ਡੇਵਿਸ ਕੱਪ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ

ਡੇਵਿਸ ਕੱਪ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ

ਇਸਲਾਮਾਬਾਦ-ਯੂਕੀ ਭਾਂਬਰੀ ਅਤੇ ਸਾਕੇਤ ਮਾਇਨੇਨੀ ਦੀ ਜੋੜੀ ਅਤੇ ਸਿੰਗਲਜ਼ ਵਰਗ ਵਿੱਚ ਨਿਕੀ ਪੂਨਾਚਾ ਦੀਆਂ ਸ਼ਾਨਦਾਰ ਜਿੱਤਾਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਡੇਵਿਸ ਟੈਨਿਸ ਕੱਪ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਗੁਆਂਢੀ ਦੇਸ਼ ਦਾ 60 ਸਾਲ ਬਾਅਦ ਦੌਰਾ ਕਰਦਿਆਂ ਵਿਸ਼ਵ ਗਰੁੱਪ-1 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਬੀਤੇ ਦਿਨ 2-0 ਦੀ ਲੀਡ ਲੈਣ ਤੋਂ ਬਾਅਦ ਅੱਜ ਯੂਕੀ ਅਤੇ ਸਾਕੇਤ ਨੇ ਮੁਜ਼ਾਮਿਲ ਮੁਰਤਜ਼ਾ ਅਤੇ ਅਕੀਲ ਖਾਨ ਦੀ ਜੋੜੀ ਨੂੰ 6-2 7-6(5) ਨਾਲ ਹਰਾ ਕੇ ਮੇਜ਼ਬਾਨ ਟੀਮ ’ਤੇ ਦਬਾਅ ਕਾਇਮ ਰੱਖਿਆ। ਇਸ ਮਗਰੋਂ ਚੌਥੇ ਮੈਚ ਵਿੱਚ 28 ਸਾਲਾ ਪੂਨਾਚਾ ਨੇ ਮੁਹੰਮਦ ਸ਼ੋਏਬ ਨੂੰ 6-3, 6-4 ਨਾਲ ਹਰਾ ਕੇ ਭਾਰਤ ਦੀ ਜਿੱਤ ਪੱਕੀ ਕੀਤੀ। ਪੰਜਵਾਂ ਮੈਚ ਨਹੀਂ ਖੇਡਿਆ ਗਿਆ। ਟੈਨਿਸ ਦੇ ਵਿਸ਼ਵ ਕੱਪ ਵਜੋਂ ਜਾਣੇ ਜਾਂਦੇ ਇਸ ਟੂਰਨਾਮੈਂਟ ਵਿੱਚ ਭਾਰਤ ਦਾ ਪਾਕਿਸਤਾਨ ਨਾਲ ਅੱਠ ਵਾਰ ਟਾਕਰਾ ਹੋਇਆ ਹੈ ਅਤੇ ਹਰ ਵਾਰ ਭਾਰਤ ਜੇਤੂ ਰਿਹਾ ਹੈ। ਹੁਣ ਭਾਰਤ ਸਤੰਬਰ ਵਿੱਚ ਵਿਸ਼ਵ ਗਰੁੱਪ 1 ਦਾ ਹਿੱਸਾ ਹੋਵੇਗਾ ਜਦਕਿ ਪਾਕਿਸਤਾਨ ਗਰੁੱਪ 2 ਵਿੱਚ ਖੇਡੇਗਾ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੌਰਾਨ ਭਾਰਤੀ ਟੀਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।