ਸ਼ਾਟਪੁੱਟ: ਕਿਰਨ ਬਾਲਿਆਨ ਨੇ ਅਥਲੈਟਿਕਸ ’ਚ ਭਾਰਤ ਨੂੰ ਪਹਿਲਾ ਤਗ਼ਮਾ ਦਵਿਾਇਆ

ਸ਼ਾਟਪੁੱਟ: ਕਿਰਨ ਬਾਲਿਆਨ ਨੇ ਅਥਲੈਟਿਕਸ ’ਚ ਭਾਰਤ ਨੂੰ ਪਹਿਲਾ ਤਗ਼ਮਾ ਦਵਿਾਇਆ

ਹਾਂਗਜ਼ੂ-ਕਿਰਨ ਬਾਲਿਆਨ ਨੇ ਅੱਜ ਇੱਥੇ ਔਰਤਾਂ ਦੇ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਅਥਲੈਟਿਕਸ ਮੁਕਾਬਲਿਆਂ ’ਚ ਪਹਿਲਾ ਤਗ਼ਮਾ ਦਵਿਾਇਆ ਹੈ। ਮੁਕਾਬਲੇ ਦੌਰਾਨ ਕਿਰਨ (24) ਨੇ ਤੀਜੀ ਕੋਸ਼ਿਸ਼ ’ਚ 17.36 ਮੀਟਰ ਦੂਰ ਗੋਲਾ ਸੁੱਟਿਆ। ਇਸ ਮੁਕਾਬਲੇ ’ਚ ਇੱਕ ਹੋਰ ਭਾਰਤੀ ਖਿਡਾਰਨ ਮਨਪ੍ਰੀਤ ਕੌਰ ਪੰਜਵੇਂ ਸਥਾਨ ’ਤੇ ਰਹੀ। ਇਸੇ ਦੌਰਾਨ ਭਾਰਤੀ ਦੌੜਾਕ ਹਿਮਾਸ਼ੀ ਮਲਿਕ ਔਰਤਾਂ ਦੀ 400 ਮੀਟਰ ਦੌੜ ਦੀ ਤੀਜੀ ਹੀਟ ’ਚ 57.82 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੀ ਤੇ ਫਾਈਨਲ ਲਈ ਕੁਆਲੀਫਾਈ ਨਾ ਸਕੀ। ਜਦਕਿ ਇਸੇ ਮੁਕਾਬਲੇ ’ਚ ਐਸ਼ਵਰਿਆ ਮਿਸ਼ਰਾ ਨੇ ਦੂਜੀ ਹੀਟ ’ਚ 52.73 ਸਕਿੰਟ ਦਾ ਸਮਾਂ ਕੱਢਦਿਆਂ ਫਾਈਨਲ ਰਾਊਂਡ ਲਈ ਕੁਆਲੀਫਾਈ ਕਰ ਲਿਆ ਹੈ। ਦੂਜੇ ਪਾਸੇ ਪੁਰਸ਼ਾਂ ਦੀ 400 ਮੀਟਰ ਦੌੜ ’ਚ ਮੁਹੰਮਦ ਅਜਮਲ ਨੇ 45.76 ਸਕਿੰਟਾਂ ਦੇ ਸਮੇਂ ਨਾਲ ਹੀਟ ’ਚ ਦੂਜੇ ਸਥਾਨ ’ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਮੁਹੰਮਦ ਅਨਸ ਯਾਹੀਆ 46.29 ਸਕਿੰਟ ਦੇ ਸਮੇਂ ਨਾਲ ਹੀਟ ’ਚ ਤੀਜੇ ਸਥਾਨ ’ਤੇ ਰਿਹਾ ਤੇ ਫਾਈਨਲ ਲਈ ਕੁਆਲੀਫਾਈ ਨਾ ਸਕਿਆ। ਇਸੇ ਦੌਰਾਨ ਔਰਤਾਂ ਦੇ ਹੈਮਰ ਥ੍ਰੋਅ ਮੁਕਾਬਲੇ ’ਚ ਤਾਨਿਆ ਚੌਧਰੀ ਅਤੇ ਰਚਨਾ ਕੁਮਾਰੀ ਸੱਤਵੇਂ ਤੇ ਨੌਵੇਂ ਸਥਾਨ ’ਤੇ ਰਹੀਆਂ ਜਨਿ੍ਹਾਂ ਨੇ 60.50 ਮੀਟਰ 58.13 ਮੀਟਰ ਦੂਰ ਹੈਮਰ ਸੁੱਟੀ।