ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦਾ ਪਹਿਲਾ ਨਾਵਲ ਬੁਕਰ ਪੁਰਸਕਾਰ-2023 ਲਈ ਅੰਤਿਮ ਸੂਚੀ ’ਚ ਸ਼ਾਮਲ

ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦਾ ਪਹਿਲਾ ਨਾਵਲ ਬੁਕਰ ਪੁਰਸਕਾਰ-2023 ਲਈ ਅੰਤਿਮ ਸੂਚੀ ’ਚ ਸ਼ਾਮਲ

ਲੰਡਨ-ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦੇ ਪਹਿਲੇ ਨਾਵਲ ‘ਵੈਸਟਰਨ ਲੇਨ’ ਨੂੰ 2023 ਦੇ ਬੁਕਰ ਪੁਰਸਕਾਰ ਲਈ ਅੰਤਿਮ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕੀਨੀਆ ਵਿੱਚ ਜਨਮੀ ਮਾਰੂ ਦਾ ਨਾਵਲ ਬ੍ਰਿਟਿਸ਼ ਗੁਜਰਾਤੀ ਮਾਹੌਲ ਨਾਲ ਜੁੜਿਆ ਹੈ। ਬੁਕਰ ਪ੍ਰਾਈਜ਼ ਜਿਊਰੀ ਨੇ ਇਸ ਨਾਵਲ ’ਚ ਗੁੰਝਲਦਾਰ ਮਨੁੱਖੀ ਭਾਵਨਾਵਾਂ ਲਈ ਅਲੰਕਾਰ ਵਜੋਂ ਸਕੁਐਸ਼ ਦੀ ਖੇਡ ਦੀ ਵਰਤੋਂ ਦੀ ਪ੍ਰਸ਼ੰਸਾ ਕੀਤੀ। ਨਾਵਲ ਦੀ ਕਹਾਣੀ ਗੋਪੀ ਨਾਂ ਦੀ 11 ਸਾਲਾ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਸਬੰਧਾਂ ਦੇ ਆਲੇ-ਦੁਆਲੇ ਘੁੰਮਦੀ ਹੈ।