ਆਈਪੀਐੱਲ: ਲਖਨਊ ਨੇ ਮੁੰਬਈ ਨੂੰ ਚਾਰ ਵਿਕਟਾਂ ਨਾਲ ਹਰਾਇਆ

ਆਈਪੀਐੱਲ: ਲਖਨਊ ਨੇ ਮੁੰਬਈ ਨੂੰ ਚਾਰ ਵਿਕਟਾਂ ਨਾਲ ਹਰਾਇਆ

ਲਖਨਊ- ਲਖਨਊ ਸੁਪਰ ਜਾਇੰਸਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਸੱਤ ਵਿਕਟਾਂ ’ਤੇ 144 ਦੌੜਾਂ ਬਣਾਈਆਂ ਸਨ। ਲਖਨਊ ਨੇ ਇਹ ਟੀਚਾ 19.2 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 145 ਦੌੜਾਂ ਬਣਾ ਕੇ ਪੂਰਾ ਕਰ ਲਿਆ। ਲਖਨਊ ਵੱਲੋਂ ਮਾਰਕਸ ਸਟੋਇਨਿਸ ਨੇ ਸਭ ਤੋਂ ਵੱਧ 62 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਕੇ.ਐੱਲ ਰਾਹੁਲ ਨੇ 28, ਦੀਪਕ ਹੁੱਡਾ ਨੇ 18 ਅਤੇ ਨਿਕੋਲਸ ਪੂਰਨ ਨੇ ਨਾਬਾਦ 14 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਮੁੰਬਈ ਦੀ ਟੀਮ ਸੱਤ ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ। ਮੁੰਬਈ ਨੇ ਰੋਹਿਤ ਸ਼ਰਮਾ (4), ਸੂਰਿਆਕੁਮਾਰ ਯਾਦਵ (10), ਤਿਲਕ ਵਰਮਾ (7) ਅਤੇ ਕਪਤਾਨ ਹਾਰਦਿਕ ਪੰਡਿਆ (ਸਿਫਰ) ਦੇ ਰੂਪ ਵਿੱਚ ਪਾਵਰਪਲੇਅ ’ਚ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਪੰਜਵੀਂ ਵਿਕਟ ਲਈ ਨਿਹਾਲ ਵਢੇਰਾ (46) ਤੇ ਇਸ਼ਾਨ ਕਿਸ਼ਨ (32) ਦੀ 53 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ। ਟਿਮ ਡੇਵਿਡ ਨੇ 18 ਗੇਂਦਾਂ ਵਿੱਚ 35 ਦੌੜਾਂ ਬਣਾਈਆਂ ਜਿਨ੍ਹਾਂ ’ਚੋਂ 17 ਦੌੜਾਂ ਉਸ ਨੇ ਆਖਰੀ ਓਵਰ ਵਿੱਚ ਬਣਾਈਆਂ।