿਚ ਕੰਨ ਦੀ ਬਿਮਾਰੀ ਯਾਨਿ ਘੱਟ ਸੁਣਨ ਦੀ ਸਮੱਸਿਆ ਆ ਸਕਦੀ ਹੈ। 
- ਤੰਬਾਕੂਨੋਸ਼ੀ ਕਰਨ ਵਾਲੇ ਨਪੁੰਸਕਤਾ, ਪੁਰਸ਼ਾਂ ਅੰਦਰ ਕਮਜ਼ੋਰ ਸ਼ੁਕਰਾਣੂਆਂ, ਘੱਟ ਗਿਣਤੀ, ਬਾਂਝਪਨ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਅਤੇ ਜਨਮ ਸਮੇਂ ਘੱਟ ਭਾਰ ਹੋਣਾ, ਵਰਗੀ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹਨ। 
ਐਕਸ਼ਨ ਲਈ ਅੱਗੇ ਆਓੁਣ ਦੀ ਲੋੜ ਹੈ: 
ਤੰਬਾਕੂ ਨੂੰ ਅਲਵਿਦਾ ਕਹਿਣ ਵਿਚ ਆਪਣੇ ਦੋਸਤ-ਮਿੱਤਰਾਂ, ਸੋਸ਼ਲ ਸੰਸਥਾਂਵਾਂ ਦੀ ਮਦਦ ਲੈ ਸਕਦੇ ਹੋ। ਤੰਬਾਕੂ ਛੱਡਣ ਵਿਚ ਚੰਗੀ ਰਣਨੀਤੀ ਕੰਮ ਕਰਦੀ ਹੈ। ਇਸ ਆਦਤ ਤੋਂ ਛੁਟਕਾਰਾ ਪਾ ਕੇ ਹਾਰਟ-ਬੀਟ ਰੈਗੂਲਰ ਹੋ ਜਾਣ ਦੇ ਨਾਲ, ਸਰੀਰ ਅੰਦਰ ਬਲੱਡ ਦੇ ਕਾਰਨਬ ਮੋਨੋਆਕਸਾਈਡ ਦਾ ਪੱਧਰ ਠੀਕ ਹੋ ਜਾਂਦਾ ਹੈ। ਕਿਸੇ ਵੀ ਟੈਨਸ਼ਨ ਦੌਰਾਣ ਸਾਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਅਤੇ ਚਿਊਇੰਗ ਗੰਮ ਚਬਾਓ। ਨਿਕੋਟਿਨ ਦੀ ਤਲਬ ਪੈਦਾ ਹੁੰਦੇ ਹੀ ਦੋਸਤਾਂ ਨਾਲ ਫੋਨ ’ਤੇ ਗੱਲਬਾਤ, ਟੈਕਸਟਿੰਗ, ਲਗਾਤਾਰ 5 ਬਾਰ ਆਪਣੇ ਸ਼ੂਜ਼ ਪਾਓ ’ਤੇ ਉਤਾਰੋ। ਘਰ ਅੰਦਰ ਪਾਲਤੂ ਡਾਗ ਨੂੰ ਸੈਰ ਲਈ ਬਾਹਰ ਲੈ ਜਾਓ। ਤੰਬਾਕੂ ਛੱਡਣ ਵਿਚ ਪੌਸ਼ਟਿਕ ਖੁਰਾਕ- ਤਾਜ਼ੇ ਫੱਲ-ਸਬਜ਼ੀਆਂ, ਕੱਚਾ ਪਨੀਰ, ਚੀਜ਼, ਭੁੱਜੇ ਹੋਏ ਚਨੇ ਦੀ ਵਰਤੋਂ ਜ਼ਿਆਦਾ ਕਰੋ। ਇਸ ਆਦਤ ਤੋਂ ਛੁਟਕਾਰਾ ਪਾ ਕੇ ਬਚਤ ਕਰਕੇ ਸਿਹਤ ਅਤੇ ਪੈਸਿਆਂ ਪੱਖੋਂ ਅਮੀਰ ਬਣ ਜਾਓ। 
ਅਨਿਲ ਧੀਰ
ਕਾਲਮਨਿਸਟ, ਅਲਟਰਨੇਟਿਵ ਥੈਰਾਪਿਸਟ